ਦਿਲਜੀਤ ਦੋਸਾਂਝ ਨੇ ਆਪਣੇ ਪੈਰਿਸ ਟੂਰ ਦੌਰਾਨ ਨਿੱਕੇ ਫੈਨ ਨੂੰ ਗਿਫਟ ਕੀਤੇ ਬੂਟ, ਵੇਖੋ ਵੀਡੀਓ

ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ਮਿਊਜ਼ਿਕ ਸ਼ੋਅ Dil-Lumiati Tour ਨੂੰ ਲੈ ਕੇ ਦੇਸ਼ ਵਿਦੇਸ਼ ਦੀਆਂ ਸੁਰਖੀਆਂ 'ਚ ਛਾਏ ਹੋਏ ਹਨ। ਹਾਲ ਹੀ 'ਚ ਦਿਲਜੀਤ ਦੋਸਾਂਝ ਦੇ ਸ਼ੋਅ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਆਪਣੇ ਨਿੱਕੇ ਫੈਨ 'ਤੇ ਪਿਆਰ ਲੁਟਾਉਂਦੇ ਹੋਏ ਨਜ਼ਰ ਆ ਰਹੇ ਹਨ।

Reported by:  PTC Punjabi Desk   |  Edited by:  Pushp Raj   |  September 24th 2024 12:21 PM  |  Updated: September 24th 2024 12:21 PM

ਦਿਲਜੀਤ ਦੋਸਾਂਝ ਨੇ ਆਪਣੇ ਪੈਰਿਸ ਟੂਰ ਦੌਰਾਨ ਨਿੱਕੇ ਫੈਨ ਨੂੰ ਗਿਫਟ ਕੀਤੇ ਬੂਟ, ਵੇਖੋ ਵੀਡੀਓ

ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ਮਿਊਜ਼ਿਕ ਸ਼ੋਅ Dil-Lumiati Tour ਨੂੰ ਲੈ ਕੇ ਦੇਸ਼ ਵਿਦੇਸ਼ ਦੀਆਂ ਸੁਰਖੀਆਂ 'ਚ ਛਾਏ ਹੋਏ ਹਨ। ਹਾਲ ਹੀ 'ਚ ਦਿਲਜੀਤ ਦੋਸਾਂਝ ਦੇ ਸ਼ੋਅ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਆਪਣੇ ਨਿੱਕੇ ਫੈਨ 'ਤੇ ਪਿਆਰ ਲੁਟਾਉਂਦੇ ਹੋਏ ਨਜ਼ਰ ਆ ਰਹੇ ਹਨ।

Reported by:  PTC Punjabi Desk
Edited by:  Pushp Raj
September 24th 2024 12:21 PM
Last Updated: September 24th 2024 12:21 PM
Share us
You May Like This

Diljit Dosanjh Viral Video : ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ਮਿਊਜ਼ਿਕ ਸ਼ੋਅ Dil-Lumiati Tour ਨੂੰ ਲੈ ਕੇ ਦੇਸ਼ ਵਿਦੇਸ਼ ਦੀਆਂ ਸੁਰਖੀਆਂ 'ਚ ਛਾਏ ਹੋਏ  ਹਨ। ਹਾਲ ਹੀ 'ਚ ਦਿਲਜੀਤ ਦੋਸਾਂਝ ਦੇ ਸ਼ੋਅ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਆਪਣੇ ਨਿੱਕੇ ਫੈਨ 'ਤੇ ਪਿਆਰ ਲੁਟਾਉਂਦੇ ਹੋਏ ਨਜ਼ਰ ਆ ਰਹੇ ਹਨ। 

ਦੱਸ ਦਈਏ ਕਿ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ UK ਦੇ ਵਿੱਚ ਆਪਣਾ Dil-Lumiati Tour ਕਰ ਰਹੇ ਹਨ। ਗਾਇਕ ਦੇ ਸ਼ੋਅ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ। ਜਿਸ ਵਿੱਚ ਉਹ ਆਪਣੇ ਫੈਨਜ਼ ਉੱਤੇ ਪਿਆਰ ਲੁਟਾਉਂਦੇ ਹੋਏ ਨਜ਼ਰ ਆ ਰਹੇ ਹਨ। 

