ਦਿਲਜੀਤ ਦੋਸਾਂਝ ਨਾਲ ਸਟੇਜ਼ 'ਤੇ ਪਰਫਾਰਮ ਕਰਦੇ ਨਜ਼ਰ ਆਏ ਰੈਪਰ ਬਾਦਸ਼ਾਹ, ਦੋਹਾਂ ਦੇ ਕੋਲੈਬ ਨੇ ਜਿੱਤਿਆ ਫੈਨਜ਼ ਦਾ ਦਿਲ

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਆਪਣੇ ਮਿਊਜ਼ਿਕਲ ਟੂਰ Dil Luminati ਨੂੰ ਯਾਦਗਾਰ ਬਨਾਉਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਏਡੀ ਸ਼ੀਰਨ ਨਾਲ ਪਰਫਾਰਮ ਕਰਨ ਮਗਰੋਂ ਹਾਲ ਹੀ 'ਚ ਦਿਲਜੀਤ ਦੋਸਾਂਝ ਲੰਡਨ ਵਿਖੇ ਆਪਣੇ ਸ਼ੋਅ ਦੌਰਾਨ ਰੈਪਰ ਬਾਦਸ਼ਾਹ ਨਾਲ ਪਰਫਾਰਮ ਕਰਦੇ ਨਜ਼ਰ ਆਏ, ਜੋ ਕਿ ਫੈਨਜ਼ ਲਈ ਸਰਪ੍ਰਾਈਜ਼ ਸੀ।

Reported by:  PTC Punjabi Desk   |  Edited by:  Pushp Raj   |  October 05th 2024 02:53 PM  |  Updated: October 05th 2024 04:18 PM

ਦਿਲਜੀਤ ਦੋਸਾਂਝ ਨਾਲ ਸਟੇਜ਼ 'ਤੇ ਪਰਫਾਰਮ ਕਰਦੇ ਨਜ਼ਰ ਆਏ ਰੈਪਰ ਬਾਦਸ਼ਾਹ, ਦੋਹਾਂ ਦੇ ਕੋਲੈਬ ਨੇ ਜਿੱਤਿਆ ਫੈਨਜ਼ ਦਾ ਦਿਲ

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਆਪਣੇ ਮਿਊਜ਼ਿਕਲ ਟੂਰ Dil Luminati ਨੂੰ ਯਾਦਗਾਰ ਬਨਾਉਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਏਡੀ ਸ਼ੀਰਨ ਨਾਲ ਪਰਫਾਰਮ ਕਰਨ ਮਗਰੋਂ ਹਾਲ ਹੀ 'ਚ ਦਿਲਜੀਤ ਦੋਸਾਂਝ ਲੰਡਨ ਵਿਖੇ ਆਪਣੇ ਸ਼ੋਅ ਦੌਰਾਨ ਰੈਪਰ ਬਾਦਸ਼ਾਹ ਨਾਲ ਪਰਫਾਰਮ ਕਰਦੇ ਨਜ਼ਰ ਆਏ, ਜੋ ਕਿ ਫੈਨਜ਼ ਲਈ ਸਰਪ੍ਰਾਈਜ਼ ਸੀ।

Reported by:  PTC Punjabi Desk
Edited by:  Pushp Raj
October 05th 2024 02:53 PM
Last Updated: October 05th 2024 04:18 PM
Share us
You May Like This

Diljit Dosanjh and Badshah perform together : ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਆਪਣੇ ਮਿਊਜ਼ਿਕਲ ਟੂਰ Dil Luminati ਨੂੰ ਯਾਦਗਾਰ ਬਨਾਉਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਏਡੀ ਸ਼ੀਰਨ ਨਾਲ ਪਰਫਾਰਮ ਕਰਨ ਮਗਰੋਂ ਹਾਲ ਹੀ 'ਚ ਦਿਲਜੀਤ ਦੋਸਾਂਝ ਲੰਡਨ ਵਿਖੇ ਆਪਣੇ  ਸ਼ੋਅ ਦੌਰਾਨ ਰੈਪਰ ਬਾਦਸ਼ਾਹ ਨਾਲ ਪਰਫਾਰਮ ਕਰਦੇ ਨਜ਼ਰ ਆਏ, ਜੋ ਕਿ ਫੈਨਜ਼ ਲਈ ਸਰਪ੍ਰਾਈਜ਼ ਸੀ।

