Benefits of Beetroot Juice: ਚੁਕੰਦਰ ਦੀ ਵਰਤੋਂ ਸਲਾਦ ਤੇ ਜੂਸ ਵਜੋਂ ਕੀਤੀ ਜਾਂਦੀ ਹੈ। ਆਮ ਤੌਰ 'ਤੇ ਜ਼ਿਆਦਾਤਰ ਲੋਕਾਂ ਨੂੰ ਚੁਕੰਦਰ ਖਾਣਾ ਪਸੰਦ ਨਹੀਂ ਹੁੰਦਾ ਹੈ, ਪਰ ਇਹ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੈ। ਚੁਕੰਦਰ ਸਰੀਰ ਵਿੱਚ ਪੋਸ਼ਕ ਤੱਤਾਂ ਤੇ ਖੂਨ ਦੇ ਵਿੱਚ ਰੈਡ ਬਲੱਡ ਸੈਲਸ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ। ਇਸ ਦਾ ਸੇਵਨ ਕਰਨ ਨਾਲ ਕਈ ਬਿਮਾਰੀਆਂ ਤੋਂ ਛੁੱਟਕਾਰਾ ਮਿਲਦਾ ਹੈ।
ਮੌਜੂਦਾ ਸਮੇਂ ਵਿੱਚ ਬਲੱਡ ਪ੍ਰੈਸ਼ਰ ਦੀ ਸਮੱਸਿਆ ਆਮ ਹੋ ਗਈ ਹੈ। ਸਾਡੇ ਖਾਣ ਪੀਣ ‘ਚ ਲਾਪਰਵਾਈ ਅਤੇ ਨਿਰੰਤਰ ਕੰਮ ਦਾ ਬੋਝ ਹੋਣ ਦੇ ਚਲਦੇ ਸਰੀਰ ‘ਚ ਸੋਡੀਅਮ ਦੀ ਮਾਤਰਾ ਵੱਧ ਜਾਂਦੀ ਹੈ। ਚੁਕੰਦਰ ਵੱਧ ਰਹੇ ਸੋਡੀਅਮ ਨੂੰ ਨਿਕਾਸੀ ਪ੍ਰਣਾਲੀ ਨਾਲ ਸਰੀਰ ਚੋਂ ਬਾਹਰ ਕੱਢ ਦਿੰਦਾ ਹੈ। ਮਾਹਿਰਾਂ ਮੁਤਾਬਕ ਰੋਜ਼ਾਨਾ ਚੁਕੰਦਰ ਦਾ ਜੂਸ ਪੀਣ ਨਾਲ ਵੱਧ ਰਹੇ ਬਲੱਡ ਪ੍ਰੈਸ਼ਰ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਹ ਦਿਲ ਦੇ ਦੌਰੇ, ਸ਼ੂਗਰ ਵਰਗੀਆਂ ਬਿਮਾਰੀਆਂ ਤੋਂ ਵੀ ਛੁਟਕਾਰਾ ਦਿਵਾਉਂਦਾ ਹੈ।
ਚੁਕੰਦਰ ਦਾ ਜੂਸ ਪੀਣ ਦੇ ਫਾਇਦੇ
ਅਨੀਮੀਆ 'ਚ ਬੇਹਦ ਫਾਇਦੇਮੰਦ
ਚੁਕੰਦਰ ਗਾੜ੍ਹੇ ਲਾਲ ਰੰਗ ਦਾ ਹੁੰਦਾ ਹੈ ਇਸ ਲਈ ਇਹ ਸਰੀਰ ਨੂੰ ਜ਼ਿਆਦਾ ਐਂਟੀਔਕਸੀਡੈਂਟ ਪ੍ਰਦਾਨ ਕਰਦਾ ਹੈ। ਇਸ ਦੇ ਨਾਲ ਹੀ ਇਹ ਅਨੀਮੀਆ ਰੋਗ ਨੂੰ ਵੀ ਠੀਕ ਕਰਨ ਵਿੱਚ ਮਦਦ ਕਰਦਾ ਹੈ। ਇਹ ਖ਼ੂਨ ਦੀ ਕਮੀ ਨੂੰ ਪੂਰਾ ਕਰਦਾ ਹੈ। VIDEO
ਦਿਮਾਗ ਨੂੰ ਤੇਜ਼ ਕਰਦਾ ਹੈ
ਚੁਕੰਦਰ ਵਿੱਚ ਕੋਲੀਨ ਨਾਂਅ ਦਾ ਪਾਲਣ ਵਾਲਾ ਤੱਤ ਹੁੰਦਾ ਹੈ ਜੋ ਸਾਡੀ ਯਾਦਾਸ਼ਾਤ ਨੂੰ ਵਧਾਉਂਦਾ ਹੈ ਅਤੇ ਦਿਮਾਗ ਨੂੰ ਤੇਜ਼ ਕਰਦਾ ਹੈ। ਚੁਕੰਦਰ ਦਿਮਾਗ 'ਚ ਆਕਸੀਜਨ ਦੇ ਸਰਕੁਲੇਸ਼ਨ ਨੂੰ ਬਣਾਏ ਰੱਖਦਾ ਹੈ, ਜਿਸਦੇ ਨਾਲ ਬਰੇਨ 'ਚ ਖੂਨ ਦਾ ਸਰਕੁਲੇਸ਼ਨ ਠੀਕ ਰਹਿੰਦਾ ਹੈ।
ਭਾਰ ਘਟਾਉਣ ਵਿੱਚ ਮਦਦਗਾਰ
ਇਹ ਸਰੀਰ ਵਿੱਚ ਕੈਲੋਰੀ ਦੇ ਨਾਲ-ਨਾਲ ਹੋਰਨਾਂ ਖਣਿਜ਼ ਪਦਾਰਥਾਂ ਦੀ ਘਾਟ ਨੂੰ ਪੂਰਾ ਕਰਦਾ ਹੈ। ਜੇਕਰ ਇਸ ਨੂੰ ਰੋਜ਼ਾਨਾ ਸਵੇਰ ਦੀ ਚਾਹ ਦੀ ਥਾਂ ਸੇਵਨ ਕੀਤਾ ਜਾਵੇ ਤਾਂ ਇਹ ਭਾਰ ਘਟਾਉਣ ਵਿੱਚ ਮਦਦ ਕਰਦਾ ਹੈ।
ਕਬਜ਼ ਨੂੰ ਦੂਰ ਕਰਦਾ ਹੈ
ਚੁਕੰਦਰ 'ਚ ਚੰਗੀ ਮਾਤਰਾ ਵਿੱਚ ਫਾਇਬਰ ਪਾਇਆ ਜਾਂਦਾ ਹੈ ਇਸ ਲਈ ਇਹ ਕਬਜ਼, ਗੈਸ ਅਤੇ ਐਸਿਡਿਟੀ ਨੂੰ ਦੂਰ ਕਰਦਾ ਹੈ। ਰਾਤ ਨੂੰ ਸੋਣ ਤੋਂ ਪਹਿਲਾਂ 1 ਗਲਾਸ ਚੁਕੰਦਰ ਦਾ ਜੂਸ ਪੀਣ ਨਾਲ ਢਿੱਡ ਤੋਂ ਸੰਬੰਧਿਤ ਸਾਰੀ ਸਮੱਸਿਆਵਾਂ ਦੂਰ ਹੋ ਸਕਦੀਆਂ ਹਨ।