Health Tips: ਬਦਲਦੇ ਮੌਸਮ 'ਚ ਗਲੇ ਦੀ ਖਰਾਸ਼ ਤੋਂ ਪਰੇਸ਼ਾਨ ਹੋ ਤਾਂ ਅਪਣਾਓ ਇਹ ਘਰੇਲੂ ਨੁਸਖੇ

ਬਦਲਦੇ ਮੌਸਮ ’ਚ ਜਿਆਦਾਤਰ ਲੋਕਾਂ ਨੂੰ ਬੁਖਾਰ ਅਤੇ ਗਲੇ ਦੀ ਖਰਾਸ਼ ਵਰਗੀ ਆਮ ਸਮੱਸਿਆ ਹੁੰਦੀ ਰਹਿੰਦੀ ਹੈ। ਜਿਸ ਕਾਰਨ ਗਲੇ ਦੀ ਖਰਾਸ਼ ਕਾਰਨ ਕਈ ਵਾਰ ਗਲੇ ਚ ਦਰਦ ਵੀ ਸ਼ੁਰੂ ਹੋ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਆਪਣੇ ਇਸ ਲੇਖ ਰਾਹੀਂ ਗਲੇ ਦੀ ਖਰਾਸ਼ ਦੂਰ ਕਰਨ ਦੇ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ। ਇਸ ਨਾਲ ਤੁਹਾਨੂੰ ਗਲੇ ਦੇ ਦਰਦ ਤੇ ਖਰਾਸ਼ ਤੋਂ ਰਾਹਤ ਮਿਲੇਗੀ।

Reported by:  PTC Punjabi Desk   |  Edited by:  Pushp Raj   |  October 08th 2024 07:14 PM  |  Updated: October 08th 2024 07:14 PM

Health Tips: ਬਦਲਦੇ ਮੌਸਮ 'ਚ ਗਲੇ ਦੀ ਖਰਾਸ਼ ਤੋਂ ਪਰੇਸ਼ਾਨ ਹੋ ਤਾਂ ਅਪਣਾਓ ਇਹ ਘਰੇਲੂ ਨੁਸਖੇ

ਬਦਲਦੇ ਮੌਸਮ ’ਚ ਜਿਆਦਾਤਰ ਲੋਕਾਂ ਨੂੰ ਬੁਖਾਰ ਅਤੇ ਗਲੇ ਦੀ ਖਰਾਸ਼ ਵਰਗੀ ਆਮ ਸਮੱਸਿਆ ਹੁੰਦੀ ਰਹਿੰਦੀ ਹੈ। ਜਿਸ ਕਾਰਨ ਗਲੇ ਦੀ ਖਰਾਸ਼ ਕਾਰਨ ਕਈ ਵਾਰ ਗਲੇ ਚ ਦਰਦ ਵੀ ਸ਼ੁਰੂ ਹੋ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਆਪਣੇ ਇਸ ਲੇਖ ਰਾਹੀਂ ਗਲੇ ਦੀ ਖਰਾਸ਼ ਦੂਰ ਕਰਨ ਦੇ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ। ਇਸ ਨਾਲ ਤੁਹਾਨੂੰ ਗਲੇ ਦੇ ਦਰਦ ਤੇ ਖਰਾਸ਼ ਤੋਂ ਰਾਹਤ ਮਿਲੇਗੀ।

Reported by:  PTC Punjabi Desk
Edited by:  Pushp Raj
October 08th 2024 07:14 PM
Last Updated: October 08th 2024 07:14 PM
Share us
You May Like This

Health Tips For Throat Problems: ਬਦਲਦੇ ਮੌਸਮ ’ਚ ਜਿਆਦਾਤਰ ਲੋਕਾਂ ਨੂੰ ਬੁਖਾਰ ਅਤੇ ਗਲੇ ਦੀ ਖਰਾਸ਼ ਵਰਗੀ ਆਮ ਸਮੱਸਿਆ ਹੁੰਦੀ ਰਹਿੰਦੀ ਹੈ। ਜਿਸ ਕਾਰਨ ਗਲੇ ਦੀ ਖਰਾਸ਼ ਕਾਰਨ ਕਈ ਵਾਰ ਗਲੇ ਚ ਦਰਦ ਵੀ ਸ਼ੁਰੂ ਹੋ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਆਪਣੇ ਇਸ ਲੇਖ ਰਾਹੀਂ ਗਲੇ ਦੀ ਖਰਾਸ਼ ਦੂਰ ਕਰਨ ਦੇ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ। ਇਸ ਨਾਲ ਤੁਹਾਨੂੰ ਗਲੇ ਦੇ ਦਰਦ ਤੇ ਖਰਾਸ਼ ਤੋਂ ਰਾਹਤ ਮਿਲੇਗੀ।

