ਜੇਕਰ ਤੁਸੀਂ ਵੀ ਮਲੇਰੀਆ ਤੇ ਡੇਂਗੂ ਤੋਂ ਹੋ ਪਰੇਸ਼ਾਨ ਤਾਂ ਖਾਓ ਇਹ ਚੀਜ਼ਾ, ਜਲਦ ਮਿਲੇਗੀ ਰਾਹਤ

ਬਰਸਾਤ ਦੇ ਸੀਜਨ ਵਿੱਚ ਡੇਂਗੂ ਤੇ ਮਲੇਰੀਆ ਦੇ ਮਾਮਲੇ ਤੇਜ਼ੀ ਨਾਲ ਵਧਣ ਲੱਗਦੇ ਹਨ। ਜੇਕਰ ਤੁਸੀਂ ਜਾਂ ਤੁਹਾਡੇ ਪਰਿਵਾਰ ਵਿੱਚ ਕੋਈ ਡੇਂਗੂ ਜਾਂ ਮਲੇਰੀਆ ਤੋਂ ਪੀੜਤ ਹੈ ਤਾਂ ਤੁਸੀਂ ਆਪਣੀ ਡਾਈਟ ਵਿੱਚ ਇਨ੍ਹਾਂ ਚੀਜ਼ਾਂ ਨੂੰ ਸ਼ਾਮਲ ਕਰਕੇ ਇਸ ਤੋਂ ਜਲਦ ਹੀ ਛੁਟਕਾਰਾ ਪਾ ਸਕਦੇ ਹੋ।

Reported by:  PTC Punjabi Desk   |  Edited by:  Pushp Raj   |  September 03rd 2024 03:24 PM  |  Updated: September 03rd 2024 03:24 PM

ਜੇਕਰ ਤੁਸੀਂ ਵੀ ਮਲੇਰੀਆ ਤੇ ਡੇਂਗੂ ਤੋਂ ਹੋ ਪਰੇਸ਼ਾਨ ਤਾਂ ਖਾਓ ਇਹ ਚੀਜ਼ਾ, ਜਲਦ ਮਿਲੇਗੀ ਰਾਹਤ

ਬਰਸਾਤ ਦੇ ਸੀਜਨ ਵਿੱਚ ਡੇਂਗੂ ਤੇ ਮਲੇਰੀਆ ਦੇ ਮਾਮਲੇ ਤੇਜ਼ੀ ਨਾਲ ਵਧਣ ਲੱਗਦੇ ਹਨ। ਜੇਕਰ ਤੁਸੀਂ ਜਾਂ ਤੁਹਾਡੇ ਪਰਿਵਾਰ ਵਿੱਚ ਕੋਈ ਡੇਂਗੂ ਜਾਂ ਮਲੇਰੀਆ ਤੋਂ ਪੀੜਤ ਹੈ ਤਾਂ ਤੁਸੀਂ ਆਪਣੀ ਡਾਈਟ ਵਿੱਚ ਇਨ੍ਹਾਂ ਚੀਜ਼ਾਂ ਨੂੰ ਸ਼ਾਮਲ ਕਰਕੇ ਇਸ ਤੋਂ ਜਲਦ ਹੀ ਛੁਟਕਾਰਾ ਪਾ ਸਕਦੇ ਹੋ।

Reported by:  PTC Punjabi Desk
Edited by:  Pushp Raj
September 03rd 2024 03:24 PM
Last Updated: September 03rd 2024 03:24 PM
Share us
You May Like This

Foods get quick relief from Dengue and Malaria : ਬਰਸਾਤ ਦੇ ਸੀਜਨ ਵਿੱਚ ਡੇਂਗੂ ਤੇ ਮਲੇਰੀਆ ਦੇ ਮਾਮਲੇ ਤੇਜ਼ੀ ਨਾਲ ਵਧਣ ਲੱਗਦੇ ਹਨ। ਜੇਕਰ ਤੁਸੀਂ ਜਾਂ ਤੁਹਾਡੇ ਪਰਿਵਾਰ ਵਿੱਚ ਕੋਈ ਡੇਂਗੂ ਜਾਂ ਮਲੇਰੀਆ ਤੋਂ ਪੀੜਤ ਹੈ ਤਾਂ ਤੁਸੀਂ ਆਪਣੀ ਡਾਈਟ ਵਿੱਚ ਇਨ੍ਹਾਂ ਚੀਜ਼ਾਂ ਨੂੰ ਸ਼ਾਮਲ ਕਰਕੇ ਇਸ ਤੋਂ ਜਲਦ ਹੀ ਛੁਟਕਾਰਾ ਪਾ ਸਕਦੇ ਹੋ। 

ਡੇਂਗੂ ਤੇ ਮਲੇਰੀਆ

ਆਮ ਤੌਰ ਉੱਤੇ ਬਰਸਾਤ ਦੇ ਮੌਸਮ ਵਿੱਚ ਮੱਖੀਆਂ ਤੇ ਮੱਛਰਾਂ ਦਾ ਪ੍ਰਕੋਪ ਵਧ ਜਾਂਦਾ ਹੈ। ਡੇਂਗੂ ਤੇ ਮਲੇਰੀਆ ਦੋਵੇਂ ਹੀ ਬਿਮਾਰੀਆਂ ਮੱਛਰ ਦੇ ਕੱਟਣ ਨਾਲ ਹੁੰਦੀਆਂ ਹਨ। ਜਿੱਥੇ ਇੱਕ ਪਾਸੇ ਮਲੇਰੀਆ ਦੇ ਵਿੱਚ ਇਨਸਾਨ ਦਾ ਸਰੀਰ ਕਮਜੋਰ ਹੋ ਜਾਂਦਾ ਤੇ ਉਸ ਦਾ ਇਮਿਊਨਟੀ ਸਿਟਸਟ ਖਰਾਬ ਹੋ ਜਾਂਦਾ ਹੈ ਉੱਥੇ ਹੀ ਦੂਜੇ ਪਾਸੇ ਤੇਜ਼ ਬੁਖਾਰ ਦੇ ਨਾਲ ਡੇਂਗੂ ਕਾਰਨ ਸਰੀਰ 'ਚ ਪਲੇਟਲੈਟਸ ਤੇਜ਼ੀ ਨਾਲ ਘੱਟਣ ਲੱਗਦੇ ਹਨ, ਜਿਸ ਕਾਰਨ ਕਈ ਵਾਰ ਮਰੀਜ਼ ਦੀ ਜਾਨ ਵੀ ਚਲੀ ਜਾਂਦੀ ਹੈ। 

ਅਜਿਹੇ 'ਚ ਡੇਂਗੂ ਤੇ ਮਲੇਰੀਆ ਦੇ ਇਲਾਜ ਦੌਰਾਨ ਦਵਾਈਆਂ ਦੇ ਨਾਲ-ਨਾਲ ਆਪਣੀ ਖੁਰਾਕ 'ਚ ਕੁਝ ਫਲ ਅਤੇ ਸਬਜ਼ੀਆਂ ਸ਼ਾਮਲ ਕਰਨ ਨਾਲ ਮਰੀਜ਼ ਨੂੰ ਜਲਦੀ ਠੀਕ ਹੋਣ 'ਚ ਮਦਦ ਮਿਲਦੀ ਹੈ।

ਡੇਂਗੂ ਤੇ ਮਲੇਰੀਆ ਤੋਂ ਪੀੜਤ ਲੋਕ ਇਨ੍ਹਾਂ ਚੀਜ਼ਾਂ ਦਾ ਕਰਨ ਸੇਵਨ 

ਪਪੀਤੇ ਦੇ ਪੱਤੇ ਦਾ ਜੂਸ

ਪਪੀਤੇ ਦੇ ਪੱਤਿਆਂ ਦਾ ਜੂਸ ਪੀਣ ਨਾਲ ਪਲੇਟਲੈਟਸ ਵਧਾਉਣ ਵਿੱਚ ਮਦਦ ਮਿਲਦੀ ਹੈ, ਜੋ ਡੇਂਗੂ ਤੋਂ ਜਲਦੀ ਠੀਕ ਹੋਣ ਲਈ ਜ਼ਰੂਰੀ ਹੈ।