ਵਾਇਰਲ ਹੋ ਰਹੀ ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਦਿਲਜੀਤ ਦੋਸਾਂਝ ਆਪਣੇ ਇੱਕ ਨਿੱਕੇ ਫੈਨ ਨੂੰ ਸਟੇਜ਼ ਉੱਤੇ ਬੁਲਾਉਂਦੇ ਹਨ। ਇਹ ਬੱਚਾ ਹੁਬਹੂ ਦਿਲਜੀਤ ਵਾਂਗ ਡਰੈਸਅਪ ਹੋ ਕੇ ਸਟੇਜ਼ ਉੱਤੇ ਪਹੁੰਚਿਆ ਸੀ। ਗਾਇਕ ਨੇ ਬੱਚੇ ਦੀ ਤਾਰੀਫ ਕੀਤੀ ਬੱਚੇ ਨਾਲ ਡਾਂਸ ਕੀਤਾ, ਗੱਲਬਾਤ ਕੀਤੀ ਤੇ ਉਸ ਦੇ ਮਾਤਾ-ਪਿਤਾ ਵੱਲੋਂ ਬੱਚੇ ਨੂੰ ਪੰਜਾਬੀ ਸਿਖਾਉਣ ਲਈ ਵਧਾਈ ਦਿੱਤੀ ਹੈ। ਗਾਇਕ ਨੇ ਆਪਣੇ ਇਸ ਨਿੱਕੇ ਫੈਨਜ਼ ਨੂੰ ਬੂਟ ਵੀ ਗਿਫਟ ਕੀਤੇ ਤੇ ਉਸ ਦੀ ਹੌਸਲਾਅਫਜਾਈ ਵੀ ਕੀਤੀ। 

ਫੈਨਜ਼ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਕਮੈਂਟ ਦੇ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਗਾਇਕ ਦੀ ਇਸ ਵੀਡੀਓ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਇੱਕ ਯੂਜ਼ਰ ਨੇ ਕਿਹਾ ਕਿ ਵਾਹ ਦਿਲਜੀਤ ਪੰਜਾਬੀ, ਪੰਜਾਬੀਅਤ ਤੇ ਸੱਭਿਆਚਾਰ ਨੂੰ ਵਿਦੇਸ਼ਾਂ ਵਿੱਚ ਪਹੁੰਚਾਉਣ ਵਿੱਚ ਕਾਮਯਾਬ ਹੋ ਗਏ ਹਨ। ਇੱਕ ਹੋਰ ਯੂਜ਼ਰ ਨੇ  ਲਿਖਿਆ,'ਕਿਹਾ ਇਸੇ ਲਈ ਦਿਲਜੀਤ ਉਹ ਹੈ ਜੋ ਸਭ ਦਾ ਦਿਲ ਜਿੱਤ ਲੈਂਦਾ ਹੈ। 'ਹੋਰ ਪੜ੍ਹੋ : Tanuja Birthday: ਕਾਜੋਲ ਨੇ ਆਪਣੀ ਮਾਂ ਤਨੁਜਾ ਦੇ 81ਵੇਂ ਜਨਮਦਿਨ 'ਤੇ ਖਾਸ ਅੰਦਾਜ਼ 'ਚ ਦਿੱਤੀ ਵਧਾਈ, ਵੇਖੋ ਤਸਵੀਰਾਂ

ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਵਿਦੇਸ਼ ਤੋਂ ਬਾਅਦ ਜਲਦ ਹੀ ਭਾਰਤ ਵਿੱਚ ਆਪਣਾ ਆਪਣਾ Dil-Lumiati Tour ਕਰਨ ਜਾ ਰਹੇ ਹਨ। ਇਸ ਵਿੱਚ ਦਿੱਲੀ, ਮੁੰਬਈ ਸਣੇ ਕਈ ਵੱਡੇ ਸ਼ਹਿਰਾਂ ਵਿੱਚ ਦਿਲਜੀਤ ਦੇ ਇਹ ਮਿਊਜ਼ਿਕਲ ਕੰਸਰਟ ਹੋਣਗੇ। ਗਾਇਕ ਦੇ ਭਾਰਤ ਵਿੱਚ ਵੀ ਇਹ ਸਾਰੇ ਸ਼ੋਅ ਸੋਲਡ ਆਊਟ ਹੋ ਚੁੱਕੇ ਹਨ। 

Follow us
View All

Web Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network