Skin care for Acne problems: ਅੱਜ-ਕੱਲ੍ਹ ਲੋਕਾਂ ਨੂੰ ਮੁਹਾਸੇ ਦੀ ਸਮੱਸਿਆ ਹੋਣਾ ਆਮ ਹੁੰਦਾ ਜਾ ਰਿਹਾ ਹੈ। ਮੁੰਡੇ ਹੋਣ ਜਾਂ ਕੁੜੀਆਂ , ਸਾਰੇ ਇਸ ਸਮੱਸਿਆ ਤੋਂ ਪਰੇਸ਼ਾਨ ਹਨ। ਮੁਹਾਸੇ ਸਾਡੇ ਚਿਹਰੇ ਦੀ ਖੂਬਸੂਰਤੀ ਨੂੰ ਖਰਾਬ ਕਰਦੇ ਹਨ। ਜੇਕਰ ਤੁਸੀਂ ਮੁਹਾਸਿਆਂ ਤੇ ਚਿਹਰੇ 'ਤੇ ਦਾਗ ਤੋਂ ਪਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਨੁਸਖੇ, ਇਹ ਤੁਹਾਨੂੰ ਮੁਹਾਸਿਆਂ ਦੀ ਸਮੱਸਿਆ ਘੱਟ ਕਰਨ ਵਿੱਚ ਮਦਦ ਕਰਨਗੇ।
ਮੁਹਾਸੇ ਹੋਣ ਦਾ ਕਾਰਨ
ਜਿਨ੍ਹਾਂ ਲੋਕਾਂ ਦੀ ਚਮੜੀ ਤੇਲਯੁਕਤ ਹੁੰਦੀ ਹੈ, ਉਨ੍ਹਾਂ ਲੋਕਾਂ ਨੂੰ ਮੁਹਾਸਿਆਂ ਦੀ ਸਮੱਸਿਆ ਸਭ ਤੋਂ ਵੱਧ ਹੁੰਦੀ ਹੈ। ਇਸ ਤੋਂ ਇਲਾਵਾ ਪ੍ਰਦੂਸ਼ਣ, ਧੂੜ-ਮਿੱਟੀ ਤੇ ਤਲੀਆਂ ਚੀਜ਼ਾਂ ਆਦਿ ਦੇ ਵੱਧ ਸੇਵਨ ਨਾਲ ਵੀ ਮੁਹਾਸੇ ਹੋਣ ਦਾ ਖ਼ਤਰਾ ਰਹਿੰਦਾ ਹੈ। ਲੋਕ ਮੁਹਾਸੇ ਤੋਂ ਛੁਟਕਾਰਾ ਪਾਉਣ ਲਈ ਬਾਜ਼ਾਰ ਵਿੱਚ ਉਪਲਬਧ ਕਰੀਮਾਂ ਦੀ ਵਰਤੋਂ ਵੀ ਕਰਦੇ ਹਨ, ਪਰ ਕਰੀਮ ਵਿੱਚ ਮੌਜੂਦ ਰਸਾਇਣ ਕਈ ਵਾਰ ਤੁਹਾਡੇ ਚਿਹਰੇ ਦੀ ਚਮੜੀ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਅਜਿਹੀ 'ਚ, ਤੁਸੀਂ ਘਰ ਵਿੱਚ ਮੌਜੂਦ ਚੀਜ਼ਾਂ ਦਾ ਸੇਵਨ ਕਰਕੇ ਮੁਹਾਸੇ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।
ਹਲਦੀ ਦਾ ਫੇਸ ਪੈਕ