ਦੱਸ ਦਈਏ ਦਿਲਜੀਤ ਦੋਸਾਂਝ ਦੇ ਸ਼ੁੱਕਰਵਾਰ ਨੂੰ ਲੰਡਨ ਵਿਖੇ ਹੋਏ ਸ਼ੋਅ ਦੀਆਂ ਕਈ ਤਸਵੀਰਾਂ ਤੇ ਵੀਡੀਓਜ਼ ਲਗਾਤਾਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ। ਇਸ ਦੌਰਾਨ ਜਿਸ ਵੀਡੀਓ ਨੇ ਫੈਨਜ਼ ਦਾ ਧਿਆਨ ਆਪਣੇ ਵੱਲ ਸਭ ਤੋਂ ਵੱਧ ਖਿਚਿਆ ਉਹ ਹੈ ਦਿਲਜੀਤ ਦੇ ਸ਼ੋਅ ਵਿੱਚ ਰੈਪਰ ਬਾਦਸ਼ਾਹ ਦੀ ਸਰਪ੍ਰਾਈਜ਼ ਐਂਟਰੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀਆਂ ਹਨ। 

ਦਿਲਜੀਤ ਦੋਸਾਂਝ ਅਤੇ ਬਾਦਸ਼ਾਹ ਦੇ ਰੀਕੋਲੈਬ ਦੀਆਂ ਕਈ ਤਸਵੀਰਾਂ ਤੇ ਵੀਡੀਓ ਸਾਹਮਣੇ ਆਈਆਂ ਹਨ। ਵਾਇਰਲ ਹੋ ਰਹੀ ਇਸ ਵੀਡੀਓ ਦੇ ਵਿੱਚ ਦਿਲਜੀਤ ਦੋਸਾਂਝ ਬੜੇ ਹੀ ਦਿਲਚਸਪ ਤਰੀਕੇ ਨਾਲ ਬਾਦਸ਼ਾਹ ਨੂੰ ਸਟੇਜ਼ ਉੱਤੇ ਬੁਲਾਉਂਦੇ ਹਨ ਤੇ ਉਨ੍ਹਾਂ ਨਾਲ ਮਿਲ ਕੇ ਪਰਫਾਮ ਕਰਦੇ ਹਨ। ਇਸ ਦੌਰਾਨ ਦੋਵੇਂ ਗਾਇਕ ਇੱਕ ਦੂਜੇ ਦੀ ਤਰੀਫਾਂ ਦੇ ਪੁੱਲ੍ਹ ਵੀ ਬੰਨ੍ਹਦੇ ਨਜ਼ਰ ਆਏ। ਇਸ ਵੀਡੀਓ ਦੇ ਵਿੱਚ ਦਿਲਜੀਤ ਤੇ ਬਾਦਸ਼ਾਹ ਨੇ ਫਿਲਮ Crew ਦਾ ਸੁਪਰਹਿੱਟ ਗੀਤ ਨੈਨਾ ਗਾਇਆ ਹੈ।

ਆਪਣੇ ਅੰਤਰਰਾਸ਼ਟਰੀ ਦੌਰੇ ਦੀ ਸਮਾਪਤੀ ਤੋਂ ਬਾਅਦ, ਦਿਲਜੀਤ ਦੋਸਾਂਝ ਇਸ ਅਕਤੂਬਰ ਵਿੱਚ ਆਪਣੇ ਦੌਰੇ ਦਾ ਭਾਰਤੀ ਪੜਾਅ 26 ਅਕਤੂਬਰ ਨੂੰ ਨਵੀਂ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਤੋਂ ਸ਼ੁਰੂ ਕਰਨਗੇ। ਦਿੱਲੀ ਤੋਂ ਬਾਅਦ ਟੂਰ ਹੈਦਰਾਬਾਦ, ਅਹਿਮਦਾਬਾਦ, ਮੁੰਬਈ,ਲਖਨਊ, ਪੁਣੇ, ਕੋਲਕਾਤਾ, ਬੰਗਲੌਰ, ਇੰਦੌਰ, ਚੰਡੀਗੜ੍ਹ ਅਤੇ ਗੁਵਹਾਟੀ ਦਾ ਦੌਰਾ ਕਰਨਗੇ।

