Diljit Dosanjh ਤੇ Ed Sheeran ਦੀ ਜੋੜੀ ਨੇ ਮੁੜ ਜਿੱਤਿਆ ਫੈਨਜ਼ ਦਾ ਦਿਲ, ਦੋਹਾਂ ਗਾਇਕਾਂ ਦੀ ਯੂਕੇ ਸ਼ੋਅ ਦੀ ਵੀਡੀਓ ਹੋਈ ਵਾਇਰਲ

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ਮਿਊਜ਼ਿਕ ਸ਼ੋਅ Dil-Lumiati Tour ਨੂੰ ਲੈ ਕੇ ਕਾਫੀ ਸੁਰਖੀਆਂ 'ਚ ਹਨ। ਹਾਲ ਹੀ 'ਚ ਦਿਲਜੀਤ ਦੋਸਾਂਝ ਤੇ ਮਸ਼ਹੂਰ ਹਾਲੀਵੁੱਡ ਗਾਇਕ Ed Sheeran ਇੱਕਠੇ ਪਰਫਾਰਮ ਕਰਦੇ ਨਜ਼ਰ ਆਏ।

Reported by:  PTC Punjabi Desk   |  Edited by:  Pushp Raj   |  September 23rd 2024 02:36 PM  |  Updated: September 23rd 2024 02:36 PM

Diljit Dosanjh ਤੇ Ed Sheeran ਦੀ ਜੋੜੀ ਨੇ ਮੁੜ ਜਿੱਤਿਆ ਫੈਨਜ਼ ਦਾ ਦਿਲ, ਦੋਹਾਂ ਗਾਇਕਾਂ ਦੀ ਯੂਕੇ ਸ਼ੋਅ ਦੀ ਵੀਡੀਓ ਹੋਈ ਵਾਇਰਲ

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ਮਿਊਜ਼ਿਕ ਸ਼ੋਅ Dil-Lumiati Tour ਨੂੰ ਲੈ ਕੇ ਕਾਫੀ ਸੁਰਖੀਆਂ 'ਚ ਹਨ। ਹਾਲ ਹੀ 'ਚ ਦਿਲਜੀਤ ਦੋਸਾਂਝ ਤੇ ਮਸ਼ਹੂਰ ਹਾਲੀਵੁੱਡ ਗਾਇਕ Ed Sheeran ਇੱਕਠੇ ਪਰਫਾਰਮ ਕਰਦੇ ਨਜ਼ਰ ਆਏ।

Reported by:  PTC Punjabi Desk
Edited by:  Pushp Raj
September 23rd 2024 02:36 PM
Last Updated: September 23rd 2024 02:36 PM
Share us
You May Like This

Diljit Dosanjh and  Ed Sheeran Viral Video : ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ਮਿਊਜ਼ਿਕ ਸ਼ੋਅ Dil-Lumiati Tour ਨੂੰ ਲੈ ਕੇ ਕਾਫੀ ਸੁਰਖੀਆਂ 'ਚ ਹਨ। ਹਾਲ ਹੀ 'ਚ ਦਿਲਜੀਤ ਦੋਸਾਂਝ ਤੇ ਮਸ਼ਹੂਰ ਹਾਲੀਵੁੱਡ ਗਾਇਕ Ed Sheeran ਇੱਕਠੇ ਪਰਫਾਰਮ ਕਰਦੇ ਨਜ਼ਰ ਆਏ। 

ਦੱਸ ਦਈਏ ਕਿ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ UK ਦੇ ਵਿੱਚ ਆਪਣਾ Dil-Lumiati Tour ਕਰ ਰਹੇ ਹਨ। ਗਾਇਕ ਦੇ ਬਰਮਿੰਘਮ ਸ਼ੋਅ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ। ਜਿਸ ਨੂੰ ਵੇਖ ਕੇ ਹਰ ਕੋਈ ਹੈਰਾਨ ਰਹਿ ਗਿਆ। 

