ਅਟਾਰੀ ਵਾਹਗਾ ਬਾਰਡਰ ‘ਤੇ ਪਹੁੰਚੇ ਬਿਨੂੰ ਢਿੱਲੋ, ਭਾਰਤੀਆਂ ਸਣੇ ਪਾਕਿਸਤਾਨੀ ਫੈਨਜ਼ ਵੀ ਹੋਏ ਖੁਸ਼, ਵੇਖੋ ਵੀਡੀਓ

ਪੰਜਾਬੀ ਐਕਟਰ ਬਿਨੂੰ ਢਿੱਲੋਂ ਅਕਸਰ ਆਪਣੀ ਅਦਾਕਾਰੀ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਬਿਨੂੰ ਢਿੱਲੋਂ ਅਟਾਰੀ ਵਾਹਗਾ ਬਾਰਡਰ 'ਤੇ ਪਹੁੰਚੇ ਜਿੱਥੇ ਉਨ੍ਹਾਂ ਵੇਖ ਕੇ ਭਾਰਤੀ ਫੈਨਜ਼ ਦੇ ਨਾਲ-ਨਾਲ ਪਾਕਿਸਤਾਨੀ ਫੈਨਜ਼ ਵੀ ਕਾਫੀ ਖੁਸ਼ ਹੋ ਗਏ।

Reported by:  PTC Punjabi Desk   |  Edited by:  Pushp Raj   |  September 10th 2024 12:30 PM  |  Updated: September 10th 2024 12:30 PM

ਅਟਾਰੀ ਵਾਹਗਾ ਬਾਰਡਰ ‘ਤੇ ਪਹੁੰਚੇ ਬਿਨੂੰ ਢਿੱਲੋ, ਭਾਰਤੀਆਂ ਸਣੇ ਪਾਕਿਸਤਾਨੀ ਫੈਨਜ਼ ਵੀ ਹੋਏ ਖੁਸ਼, ਵੇਖੋ ਵੀਡੀਓ

ਪੰਜਾਬੀ ਐਕਟਰ ਬਿਨੂੰ ਢਿੱਲੋਂ ਅਕਸਰ ਆਪਣੀ ਅਦਾਕਾਰੀ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਬਿਨੂੰ ਢਿੱਲੋਂ ਅਟਾਰੀ ਵਾਹਗਾ ਬਾਰਡਰ 'ਤੇ ਪਹੁੰਚੇ ਜਿੱਥੇ ਉਨ੍ਹਾਂ ਵੇਖ ਕੇ ਭਾਰਤੀ ਫੈਨਜ਼ ਦੇ ਨਾਲ-ਨਾਲ ਪਾਕਿਸਤਾਨੀ ਫੈਨਜ਼ ਵੀ ਕਾਫੀ ਖੁਸ਼ ਹੋ ਗਏ।

Reported by:  PTC Punjabi Desk
Edited by:  Pushp Raj
September 10th 2024 12:30 PM
Last Updated: September 10th 2024 12:30 PM
Share us
You May Like This

Binnu Dhillon visits Attari Wagah Border : ਮਸ਼ਹੂਰ ਪੰਜਾਬੀ ਐਕਟਰ ਬਿਨੂੰ ਢਿੱਲੋਂ ਅਕਸਰ ਆਪਣੀ ਅਦਾਕਾਰੀ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਬਿਨੂੰ ਢਿੱਲੋਂ ਅਟਾਰੀ ਵਾਹਗਾ ਬਾਰਡਰ 'ਤੇ ਪਹੁੰਚੇ ਜਿੱਥੇ ਉਨ੍ਹਾਂ ਵੇਖ ਕੇ ਭਾਰਤੀ ਫੈਨਜ਼ ਦੇ ਨਾਲ-ਨਾਲ ਪਾਕਿਸਤਾਨੀ ਫੈਨਜ਼ ਵੀ ਕਾਫੀ ਖੁਸ਼ ਹੋ ਗਏ। 

ਦੱਸ ਦਈਏ ਬਿਨੂੰ ਢਿੱਲੋ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਬਿਨੂੰ ਢਿੱਲੋ ਅਕਸਰ ਹੀ ਆਪਣੇ ਫੈਨਜ਼ ਦੇ ਨਾਲ -ਨਾਲ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨਾਲ ਜੁੜੇ ਅਪਡੇਟ ਸ਼ੇਅਰ ਕਰਦੇ ਰਹਿੰਦੇ ਹਨ। 

ਹਾਲ ਹੀ ਵਿੱਚ ਬਿਨੂੰ ਢਿੱਲੋਂ ਅੰਮ੍ਰਿਤਸਰ ਦੇ ਸਰਹੱਦੀ ਇਲਾਕੇ ਵਿੱਚ ਸਥਿਤ ਅਟਾਰੀ ਵਾਹਗਾ ਬਾਰਡਰ ਉੱਤੇ ਪਹੁੰਚੇ। ਇਸ ਦੌਰਾਨ ਜਦੋਂ ਫੈਨਜ਼ ਨੂੰ ਰੀਟ੍ਰੀਟ ਸੈਰੇਮਨੀ ਵੇਖਣ ਪਹੁੰਚੇ। ਜਿਵੇਂ ਇੱਥੇ ਫੈਨਜ਼ ਨੂੰ ਪਤਾ ਲਗਾ ਕਿ ਬਿਨੂੰ ਢਿੱਲੋ ਇੱਥੇ ਪਹੁੰਚੇ ਹਨ। ਭਾਰਤੀ ਫੈਨਜ਼ ਦੇ ਨਾਲ-ਨਾਲ ਗੁਆਂਢੀ ਮੁਲਕ ਪਾਕਿਸਤਾਨ ਦੇ ਫੈਨਜ਼ ਵੀ ਬਿਨੂੰ ਢਿੱਲੋ ਨੂੰ ਮਿਲਣ ਲਈ ਬੇਤਾਬ ਤੇ ਉਤਸ਼ਾਹਿਤ ਨਜ਼ਰ ਆਏ। ਸਰਹੱਦੋਂ ਪਾਰ ਪਾਕਿਸਤਾਨੀ ਫੈਨਜ਼ ਕਲਾਕਾਰ ਦੀਆਂ ਤਸਵੀਰਾਂ ਖਿੱਚਦੇ ਤੇ ਵੀਡੀਓਜ਼ ਬਣਾਉਂਦੇ ਨਜ਼ਰ ਆਏ। 

ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਬਿਨੂੰ ਢਿੱਲੋ ਨੇ ਬਹੁਤ ਹੀ ਖਾਸ ਕੈਪਸ਼ਨ ਵੀ ਲਿਖਿਆ ਹੈ ਤੇ ਦੋਵੇਂ ਮੁਲਕਾਂ ਦੇ ਲੋਕਾਂ ਦੀ ਆਪਸੀ ਸਾਂਝ ਬਾਰੇ ਗੱਲ ਕੀਤੀ ਹੈ। ਬਿਨੂੰ ਢਿੱਲੋ ਨੇ ਆਪਣੀ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ, 'ਕਿਓਂ ਮੌਕੇ ਦੇ ਹਾਕਮਾਂ ਨੇਂ ਸੀ ਬਦਲ ਦਿੱਤਾ ਤਕਸੀਮਾਂ ਨੂੰ, ਵਸ ਵਿੱਚ ਹੁੰਦਾ ਵੱਡ ਕੇ ਤਾਰਾਂ ਟੱਪ ਜਾਣਾ ਸੀ ਸੀਮਾ ਨੂੰ, ਲਹਿੰਦੇ ਪੰਜਾਬ ਦੇ ਉਨ੍ਹਾਂ ਵੀਰਾਂ ਨੂੰ ਗਲ ਨਾਲ ਲਾਓਂਦਾ ਜਿਨ੍ਹਾਂ ਨੇ ਦੂਰੋਂ ਹੱਥ ਹਲਾਇਆ ਸੀ, ਖੌਰੇ ਉਨ੍ਹਾਂ ਦੇ ਪਿਓ-ਦਾਦੇ ਸਾਡੀ ਭੋਏਂ ਤੇ ਹਲ ਚਲਾਇਆ ਸੀ, ਮੇਰਾ ਨਮਨ ਓਨ੍ਹਾਂ ਰਾਹਗੀਰਾਂ ਨੂੰ ਜਿਨਾਂ ਓਸ ਵੰਡ ਨੂੰ ਝੱਲਿਆ ਏ ਪੱਛੋਂ ਤੋਂ ਵਗਦੀ ਵਾਅ ਦੇ ਹੱਥ ਓਨੇ ਇੱਕ ਸੁਨੇਹਾ ਘੱਲਿਆ ਏ @bsf_india।' 

ਬਿਨੂੰ ਢਿੱਲੋ ਦੀ ਇਸ ਵੀਡੀਓ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਵੱਡੀ ਗਿਣਤੀ ਵਿੱਚ ਫੈਨਜ਼ ਅਦਾਕਾਰ ਵੱਲੋਂ ਪਾਕਿਸਤਾਨੀ ਫੈਨਜ਼ ਦੇ ਜਜ਼ਬਾਤਾਂ ਦੀ ਕਦਰ ਪਾਉਣ ਲਈ ਸ਼ਲਾਘਾ ਕਰ ਰਹੇ ਹਨ। 

ਹੋਰ ਪੜ੍ਹੋ : ਕੈਪਟਨ ਵਿਕਰਮ ਬੱਤਰਾ ਦੇ ਜਨਮਦਿਨ ਮੌਕੇ ਉਨ੍ਹਾਂ ਸ਼ਰਧਾਜਲੀ ਦੇਣ ਪਹੁੰਚੇ ਸਿਧਾਰਥ ਮਲੋਹਤਰਾ, ਵੇਖੋ ਤਸਵੀਰ

ਇੱਕ ਯੂਜ਼ਰ ਨੇ ਲਿਖਿਆ, 'ਐਥੋਂ ਸਿੱਧ ਹੁੰਦਾ ਵੀ ਸਰਕਾਰਾਂ ਈ ਲੋਕਾਂ ਚ ਫਿਕ ਪਵਾਉਦੀਆਂ ਨੇ ਲੋਕਾਂ ਦੇ ਦਿਲ ਚ ਤਾਂ ਪਿਆਰ ਈ ਹੁੰਦਾ, ਸਿਆਸਤ ਬੜੀ ਕੁੱਤੀ ਚੀਜ਼ ਆ। 'ਇੱਕ ਹੋਰ ਯੂਜ਼ਰ ਨੇ ਲਿਖਿਆ, ਬਿਨੂੰ ਜੀ ਤੁਹਾਡਾ ਚੱਲ ਕੇ ਪਾਕਿਸਤਾਨ ਵੱਲ ਨੂੰ ਜਾਣਾ ਹੀ ਪਿਆਰ ਦਾ ਪੈਗਾਮ ਐ  Love You ❤️❤️'

Follow us
View All

Web Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network