Om Puri Birth Anniversary: ਜਾਣੋ ਕਿੰਝ ਓਮ ਪੁਰੀ ਨੇ ਪੂਰਾ ਕੀਤਾ ਚਾਹ ਵੇਚਣ ਤੋਂ ਲੈ ਕੇ ਬਾਲੀਵੁੱਡ ਸਟਾਰ ਬਨਣ ਤੱਕ ਦਾ ਸਫ਼ਰ

ਅੱਜ 18 ਅਕਤੂਬਰ ਨੂੰ ਮਰਹੂਮ ਅਦਾਕਾਰ ਓਮ ਪੁਰੀ ਦਾ ਜਨਮਦਿਨ ਹੈ। ਇਸ ਖ਼਼ਾਸ ਮੌਕੇ 'ਤੇ ਜਾਣੋ ਇਸ ਮਹਾਨ ਅਦਾਕਾਰ ਨਾਲ ਜੁੜੀਆਂ ਦਿਲਚਸਪ ਗੱਲਾਂ ਕਿ ਕਿੰਝ ਉਨ੍ਹਾਂ ਨੇ ਚਾਹ ਵੇਚਣ ਤੇ ਭਾਂਡੇ ਸਾਫ ਕਰਨ ਤੋਂ ਲੈ ਕੇ ਬਾਲੀਵੁੱਡ ਦੇ ਸਟਾਰ ਬਨਣ ਤੱਕ ਦਾ ਸਫਰ ਪੂਰਾ ਕੀਤਾ।

Reported by:  PTC Punjabi Desk   |  Edited by:  Pushp Raj   |  October 18th 2024 11:40 AM  |  Updated: October 18th 2024 11:51 AM

Om Puri Birth Anniversary: ਜਾਣੋ ਕਿੰਝ ਓਮ ਪੁਰੀ ਨੇ ਪੂਰਾ ਕੀਤਾ ਚਾਹ ਵੇਚਣ ਤੋਂ ਲੈ ਕੇ ਬਾਲੀਵੁੱਡ ਸਟਾਰ ਬਨਣ ਤੱਕ ਦਾ ਸਫ਼ਰ

ਅੱਜ 18 ਅਕਤੂਬਰ ਨੂੰ ਮਰਹੂਮ ਅਦਾਕਾਰ ਓਮ ਪੁਰੀ ਦਾ ਜਨਮਦਿਨ ਹੈ। ਇਸ ਖ਼਼ਾਸ ਮੌਕੇ 'ਤੇ ਜਾਣੋ ਇਸ ਮਹਾਨ ਅਦਾਕਾਰ ਨਾਲ ਜੁੜੀਆਂ ਦਿਲਚਸਪ ਗੱਲਾਂ ਕਿ ਕਿੰਝ ਉਨ੍ਹਾਂ ਨੇ ਚਾਹ ਵੇਚਣ ਤੇ ਭਾਂਡੇ ਸਾਫ ਕਰਨ ਤੋਂ ਲੈ ਕੇ ਬਾਲੀਵੁੱਡ ਦੇ ਸਟਾਰ ਬਨਣ ਤੱਕ ਦਾ ਸਫਰ ਪੂਰਾ ਕੀਤਾ।

Reported by:  PTC Punjabi Desk
Edited by:  Pushp Raj
October 18th 2024 11:40 AM
Last Updated: October 18th 2024 11:51 AM
Share us
You May Like This

Om Puri Birth Anniversary: ਅੱਜ 18 ਅਕਤੂਬਰ ਨੂੰ ਮਰਹੂਮ ਅਦਾਕਾਰ ਓਮ ਪੁਰੀ ਦਾ ਜਨਮਦਿਨ ਹੈ। ਇਸ ਖ਼਼ਾਸ ਮੌਕੇ 'ਤੇ ਜਾਣੋ ਇਸ ਮਹਾਨ ਅਦਾਕਾਰ ਨਾਲ ਜੁੜੀਆਂ ਦਿਲਚਸਪ ਗੱਲਾਂ ਕਿ ਕਿੰਝ ਉਨ੍ਹਾਂ ਨੇ ਚਾਹ ਵੇਚਣ ਤੇ ਭਾਂਡੇ ਸਾਫ ਕਰਨ ਤੋਂ ਲੈ ਕੇ ਬਾਲੀਵੁੱਡ ਦੇ ਸਟਾਰ ਬਨਣ ਤੱਕ ਦਾ ਸਫਰ ਪੂਰਾ ਕੀਤਾ। ਓਮ ਪੁਰੀ ਨੇ ਕਈ ਫਿਲਮਾਂ 'ਚ ਕੰਮ ਕੀਤਾ ਹੈ। ਉਨ੍ਹਾਂ ਦੀ ਅਦਾਕਾਰੀ ਤੇ ਕਿਰਦਾਰ ਅੱਜ ਵੀ ਕਾਫੀ ਪਸੰਦ ਕੀਤੇ ਜਾਂਦੇ ਹਨ।

