Vegan Diet or Keto Diet : ਅੱਜ World Food Day ਮਨਾਇਆ ਜਾ ਰਿਹਾ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਸਿਹਤਮੰਦ ਰਹਿਣ ਦਾ ਸਭ ਤੋਂ ਚੰਗਾ ਤਰੀਕਾ ਹੈ ਚੰਗੀ ਡਾਈਟ । ਆਓ ਜਾਣਦੇ ਹਾਂ ਕਿ ਮੌਜੂਦਾ ਸਮੇਂ ਵਿੱਚ ਟ੍ਰੈਂਡ ਵਿੱਚ ਚੱਲ ਰਹੀ ਕੀਟੋ ਡਾਈਟ ਤੇ ਵੀਗਨ ਡਾਈਟ ਬਾਰੇ ਤੇ ਇਨ੍ਹਾਂ ਚੋਂ ਕਿਹੜੀ ਡਾਈਟ ਸਾਡੇ ਲਈ ਬਿਹਤਰ ਹੈ।
ਆਮ ਤੌਰ 'ਤੇ ਲੋਕ ਆਪਣੀ ਡਾਈਟ ਆਪਣੇ ਸਰੀਰ ਦੀਆਂ ਲੋੜਾਂ ਅਤੇ ਸਿਹਤ ਸਬੰਧੀ ਟੀਚਿਆਂ ਨੂੰ ਧਿਆਨ ਵਿਚ ਰੱਖ ਕੇ ਲੈਂਦੇ ਹਨ ਇੰਨਾ ਹੀ ਨਹੀਂ ਇਨ੍ਹੀਂ ਦਿਨੀਂ ਵੱਖ-ਵੱਖ ਤਰ੍ਹਾਂ ਦੀ ਡਾਈਟ ਨੂੰ ਫਾਲੋ ਕਰਨ ਦਾ ਰੁਝਾਨ ਕਾਫੀ ਵਧ ਗਿਆ ਹੈ। ਉਦਾਹਰਣ ਵਜੋਂ, ਜੇਕਰ ਕੋਈ ਭਾਰ ਘਟਾਉਣਾ ਚਾਹੁੰਦਾ ਹੈ, ਤਾਂ ਉਹ ਕੀਟੋ ਡਾਈਟ ਜਾਂ ਵੀਗਨ ਡਾਈਟ ਦਾ ਪਾਲਣ ਕਰਦਾ ਹੈ।
ਇਹ ਦੋਵੇਂ ਕੀਟੋ ਡਾਈਟ ਭਾਰ ਘਟਉਣ ਲਈ ਬਹੁਤ ਵਧੀਆ ਮੰਨੀ ਜਾਂਦੀ ਹੈ। ਆਮ ਤੌਰ 'ਤੇ ਲੋਕਾਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਇਨ੍ਹਾਂ ਦੋਵਾਂ ਵਿੱਚੋਂ ਕਿਸ ਦੀ ਪਾਲਣਾ ਕੀਤੀ ਜਾਵੇ। ਜੇਕਰ ਤੁਸੀਂ ਵੀ ਅਜਿਹੀ ਦੁਬਿਧਾ ਵਿੱਚ ਹੋ ਤਾਂ ਤੁਹਾਨੂੰ ਹੁਣ ਚਿੰਤਾ ਕਰਨ ਦੀ ਲੋੜ ਨਹੀਂ ਹੈ।
ਕੀ ਹੈ ਕੀਟੋ ਡਾਈਟ ?
ਕੀਟੋ ਡਾਈਟ ਮੁੱਖ ਤੌਰ 'ਤੇ ਚਰਬੀ 'ਤੇ ਕੇਂਦਰਿਤ ਹੈ। ਜਦੋਂ ਕਿ ਪ੍ਰੋਟੀਨ ਘੱਟ ਲਿਆ ਜਾਂਦਾ ਹੈ ਅਤੇ ਕਾਰਬੋਹਾਈਡਰੇਟ ਲਗਭਗ ਨਾਮੁਮਕਿਨ ਹੁੰਦੇ ਹਨ। ਜਿਸ ਕਾਰਨ ਸਰੀਰ ਕੀਟੋਸਿਸ ਦੀ ਸਥਿਤੀ ਵਿੱਚ ਚਲਾ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਸਰੀਰ ਊਰਜਾ ਲਈ ਚਰਬੀ ਦੀ ਵਰਤੋਂ ਕਰਨਾ ਸ਼ੁਰੂ ਕਰ ਦਿੰਦਾ ਹੈ।
ਕੀ ਹੈ ਵੀਗਨ ਡਾਈਟ ?
