ਨਾਭਾ ਬਲਾਕ ਦਾ ਪਿੰਡ ਲੋਹਾਰ ਮਾਜਰਾ ਇਹ ਪਿੰਡ ਐਮੀ ਵਿਰਕ ਦੇ ਨਾਮ ਦੇ ਨਾਲ ਮਸ਼ਹੂਰ ਹੈ, ਕਿਉਂਕਿ ਐਮੀ ਵਿਰਕ ਇਸੇ ਪਿੰਡ ਦੇ ਜੰਮਪਲ ਹਨ ਅਤੇ ਹੁਣ ਇਹ ਪਿੰਡ ਹੋਰ ਵੀ ਮਸ਼ਹੂਰ ਹੋ ਗਿਆ ਹੈ ਕਿ ਇਸ ਪਿੰਡ ਲੋਹਾਰ ਮਾਜਰਾ ਵਿੱਚ ਪਿੰਡ ਵਾਸੀਆਂ ਦੇ ਵੱਲੋਂ ਸਰਬ ਸੰਮਤੀ ਦੇ ਨਾਲ ਪੰਜਾਬੀ ਸਿੰਗਰ ਅਤੇ ਅਦਾਕਾਰ ਐਮੀ ਵਿਰਕ ਦੇ ਪਿਤਾ ਕੁਲਜੀਤ ਸਿੰਘ ਨੂੰ ਸਰਪੰਚ ਚੁਣਿਆ ਗਿਆ ਹੈ। ਐਮੀ ਵਿਰਕ ਦੇ ਪਿਤਾ ਕੁਲਜੀਤ ਸਿੰਘ ਪਹਿਲਾਂ ਵੀ ਪਿੰਡ ਦੇ ਵਿੱਚ ਸਮਾਜ ਭਲਾਈ ਦੇ ਕਾਰਜ ਕਰਦੇ ਆ ਰਹੇ ਹਨ ਅਤੇ ਹੁਣ ਪਿੰਡ ਦੇ ਨਗਰ ਵੱਲੋਂ ਐਮੀ ਵਿਰਕ ਦੇ ਪਿਤਾ ਕੁਲਜੀਤ ਸਿੰਘ ਨੂੰ ਵੱਡੀ ਜਿੰਮੇਵਾਰੀ ਸੌਂਪ ਕੇ ਪਿੰਡ ਦਾ ਸਰਪੰਚ ਸਰਬ ਸੰਮਤੀ ਦੇ ਨਾਲ ਚੁਣਿਆ ਗਿਆ ਹੈ।
ਹੋਰ ਪੜ੍ਹੋ : ਪੰਜਾਬੀ ਗਾਇਕ ਐਮੀ ਵਿਰਕ ਦੇ ਪਿਤਾ ਸਰਬ ਸੰਮਤੀ ਨਾਲ ਸਰਪੰਚ ਚੁਣੇ ਗਏ, ਤਸਵੀਰ ਆਈ ਸਾਹਮਣੇ
ਇਸ ਮੌਕੇ ਜਿੱਥੇ ਐਮੀ ਵਿਰਕ ਦਾ ਪਰਿਵਾਰ ਖੁਸ਼ੀਆਂ ਮਨਾ ਰਿਹਾ। ਉੱਥੇ ਹੁਣ ਪਿੰਡ ਵਾਸੀ ਵੀ ਕਾਫੀ ਖੁਸ਼ ਵਿਖਾਈ ਦੇ ਰਹੇ ਹਨ ਕਿਉਂਕਿ ਪਿੰਡ ਲੋਹਾਰ ਮਾਜਰਾ ਐਮੀ ਵਿਰਕ ਦੇ ਨਾਮ ਦੇ ਨਾਲ ਮਸ਼ਹੂਰ ਹੈ ਤੇ ਹੁਣ ਉਹਨਾਂ ਦੇ ਪਿਤਾ ਸਰਪੰਚ ਕੁਲਜੀਤ ਸਿੰਘ ਸਮੇਤ ਪੂਰੀ ਪੰਚਾਇਤ ਸਰਬ ਸੰਮਤੀ ਨਾਲ ਚੁਣੀ ਗਈ ਹੈ।
ਇਸ ਮੌਕੇ ਐਮੀ ਵਿਰਕ ਦੇ ਪਿਤਾ ਸਰਪੰਚ ਕੁਲਜੀਤ ਸਿੰਘ ਨੇ ਕਿਹਾ ਕਿ ਇਹ ਫੈਸਲਾ ਜੋ ਪਿੰਡ ਵਾਸੀਆਂ ਦੇ ਵੱਲੋਂ ਲਿਆ ਗਿਆ। ਅਸੀਂ ਪਹਿਲਾਂ ਵੀ ਪਿੰਡ ਦੇ ਵਿੱਚ ਮੋਹਰੀ ਹੋ ਕੇ ਪਿੰਡ ਦੇ ਕੰਮ ਕਰਵਾਏ ਹਨ ਅਤੇ ਹੁਣ ਜੋ ਪਿੰਡ ਨਗਰ ਦੇ ਵੱਲੋਂ ਫੈਸਲਾ ਲਿਆ ਗਿਆ ਹੈ। ਮੈਂ ਇਸ ਨੂੰ ਤਨਦੇਹੀ ਦੇ ਨਾਲ ਨਿਭਾਵਾਂਗਾ ਅਤੇ ਜੋ ਪਿੰਡ ਦੇ ਪਹਿਲ ਦੇ ਅਧਾਰ ਤੇ ਕੰਮ ਕਰਨ ਵਾਲੇ ਹਨ ਉਸ ਨੂੰ ਕਰਾਂਵਾਗੇ ਅਤੇ ਪਿੰਡ ਦੀ ਨੁਹਾਰ ਬਦਲਾਂਗੇ।
ਸਰਬ ਸੰਮਤੀ ਨਾਲ ਸਰਪੰਚ ਚੁਣੇ ਜਾਣ ਤੇ ਜਦੋਂ ਮੈ ਆਪਣੇ ਬੇਟੇ ਐਮੀ ਵਿਰਕ ਨਾਲ ਗੱਲ ਕੀਤੀ ਤਾਂ ਉਸ ਨੇ ਵੀ ਕਿਹਾ ਕਿ ਜੋ ਨਗਰ ਨੇ ਤੁਹਾਨੂੰ ਜਿੰਮੇਵਾਰੀ ਦਿੱਤੀ ਅਸੀਂ ਅੱਗੇ ਹੋ ਕੇ ਇਸ ਜਿੰਮੇਵਾਰੀ ਨੂੰ ਨਿਭਾਵਾਂਗੇ।