15 ਮਿੰਟਾਂ 'ਚ ਸੋਲਡ ਆਊਟ ਹੋਈਆਂ ਦਿਲਜੀਤ ਦੋਸਾਂਝ ਦੇ Dil-luminati tour India ਦੀਆਂ ਪ੍ਰੀ ਸੇਲ ਟਿਕਟਾਂ, ਗਾਇਕ ਨੇ ਫੈਨਜ਼ ਦਾ ਕੀਤਾ ਧੰਨਵਾਦ

ਦਿਲਜੀਤ ਦੋਸਾਂਝ ਯੂਰੋਪ ਤੇ ਯੂਕੇ ਵਿੱਚ ਆਪਣਾ ਦਿਲ ਇਲੂਮਿਨਾਟੀ ਟੂਰ ਕਰਕੇ ਭਾਰਤ ਪਰਤ ਆਏ ਹਨ। ਗਾਇਕ ਨੇ ਹਾਲ ਹੀ ਵਿੱਚ ਆਪਣੇ ਫੈਨਜ਼ ਲਈ ਆਪਣੀ ਟਿਕਟਾਂ ਦਾ ਪ੍ਰੀ ਸੇਲ ਆਊਟ ਰੱਖਿਆ। ਜਿਵੇਂ ਹੀ ਟਿਕਟਾਂ ਦੀ ਸੇਲ ਸ਼ੁਰੂ ਹੋਈ ਮਹਿਜ਼ 15 ਮਿੰਟ ਵਿੱਚ ਹੀ 1 ਲੱਖ ਤੋਂ ਵੱਧ ਟਿਕਟਾਂ ਵਿਕ ਗਈਆਂ, ਜਿਸ ਦੇ ਲਈ ਦਿਲਜੀਤ ਦੋਸਾਂਝ ਨੇ ਫੈਨਜ਼ ਦਾ ਧੰਨਵਾਦ ਕੀਤਾ ਹੈ।

Reported by:  PTC Punjabi Desk   |  Edited by:  Pushp Raj   |  September 11th 2024 12:06 PM  |  Updated: September 11th 2024 12:06 PM

15 ਮਿੰਟਾਂ 'ਚ ਸੋਲਡ ਆਊਟ ਹੋਈਆਂ ਦਿਲਜੀਤ ਦੋਸਾਂਝ ਦੇ Dil-luminati tour India ਦੀਆਂ ਪ੍ਰੀ ਸੇਲ ਟਿਕਟਾਂ, ਗਾਇਕ ਨੇ ਫੈਨਜ਼ ਦਾ ਕੀਤਾ ਧੰਨਵਾਦ

ਦਿਲਜੀਤ ਦੋਸਾਂਝ ਯੂਰੋਪ ਤੇ ਯੂਕੇ ਵਿੱਚ ਆਪਣਾ ਦਿਲ ਇਲੂਮਿਨਾਟੀ ਟੂਰ ਕਰਕੇ ਭਾਰਤ ਪਰਤ ਆਏ ਹਨ। ਗਾਇਕ ਨੇ ਹਾਲ ਹੀ ਵਿੱਚ ਆਪਣੇ ਫੈਨਜ਼ ਲਈ ਆਪਣੀ ਟਿਕਟਾਂ ਦਾ ਪ੍ਰੀ ਸੇਲ ਆਊਟ ਰੱਖਿਆ। ਜਿਵੇਂ ਹੀ ਟਿਕਟਾਂ ਦੀ ਸੇਲ ਸ਼ੁਰੂ ਹੋਈ ਮਹਿਜ਼ 15 ਮਿੰਟ ਵਿੱਚ ਹੀ 1 ਲੱਖ ਤੋਂ ਵੱਧ ਟਿਕਟਾਂ ਵਿਕ ਗਈਆਂ, ਜਿਸ ਦੇ ਲਈ ਦਿਲਜੀਤ ਦੋਸਾਂਝ ਨੇ ਫੈਨਜ਼ ਦਾ ਧੰਨਵਾਦ ਕੀਤਾ ਹੈ।

Reported by:  PTC Punjabi Desk
Edited by:  Pushp Raj
September 11th 2024 12:06 PM
Last Updated: September 11th 2024 12:06 PM
Share us
You May Like This