ਵੀਗਨ ਡਾਈਟ ਮੁੱਖ ਤੌਰ 'ਤੇ ਪੌਦਿਆਂ-ਆਧਾਰਿਤ ਖੁਰਾਕ ਹੈ, ਜਿਸ ਵਿੱਚ ਪੌਦਿਆਂ ਤੋਂ ਪ੍ਰਾਪਤ ਫਲ, ਸਬਜ਼ੀਆਂ, ਅਨਾਜ, ਫਲ਼ੀਦਾਰ, ਮੇਵੇ ਅਤੇ ਬੀਜ ਆਦਿ ਨੂੰ ਖੁਰਾਕ ਦਾ ਹਿੱਸਾ ਬਣਾਇਆ ਜਾਂਦਾ ਹੈ। ਇਸ ਵਿੱਚ ਜਾਨਵਰਾਂ ਜਾਂ ਜਾਨਵਰਾਂ ਦੇ ਉਤਪਾਦ ਜਿਵੇਂ ਦੁੱਧ, ਦਹੀਂ, ਪਨੀਰ, ਸ਼ਹਿਦ ਆਦਿ ਕਿਸੇ ਵੀ ਤਰ੍ਹਾਂ ਸ਼ਾਮਲ ਨਹੀਂ ਹਨ।
ਵੀਗਨ ਡਾਈਟ ਦੀ ਪਾਲਣਾ ਕਰਨ ਤੋਂ ਪਹਿਲਾਂ, ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡੇ ਟੀਚੇ ਕੀ ਹਨ ਅਤੇ ਤੁਹਾਡੀ ਸਿਹਤ ਦੀ ਸਥਿਤੀ ਕੀ ਹੈ। ਉਦਾਹਰਣ ਵਜੋਂ, ਜੇਕਰ ਤੁਹਾਨੂੰ ਹਾਰਮੋਨਲ ਅਸੰਤੁਲਨ, ਪੀਸੀਓਡੀ ਜਾਂ ਸ਼ੂਗਰ ਆਦਿ ਵਰਗੀਆਂ ਸਮੱਸਿਆਵਾਂ ਹਨ ਤਾਂ ਵੀਗਨ ਡਾਈਟ ਲੈਣਾ ਯਕੀਨੀ ਤੌਰ 'ਤੇ ਤੁਹਾਡੇ ਲਈ ਚੰਗਾ ਵਿਚਾਰ ਹੈ।
VIDEO
ਹੋਰ ਪੜ੍ਹੋ : ਕਰਨ ਔਜਲਾ ਨੇ ਗੁਰਦਾਸ ਮਾਨ ਵੱਲੋਂ ਮਿਲੇ ਪਿਆਰ ਲਈ ਕੀਤਾ ਧੰਨਵਾਦ, ਸ਼ੇਅਰ ਕੀਤੀ ਮਾਨ ਸਾਹਬ ਨਾਲ ਬਚਪਨ ਦੀ ਤਸਵੀਰ
ਕਿਸਦਾ ਸੇਵਨ ਕਰਨਾ ਹੈ ਬਿਹਤਰ?
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕਿਹੜੀ ਖੁਰਾਕ ਬਿਹਤਰ ਹੈ, ਵੀਗਨ ਡਾਈਟ ਜਾਂ ਕੀਟੋ ਡਾਈਟ। ਅਜਿਹੀ ਕਿਸੇ ਵੀ ਖੁਰਾਕ ਨੂੰ ਬਿਹਤਰ ਕਹਿਣਾ ਠੀਕ ਨਹੀਂ ਹੈ। ਇਹ ਦੋਵੇਂ ਡਾਈਟ ਆਪਣੇ-ਆਪਣੇ ਤਰੀਕੇ ਨਾਲ ਕੰਮ ਕਰਦੇ ਹਨ। ਇਹ ਪੂਰੀ ਤਰ੍ਹਾਂ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਹਾਡੀ ਜੀਵਨ ਸ਼ੈਲੀ ਦੀ ਰੁਟੀਨ, ਕਸਰਤ ਦੇ ਟੀਚੇ ਅਤੇ ਸਿਹਤ ਸਮੱਸਿਆਵਾਂ ਕੀ ਹਨ। ਤੁਸੀਂ ਆਪਣੇ ਸਰੀਰ ਨੂੰ ਸਮਝ ਸਕਦੇ ਹੋ ਅਤੇ ਉਸ ਮੁਤਾਬਕ ਡਾਈਟ ਫਾਲੋ ਕਰ ਸਕਦੇ ਹੋ।