Diljit Dosanjh Film 'Punjab 95' : ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ Dil-Luminati ਟੂਰ ਦੇ ਚੱਲਦੇ ਸੁਰਖੀਆਂ 'ਚ ਬਣੇ ਹੋਏ ਹਨ। ਉਹ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਮਿਊਜ਼ਿਲ ਸ਼ੋਅ ਵੀ ਕਰਨ ਜਾ ਰਹੇ ਹਨ। Dil-Luminati ਟੂਰ ਦੇ ਵਿਚਾਲੇ ਦਿਲਜੀਤ ਦੋਸਾਂਝ ਦੀ ਫਿਲਮ 'Punjab 95' ਨੂੰ ਲੈ ਕੇ ਨਵੀਂ ਅਪਡੇਟ ਸਾਹਮਣੇ ਆਈ ਹੈ।
ਮੀਡੀਆ ਰਿਪੋਰਟਾਂ ਦੇ ਮੁਤਾਬਕ ਜਿੱਥੇ ਇੱਕ ਪਾਸੇ ਦਿਲਜੀਤ ਦੋਸਾਂਝ ਆਪਣੇ ਭਾਰਤ ਵਿਖੇ ਹੋਣ ਵਾਲੇ Dil-Luminati ਟੂਰ ਦੀਆਂ ਤਿਆਰੀਆਂ ਵਿੱਚ ਰੁਝੇ ਹੋਏ ਹਨ, ਉੱਥੇ ਹੀ ਦੂਜੇ ਪਾਸੇ ਉਨ੍ਹਾਂ ਦੀ ਫਿਲਮ 'Punjab 95' ਨੂੰ ਲੈ ਕੇ ਸੈਂਸਰ ਬੋਰਡ ਨੇ ਵੱਡੀ ਕਾਰਵਾਈ ਕੀਤੀ ਹੈ।
ਮੌਜੂਦਾ ਸਮੇਂ ਵਿੱਚ ਦਿਲਜੀਤ ਦੋਸਾਂਝ ਦੇ ਖਾਤੇ 'ਚ ਕਈ ਵੱਡੀਆਂ ਫਿਲਮਾਂ ਹਨ। ਉਨ੍ਹਾਂ ਦੀ ਫਿਲਮ 'ਪੰਜਾਬ 95' ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਦਰਅਸਲ, CBFC ਅਤੇ ਨਿਰਮਾਤਾਵਾਂ ਵਿਚਕਾਰ ਲੜਾਈ ਚੱਲ ਰਹੀ ਹੈ। ਸੀਬੀਐਫਸੀ ਨੇ ਪਹਿਲਾਂ ਹੀ ਫਿਲਮ ਵਿੱਚ 85 ਕੱਟਾਂ ਦੀ ਮੰਗ ਕੀਤੀ ਸੀ। ਹਾਲਾਂਕਿ ਰਿਵਾਈਜ਼ਿੰਗ ਕਮੇਟੀ ਦੀ ਸਮੀਖਿਆ ਤੋਂ ਬਾਅਦ ਹੁਣ ਫਿਲਮ 'ਚ 120 ਕੱਟ ਲਗਾਉਣ ਦੀ ਮੰਗ ਕੀਤੀ ਗਈ ਹੈ।
ਦੱਸ ਦਈਏ ਕਿ ਫਿਲਮ 'ਚ ਦਿਲਜੀਤ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦਾ ਕਿਰਦਾਰ ਨਿਭਾਉਣ ਜਾ ਰਹੇ ਹਨ। ਇਸ ਤੋਂ ਪਹਿਲਾਂ ਸੰਵੇਦਨਸ਼ੀਲ ਮੁੱਦੇ ਦੇ ਕਾਰਨ ਸੈਂਸਰ ਬੋਰਡ ਨੇ ਫਿਲਮ ਵਿੱਚ 85 ਕੱਟਾਂ ਦੀ ਮੰਗ ਕੀਤੀ ਸੀ, ਪਰ ਹੁਣ ਰਿਵਾਈਜ਼ਡ ਕਮੇਟੀ ਨੇ 85 ਨਹੀਂ ਬਲਕਿ 120 ਕੱਟਾਂ ਦੇ ਆਦੇਸ਼ ਦਿੱਤੇ ਹਨ। ਕਮੇਟੀ ਨੂੰ ਫਿਲਮ ਦੇ ਟਾਈਟਲ ਨੂੰ ਲੈ ਕੇ ਵੀ ਸਮੱਸਿਆ ਹੈ, ਜਿਸ 'ਚ ਬਦਲਾਅ ਦੀ ਮੰਗ ਕੀਤੀ ਜਾ ਰਹੀ ਹੈ।
ਫਿਲਮ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਹਾਲ ਹੀ ਵਿੱਚ ਮਿਡ ਡੇ ਦੀ ਇੱਕ ਰਿਪੋਰਟ ਸਾਹਮਣੇ ਆਈ ਸੀ। ਇਸ ਦੇ ਨਾਲ ਹੀ ਕੁਝ ਹੋਰ ਬਦਲਾਅ ਦੀ ਵੀ ਮੰਗ ਕੀਤੀ ਗਈ ਹੈ।
ਫਿਲਮ 'ਚ ਇਹ ਵੱਡੇ ਬਦਲਾਅ ਹੋਣਗੇ
