Trending:

ਬੱਬੂ ਮਾਨ ਨੇ ਰੱਖਿਆ ਸੀ ਕੇ ਐੱਸ ਮੱਖਣ ਦੇ ਪੁੱਤਰ ਦਾ ਨਾਂਅ, ਦਿੱਤੀ ਸੀ ਗੁੜ੍ਹਤੀ, ਵੇਖੋ ਵੀਡੀਓ

ਇਸ ਵੀਡੀਓ ‘ਚ ਬੱਬੂ ਮਾਨ ਕੇ ਐੱਸ ਮੱਖਣ ਦੀ ਤਾਰੀਫ ਕਰ ਰਹੇ ਹਨ ਅਤੇ ਕਹਿ ਰਹੇ ਹਨ ਕਿ ਮੱਖਣ ਦੇ ਨਾਲ ਮੇਰੀ ਸਾਂਝ ਬਹੁਤ ਪੁਰਾਣੀ ਹੈ ਅਤੇ ਸਾਡਾ ਆਪਸ ‘ਚ ਬਹੁਤ ਪਿਆਰ ਹੈ।

Reported by:  PTC Punjabi Desk   |  Edited by:  Shaminder   |  October 09th 2024 10:13 AM  |  Updated: October 09th 2024 10:13 AM

ਬੱਬੂ ਮਾਨ ਨੇ ਰੱਖਿਆ ਸੀ ਕੇ ਐੱਸ ਮੱਖਣ ਦੇ ਪੁੱਤਰ ਦਾ ਨਾਂਅ, ਦਿੱਤੀ ਸੀ ਗੁੜ੍ਹਤੀ, ਵੇਖੋ ਵੀਡੀਓ

ਇਸ ਵੀਡੀਓ ‘ਚ ਬੱਬੂ ਮਾਨ ਕੇ ਐੱਸ ਮੱਖਣ ਦੀ ਤਾਰੀਫ ਕਰ ਰਹੇ ਹਨ ਅਤੇ ਕਹਿ ਰਹੇ ਹਨ ਕਿ ਮੱਖਣ ਦੇ ਨਾਲ ਮੇਰੀ ਸਾਂਝ ਬਹੁਤ ਪੁਰਾਣੀ ਹੈ ਅਤੇ ਸਾਡਾ ਆਪਸ ‘ਚ ਬਹੁਤ ਪਿਆਰ ਹੈ।

Reported by:  PTC Punjabi Desk
Edited by:  Shaminder
October 09th 2024 10:13 AM
Last Updated: October 09th 2024 10:13 AM
Share us
You May Like This

ਬੱਬੂ ਮਾਨ (Babbu Maan) ਤੇ ਕੇ ਐੱਸ ਮੱਖਣ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਬੱਬੂ ਮਾਨ ਕੇ ਐੱਸ ਮੱਖਣ ਦੀ ਤਾਰੀਫ ਕਰ ਰਹੇ ਹਨ ਅਤੇ ਕਹਿ ਰਹੇ ਹਨ ਕਿ ਮੱਖਣ ਦੇ ਨਾਲ ਮੇਰੀ ਸਾਂਝ ਬਹੁਤ ਪੁਰਾਣੀ ਹੈ ਅਤੇ ਸਾਡਾ ਆਪਸ ‘ਚ ਬਹੁਤ ਪਿਆਰ ਹੈ। ਕੇ ਐੱਸ ਮੱਖਣ ਦੇ ਬੇਟੇ ਦਾ ਨਾਂਅ ਏਕਮ ਹੈ ਅਤੇ ਇਹ ਨਾਮ ਮੈਂ ਹੀ ਰੱਖਿਆ ਸੀ ਅਤੇ ਗੁੜ੍ਹਤੀ ਵੀ ਮੈਂ ਹੀ ਦਿੱਤੀ ਸੀ ।ਦੋਵੇਂ ਕਲਾਕਾਰ ਗੁਰੁ ਰੰਧਾਵਾ ਦੀ ਫ਼ਿਲਮ ਦੇ ਸ਼ਾਹਕੋਟ ਦੀ ਪ੍ਰਮੋਸ਼ਨ ਦੇ ਦੌਰਾਨ ਗੱਲਬਾਤ ਕਰ ਰਹੇ ਸਨ । 

ਹੋਰ ਪੜ੍ਹੋ : ਜਦੋਂ ਨਿਰਮਲ ਰਿਸ਼ੀ ਦੇ ਵੱਡੇ ਭਰਾ ਦੇ ਦਿਹਾਂਤ ਤੋਂ ਬਾਅਦ ਪੈਦਾ ਹੋਈਆਂ ਦੋ ਕੁੜੀਆਂ, ਜਾਣੋ ਕੀ ਸੀ ਘਰਦਿਆਂ ਦਾ ਰਿਐਕਸ਼ਨ

ਬੱਬੂ ਮਾਨ ਦਾ ਵਰਕ ਫ੍ਰੰਟ 

ਬੱਬੂ ਮਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਹਾਲ ਹੀ ‘ਚ ਨਵੀਂ ਫ਼ਿਲਮ ‘ਸੁੱਚਾ ਸੂਰਮਾ’ ਰਿਲੀਜ਼ ਹੋਈ ਹੈ। ਇਸ ਫ਼ਿਲਮ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ। ਫ਼ਿਲਮ ਦੀ ਡਾਇਰੈਕਸ਼ਨ ਬੱਬੂ ਮਾਨ ਦੇ ਖ਼ਾਸ ਦੋਸਤ ਅਮਿਤੋਜ ਮਾਨ ਨੇ ਕੀਤੀ ਹੈ। ਇਸ ਤੋਂ ਇਲਾਵਾ ਬੱਬੂ ਮਾਨ ਜਲਦ ਹੀ ਹੋਰ ਵੀ ਕਈ ਪ੍ਰੋਜੈਕਟਸ ‘ਚ ਨਜ਼ਰ ਆਉਣਗੇ ।

ਬਤੌਰ ਗਾਇਕ ਬੱਬੂ ਮਾਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਫ਼ਿਲਮਾਂ ‘ਚ ਵੀ ਕਿਸਮਤ ਅਜ਼ਮਾਈ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ।ਉਨ੍ਹਾਂ ਦੇ ਦੋਸਤ ਕੇ ਐੱਸ ਮੱਖਣ ਵੀ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।  

Follow us
View All

Web Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network