ਪੰਜਾਬੀ ਇੰਡਸਟਰੀ ਤੋਂ ਇੱਕ ਬਹੁਤ ਹੀ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਉਹ ਇਹ ਹੈ ਕਿ ਪੰਜਾਬੀ ਗਾਇਕ ਜੈਜ਼ ਧਾਮੀ ਕੈਂਸਰ ਦੇ ਨਾਲ ਜੂਝ ਰਿਹਾ ਸੀ । ਗਾਇਕ 2022 ਤੋਂ ਇਸ ਬਿਮਾਰੀ ਦੇ ਨਾਲ ਜੂਝ ਰਿਹਾ ਸੀ। ਪਹਿਲਾਂ ਤਾਂ ਉਸ ਨੇ ਇਸ ਬਿਮਾਰੀ ਨੂੰ ਛੁਪਾ ਕੇ ਰੱਖਣ ਦਾ ਫੈਸਲਾ ਕੀਤਾ ਸੀ । ਹੁਣ ਉਹ ਆਪਣੀ ਇਸ ਲੜਾਈ ਨੂੰ ਦੁਨੀਆ ਦੇ ਨਾਲ ਸਾਂਝੀ ਕਰਨ ਦੇ ਲਈ ਤਿਆਰ ਹੈ। ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ ।
ਹੋਰ ਪੜ੍ਹੋ : ਹਜ਼ੂਰੀ ਰਾਗੀ ਦਰਬਾਰ ਸਾਹਿਬ ਭਾਈ ਗੁਰਦੇਵ ਸਿੰਘ ਜੀ ਨੇ ਫ਼ਿਲਮ ‘ਅਰਦਾਸ ਸਰਬੱਤ ਦੇ ਭਲੇ ਦੀ’ ਕੀਤੀ ਸ਼ਲਾਘਾ
ਜਿਸ ‘ਚ ਉਸ ਨੇ ਕਿਹਾ ਹੈ ਕਿ ਉਹ 2022 ਤੋਂ ਕੈਂਸਰ ਦੇ ਨਾਲ ਲੜ ਰਿਹਾ ਹੈ। ਪਹਿਲਾਂ ਤਾਂ ਉਹ ਇਸ ਬਿਮਾਰੀ ਨੂੰ ਲੈ ਕੇ ਬਹੁਤ ਡਰ ਗਏ ਸਨ । ਪਰ ਉਹ ਆਪਣੇ ਪਰਿਵਾਰ ਤੇ ਫੈਨਸ ਦੇ ਲਈ ਇਸ ਬਿਮਾਰੀ ਦੇ ਨਾਲ ਮਜ਼ਬੂਤੀ ਦੇ ਨਾਲ ਲੜ ਰਹੇ ਹਨ ।
ਕੈਂਸਰ ਕਾਰਨ ਗਾਇਕੀ ਤੋਂ ਬਣਾਈ ਦੂਰੀ
ਗਾਇਕ ਨੇ ਕੈਂਸਰ ਦੇ ਕਾਰਨ ਗਾਇਕੀ ਦੇ ਖੇਤਰ ਤੋਂ ਦੂਰੀ ਬਣਾ ਲਈ ਸੀ। ਪਰ ਹੁਣ ਕੈਂਸਰ ਦੇ ਨਾਲ ਲੜਨ ਤੋਂ ਬਾਅਦ ਗਾਇਕ ਨੇ ਮੁੜ ਤੋਂ ਗਾਇਕੀ ਦੇ ਖੇਤਰ ‘ਚ ਵਾਪਸੀ ਕੀਤੀ ਹੈ ਅਤੇ ਉਹ ਕਾਫੀ ਐਕਸਾਈਟਡ ਵੀ ਹੈ। ਇਸ ਦੇ ਨਾਲ ਹੀ ਕਾਫੀ ਭਾਵੁਕ ਵੀ ਨਜ਼ਰ ਆਇਆ । ਜੈਜ਼ ਧਾਮੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ।