Intermittent Fasting harmfull for health: ਮੌਜੂਦਾ ਸਮੇਂ 'ਚ ਭੱਜਦੋੜ ਭਰੀ ਜ਼ਿੰਦਗੀ ਦੇ ਚੱਲਦੇ ਲੋਕਾਂ ਦੀ ਜੀਵਨ ਸ਼ੈਲੀ 'ਚ ਕਾਫੀ ਬਦਲਾਅ ਆ ਗਿਆ ਹੈ। ਜਿਸ ਦੇ ਚੱਲਦੇ ਲੋਕਾਂ ਨੂੰ ਕਈ ਤਰ੍ਹਾਂ ਦੀ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅੱਜ ਕੱਲ੍ਹ ਲੋਕ ਮੋਟਾਪਾ ਘੱਟ ਕਰਨ ਲਈ ਇੰਟਰਮਿਟੇਟ ਫਾਸਟਿੰਗ ਦਾ ਤਰੀਕਾ ਅਪਣਾ ਰਹੇ ਪਰ ਕੀ ਤੁਸੀਂ ਜਾਣਦੇ ਹੋ ਕਿ ਇੰਟਰਮਿਟੇਟ ਫਾਸਟਿੰਗ ਕਰਨਾ ਸਿਹਤ ਲਈ ਨੁਕਸਾਨਦਾਇਕ ਹੋ ਸਕਦਾ ਹੈ।
ਕੀ ਹੈ ਇੰਟਰਮਿਟੇਟ ਫਾਸਟਿੰਗ
ਮੋਟਾਪਾ ਅੱਜ ਦੇ ਸਮੇਂ ਦੀ ਪ੍ਰਮੁੱਖ ਸਮੱਸਿਆ ਹੈ। ਲੋਕ ਮੋਟਾਪੇ ਨੂੰ ਘਟਉਣ (Wieght Loss) ਅਤੇ ਆਪਣੇ ਆਪ ਨੂੰ ਫਿੱਟ ਰੱਖਣ ਲਈ ਕਈ ਤਰ੍ਹਾਂ ਦੇ ਤਰੀਕੇ ਅਪਣਾਉਂਦੇ ਹਨ। ਜਿੰਨਾਂ ਵਿਚੋਂ ਇਕ ਤਰੀਕਾ ਇੰਟਰਮਿਟੇਟ ਫਾਸਟਿੰਗ (Intermittent Fasting) ਦਾ ਹੈ। ਅੱਜ-ਕੱਲ੍ਹ ਬਹੁਤ ਲੋਕ ਭਾਰ ਘਟਾਉਣ ਲਈ ਇੰਟਰਮਿਟੇਟ ਫਾਸਟਿੰਗ ਨੂੰ ਅਪਣਾ ਰਹੇ ਹਨ। ਵਿਸ਼ੇਸ਼ ਤੌਰ ‘ਤੇ ਔਰਤਾਂ 'ਚ ਇਸ ਦਾ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਇੰਟਰਮਿਟੇਟ ਫਾਸਟਿੰਗ ਚਾਹੇ ਭਾਰ ਘਟਾਉਣ 'ਚ ਮਦਦਗਾਰ ਹੁੰਦੀ ਹੈ। ਪਰ ਇਹ ਸਾਡੀ ਸਿਹਤ ਲਈ ਬਹੁਤ ਨੁਕਸਾਨਦਾਇਕ ਹੋ ਸਕਦੀ ਹੈ। ਇਸ ਸੰਬੰਧੀ ਇੱਕ ਨਵੀਂ ਖੋਜ ਸਾਹਮਣੇ ਆਈ ਹੈ।
ਇੰਟਰਮਿਟੇਟ ਫਾਸਟਿੰਗ (Intermittent Fasting) ਵਿਚ ਪੂਰੇ ਦਿਨ ਵਿਚ ਇਕ ਨਿਸ਼ਚਿਤ ਸਮੇਂ ‘ਤੇ ਹੀ ਭੋਜਨ ਖਾਧਾ ਜਾਂਦਾ ਹੈ ਅਤੇ ਬਾਕੀ ਬਚੇ ਸਮੇਂ ਵਿਚ ਕੁਝ ਨਹੀਂ ਖਾਣਾ ਹੁੰਦਾ। ਇਸ ਵਰਤ ਵਿਚ 16:8 ਦਾ ਪੈਟਰਨ ਅਪਣਾਇਆ ਜਾਂਦਾ ਹੈ। ਭਾਵ ਕਿ 8 ਘੰਟੇ ਦੇ ਸਮੇਂ ਵਿਚ ਭੋਜਨ ਖਾਧਾ ਜਾਂਦਾ ਹੈ ਅਤੇ 16 ਘੰਟੇ ਦੇ ਸਮੇਂ ਲਈ ਵਰਤ ਰੱਖਿਆ ਜਾਂਦਾ ਹੈ। ਇਸ 16 ਘੰਟੇ ਦੇ ਸਮੇਂ ਵਿਚ ਤੁਸੀਂ ਸਿਰਫ ਪਾਣੀ ਹੀ ਪੀ ਸਕਦੇ ਹੋ।
ਕੀ ਸਿਹਤ ਲਈ ਨੁਕਾਸਨਦਾਇਕ ਹੋ ਸਕਦੀ ਹੈ ਇੰਟਰਮਿਟੇਟ ਫਾਸਟਿੰਗ ?
ਇੰਟਰਮਿਟੇਟ ਫਾਸਟਿੰਗ ਨੂੰ ਮੋਟਾਪਾ ਘਟਾਉਣ ਅਤੇ ਫਿੱਟ ਰਹਿਣ ਲਈ ਕੀਤਾ ਜਾਂਦਾ ਹੈ। ਪਰ ਇਹ ਤੁਹਾਡੀ ਸਿਹਤ ਲਈ ਘਾਤਕ ਸਿੱਧ ਵੀ ਹੋ ਸਕਦੀ ਹੈ। ਹਾਲਹੀ ਵਿਚ ਅਮਰੀਕਨ ਹਾਰਟ ਐਸੋਸੀਏਸ਼ਨ (American Heart Association) ਦੇ ਐਪੀਡੈਮਿਓਲੋਜੀ ਐਂਡ ਪ੍ਰੀਵੈਂਸ਼ਨ, ਲਾਈਫਸਟਾਈਲ ਅਤੇ ਕਾਰਡੀਓਮੈਟਾਬੋਲਿਕ ਸਾਇੰਟਿਫਿਕ 2024 ਸੈਸ਼ਨ (Epidemiology and Prevention, Lifestyle and Cardiometabolic Scientific Session 2024) ਵਿਚ ਇਕ ਨਵਾਂ ਅਧਿਐਨ ਪੇਸ਼ ਕੀਤਾ ਗਿਆ।
ਇਸ ਅਧਿਐਨ ਵਿਚ 20 ਹਾਜ਼ਾਰ ਅਮਰੀਕੀ ਬਾਲਗਾਂ ਦਾ ਡਾਟਾ ਲਿਆ ਗਿਆ। ਇਸ ਅਧਿਐਨ ਦੇ ਅਨੁਸਾਰ ਇੰਟਰਮਿਟੇਟ ਫਾਸਟਿੰਗ ਸਾਡੀ ਸਿਹਤ ਦਾ ਨੁਕਸਾਨ ਕਰਦੀ ਹੈ। ਜੋ ਲੋਕ ਇਸ ਫਾਸਟਿੰਗ ਨੂੰ ਅਪਣਾਉਂਦੇ ਹਨ, ਉਨ੍ਹਾਂ ਵਿਚ ਦਿਲ ਦੀਆਂ ਸਮੱਸਿਆਵਾਂ ਦਾ ਖ਼ਤਰਾ ਵਧ ਜਾਂਦਾ ਹੈ।
ਹੋਰ ਪੜ੍ਹੋ : Illuminati ਤੋਂ Diluminati ? ਜਾਣੋ ਕਿਵੇਂ Diljit Dosanjh ਦੇ ਨਾਮ ਨਾਲ ਜੁੜਿਆ ਇਹ ਨਾਮ, ਗਾਇਕ ਨੇ ਇੰਝ ਦਿੱਤਾ ਟ੍ਰੋਲਰਸ ਨੂੰ ਜਵਾਬ
ਇਸ ਅਧਿਐਨ ਦੇ ਮੁਤਾਬਕ ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਮਹਿਜ਼ 8 ਘੰਟੇ ਖਾਣਾ ਖਾਣਾ ਦਿਲ ਦੀ ਸਿਹਤ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ। ਦਿਲ ਦੀ ਕੋਈ ਵੀ ਸਮੱਸਿਆ ਤੁਹਾਡੇ ਲਈ ਮੌਤ ਦਾ ਕਾਰਨ ਵੀ ਬਣ ਸਕਦੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਹੋਈਆਂ ਖੋਜਾਂ ਵਿਚ ਇੰਟਰਮਿਟੇਟ ਫਾਸਟਿੰਗ ਨੂੰ ਬਲੱਡ ਸ਼ੂਗਰ, ਕੋਲੈਸਟ੍ਰੋਲ, ਬਲੱਡ ਪ੍ਰੈਸ਼ਰ ਅਤੇ ਭਾਰ ਘਟਾਉਣ ਵਿੱਚ ਕਾਰਗਰ ਮੰਨਿਆ ਗਿਆ ਸੀ। ਪਰ ਇਸ ਡਾਇਟ ਸਟਾਇਲ ਨੂੰ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਮਾਹਿਰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਇਹ ਫਾਸਟਿੰਗ ਤੁਹਾਨੂੰ ਫ਼ਾਇਦਾ ਪਹੁੰਚਾਉਣ ਦੀ ਬਜਾਇ ਤੁਹਾਡਾ ਨੁਕਸਾਨ ਵੀ ਕਰ ਸਕਦੀ ਹੈ।