Diljit Dosanjh Dil luminati tour India : ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ Dil-luminati tour ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ ਵਿੱਚ ਦਿਲਜੀਤ ਦੋਸਾਝਂ ਦੇ ਇੰਡੀਆ ਟੂਰ ਦੀਆਂ ਟਿਕਟਾਂ ਦੀ ਪ੍ਰੀ ਸੇਲ ਰੱਖੀ ਗਈ ਸੀ, ਜੋ ਕਿ ਮਹਿਜ਼ 15 ਮਿੰਟ ਦੇ ਵਿੱਚ ਹੀ ਸੋਲਡ ਆਊਟ ਹੋ ਗਈਆਂ। 

15 ਮਿੰਟਾਂ ਦੇ ਅੰਦਰ ਵਿਕ ਗਈਆਂ ਲਗਭਗ 1 ਲੱਖ ਟਿਕਟਾਂ 

ਦੱਸ ਦਈਏ ਕਿ ਦਿਲਜੀਤ ਦੋਸਾਂਝ ਯੂਰੋਪ ਤੇ ਯੂਕੇ ਵਿੱਚ ਆਪਣਾ ਦਿਲ ਇਲੂਮਿਨਾਟੀ ਟੂਰ ਕਰਕੇ ਭਾਰਤ ਪਰਤ ਆਏ ਹਨ। ਗਾਇਕ ਨੇ ਹਾਲ ਹੀ ਵਿੱਚ ਆਪਣੇ ਫੈਨਜ਼ ਲਈ ਆਪਣੀ ਟਿਕਟਾਂ ਦਾ ਪ੍ਰੀ ਸੇਲ ਆਊਟ ਰੱਖਿਆ। ਜਿਵੇਂ ਹੀ ਟਿਕਟਾਂ ਦੀ ਸੇਲ ਸ਼ੁਰੂ ਹੋਈ ਮਹਿਜ਼ 15 ਮਿੰਟ ਵਿੱਚ ਹੀ 1 ਲੱਖ ਤੋਂ ਵੱਧ ਟਿਕਟਾਂ ਵਿਕ ਗਈਆਂ, ਜਿਸ ਦੇ ਲਈ ਦਿਲਜੀਤ ਦੋਸਾਂਝ ਨੇ ਫੈਨਜ਼ ਦਾ ਧੰਨਵਾਦ ਕੀਤਾ ਹੈ। 

ਦਿਲਜੀਤ ਦੋਸਾਂਝ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਕੁਝ ਨਵੀਆਂ ਤਸਵੀਰਾਂ ਤੇ ਵੀਡੀਓ ਸਾਂਝੀਆਂ ਕੀਤੀਆਂ ਹਨ। ਇਸ ਤਸਵੀਰਾਂ ਤੇ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਗਾਇਕ ਆਪਣੇ Dil-Luminati Tour India ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਬਾਰੇ ਫੈਨਜ਼ ਨੂੰ ਡਿਟੇਲ ਵਿੱਚ ਜਾਣਕਾਰੀ ਦਿੱਤੀ ਹੈ । 

ਇਸ ਦੇ ਨਾਲ ਹੀ ਗਾਇਕ ਨੇ ਆਪਣੇ ਅਗਲੇ ਸ਼ੋਅ ਦੇ ਸਥਾਨ ਦੀ ਵੀ ਜਾਣਕਾਰੀ ਸਾਂਝੀ ਕੀਤੀ ਹੈ। ਦਿਲਜੀਤ ਦੋਸਾਂਝ ਨੇ ਆਪਣੀਆਂ ਨਵੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, 'DIL-LUMINATI INDIA TOUR Year 24 🪷 Find Your Nearest City In The List Bro 😎 AA GEYA DOSANJHANWALA 🫶🏽'

ਇਸ ਦੇ ਨਾਲ ਹੀ ਦਿਲਜੀਤ ਦੋਸਾਂਝ ਆਪਣੀ ਟੀਮ ਨਾਲ ਮਿਲ ਕੇ DIL-LUMINATI INDIA TOUR Year 24 ਦਾ ਇੱਕ ਪ੍ਰੋਮੋ ਵੀ ਫੈਨਜ਼ ਨਾਲ ਸਾਂਝਾ ਕੀਤਾ ਹੈ, ਜਿਸ ਵਿੱਚ ਉਹ ਆਪਣੇ ਫੈਨਜ਼ ਨੂੰ ਦੱਸ ਰਹੇ ਹਨ ਕਿ ਜਲਦ ਹੀ ਉਨ੍ਹਾਂ ਦਾ ਸ਼ੋਅ ਭਾਰਤ ਦੇ ਵੱਖ -ਵੱਖ ਸ਼ਹਿਰਾਂ ਵਿੱਚ ਹੋਣ ਜਾ ਰਿਹਾ ਹੈ ਤੇ ਉਹ ਇਸ ਲਈ ਕਾਫੀ ਉਤਸ਼ਾਹਤ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਟਿਕਟਾਂ ਦੀ ਬੁਕਿੰਗ ਕਦੋਂ ਸ਼ੁਰੂ ਹੋਵੇਗੀ। 