ਕਿਉਂ ਹੁੰਦੀ ਹੈ ਗਲੇ ਦੀ ਖਰਾਸ਼ ਦੀ ਸਮੱਸਿਆ

ਦਰਅਸਲ ਗਲੇ ਵਿੱਚ ਖਰਾਸ਼ ਦੀ ਸਮੱਸਿਆ ਵਾਇਰਲ ਅਤੇ ਬੈਕਟੀਰੀਅਲ ਇਨਫੈਕਸ਼ਨ ਕਾਰਨ ਹੁੰਦੀ ਹੈ। ਇਸ ਨਾਲ ਗਲੇ ਵਿੱਚ ਸੋਜ ਵੀ ਆ ਜਾਂਦੀ ਹੈ। ਗਲੇ ਵਿੱਚ ਖਰਾਸ਼ ਕਾਰਨ ਕਈ ਵਾਰ ਖਾਣ-ਪੀਣ ਵਿੱਚ ਤਕਲੀਫ ਹੁੰਦੀ ਹੈ ਅਤੇ ਭੋਜਨ ਨਿਗਲਣ ਵਿੱਚ ਵੀ ਮੁਸ਼ਕਿਲ ਹੁੰਦੀ ਹੈ। ਲੋਕ ਇਸਦੇ ਲਈ ਕਈ ਤਰ੍ਹਾਂ ਦੀਆਂ ਐਂਟੀ-ਬਾਇਓਟਿਕ ਦਵਾਈਆਂ ਲੈਂਦੇ ਹਨ ਪਰ ਆਰਾਮ ਨਾ ਮਿਲਣ 'ਤੇ ਪਰੇਸ਼ਾਨ ਹੁੰਦੇ ਹਨ।

ਮੁਲੱਠੀ

ਤੁਸੀਂ ਅਕਸਰ ਬਜ਼ੁਰਗਾਂ ਕੋਲੋਂ ਮੁਲੱਠੀ ਦੇ ਫਾਇਦਿਆਂ ਬਾਰੇ ਸੁਣਿਆ ਹੋਵੇਗਾ। ਇਸ ਵਿੱਚ ਐਂਟੀਵਾਇਰਲ, ਐਂਟੀ-ਇੰਫਲੇਮੇਟਰੀ ਅਤੇ ਐਂਟੀਬੈਕਟੀਰੀਅਲ ਗੁਣ ਗਲੇ ਦੀ ਖਰਾਸ਼ ਵਿੱਚ ਆਰਾਮ ਦੇਣ ਲਈ ਜਾਣੇ ਜਾਂਦੇ ਹਨ। ਇਹ ਐਸਪਰੀਨ ਵਾਂਗ ਕੰਮ ਕਰਦੀ ਹੈ। ਤੁਸੀਂ ਇਸ ਦਾ ਪਾਊਡਰ ਬਣਾ ਕੇ ਲੈ ਸਕਦੇ ਹੋ ਜਾਂ ਇਸਨੂੰ ਪਾਣੀ ਵਿੱਚ ਉਬਾਲ ਕੇ ਗਰਾਰੇ ਕਰ ਸਕਦੇ ਹੋ।

ਸ਼ਹਿਦ

ਘਰੇਲੂ ਨੁਸਖਿਆਂ ਵਿੱਚ ਸ਼ਹਿਦ ਦੇ ਲਾਜਵਾਬ ਫਾਇਦੇ ਹਨ। ਇਸ ਵਿੱਚ ਐਂਟੀਆਕਸੀਡੈਂਟਸ ਦੀ ਮਾਤਰਾ ਭਰਪੂਰ ਹੁੰਦੀ ਹੈ ਅਤੇ ਨਾਲ ਹੀ ਐਂਟੀ-ਇੰਫਲੇਮੇਟਰੀ ਅਤੇ ਐਂਟੀਬੈਕਟੀਰੀਅਲ ਗੁਣ ਵੀ ਹੁੰਦੇ ਹਨ ਜੋ ਤੁਹਾਡੇ ਗਲੇ ਨੂੰ ਆਰਾਮ ਦੇਣ ਵਿੱਚ ਸਹਾਇਤਾ ਕਰਦੇ ਹਨ। ਤੁਸੀਂ ਸ਼ਹਿਦ ਨੂੰ ਕੋਸੇ ਪਾਣੀ ਵਿੱਚ ਮਿਲਾ ਕੇ ਲੈ ਸਕਦੇ ਹੋ ਜਾਂ ਇਸਨੂੰ ਅਦਰਕ ਦੇ ਨਾਲ ਮਿਲਾ ਕੇ ਲੈ ਸਕਦੇ ਹੋ।

ਗਰਾਰੇ ਕਰੋ

ਗਲੇ ਦੀ ਖਰਾਸ਼ ਨੂੰ ਦੂਰ ਕਰਨ ਦਾ ਇਹ ਸਭ ਤੋਂ ਪੁਰਾਣਾ ਅਤੇ ਅਸਰਦਾਰ ਤਰੀਕਾ ਹੈ। ਜੇਕਰ ਤੁਹਾਨੂੰ ਗਲੇ ਦੀ ਖਰਾਸ਼ ਪਰੇਸ਼ਾਨ ਕਰ ਰਹੀ ਹੈ ਤਾਂ ਕੋਸੇ ਪਾਣੀ ਵਿੱਚ ਲੂਣ ਮਿਲਾ ਕੇ ਗਰਾਰੇ ਕਰਨ ਨਾਲ ਤੁਹਾਨੂੰ ਆਰਾਮ ਮਿਲੇਗਾ। ਇਸ ਤਰ੍ਹਾਂ ਕਰਨ ਨਾਲ ਤੁਹਾਡੇ ਗਲੇ ਵਿੱਚ ਆਈ ਸੋਜ ਵੀ ਘੱਟ ਹੁੰਦੀ ਹੈ ਪਰ ਧਿਆਨ ਰਹੇ ਕਿ ਪਾਣੀ ਕੋਸਾ ਹੀ ਹੋਵੇ, ਗਰਮ ਪਾਣੀ ਨਾਲ ਟਿਸ਼ੂ ਨੂੰ ਨੁਕਸਾਨ ਹੋ ਸਕਦਾ ਹੈ।

Follow us
View All

Web Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network