ਮਲਕੀਤ ਰੌਣੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ। ਜੋ ਉਨ੍ਹਾਂ ਦੇ ਪਿੰਡ ਦੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ‘ਸਾਡੀ ਤਾਈ ਮਿੰਦੋ ਦਾਣੇ ਭੁੰਨਦੀ ਹੋਈ’। ਇਸ ਤਸਵੀਰ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ । ਇਸ ਤਸਵੀਰ ਨੂੰ ਵੇਖ ਕੇ ਪੁਰਾਣੇ ਪੰਜਾਬ ਦੀ ਯਾਦ ਜ਼ਿਹਨ ‘ਚ ਤਾਜ਼ਾ ਹੋ ਗਈ ਹੈ। ਕੋਈ ਸਮਾਂ ਹੁੰਦਾ ਸੀ ਹਰ ਪਿੰਡ ‘ਚ ਇੱਕ ਭੱਠੀ ਹੁੰਦੀ ਸੀ ।
ਹੋਰ ਪੜ੍ਹੋ : ਰਾਜ ਧਾਲੀਵਾਲ ਦੇ ਪਰਿਵਾਰ ‘ਚ ਆਇਆ ਨੰਨ੍ਹਾ ਮਹਿਮਾਨ, ਅਦਾਕਾਰਾ ਨੇ ਤਸਵੀਰ ਕੀਤੀ ਸਾਂਝੀ
ਜਿਸ ‘ਤੇ ਦਾਣੇ ਭੁੰਨਵਾਉਣ ਦੇ ਲਈ ਬੱਚੇ ਜਾਂਦੇ ਸਨ । ਪਰ ਅੱਜ ਕੱਲ੍ਹ ਇਹ ਕਿਤੇ ਨਾ ਕਿਤੇ ਅਲੋਪ ਜਿਹਾ ਹੁੰਦਾ ਜਾ ਰਿਹਾ ਹੈ। ਪਰ ਟਾਵੇਂ ਟਾਵੇਂ ਪਿੰਡਾਂ ‘ਚ ਹਾਲੇ ਵੀ ਭੱਠੀਆਂ ਮੌਜੂਦ ਹਨ ।ਮਲਕੀਤ ਰੌਣੀ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ਨੇ ਪੁਰਾਣੇ ਪੰਜਾਬ ਦੀ ਯਾਦ ਦਿਵਾ ਦਿੱਤੀ ਹੈ।
ਮਲਕੀਤ ਰੌਣੀ ਦਾ ਵਰਕ ਫ੍ਰੰਟ
ਮਲਕੀਤ ਰੌਣੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।ਉਨ੍ਹਾਂ ਨੇ ਜਿੱਥੇ ਪੰਜਾਬੀ ਫ਼ਿਲਮਾਂ ‘ਚ ਕੰਮ ਕੀਤਾ ਹੈ, ਉੱਥੇ ਹੀ ਕਈ ਹਿੰਦੀ ਟੀਵੀ ਸੀਰੀਅਲ ਅਤੇ ਫ਼ਿਲਮਾਂ ‘ਚ ਵੀ ਉਹ ਦਿਖਾਈ ਦੇ ਚੁੱਕੇ ਹਨ ।