ਪਪੀਤਾ

ਪਪੀਤੇ 'ਚ ਐਂਟੀ-ਆਕਸੀਡੈਂਟ ਅਤੇ ਐਂਟੀ-ਇੰਫਲੇਮੇਟਰੀ ਗੁਣ ਪਾਏ ਜਾਂਦੇ ਹਨ, ਜੋ ਇਮਿਊਨਿਟੀ ਵਧਾਉਂਦੇ ਹਨ ਅਤੇ ਇਨਫੈਕਸ਼ਨ ਕਾਰਨ ਹੋਣ ਵਾਲੀ ਸੋਜ ਨੂੰ ਘੱਟ ਕਰਦੇ ਹਨ। ਡੇਂਗੂ ਦੇ ਇਨਫੈਕਸ਼ਨ ਕਾਰਨ ਹੋਣ ਵਾਲੀ ਪਾਚਨ ਸੰਬੰਧੀ ਸਮੱਸਿਆਵਾਂ ਤੋਂ ਰਾਹਤ ਦਿਵਾਉਣ 'ਚ ਵੀ ਪਪੀਤਾ ਫਾਇਦੇਮੰਦ ਸਾਬਤ ਹੋ ਸਕਦਾ ਹੈ। ਇਸ ਲਈ ਪਪੀਤਾ ਖਾਣ ਨਾਲ ਡੇਂਗੂ ਤੋਂ ਜਲਦੀ ਠੀਕ ਹੋਣ 'ਚ ਮਦਦ ਮਿਲਦੀ ਹੈ।

ਕੇਲਾ

ਕੇਲਾ ਵਿਟਾਮਿਨ-ਬੀ6, ਆਇਰਨ ਅਤੇ ਪੋਟਾਸ਼ੀਅਮ ਨਾਲ ਭਰਪੂਰ ਹੁੰਦਾ ਹੈ, ਜੋ ਡੇਂਗੂ ਤੋਂ ਜਲਦੀ ਰਾਹਤ ਦਿਵਾਉਣ ਵਿੱਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਕੇਲਾ ਪਾਚਨ ਕਿਰਿਆ ਨੂੰ ਵੀ ਸੁਧਾਰਦਾ ਹੈ ਅਤੇ ਆਸਾਨੀ ਨਾਲ ਪਚ ਜਾਂਦਾ ਹੈ, ਜੋ ਡੇਂਗੂ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਲਈ ਡੇਂਗੂ ਦੇ ਮਰੀਜ਼ਾਂ ਲਈ ਪੱਕੇ ਹੋਏ ਕੇਲੇ ਦਾ ਸੇਵਨ ਕਰਨਾ ਫਾਇਦੇਮੰਦ ਹੁੰਦਾ ਹੈ।

ਪਾਲਕ

ਪਾਲਕ ਵਿੱਚ ਵਿਟਾਮਿਨ ਏ, ਸੀ ਅਤੇ ਕੇ ਪਾਇਆ ਜਾਂਦਾ ਹੈ। ਵਿਟਾਮਿਨ ਏ ਅਤੇ ਸੀ ਇਮਿਊਨ ਸਿਸਟਮ ਨੂੰ ਮਜ਼ਬੂਤ ​​ਕਰਦੇ ਹਨ, ਜਦੋਂ ਕਿ ਵਿਟਾਮਿਨ ਕੇ ਖੂਨ ਦੇ ਥੱਕੇ ਬਣਾਉਣ ਵਿੱਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਪਾਲਕ 'ਚ ਆਇਰਨ ਵੀ ਪਾਇਆ ਜਾਂਦਾ ਹੈ, ਜੋ ਹੀਮੋਗਲੋਬਿਨ ਵਧਾਉਣ 'ਚ ਮਦਦ ਕਰਦਾ ਹੈ। ਇਸ ਲਈ ਡੇਂਗੂ ਦੇ ਮਰੀਜਾਂ ਨੂੰ ਆਪਣੀ ਖੁਰਾਕ ਵਿੱਚ ਪਾਲਕ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ।

ਨਾਰੀਅਲ ਪਾਣੀ

ਨਾਰੀਅਲ ਪਾਣੀ ਦਸਤ ਅਤੇ ਉਲਟੀਆਂ ਦੇ ਕਾਰਨ ਸਰੀਰ ਵਿੱਚ ਪਾਣੀ ਅਤੇ ਇਲੈਕਟ੍ਰੋਲਾਈਟਸ ਦੀ ਕਮੀ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ। ਇਸ ਲਈ ਡੇਂਗੂ ਦੇ ਮਰੀਜ਼ਾਂ ਨੂੰ ਨਾਰੀਅਲ ਪਾਣੀ ਦਾ ਕਾਫੀ ਫਾਇਦਾ ਮਿਲਦਾ ਹੈ।

Follow us
View All

Web Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network