ਫ਼ਿਲਮ ‘ਅਰਦਾਸ ਸਰਬੱਤ ਦੇ ਭਲੇ ਦੀ’ ਨੂੰ ਲੈ ਕੇ ਗਿੱਪੀ ਗਰੇਵਾਲ ਚਰਚਾ ‘ਚ ਹਨ । ਉਨ੍ਹਾਂ ਦੀ ਇਸ ਫ਼ਿਲਮ ਦੀ ਹਰ ਪਾਸੇ ਤਾਰੀਫ ਹੋ ਰਹੀ ਹੈ। ਇਸ ਫ਼ਿਲਮ ‘ਚ ਗੁਰਪ੍ਰੀਤ ਘੁੱਗੀ, ਰਘਵੀਰ ਬੋਲੀ, ਨਿਰਮਲ ਰਿਸ਼ੀ,ਮਲਕੀਤ ਰੌਣੀ, ਸਰਦਾਰ ਸੋਹੀ ਸਣੇ ਕਈ ਕਲਾਕਾਰਾਂ ਨੇ ਅਦਾਕਾਰੀ ਕੀਤੀ ਹੈ।ਇਹ ਫ਼ਿਲਮ ਹਰ ਕਿਸੇ ਨੂੰ ਬਹੁਤ ਜ਼ਿਆਦਾ ਪਸੰਦ ਆਈ ਹੈ।ਗਿੱਪੀ ਗਰੇਵਾਲ ਨੇ ਹੁਣ ਇੱਕ ਵੀਡੀਓ ਸਾਂਝਾ ਕੀਤਾ ਹੈ।
ਹੋਰ ਪੜ੍ਹੋ : ਸੁਨੰਦਾ ਸ਼ਰਮਾ ਨੇ ਲਗਾਈ ਗੋਲ ਗੱਪਿਆਂ ਦੀ ਰੇਹੜੀ, ਖਾਣ ਵਾਲਿਆਂ ਦੀ ਲੱਗੀ ਭੀੜ
ਜਿਸ ‘ਚ ਹਜ਼ੂਰੀ ਰਾਗੀ ਦਰਬਾਰ ਸਾਹਿਬ ਭਾਈ ਗੁਰਦੇਵ ਸਿੰਘ ਨਜ਼ਰ ਆ ਰਹੇ ਹਨ । ਉਹ ਇਸ ਫ਼ਿਲਮ ਦੀ ਤਾਰੀਫ ਕਰਦੇ ਹੋਏ ਦਿਖਾਈ ਦੇ ਰਹੇ ਹਨ । ਉਹ ਕਹਿ ਰਹੇ ਹਨ ਕਿ ਉਹ ਆਪਣੀ ਪਤਨੀ ਨੂੰ ਵੀ ਇਸ ਫ਼ਿਲਮ ਨੂੰ ਵਿਖਾਉਣ ਦੇ ਲਈ ਆਪਣੇ ਨਾਲ ਲੈ ਕੇ ਆਏ ਹਨ ਅਤੇ ਇਹ ਬਿਹਤਰੀਨ ਫ਼ਿਲਮ ਹੈ।
ਗਿੱਪੀ ਗਰੇਵਾਲ ਦੀ ਫ਼ਿਲਮ ਵੇਖ ਕੇ ਹਰ ਕੋਈ ਹੋਇਆ ਭਾਵੁਕ
ਗਿੱਪੀ ਗਰੇਵਾਲ ਦੀ ਇਸ ਫ਼ਿਲਮ ਨੂੰ ਵੇਖ ਕੇ ਹਰ ਕੋਈ ਭਾਵੁਕ ਹੋ ਗਿਆ । ਇਸ ਫ਼ਿਲਮ ਨੂੰ ਲੋਕ ਵੱਡੀ ਗਿਣਤੀ ‘ਚ ਵੇਖਣ ਦੇ ਲਈ ਪਹੁੰਚੇ ਹਨ । ਬੀਤੇ ਦਿਨੀਂ ਮਨਜੀਤ ਸਿੰਘ ਜੀਕੇ ਵੀ ਇਸ ਫ਼ਿਲਮ ਨੂੰ ਵੇਖਣ ਦੇ ਲਈ ਪਹੁੰਚੇ ਅਤੇ ਉਨ੍ਹਾਂ ਨੇ ਫ਼ਿਲਮ ਦੀ ਸ਼ਲਾਘਾ ਕੀਤੀ ਹੈ। ਇਸ ਫ਼ਿਲਮ ‘ਚ ਹਾਲਾਤਾਂ ਨਾਲ ਲੜਨ ਦਾ ਹੌਸਲਾ ਦੇਣ ਲਈ ਅਰਦਾਸ ਰਾਹੀਂ ਮਿਲਦਾ ਹੈ। ਹਰ ਆਮ ਅਤੇ ਖਾਸ ਵਿਅਕਤੀ ਨੇ ਇਸ ਫ਼ਿਲਮ ਨੂੰ ਵੇਖਿਆ ਅਤੇ ਹਰ ਕਿਸੇ ਦੇ ਦਿਲ ਨੂੰ ਇਹ ਫ਼ਿਲਮ ਛੂਹ ਗਈ ।