ਫੈਨਜ਼ ਕਿਵੇਂ ਖਰੀਦ ਸਕਦੇ ਨੇ ਦਿਲਜੀਤ ਦੇ ਸ਼ੋਅ ਦੀਆਂ ਟਿਕਟਾਂ

ਦਿਲਜੀਤ ਦੋਸਾਂਝ ਦੇ ਸ਼ੋਅ ਦੀਆਂ ਟਿਕਟਾਂ ਨੂੰ ਲ HDFC ਬੈਂਕ ਪਿਕਸਲ ਕਾਰਡਧਾਰਕਾਂ ਲਈ ਪ੍ਰੀ-ਸੇਲ ਟਿਕਟਾਂ 10 ਸਤੰਬਰ ਨੂੰ ਖੋਲ੍ਹੀਆਂ ਗਈਆਂ ਸਨ, ਪਰ ਬੁਕਿੰਗ ਖੁੱਲ੍ਹਣ ਦੇ 15 ਮਿੰਟਾਂ ਦੇ ਅੰਦਰ ਲਗਭਗ 1 ਲੱਖ ਟਿਕਟਾਂ ਵਿਕ ਗਈਆਂ ਸਨ। ਸਿਲਵਰ ਏਰੀਆ ਲਈ ਸਭ ਤੋਂ ਸਸਤੀ ਟਿਕਟ 1499 ਰੁਪਏ ਸੀ। ਗੋਲਡਨ ਏਰੀਆ ਵੱਖ-ਵੱਖ ਪੜਾਵਾਂ ਵਿੱਚ 3999 ਰੁਪਏ, 4999 ਰੁਪਏ ਅਤੇ 5999 ਰੁਪਏ ਵਿੱਚ ਵਿਕਿਆ। ਹੋਰ ਸੈਕਟਰ ਫੈਨ ਪਿਟ ਸਨ, ਜੋ 9999 ਰੁਪਏ ਅਤੇ 12999 ਰੁਪਏ ਵਿੱਚ ਵਿਕਦੇ ਸਨ। ਇਨ੍ਹਾਂ ਵਿੱਚ ਉਹ ਖੇਤਰ ਵੀ ਸ਼ਾਮਲ ਹਨ ਜਿੱਥੇ ਟਿਕਟ ਖਰੀਦਦਾਰਾਂ ਨੂੰ ਅਰਲੀ ਬੁਕਿੰਗ ਡਿਸਕਾਊਂਟ ਵੀ ਦਿੱਤਾ ਗਿਆ ਹੈ।  

ਹੁਣ ਆਮ ਟਿਕਟਾਂ ਦੀ ਵਿਕਰੀ ਵੀਰਵਾਰ ਯਾਨੀ ਕਿ 12 ਸਤੰਬਰ ਨੂੰ ਦੁਪਹਿਰ 1 ਵਜੇ ਸ਼ੁਰੂ ਹੋਵੇਗੀ। ਇਹ ਟਿਕਟਾਂ Zomato ਲਾਈਵ 'ਤੇ ਉਪਲਬਧ ਕਰਵਾਈਆਂ ਜਾਣਗੀਆਂ। ਜੇਕਰ ਤੁਸੀਂ ਭਾਰਤ ਵਿੱਚ ਹੋ ਰਹੇ ਦਿਲਜੀਤ ਦੇ ਇਸ ਸ਼ੋਅ ਵਿੱਚ ਜਾਣਾ ਚਾਹੁੰਦੇ ਹੋ ਤਾਂ ਇੰਝ ਟਿਕਟ ਹਾਸਲ ਕਰ ਸਕਦੇ ਹੋ। 

Follow us
View All

Web Stories

Top Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network