ਟੀਮ ਵੱਲੋਂ ਸਾਂਝੇ ਕੀਤੇ ਗਏ ਇੱਕ ਪੋਸਟ ਵਿੱਚ, ਦਿਲਜੀਤ ਨੇ ਭਾਰਤ ਦੌਰੇ ਨੂੰ ਲੈ ਕੇ ਆਪਣੀ ਖੁਸ਼ੀ ਜ਼ਾਹਰ ਕੀਤੀ ਅਤੇ ਕਿਹਾ, " ਮੇਰੇ ਲਈ ਦਿਲ-ਲੁਮਿਨਾਟੀ ਟੂਰ ਨੂੰ ਭਾਰਤ ਵਿੱਚ ਲਿਆਉਣਾ ਇੱਕ ਸੁਫਨਾ ਸਾਕਾਰ ਕਰਨ ਵਰਗਾ ਹੈ। ਆਖਿਰਕਾਰ, ਵਿਦੇਸ਼ ਦੀ ਇੱਕ ਅਨੋਖੀ ਯਾਤਰਾ ਮਗਰੋਂ ਆਪਣੇ ਦੇਸ਼ ਵਿੱਚ ਪਰਫਾਰਮ ਕਰਨਾ ਇੱਕ ਚੱਕਰ ਪੂਰਾ ਹੋਣ ਵਾਂਗ ਜਾਪਦਾ ਹੈ। ਦੁਨੀਆ ਭਰ ਦੇ ਫੈਨਜ਼ ਤੋਂ ਮੈਨੂੰ ਜੋ ਪਿਆਰ ਤੇ ਊਰਜਾ ਮਿਲੀ ਹੈ ਉਹ ਅਸਾਧਾਰਨ ਹੈ, ਪਰ ਭਾਰਤ ਵਿੱਚ ਇਹ ਟੂਰ ਕਰਨਾ ਮੇਰੇ ਲਈ ਕਾਫੀ ਅਨੋਖਾ ਤੇ ਖਾਸ ਹੈ, ਜਿੱਥੋਂ ਇਹ ਸਭ ਸ਼ੁਰੂ ਹੋਇਆ। ਭਾਰਤ ਵਾਸੀਓ ਤਿਆਰ ਹੋ ਜਾਓ ! ਕਿਉਂਕਿ ਪੰਜਾਬੀ ਘਰ ਆ ਗਏ ਓਏ ! ਅਸੀਂ ਸਾਰੇ ਇੱਕਠੇ ਇਤਿਹਾਸ ਬਨਾਉਣ ਜਾ ਰਹੇ ਹਾਂ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਤੁਸੀਂ ਇੱਕ ਅਜਿਹੀ ਰਾਤ ਨੂੰ ਕਦੇ ਨਹੀਂ ਭੁੱਲੋਗੇ। "  

 ਹੋਰ ਪੜ੍ਹੋ : ਜਸਵੰਤ ਸਿੰਘ ਖਾਲੜਾ ਦੇ ਪਰਿਵਾਰ ਨੇ ਬਾਇਓਪਿਕ 'Punjab 95' 'ਚ CBFC ਵੱਲੋਂ ਕਟੌਤੀਆਂ ਦੀ ਕੀਤੀ ਨਿੰਦਿਆ, ਕਿਹਾ ਅਸਲ ਤੱਥਾਂ ਨਾਲ ਦਿਖਾਈ ਜਾਵੇ ਫਿਲਮ

ਇਸ ਤੋਂ ਇਲਾਵਾ ਦਿਲਜੀਤ ਦੋਸਾਂਝ ਨੇ  ਹਾਲ ਹੀ ਵਿੱਚ ਸੰਨੀ ਦਿਓਲ, ਅਹਾਨ ਸ਼ੈੱਟੀ ਅਤੇ ਵਰੁਣ ਧਵਨ ਦੇ ਨਾਲ ਫਿਲਮ ਬਾਰਡਰ 2 ਵਿੱਚ ਆਪਣੀ ਭੂਮਿਕਾ ਦਾ ਐਲਾਨ ਕੀਤਾ ਹੈ। ਸੀਕਵਲ ਲੌਂਗੇਵਾਲਾ ਦੀ ਲੜਾਈ ਦੇ ਪਿਛੋਕੜ 'ਤੇ ਅਧਾਰਿਤ ਹੋਵੇਗਾ, ਜਿਸ ਦੀ ਸ਼ੂਟਿੰਗ ਨਵੰਬਰ ਵਿੱਚ ਸ਼ੁਰੂ ਹੋਣ ਦੀ ਉਮੀਦ ਹੈ।

Follow us
View All

Web Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network