Shardiya Navratri 2024 Day 9 : ਸ਼ਰਦ ਨਰਾਤੇ ਦੇ ਨੌਵੇਂ ਦਿਨ ਯਾਨੀ ਕਿ ਅੱਜ ਮਹਾਨਵਮੀ ਦੇ ਦਿਨ ਮਾਂ ਸਿੱਧੀਦਾਤਰੀ ਦੀ ਪੂਜਾ ਕੀਤੀ ਜਾਂਦੀ ਹੈ। ਨਰਾਤੇ ਦੀ ਅਸ਼ਟਮੀ ਤੇ ਨਵਮੀ ਦੇ ਦਿਨ ਲੋਕ ਕੰਜਕਾਂ ਦਾ ਪੂਜਨ ਕਰਕੇ ਆਪਣੇ ਵਰਤ ਨੂੰ ਪੂਰਾ ਕਰਦੇ ਹਨ। ਆਓ ਜਾਣਦੇ ਹਾਂ ਇਸ ਦਿਨ ਦਾ ਮਹੱਤਵ।
ਮਾਂ ਦੁਰਗਾ ਦੇ ਨੌਵੇਂ ਰੂਪ ਦੀ ਪੂਜਾ
ਨਵਰਾਤਰੀ ਦੇ ਨੌਵੇਂ ਦਿਨ ਮਾਂ ਸਿੱਧੀਦਾਤਰੀ ਦੀ ਪੂਜਾ ਕੀਤੀ ਜਾਂਦੀ ਹੈ। ਹਿੰਦੂ ਮਿਥਿਹਾਸ ਦੇ ਮੁਤਾਬਕ ਜਦੋਂ ਬ੍ਰਹਿਮੰਡ ਦੀ ਸ਼ੁਰੂਆਤ ਹੋਈ ਤਾਂ ਰੁਦਰ ਨੇ ਸ਼ਕਤੀ ਦੀ ਸਰਵਉੱਚ ਦੇਵੀ ਆਦਿ-ਪਾਰਸ਼ਕਤੀ ਦੀ ਪੂਜਾ ਕੀਤੀ। ਕਿਉਂਕਿ ਉਸਦਾ ਕੋਈ ਰੂਪ ਨਹੀਂ ਸੀ, ਆਦਿ-ਪਾਰਸ਼ਕਤੀ ਭਗਵਾਨ ਸ਼ਿਵ ਦੇ ਖੱਬੇ ਅੱਧ ਤੋਂ ਸਿੱਧੀਦਾਤਰੀ ਦੇ ਰੂਪ ਵਿੱਚ ਪ੍ਰਗਟ ਹੋਈ। ਜਦੋਂ ਇਹ ਵਾਪਰਿਆ ਤਾਂ ਸ਼ਿਵ ਅਰਧ-ਨਾਰੀਸ਼ਵਰ ਵਜੋਂ ਜਾਣੇ ਜਾਣ ਲੱਗੇ।
ਮਾਂ ਦੁਰਗਾ ਦਾ ਨੌਵਾਂ ਰੂਪ ਮਾਂ ਸਿੱਧੀਦਾਤਰੀ ਹੈ, ਜਿਸ ਦੀ ਹਿੰਦੂ ਸ਼ਰਧਾਲੂਆਂ ਵੱਲੋਂ ਨਰਾਤਿਆਂ ਦੇ ਨੌਵੇਂ ਦਿਨ ਪੂਜਾ ਕੀਤੀ ਜਾਂਦੀ ਹੈ। ਮਾਂ ਸਿੱਧੀਦਾਤਰੀ ਅਲੌਕਿਕ ਅਤੇ ਧਿਆਨ ਦੀਆਂ ਸ਼ਕਤੀਆਂ ਦੀ ਦਾਤਾ ਵਜੋਂ ਜਾਣੀ ਜਾਂਦੀ ਤੇ ਮਾਂ ਨੂੰ ਸਪੂਰਨ ਕਲਾਵਾਂ ਦੀ ਦੇਵੀ ਵੀ ਮੰਨਿਆ ਜਾਂਦਾ ਹੈ। ਮਾਂ ਸਿੱਧੀਦਾਤਰੀ ਨੂੰ ਜਾਮਨੀ ਰੰਗ ਪਸੰਦ ਹੈ ਜੋ ਕਿ ਲਗਜ਼ਰੀ, ਸ਼ਾਨ ਅਤੇ ਖੁਸ਼ਹਾਲੀ ਦਾ ਪ੍ਰਤੀਕ ਹੈ, ਇਸ ਲਈ ਇਸ ਦਿਨ ਜਾਮਨੀ ਰੰਗ ਦੇ ਕੱਪੜੇ ਪਹਿਨਣ ਕੇ ਮਾਂ ਦੀ ਪੂਜਾ ਕਰਨੀ ਚਾਹੀਦੀ ਹੈ। ਮਾਂ ਸਿੱਧੀਦਾਤਰੀ ਨੂੰ ਅਧਿਆਤਮਿਕ ਸ਼ਕਤੀ ਪ੍ਰਦਾਨ ਕਰਨ ਵਾਲੀ ਮੰਨਿਆ ਜਾਂਦਾ ਹੈ।