ਹਲਦੀ ਵਿੱਚ ਕਈ ਤਰ੍ਹਾਂ ਦੇ ਐਂਟੀਅਕਸਾਈਡ ਪਾਏ ਜਾਂਦੇ ਹਨ। ਇਸ ਵਿੱਚ ਕਿਸੇ ਤਰ੍ਹਾਂ ਦੇ ਰੋਗ ਤੇ ਦਰਦ ਨੂੰ ਖ਼ਤਮ ਕਰਨ ਵਾਲੇ ਖ਼ਾਸ ਤੱਤ ਮੌਜੂਦ ਹੁੰਦੇ ਹਨ। ਹਲਦੀ ਨਾਂ ਮਹਿਜ਼ ਖਾਣੇ ਦਾ ਸੁਆਦ ਵਧਾਉਂਦੀ ਹੈ ਬਲਕਿ ਸਾਡੇ ਸਰੀਰ 'ਚ ਮੌਜੂਦ ਗੰਦਗੀ ਨੂੰ ਅੰਦਰੂਨੀ ਤੌਰ 'ਤੇ ਸਾਫ ਕਰਨ ਦਾ ਵੀ ਕੰਮ ਕਰਦੀ ਹੈ। ਹਲਦੀ ਨੂੰ ਸ਼ਹਿਦ ਜਾਂ ਨਿੰਬੂ ਦੇ ਰਸ ਨਾਲ ਫੇਸਪੈਕ ਲਗਾਉਣ ਨਾਲ ਤੁਹਾਡੇ ਚਿਹਰੇ ਤੋਂ ਦਾਗ ਧੱਬੇ ਤੇ ਮੁਹਾਸੇ ਖ਼ਤਮ ਹੋ ਜਾਣਗੇ।
ਐਲੋਵੇਰਾ ਜੈਲ ਦਾ ਕਰੋ ਇਸਤੇਮਾਲ
ਜੇਕਰ ਤੁਹਾਡੇ ਚਿਹਰੇ ਤੇ ਮੁਹਾਸੇ ਦੇ ਦਾਗ ਧੱਬੇ ਹੈ ਤਾਂ ਤੁਹਾਨੂੰ ਚਿਹਰੇ ਤੇ ਐਲੋਵੇਰਾ ਜੈਲ ਲਗਾਉਣਾ ਚਾਹੀਦਾ ਹੈ। ਕਿਉਂਕਿ ਇਸ ਵਿੱਚ ਪੋਲੀਸੈਕਰਾਈਡ ਅਤੇ ਜਿਬਰੇਲੈਂਸ ਹੁੰਦਾ ਹੈ । ਜੋ ਦਾਗ ਧੱਬਿਆਂ ਨੂੰ ਅਸਾਨੀ ਨਾਲ ਮਿਟਾ ਦਿੰਦਾ ਹੈ। ਇਸ ਲਈ ਰੋਜ਼ਾਨਾ ਰਾਤ ਨੂੰ ਐਲੋਵੀਰਾ ਜੈਲ ਚਿਹਰੇ ਤੇ ਲਗਾ ਕੇ ਰੱਖੋ ਅਤੇ ਸਵੇਰ ਸਮੇਂ ਚਿਹਰਾ ਸਾਫ ਪਾਣੀ ਨਾਲ ਧੋ ਲਵੋ।
ਨਾਰੀਅਲ ਦਾ ਤੇਲ ਨਾਲ ਕਰੋ ਮਸਾਜ
ਨਾਰੀਅਲ ਦਾ ਤੇਲ ਪੂਰੇ ਚਿਹਰੇ ਤੇ ਲਗਾ ਕੇ ਹਲਕੀ ਮਸਾਜ ਕਰੋ । ਇਸ ਨਾਲ ਚਿਹਰੇ ਤੇ ਮੌਜੂਦ ਸਾਰੇ ਦਾਗ ਧੱਬੇ ਠੀਕ ਹੋ ਜਾਣਗੇ । ਤੁਸੀਂ ਚਾਹੋ ਤਾਂ ਰਾਤ ਭਰ ਇਸ ਨੂੰ ਚਿਹਰੇ ਤੇ ਲਗਾ ਕੇ ਰੱਖ ਸਕਦੇ ਹੋ । ਇਸ ਤਰ੍ਹਾਂ ਰੋਜ਼ਾਨਾ ਕਰਨ ਨਾਲ ਚਿਹਰੇ ਦੇ ਦਾਗ ਧੱਬੇ ਗਾਇਬ ਹੋ ਜਾਂਦੇ ਹਨ।