Simple Tips for a Good Sleep : ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ, ਬਹੁਤ ਸਾਰੇ ਲੋਕ ਦੇਰ ਰਾਤ ਤੱਕ ਕੰਮ ਕਰਦੇ ਹਨ ਜਾਂ ਸੋਸ਼ਲ ਮੀਡੀਆ ਤੇ ਮਨੋਰੰਜਨ 'ਚ ਰੁੱਝੇ ਰਹਿੰਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਦੇਰ ਨਾਲ ਸੌਣ ਦੀ ਆਦਤ ਤੁਹਾਡੀ ਸਿਹਤ 'ਤੇ ਕਿੰਨਾ ਮਾੜਾ ਅਸਰ ਪਾ ਸਕਦੀ ਹੈ। ਪੂਰੀ ਨੀਂਦ ਨਾਂ ਲੈਣ ਨਾਲ ਨਾਂ ਮਹਿਜ਼ ਸਰੀਰਕ ਸਗੋਂ ਮਾਨਸਿਕ ਸਿਹਤ 'ਤੇ ਵੀ ਮਾੜਾ ਅਸਰ ਪੈਂਦਾ ਹੈ।
ਨੀਂਦ ਦੀ ਕਮੀ ਨਾਲ ਹੋਣ ਵਾਲੇ ਨੁਕਸਾਨ
ਮਾਨਸਿਕ ਤਣਾਅ
ਦੇਰ ਰਾਤ ਤੱਕ ਜਾਗਦੇ ਰਹਿਣ ਨਾਲ ਮਾਨਸਿਕ ਤਣਾਅ ਵਧ ਸਕਦਾ ਹੈ। ਸਹੀ ਸਮੇਂ 'ਤੇ ਸੌਣ ਨਾਲ ਮਾਨਸਿਕ ਸ਼ਾਂਤੀ ਮਿਲਦੀ ਹੈ, ਜੋ ਕਿਸੇ ਵੀ ਮੁੱਦੇ 'ਤੇ ਵਧੀਆ ਫੈਸਲੇ ਲੈਣ ਵਿਚ ਮਦਦ ਕਰਦੀ ਹੈ। ਪਰ ਜੇ ਤੁਸੀਂ ਦੇਰ ਤੱਕ ਜਾਗਦੇ ਹੋ, ਤਾਂ ਤੁਹਾਡੀ ਫੈਸਲੇ ਲੈਣ ਦੀ ਸਮਰੱਥਾ ਵੀ ਪ੍ਰਭਾਵਿਤ ਹੋ ਸਕਦੀ ਹੈ।
VIDEO
ਦਿਲ ਦੀ ਬਿਮਾਰੀ ਦਾ ਖ਼ਤਰਾ
ਇੱਕ ਰਿਸਰਚ ਮੁਤਾਬਕ, ਪੂਰੀ ਨੀਂਦ ਨਾਂ ਲੈਣ ਨਾਲ ਦਿਲ ਦੀਆਂ ਬੀਮਾਰੀਆਂ ਅਤੇ ਸ਼ੂਗਰ ਦਾ ਖ਼ਤਰਾ ਵਧ ਸਕਦਾ ਹੈ। ਇਹ ਬਿਮਾਰੀਆਂ ਤੁਹਾਡੀ ਸਿਹਤ ਲਈ ਬਹੁਤ ਗੰਭੀਰ ਹੋ ਸਕਦੀਆਂ ਹਨ ਤੇ ਲੰਬੇ ਸਮੇਂ ਲਈ ਸਮੱਸਿਆਵਾਂ ਪੈਦਾ ਕਰ ਸਕਦੀਆਂ ਹਨ।
ਮੋਟਾਪਾ ਅਤੇ ਊਰਜਾ ਦੀ ਕਮੀ
ਪੂਰੀ ਨੀਂਦ ਨਾ ਲੈਣ ਨਾਲ ਮੋਟਾਪੇ ਦਾ ਖ਼ਤਰਾ ਵੱਧ ਜਾਂਦਾ ਹੈ। ਨੀਂਦ ਦੀ ਕਮੀ ਮੇਟਾਬੋਲਿਜ਼ਮ ਨੂੰ ਪ੍ਰਭਾਵਿਤ ਕਰਦੀ ਹੈ, ਜਿਸ ਨਾਲ ਭਾਰ ਵਧਣ ਦੀ ਸੰਭਾਵਨਾ ਵਧ ਜਾਂਦੀ ਹੈ। ਇਸ ਦੇ ਨਾਲ ਹੀ ਤੁਸੀਂ ਅਗਲੇ ਦਿਨ ਊਰਜਾ ਦੀ ਕਮੀ ਅਤੇ ਥਕਾਵਟ ਮਹਿਸੂਸ ਕਰਦੇ ਹੋ।