ਮਾਂ ਸਿੱਧੀਦਾਤਰੀ ਦੀ ਪੂਜਾ ਦਾ ਸ਼ੁਭ ਸਮਾਂ ਤੇ ਮਹੂਰਤ
ਹਿੰਦੂ ਪਾਚਾਂਗ ਦੇ ਮੁਤਾਬਕ, ਸ਼ਰਦ ਨਰਾਤੇ ਦੇ ਨੌਵੇਂ ਦਿਨ ਯਾਨੀ ਕਿ ਨਵਮੀ ਤਿਥੀ ਸ਼ੁੱਕਰਵਾਰ, 11 ਅਕਤੂਬਰ ਨੂੰ ਦੁਪਹਿਰ 12:06 ਵਜੇ ਸ਼ੁਰੂ ਹੋਵੇਗੀ। ਨਵਮੀ ਤਿਥੀ ਸ਼ਨੀਵਾਰ 12 ਅਕਤੂਬਰ ਨੂੰ ਰਾਤ 10:58 ਵਜੇ ਸਮਾਪਤ ਹੋਵੇਗੀ। ਇਸ ਸਮੇਂ ਵਿਚਾਲੇ ਤੁਸੀਂ ਮਾਂ ਸਿੱਧੀਦਾਤਰੀ ਦੀ ਪੂਜਾ ਕਰ ਸਕਦੇ ਹੋ ਤੇ ਉਨ੍ਹਾਂ ਤੋਂ ਅਸ਼ੀਰਵਾਦ ਲੈ ਸਕਦੇ ਹੋ।
ਕੰਜਕ ਪੂਜਾ
ਹਿੰਦੂ ਪਾਚਾਂਗ ਦੇ ਮੁਤਾਬਕ ਨਰਾਤੇ ਦੀ ਅਸ਼ਟਮੀ ਤੇ ਨਵਮੀ ਤਿਥੀ ਨੂੰ ਕਜਕਾਂ ਦੀ ਪੂਜਾ ਕੀਤੀ ਜਾਂਧਹੀ ਹੈ। ਨਿਆ ਪੂਜਾ ਦਾ ਸ਼ੁਭ ਸਮਾਂ ਸਵੇਰੇ 7.44 ਤੋਂ 10.37 ਤੱਕ ਹੋਵੇਗਾ। ਨਵਮੀ ਤਿਥੀ 'ਤੇ ਕੰਨਿਆ ਪੂਜਾ ਦਾ ਸ਼ੁਭ ਸਮਾਂ ਦੁਪਹਿਰ 2 ਵਜੇ ਤੋਂ 2.45 ਵਜੇ ਤੱਕ ਸ਼ੁਰੂ ਹੋਵੇਗਾ। ਇਸ ਤੋਂ ਇਲਾਵਾ ਸਵੇਰੇ 11.45 ਤੋਂ 12.30 ਵਜੇ ਤੱਕ ਸ਼ੁਭ ਸਮਾਂ ਹੋਵੇਗਾ। ਇਸ ਸ਼ੁਭ ਸਮੇਂ ਵਿੱਚ ਕੰਨਿਆ ਪੂਜਾ ਵੀ ਕੀਤੀ ਜਾ ਸਕਦੀ ਹੈ।
ਹੋਰ ਪੜ੍ਹੋ : Kanjak Pujan Bhog : ਜਾਣੋ ਕਿਉਂ ਕੰਜਕਾਂ ਪੂਜਨ ਲਈ ਅਸ਼ਟਮੀ ਤੇ ਨਵਮੀ ਨੂੰ ਬਣਾਇਆ ਜਾਂਦਾ ਹੈ ਚਨੇ, ਪੂਰੀ ਤੇ ਹਲਵਾ
ਮਾਂ ਸਿੱਧੀਦਾਤਰੀ ਲਈ ਭੋਗ
ਮਾਂ ਸਿੱਧੀਦਾਤਰੀ ਨੂੰ ਮੌਸਮੀ ਫਲ, ਛੋਲੇ, ਪੁਰੀ, ਹਲਵਾ, ਖੀਰ ਅਤੇ ਨਾਰੀਅਲ ਬਹੁਤ ਪਸੰਦ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਨਵਮੀ ਵਾਲੇ ਦਿਨ ਮਾਂ ਸਿੱਧੀਦਾਤਰੀ ਨੂੰ ਇਹ ਚੀਜ਼ਾਂ ਚੜ੍ਹਾਉਣ ਨਾਲ ਉਹ ਬਹੁਤ ਖੁਸ਼ ਹੋ ਜਾਂਦੀ ਹੈ ਅਤੇ ਆਪਣੇ ਭਗਤਾਂ ਨੂੰ ਖੁਸ਼ਹਾਲ ਜ਼ਿੰਦਗੀ ਦਾ ਅਸ਼ੀਰਵਾਦ ਦਿੰਦੀ ਹੈ।