ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਚਰਚਾ ‘ਚ ਹਨ । ਉਹ ਵਿਦੇਸ਼ ‘ਚ ਪਰਫਾਰਮ ਕਰ ਰਹੇ ਹਨ । ਬੀਤੇ ਦਿਨ ਉਨ੍ਹਾਂ ਨੇ ਲੰਡਨ ‘ਚ ਪਰਫਾਰਮ ਕੀਤਾ । ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।ਜਿਸ ‘ਚ ਗਾਇਕ ਪਰਫਾਰਮ ਕਰ ਰਹੇ ਹਨ। ਇਸੇ ਦੌਰਾਨ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਵੀ ਇਸ ਸ਼ੋਅ ਦੇ ਦੌਰਾਨ ਮੌਜੂਦ ਸੀ । ਦਿਲਜੀਤ ਦੋਸਾਂਝ ਨੇ ਜਦੋਂ ਹਾਨੀਆ ਨੂੰ ਆਪਣੇ ਸ਼ੋਅ ‘ਚ ਵੇਖਿਆ ਤਾਂ ਉਨ੍ਹਾਂ ਨੇ ਹਾਨੀਆ ਨੂੰ ਸਟੇਜ ‘ਤੇ ਬੁਲਾਇਆ ।
ਹੋਰ ਪੜ੍ਹੋ : ਬੱਬੂ ਮਾਨ ਨੂੰ ਉਸ ਦੀ ਨਿੱਕੀ ਜਿਹੀ ਫੈਨ ਨੇ ਸੁਣਾਇਆ ‘ਵੈਲੀ ਲਾਣੇ’ ਗੀਤ,ਬੱਬੂ ਮਾਨ ਨੇ ਵੀ ਲੁਟਾਇਆ ਪਿਆਰ, ਵੇਖੋ ਵੀਡੀਓ
ਵੀਡੀਓ ‘ਚ ਦਿਲਜੀਤ ਕਹਿ ਰਹੇ ਹਨ ਕਿ ਸੁਪਰ ਸਟਾਰ ਆਈ ਹੋਵੇ ਤੇ ਖੜੀ ਥੱਲੇ ਨੱਚੀ ਜਾਵੇ। ਜਿਸ ਤੋਂ ਬਾਅਦ ਹਾਨੀਆ ਉੱਪਰ ਆ ਗਈ ਤੇ ਉਸ ਨੇ ਦਿਲਜੀਤ ਦੋਸਾਂਝ ਦੇ ਵੱਲੋਂ ਏਨਾਂ ਮਾਣ ਸਤਿਕਾਰ ਦੇਣ ‘ਤੇ ਸ਼ੁਕਰੀਆ ਅਦਾ ਕੀਤਾ ਹੈ।ਦਿਲਜੀਤ ਦੋਸਾਂਝ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਅਤੇ ਹਰ ਕੋਈ ਦਿਲਜੀਤ ਦੋਸਾਂਝ ਦੇ ਇਸ ਵਰਤਾਉ ਦੀ ਸ਼ਲਾਘਾ ਕਰ ਰਿਹਾ ਹੈ।
ਦਿਲਜੀਤ ਦੋਸਾਂਝ ਦਾ ਵਰਕ ਫ੍ਰੰਟ
ਦਿਲਜੀਤ ਦੋਸਾਂਝ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਇਨ੍ਹੀਂ ਦਿਨੀਂ ਆਪਣੇ ਸ਼ੋਅਸ ਨੂੰ ਲੈ ਕੇ ਚਰਚਾ ‘ਚ ਹਨ । ਜਲਦ ਹੀ ਉਹ ਦੇਸ਼ ਦੀ ਰਾਜਧਾਨੀ ਦਿੱਲੀ ‘ਚ ਪਰਫਾਰਮ ਕਰਨ ਜਾ ਰਹੇ ਹਨ ਅਤੇ ਇਸ ਸ਼ੋਅ ਨੂੰ ਲੈ ਕੇ ਉਸ ਦੇ ਫੈਨਸ ਵੀ ਬਹੁਤ ਹੀ ਐਕਸਾਈਟਡ ਹਨ । ਇਸ ਤੋਂ ਇਲਾਵਾ ਦਿਲਜੀਤ ਦੋਸਾਂਝ ਕਈ ਹੋਰ ਪ੍ਰੋਜੈਕਟ ਵੀ ਕਰ ਰਹੇ ਹਨ। ਉਨ੍ਹਾਂ ਦੀ ਫ਼ਿਲਮ ਜਸਵੰਤ ਸਿੰਘ ਖਾਲੜਾ ਵੀ ਜਲਦ ਹੀ ਰਿਲੀਜ਼ ਹੋਣ ਦੀ ਉਮੀਦ ਹੈ।