ਚੰਗੀ ਨੀਂਦ ਲਈ ਅਪਣਾਓ ਇਹ ਤਰੀਕਾ
ਸੌਣ ਦਾ ਸਹੀ ਰੂਟੀਨ
ਬਿਹਤਰ ਨੀਂਦ ਲਈ, ਇਹ ਜ਼ਰੂਰੀ ਹੈ ਕਿ ਤੁਸੀਂ ਸੌਣ ਅਤੇ ਜਾਗਣ ਦਾ ਇੱਕ ਨਿਸ਼ਚਿਤ ਸਮਾਂ ਤੈਅ ਕਰੋ। ਉਦਾਹਰਨ ਲਈ, ਜੇਕਰ ਤੁਸੀਂ ਰਾਤ 10 ਵਜੇ ਸੌਂਦੇ ਹੋ, ਤਾਂ ਸਵੇਰੇ 6 ਵਜੇ ਤੱਕ ਜਾਗਦੇ ਹੋ। ਇਹ 7-8 ਘੰਟੇ ਦੀ ਨੀਂਦ ਤੁਹਾਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਤਰੋਤਾਜ਼ਾ ਕਰੇਗੀ।
ਇਲੈਕਟ੍ਰਾਨਿਕ ਉਪਕਰਨਾਂ ਤੋਂ ਦੂਰੀ ਇਲੈਕਟ੍ਰਾਨਿਕ ਉਪਕਰਨਾਂ ਤੋਂ ਦੂਰੀ
ਸੌਣ ਤੋਂ ਘੱਟੋ-ਘੱਟ ਇੱਕ ਘੰਟਾ ਪਹਿਲਾਂ ਮੋਬਾਈਲ ਫ਼ੋਨ, ਲੈਪਟਾਪ ਜਾਂ ਹੋਰ ਇਲੈਕਟ੍ਰਾਨਿਕ ਉਪਕਰਨਾਂ ਦੀ ਵਰਤੋਂ ਬੰਦ ਕਰ ਦਿਓ। ਉਨ੍ਹਾਂ ਦੀਆਂ ਸਕ੍ਰੀਨਾਂ ਤੋਂ ਨਿਕਲਣ ਵਾਲੀ ਨੀਲੀ ਰੋਸ਼ਨੀ ਤੁਹਾਡੀ ਨੀਂਦ ਵਿੱਚ ਵਿਘਨ ਪਾ ਸਕਦੀ ਹੈ ਅਤੇ ਤੁਹਾਡੇ ਦਿਮਾਗ ਨੂੰ ਉਤੇਜਿਤ ਰੱਖ ਸਕਦੀ ਹੈ।
VIDEO
ਸਾਫ ਸੁਥਰਾ ਬਿਸਤਰਾ
ਸੌਣ ਤੋਂ ਪਹਿਲਾਂ ਬੈੱਡ ਅਤੇ ਕਮਰੇ ਨੂੰ ਸਾਫ਼ ਰੱਖੋ। ਸ਼ਾਂਤ ਅਤੇ ਸਾਫ਼ ਵਾਤਾਵਰਨ ਚੰਗੀ ਨੀਂਦ ਨੂੰ ਉਤਸ਼ਾਹਿਤ ਕਰਦਾ ਹੈ। ਗੰਦੇ ਅਤੇ ਅਸੁਵਿਧਾਜਨਕ ਬਿਸਤਰੇ 'ਤੇ ਸੌਣ ਨਾਲ ਨੀਂਦ ਪ੍ਰਭਾਵਿਤ ਹੋ ਸਕਦੀ ਹੈ।
ਧਿਆਨ ਅਤੇ ਯੋਗਾ ਦਾ ਅਭਿਆਸ ਕਰਨਾ
ਚੰਗੀ ਨੀਂਦ ਲਈ ਮੈਡੀਟੇਸ਼ਨ ਅਤੇ ਯੋਗਾ ਵੀ ਮਦਦਗਾਰ ਹੋ ਸਕਦੇ ਹਨ। ਇਹ ਮਾਨਸਿਕ ਤਣਾਅ ਨੂੰ ਘਟਾਉਂਦਾ ਹੈ ਅਤੇ ਮਨ ਨੂੰ ਸ਼ਾਂਤੀ ਪ੍ਰਦਾਨ ਕਰਦਾ ਹੈ, ਤੁਹਾਨੂੰ ਡੂੰਘੀ ਅਤੇ ਆਰਾਮਦਾਇਕ ਨੀਂਦ ਦਿੰਦਾ ਹੈ।