ਓਮ ਪੁਰੀ ਦਾ ਜਨਮ 

ਓਮ ਪੁਰੀ ਦਾ ਜਨਮ  18 ਅਕਤੂਬਰ 1950 'ਚ ਹਰਿਆਣਾ ਦੇ ਅੰਬਾਲਾ ਸ਼ਹਿਰ ਵਿੱਚ ਹੋਇਆ ਸੀ। ਓਮ ਪੁਰੀ ਦਾ ਬਚਪਨ ਬੇਹੱਦ ਦੁੱਖਾਂ ਅਤੇ ਗ਼ਰੀਬੀ ਵਿੱਚ ਬੀਤਿਆ। ਕਿਹਾ ਜਾਂਦਾ ਹੈ ਕਿ ਜਦੋਂ ਓਮ ਪੁਰੀ ਮਹਿਜ਼ 6 ਸਾਲ ਦੇ ਸਨ ਤਾਂ ਉਨ੍ਹਾਂ ਦੇ ਪਿਤਾ ਨੂੰ ਸੀਮੰਟ ਚੋਰੀ ਕਰਨ ਦੇ ਦੋਸ਼ 'ਚ ਕੈਦ ਹੋ ਗਈ ਸੀ। ਇਸ ਘਟਨਾ ਤੋਂ ਬਾਅਦ ਓਮ ਪੁਰੀ ਦਾ ਪਰਿਵਾਰ ਟੁੱਟ ਗਿਆ ਅਤੇ ਉਨ੍ਹਾਂ ਨੂੰ ਘਰ ਚਲਾਉਣ ਲਈ ਉਨ੍ਹਾਂ ਨੂੰ ਨਿੱਕੀ ਉਮਰੇ ਹੀ ਚਾਹ ਵੇਚਣ ਤੇ ਭਾਂਡੇ ਸਾਫ਼ ਕਰਨ ਦਾ ਕੰਮ ਕਰਨਾ ਪਿਆ।

ਨੈਸ਼ਨਲ ਸਕੂਲ ਆਫ ਡਰਾਮਾ ਤੋਂ ਕੀਤੀ ਐਕਟਿੰਗ ਦੀ ਸ਼ੁਰੂਆਤ 

ਹਾਲਾਂਕਿ, ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਓਮ ਪੁਰੀ ਨੇ ਨੈਸ਼ਨਲ ਸਕੂਲ ਆਫ ਡਰਾਮਾ ਦਿੱਲੀ ਵਿੱਚ ਦਾਖਲਾ ਲਿਆ। ਦੱਸ ਦੇਈਏ ਕਿ ਇੱਥੇ ਓਮ ਪੁਰੀ ਅਤੇ ਨਸੀਰੂਦੀਨ ਸ਼ਾਹ ਦੀ ਦੋਸਤੀ ਹੋਈ ਸੀ। ਓਮ ਪੁਰੀ ਦੀਆਂ ਮਸ਼ਹੂਰ ਫਿਲਮਾਂ ਦੀ ਗੱਲ ਕਰੀਏ ਤਾਂ ਇਨ੍ਹਾਂ 'ਚ 'ਅਰਧ ਸੱਤਿਆ', 'ਆਰੋਹਣ', 'ਦ੍ਰੋਹਾ ਕਾਲ', 'ਆਕ੍ਰੋਸ਼', 'ਮਾਚਿਸ' ਅਤੇ 'ਅਘਟਾ' ਆਦਿ ਸ਼ਾਮਲ ਹਨ। 

