ਅਨੀਤਾ ਮੀਤ (Anita Meet) ਅਦਾਕਾਰਾ ਅਨੀਤਾ ਦੇਵਗਨ ਦੇ ਘਰ ਪੁੱਜੀ । ਦੋਵੇਂ ਜਣੀਆਂ ਕਰੀਬ ਵੀਹ ਸਾਲ ਬਾਅਦ ਇੱਕ ਦੂਜੇ ਨੂੰ ਮਿਲੀਆਂ। ਜਿਸ ਦਾ ਇੱਕ ਵੀਡੀਓ ਵੀ ਅਦਾਕਾਰਾ ਅਨੀਤਾ ਦੇਵਗਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਅਨੀਤਾ ਮੀਤ ਦੱਸ ਰਹੀ ਹੈ ਕਿ ਅੱਜ ਉਹ ਸਵੇਰੇ ਸਵੇਰੇ ਉਨ੍ਹਾਂ ਨੇ ਅਨੀਤਾ ਦੇਵਗਨ ਦੇ ਘਰ ਛਾਪਾ ਮਾਰਿਆ ਹੈ ਤੇ ਉਨ੍ਹਾਂ ਨੂੰ ਕਰੀਬ ਵੀਹ ਸਾਲ ਦੇ ਬਾਅਦ ਮਿਲਣ ਦੇ ਲਈ ਪਹੁੰਚੀ ਹੈ।
ਹੋਰ ਪੜ੍ਹੋ : ਪਲਕ ਸਿਧਵਾਨੀ ਨੇ ਪ੍ਰਸਿੱਧ ਸ਼ੋਅ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਨੂੰ ਅਲਵਿਦਾ ਆਖਿਆ, ਨਿਰਮਾਤਾ 'ਤੇ ਲਗਾਏ ਸੰਗੀਨ ਇਲਜ਼ਾਮ
ਅਨੀਤਾ ਮੀਤ ਨੇ ਕਿਹਾ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਅਨੀਤਾ ਦੇਵਗਨ ਨੂੰ ਮਿਲਣ ਦੇ ਲਈ ਆਉਣਾ ਚਾਹੁੰਦੇ ਸਨ ਪਰ ਕਦੇ ਅਨੀਤਾ ਦੇਵਗਨ ਨਹੀਂ ਸਨ ਮਿਲਦੇ ਅਤੇ ਕਦੇ ਉਹ ਏਨੇ ਕੁ ਰੁੱਝੇ ਹੁੰਦੇ ਸਨ ਕਿ ਉਨ੍ਹਾਂ ਨੂੰ ਮਿਲਣ ਦਾ ਸਮਾਂ ਹੀ ਨਹੀਂ ਸੀ ਮਿਲ ਪਾਉਂਦਾ ।
ਅਨੀਤਾ ਦੇਵਗਨ ਦਾ ਵਰਕ ਫ੍ਰੰਟ
ਅਨੀਤਾ ਦੇਵਗਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਜਦੋਂਕਿ ਅਨੀਤਾ ਮੀਤ ਵੀ ਪੰਜਾਬੀ ਇੰਡਸਟਰੀ ਦੇ ਮੰਨੇ ਪ੍ਰਮੰਨੇ ਅਦਾਕਾਰਾ ਹਨ ।ਪਿਛਲੇ ਕਈ ਸਾਲਾਂ ਤੋਂ ਇਹ ਦੋਵੇਂ ਅਭਿਨੇਤਰੀਆਂ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਦੀਆਂ ਆ ਰਹੀਆਂ ਹਨ ।