ਦਰਅਸਲ ਦਿਲਜੀਤ ਦੋਸਾਂਝ ਦੇ ਫੈਨਜ਼ ਉਦੋਂ ਹੈਰਾਨ ਰਹਿ ਗਏ ਜਦੋਂ ਆਪਣੇ ਚੱਲਦੇ ਸ਼ੋਅ ਵਿੱਚ ਉਨ੍ਹਾਂ ਮਸ਼ਹੂਰ ਬ੍ਰਿਟਿਸ਼ ਗਾਇਕ ਤੇ ਸੰਗੀਤਕਾਰ Ed Sheeran ਨੂੰ ਸਟੇਜ 'ਤੇ ਆਪਣੇ ਨਾਲ ਪਰਫਾਰਮ ਕਰਨ ਲਈ ਬੁਲਾਇਆ।

ਜਿੱਥੇ ਸ਼ੀਰਨ ਨੇ ਵੋਕਲ ਅਤੇ ਗਿਟਾਰ 'ਤੇ ਦਿਲਜੀਤ ਦੋਸਾਂਝ ਦਾ ਸਾਥ ਦਿੱਤਾ, ਉੱਥੇ ਹੀ ਦਿਲਜੀਤ ਦੋਸਾਂਝ ਨੇ ਆਪਣਏ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਪੋਸਟ ਪਾ ਕੇ ਉਨ੍ਹਾਂ ਦਾ ਧੰਨਵਾਦ ਕੀਤਾ। ਦਿਲਜੀਤ ਨੇ ਆਪਣੀ ਪੋਸਟ ਵਿੱਚ, ਕ੍ਰਮਵਾਰ ਆਪਣੇ ਅਤੇ ਸ਼ੀਰਨ ਦੇ ਸੁਪਰਹਿੱਟ ਗੀਤ "ਨੈਨਾ" (2024 ਦੀ ਫਿਲਮ "ਕਰੂ" ਤੋਂ) ਅਤੇ "ਸ਼ੇਪ ਆਫ ਯੂ" ਦਾ ਇੱਕ ਵੀਡੀਓ ਸਾਂਝਾ ਕੀਤਾ ਹੈ। 

ਦਿਲਜੀਤ ਦੋਸਾਂਝ ਨੇ ਸ਼ੀਰਨ ਦਾ ਧੰਨਵਾਦ ਕਰਦਿਆਂ ਕੈਪਸ਼ਨ ਵਿੱਚ ਲਿਖਿਆ, '@teddysphotos My BROTHER Shut Down BIRMINGHAM, What A Night 🙌🏽 🔥 LOVE & RESPECT ✊🏽 Thank You Birmingham Waleya BAUT Pyar 🫶🏽🫶🏽।'

ਦੱਸ ਦਈਏ ਕਿ ਇਸ ਤੋਂ ਪਹਿਲਾਂ ਗਾਇਕ ਦਿਲਜੀਤ ਦੋਸਾਂਝ ਤੇ Ed Sheeran ਮੁੰਬਈ ਵਿੱਚ ਵੀ ਇੱਕਠੇ ਪਰਫਾਮ ਕਰ ਚੁੱਕੇ ਹਨ। ਫੈਨਜ਼ ਨੂੰ ਇਨ੍ਹਾਂ ਦੋਹਾਂ ਗਾਇਕਾਂ ਦਾ ਕੋਲੈਬ ਕਾਫੀ ਪਸੰਦ ਆਇਆ ਸੀ। ਇਸ ਦੇ ਨਾਲ ਹੀ Ed Sheeran ਨੇ ਵੀ ਦਿਲਜੀਤ ਦੋਸਾਂਝ ਨੂੰ ਸ਼ੋਅ ਵਿੱਚ ਸੱਦਾ ਦੇਣ ਲਈ ਧੰਨਵਾਦ ਕੀਤਾ ਹੈ। ਇਸ ਤੋਂ ਇਲਾਵਾ ਦੋਹਾਂ ਗਾਇਕਾਂ ਦੀ ਸ਼ੋਅ ਤੋਂ ਪਹਿਲਾਂ ਮੁਲਾਕਾਤ ਤੇ ਗ੍ਰੀਨ ਰੂਮ ਦੀਆਂ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਹਨ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ। 

Follow us

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network