ਸਾਬਕਾ ਕ੍ਰਿਕੇਟਰ ਸਲਿਲ ਅੰਕੋਲਾ ਦੀ ਮਾਂ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ ਹੈ। ਸਾਬਕਾ ਕ੍ਰਿਕੇਟਰ ਨੇ ਆਪਣੀ ਮਾਂ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ‘ਅਲਵਿਦਾ ਮਾਂ’। ਪੁਲਿਸ ਦੇ ਵੱਲੋਂ ਕੀਤੀ ਗਈ ਸ਼ੁਰੂਆਤੀ ਜਾਂਚ ‘ਚ ਸਲਿਲ ਅੰਕੋਲਾ ਦੀ ਮਾਂ ਮਾਲਾ ਅੰਕੋਲਾ ਦੀ ਗਰਦਨ ‘ਤੇ ਸੱਟ ਦੇ ਨਿਸ਼ਾਨ ਪਾਏ ਗਏ ਹਨ ਅਤੇ ਅੰਦਰੋਂ ਕਮਰੇ ਦਾ ਦਰਵਾਜ਼ਾ ਬੰਦ ਸੀ। ਮਾਲਾ ਅੰਕੋਲਾ ਸ਼ੱਕੀ ਹਾਲਾਤਾਂ ‘ਚ ਪੁਣੇ ਸਥਿਤ ਆਪਣੇ ਘਰ ‘ਚ ਮ੍ਰਿਤਕ ਪਾਈ ਗਈ ਸੀ । ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਇਹ ਹੱਤਿਆ ਹੈ ਜਾਂ ਆਤਮ ਹੱਤਿਆ ।
ਹੋਰ ਪੜ੍ਹੋ : ਲਾਈਵ ਸ਼ੋਅ ਦੇ ਦੌਰਾਨ ਕੁਲਵਿੰਦਰ ਬਿੱਲਾ ਦੇ ਕੋਲ ਪੁੱਜੀ ਗੁਆਚੀ ਬੱਚੀ, ਸਹਿਮੀ ਬੱੱਚੀ ਨੂੰ ਗਾਇਕ ਨੇ ਮਾਪਿਆਂ ਨਾਲ ਮਿਲਵਾਇਆ
ਹਾਲਾਂਕਿ ਪੋਸਟ ਮਾਰਟਮ ਤੋਂ ਬਾਅਦ ਹੀ ਇਸ ਮਾਮਲੇ ‘ਚ ਖੁਲਾਸਾ ਹੋ ਪਾਏਗਾ ਕਿ ਸਾਬਕਾ ਕ੍ਰਿਕੇਟਰ ਦੀ ਮਾਂ ਦਾ ਦਿਹਾਂਤ ਕਿਵੇਂ ਹੋਇਆ ।ਇਹ ਦੁਖਦ ਘਟਨਾ ਚਾਰ ਅਕਤੂਬਰ ਦੀ ਦੱਸੀ ਜਾ ਰਹੀ ਹੈ। ਪੁਲਿਸ ਜਾਂਚ ‘ਚ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਮਾਲਾ ਅੰਕੋਲਾ ਨੇ ਖੁਦਕੁਸ਼ੀ ਕੀਤੀ ਹੈ ਕਿਉਂਕਿ ਉਨ੍ਹਾਂ ਦੇ ਕਮਰੇ ਦਾ ਦਰਵਾਜ਼ਾ ਨਹੀਂ ਖੁੱਲਿ੍ਆ ਤਾਂ ਨੌਕਰਾਣੀ ਨੇ ਰਿਸ਼ਤੇਦਾਰਾਂ ਦੇ ਨਾਲ ਮਿਲ ਕੇ ਪੁਲਿਸ ਨੂੰ ਸੂਚਿਤ ਕੀਤਾ ।
ਜਦੋਂ ਦਰਵਾਜ਼ਾ ਖੋਲਿ੍ਹਆ ਗਿਆ ਤਾਂ ਰਸੋਈ ‘ਚ ਇਸਤੇਮਾਲ ਹੋਣ ਵਾਲਾ ਚਾਕੂ ਵੀ ਉਥੋਂ ਮਿਲਿਆ ਹੈ। ਫਿਲਹਾਲ ਪੁਲਿਸ ਪੋਸਟ ਮਾਰਟਮ ਰਿਪੋਰਟ ਦਾ ਇੰਤਜ਼ਾਰ ਕਰ ਰਹੀ ਹੈ।ਸਾਬਕਾ ਕ੍ਰਿਕੇਟਰ ਸਲਿਲ ਅੰਕੋਲਾ ਨੇ ਸਚਿਨ ਦੇ ਨਾਲ ੧੯੮੯ ‘ਚ ਟੈਸਟ ਕ੍ਰਿਕੇਟ ‘ਚ ਡੈਬਿਊ ਕੀਤਾ ਸੀ। ਇਸ ਮੈਚ ‘ਚ ਸਲਿਲ ਨੇ ਸਚਿਨ ਤੇਂਦੂਲਕਰ ਦੇ ਨਾਲ ਪੰਦਰਾਂ ਨਵੰਬਰ ੧੯੮੯ ‘ਚ ਟੈਸਟ ਡੈਬਿਊ ਕੀਤਾ ਸੀ ।