ਖ਼ਰਾਬ ਚਿਹਰੇ ਕਾਰਨ ਹੋਣਾ ਪਿਆ ਟ੍ਰੋਲ

ਜਦੋਂ ਓਮ ਪੁਰੀ ਐੱਨਐੱਸਡੀ ਵਿੱਚ ਪੜ੍ਹ ਰਹੇ ਸਨ ਅਤੇ ਉਨ੍ਹਾਂ ਦੀ ਮੁਲਾਕਾਤ ਸ਼ਬਾਨਾ ਆਜ਼ਮੀ ਨਾਲ ਹੋਈ, ਜਿੰਨ੍ਹਾਂ  ਨੇ ਅਦਾਕਾਰ ਦੇ ਲੁੱਕ ਨੂੰ ਲੈ ਕੇ ਅਜਿਹੀ ਗੱਲ ਆਖੀ, ਜਿਸ ਨਾਲ ਉਨ੍ਹਾਂ ਨੂੰ ਬਹੁਤ ਬੁਰਾ ਲੱਗਾ। ਮੀਡੀਆ ਰਿਪੋਰਟਾਂ ਮੁਤਾਬਕ ਸ਼ਬਾਨਾ ਨੇ ਓਮ ਪੁਰੀ ਨੂੰ ਕਿਹਾ ਸੀ ਕੀ, ਕਿਹੋ ਜਿਹੇ ਲੋਕ ਐਕਟਰ ਬਨਣ ਲਈ ਆ ਜਾਂਦੇ ਨੇ। ਹਾਲਾਂਕਿ, ਬਾਅਦ ਵਿੱਚ ਦੋਵਾਂ ਨੇ ਧਾਰਾਵੀ,  ਅਲਬਰਟ ਪਿੰਟੋ ਕੋ ਗੁੱਸਾ ਕਿਉੰ ਆਤਾ ਹੈ, ਸਿਟੀ ਆਫ ਜੌਏ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ।

 ਓਮ ਪੁਰੀ ਦੀਆਂ ਫਿਲਮਾਂ 

 ਓਮ ਪੁਰੀ ਨੇ ਆਪਣੇ ਕਰੀਅਰ ਵਿੱਚ ਹਿੰਦੀ ਫਿਲਮਾਂ ਦੇ ਨਾਲ-ਨਾਲ ਕਈ ਹਾਲੀਵੁੱਡ ਫਿਲਮਾਂ ਵਿੱਚ ਕੰਮ ਕੀਤਾ ਹੈ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਰਾਠੀ ਫਿਲਮ 'ਘਾਸੀਰਾਮ ਕੋਤਵਾਲ' ਨਾਲ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੇ ਬਾਲੀਵੁੱਡ 'ਚ ਡੈਬਿਊ ਕੀਤਾ। ਉਨ੍ਹਾਂ ਦੀਆਂ ਬਿਹਤਰੀਨ ਫਿਲਮਾਂ 'ਚ ਉਹ 'ਆਰੋਹਨ', 'ਅਰਧ ਸੱਤਿਆ', 'ਜਾਨੇ ਵੀ ਦੋ ਯਾਰਾਂ', 'ਚਾਚੀ 420', 'ਹੇਰਾ ਫੇਰੀ', 'ਮਾਲਾਮਾਲ ਵੀਕਲੀ', 'ਮਿਰਚ ਮਸਾਲਾ' ਵਰਗੀਆਂ ਕਈ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ।

ਹੋਰ ਪੜ੍ਹੋ : ਅੱਲੂ ਅਰਜੁਨ ਨੂੰ ਮਿਲਣ ਲਈ ਸਾਈਕਲ 'ਤੇ ਹੈਦਰਾਬਾਦ ਪਹੁੰਚਾ ਫੈਨ, ਐਕਟਰ ਨੇ ਖਾਸ ਅੰਦਾਜ਼ 'ਚ ਕੀਤਾ ਧੰਨਵਾਦ

 ਦੱਸਣਯੋਗ ਹੈ ਕਿ ਆਪਣੀ ਜ਼ਬਰਦਸਤ ਅਦਾਕਾਰੀ ਨਾਲ ਲਾਈਮਲਾਈਟ 'ਚ ਆਏ ਓਮ ਪੁਰੀ ਆਪਣੀ ਨਿੱਜੀ ਜ਼ਿੰਦਗੀ ਕਾਰਨ ਵੀ ਸੁਰਖੀਆਂ 'ਚ ਬਣੇ ਹੋਏ ਹਨ। ਜੀ ਹਾਂ, ਦਰਅਸਲ ਓਮ ਪੁਰੀ ਦੀ ਪਤਨੀ ਨੰਦਿਤਾ ਨੇ ਸਾਲ 2009 'ਚ ਅਭਿਨੇਤਾ ਦੀ ਜੀਵਨੀ 'ਅਨਲਾਇਕਲੀ ਹੀਰੋ-ਓਮ ਪੁਰੀ' 'ਚ ਅਭਿਨੇਤਾ ਬਾਰੇ ਬਹੁਤ ਵੱਡੇ ਖੁਲਾਸੇ ਕੀਤੇ ਸਨ।

Follow us
View All

Web Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network