ਮੀਡੀਆ ਰਿਪੋਰਟਸ ਮੁਤਾਬਕ ਸੈਂਸਰ ਬੋਰਡ ਦੀ ਨਵੀਂ ਕਮੇਟੀ ਨੇ ਫਿਲਮ ਨਿਰਮਾਤਾਵਾਂ ਨੂੰ ਫਿਲਮ ਦੇ ਉਨ੍ਹਾਂ ਸਾਰੇ ਦ੍ਰਿਸ਼ਾਂ 'ਚ ਬਦਲਾਅ ਕਰਨ ਦੇ ਹੁਕਮ ਦਿੱਤੇ ਹਨ, ਜਿੱਥੇ ਪੰਜਾਬ ਅਤੇ ਇਸ ਦੇ ਜ਼ਿਲ੍ਹਾ ਤਰਨਤਾਰਨ ਸਾਹਿਬ ਦਾ ਜ਼ਿਕਰ ਕੀਤਾ ਗਿਆ ਹੈ।
ਫਿਲਮ ਵਿੱਚ ਦਿਖਾਏ ਗਏ ਕੈਨੇਡਾ ਅਤੇ ਯੂਕੇ ਦੇ ਹਵਾਲੇ ਹਟਾਉਣ ਦੀ ਵੀ ਮੰਗ ਕੀਤੀ ਗਈ ਹੈ।
ਫਿਲਮ ਦਾ ਟਾਈਟਲ ਪੰਜਾਬ 95 ਰੱਖਿਆ ਗਿਆ ਹੈ। ਜਸਵੰਤ ਸਿੰਘ ਖਾਲੜਾ ਸਾਲ 1995 ਵਿੱਚ ਲਾਪਤਾ ਹੋ ਗਏ ਸਨ। ਜਿਸ ਦੇ ਚੱਲਦੇ ਹੁਣ ਸੈਂਸਰ ਬੋਰਡ ਕਮੇਟੀ ਨੇ ਫਿਲਮ ਦੇ ਟਾਈਟਲ ਨੂੰ ਬਦਲਣ ਦੀ ਮੰਗ ਕੀਤੀ ਹੈ। ਸੈਂਸਰ ਬੋਰਡ ਦਾ ਕਹਿਣਾ ਹੈ ਕਿ ਇਸ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਸਕਦੀ ਹੈ।
ਕਮੇਟੀ ਮੰਗ ਕਰਦੀ ਹੈ ਕਿ ਫਿਲਮ ਦੇ ਮੁੱਖ ਕਿਰਦਾਰ ਜਸਵੰਤ ਸਿੰਘ ਖਾਲੜਾ ਦਾ ਨਾਂ ਵੀ ਬਦਲਿਆ ਜਾਵੇ।
ਫਿਲਮ ਵਿੱਚੋਂ ਗੁਰਬਾਣੀ ਦੇ ਦ੍ਰਿਸ਼ ਵੀ ਹਟਾ ਦਿੱਤੇ ਜਾਣੇ ਚਾਹੀਦੇ ਹਨ।
ਹੋਰ ਪੜ੍ਹੋ : ਦਿਲਜੀਤ ਦੋਸਾਂਝ ਸਟਾਰਰ ਫਿਲਮ 'ਅਮਰ ਸਿੰਘ ਚਮਕੀਲਾ ਨੂੰ 'Asian Academy creative Award' 'ਚ ਮਿਲਿਆ ਬੈਸਟ ਫੀਚਰ ਫਿਲਮ ਦਾ ਅਵਾਰਡ
ਫਿਲਮ ਨਿਰਮਾਤਾਵਾਂ ਨੇ ਜਤਾਇਆ ਇਤਰਾਜ਼
ਹਾਲੀਆ ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਫਿਲਮ ਦੇ ਨਿਰਮਾਤਾਵਾਂ ਨੇ ਇਸ ਬਦਲਾਅ 'ਤੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਕਿਹਾ ਹੈ ਕਿ ਜਿਸ ਵਿਅਕਤੀ 'ਤੇ ਬਾਇਓਪਿਕ ਬਣਾਈ ਜਾ ਰਹੀ ਹੈ, ਉਹ ਸਿੱਖ ਕੌਮ 'ਚ ਸਤਿਕਾਰਤ ਵਿਅਕਤੀ ਹੈ। ਅਜਿਹੇ 'ਚ ਉਸ ਦਾ ਨਾਂ ਬਦਲਣਾ ਗ਼ਲਤ ਹੋਵੇਗਾ। ਫਿਲਮ 'ਚ ਉਸ ਦੀ ਕਹਾਣੀ ਦਿਖਾਈ ਜਾਵੇਗੀ। ਪੰਜਾਬ ਵਿਦਰੋਹ ਦੌਰਾਨ ਲਾਪਤਾ ਹੋਏ ਮੁੰਡਿਆਂ ਦੇ ਕਤਲ ਦੀ ਜਾਂਚ ਕਰ ਰਹੇ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ 'ਤੇ ਆਧਾਰਿਤ ਇਹ ਫਿਲਮ ਪਿਛਲੇ ਕਾਫੀ ਸਮੇਂ ਤੋਂ ਅਟਕੀ ਪਈ ਹੈ। ਇਸ ਤੋਂ ਇਲਾਵਾ CBFC ਨੇ ਨਿਰਮਾਤਾਵਾਂ ਨੂੰ ਫਿਲਮ ਦਾ ਨਾਂ ਬਦਲਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਕਿਹਾ ਕਿ 'ਪੰਜਾਬ 95' ਨੂੰ ਬਦਲਿਆ ਜਾਣਾ ਚਾਹੀਦਾ ਹੈ।