ਖਰਾਬ ਕੋਲੇਸਟ੍ਰੋਲ ਨੂੰ ਖ਼ਤਮ ਕਰਨ ਲਈ ਕਰੋ ਹਰੀ ਚਟਨੀ ਦਾ ਸੇਵਨ, ਹੋਣਗੇ ਕਈ ਫਾਇਦੇ

ਸਾਡੇ ਘਰਾਂ ਵਿੱਚ ਹਰੀ ਚਟਨੀ ਕਈ ਤਰੀਕਿਆਂ ਨਾਲ ਬਣਾਈ ਜਾਂਦੀ ਹੈ। ਭਾਰਤੀ ਖਾਣ ਦੇ ਵਿੱਚ ਕਈ ਤਰ੍ਹਾਂ ਦੀਆਂ ਚਟਨੀਆਂ ਬਣਾਈਆਂ ਜਾਂਦੀਆਂ ਹਨ। ਇਨ੍ਹਾਂ ਚੋਂ ਇੱਕ ਹੈ ਹਰੀ ਚਟਨੀ। ਅੱਜ ਅਸੀਂ ਆਪਣੇ ਇਸ ਲੇਖ ਰਾਹੀਂ ਤੁਹਾਨੂੰ ਹਰੀ ਚਟਨੀ ਦੇ ਨਾਲ ਹੋਣ ਵਾਲੇ ਫਾਇਦੇ ਬਾਰੇ ਦੱਸਾਂਗੇ।

Reported by:  PTC Punjabi Desk   |  Edited by:  Pushp Raj   |  October 23rd 2024 04:59 PM  |  Updated: October 23rd 2024 04:59 PM

ਖਰਾਬ ਕੋਲੇਸਟ੍ਰੋਲ ਨੂੰ ਖ਼ਤਮ ਕਰਨ ਲਈ ਕਰੋ ਹਰੀ ਚਟਨੀ ਦਾ ਸੇਵਨ, ਹੋਣਗੇ ਕਈ ਫਾਇਦੇ

ਸਾਡੇ ਘਰਾਂ ਵਿੱਚ ਹਰੀ ਚਟਨੀ ਕਈ ਤਰੀਕਿਆਂ ਨਾਲ ਬਣਾਈ ਜਾਂਦੀ ਹੈ। ਭਾਰਤੀ ਖਾਣ ਦੇ ਵਿੱਚ ਕਈ ਤਰ੍ਹਾਂ ਦੀਆਂ ਚਟਨੀਆਂ ਬਣਾਈਆਂ ਜਾਂਦੀਆਂ ਹਨ। ਇਨ੍ਹਾਂ ਚੋਂ ਇੱਕ ਹੈ ਹਰੀ ਚਟਨੀ। ਅੱਜ ਅਸੀਂ ਆਪਣੇ ਇਸ ਲੇਖ ਰਾਹੀਂ ਤੁਹਾਨੂੰ ਹਰੀ ਚਟਨੀ ਦੇ ਨਾਲ ਹੋਣ ਵਾਲੇ ਫਾਇਦੇ ਬਾਰੇ ਦੱਸਾਂਗੇ।

Reported by:  PTC Punjabi Desk
Edited by:  Pushp Raj
October 23rd 2024 04:59 PM
Last Updated: October 23rd 2024 04:59 PM
Share us
You May Like This

Benefits of Green Chutney: ਭਾਰਤੀ ਖਾਣੇ ਵਿੱਚ ਚਟਨੀ ਦਾ ਵਿਸ਼ੇਸ਼ ਮਹੱਤਵ ਹੈ, ਇਸ ਨੂੰ ਖਾਣੇ ਦੇ ਨਾਲ ਸਾਈਡ ਡਿਸ਼ ਵਜੋਂ ਖਾਇਆ ਜਾਂਦਾ ਹੈ। ਸਾਡੇ ਘਰਾਂ ਵਿੱਚ ਹਰੀ ਚਟਨੀ ਕਈ ਤਰੀਕਿਆਂ ਨਾਲ ਬਣਾਈ ਜਾਂਦੀ ਹੈ। ਭਾਰਤੀ ਖਾਣ ਦੇ ਵਿੱਚ ਕਈ ਤਰ੍ਹਾਂ ਦੀਆਂ ਚਟਨੀਆਂ ਬਣਾਈਆਂ ਜਾਂਦੀਆਂ ਹਨ। ਇਨ੍ਹਾਂ ਚੋਂ ਇੱਕ ਹੈ ਹਰੀ ਚਟਨੀ। ਅੱਜ ਅਸੀਂ ਆਪਣੇ ਇਸ ਲੇਖ ਰਾਹੀਂ ਤੁਹਾਨੂੰ ਹਰੀ ਚਟਨੀ ਦੇ ਨਾਲ ਹੋਣ ਵਾਲੇ ਫਾਇਦੇ ਬਾਰੇ ਦੱਸਾਂਗੇ।

ਹਰੀ ਚਟਨੀ ਖਾਣ ਦੇ ਫਾਇਦੇ

ਹਰੀ ਚਟਨੀ ਨੂੰ ਆਮਤੌਰ 'ਤੇ ਤਾਜ਼ੇ ਹਰੇ ਧਨੀਏ ਧਨੀਆ ਅਤੇ ਪੁਦੀਨੇ ਦੀਆਂ ਪੱਤੀਆਂ ਨਾਲ ਬਣਾਇਆ ਜਾਂਦਾ ਹੈ। ਹਰੀ ਚਟਨੀ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ਨੂੰ ਖਾਣ ਦੇ ਕਈ ਲਾਭ ਹਨ। ਧਨੀਏ ਤੇ ਪੁਦੀਨੇ ਵਿੱਚ ਕੋਲੋਰੋਫਿਲ ਦੀ ਮਾਤਰਾ ਜ਼ਿਆਦਾ ਹੁੰਦੀ ਹੈ।

ਧਨੀਏ ਦੇ ਪੱਤੇ ਅਤੇ ਪੁਦੀਨੇ ਦੇ ਪੱਤੇ ਪਾਚਨ ਕਿਰਿਆ ਨੂੰ ਸੁਧਾਰਦੇ ਹਨ, ਕੋਲੈਸਟ੍ਰੋਲ ਦੇ ਪੱਧਰ ਨੂੰ ਘੱਟ ਕਰਦੇ ਹਨ, ਕਿਉਂਕਿ ਇਨ੍ਹਾਂ ਵਿੱਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਤੋਂ ਇਲਾਵਾ ਹਰੀ ਚਟਨੀ ਵਿੱਚ ਵਰਤਿਆ ਜਾਣ ਵਾਲਾ ਲਸਣ ਖੂਨ ਨੂੰ ਪਤਲਾ ਕਰਕੇ ਬਲੱਡ ਪ੍ਰੈਸ਼ਰ ਅਤੇ ਕੋਲੈਸਟ੍ਰਾਲ ਦੇ ਪੱਧਰ ਨੂੰ ਘੱਟ ਕਰਦਾ ਹੈ।

ਇਹ ਚਟਨੀ ਖੂਨ ਦੀਆਂ ਨਾੜੀਆਂ ਨੂੰ ਸੁੰਗੜਨ ਤੋਂ ਵੀ ਰੋਕਦੀ ਹੈ। ਇਸ ਦੇ ਨਾਲ ਹੀ ਫਲੈਕਸਸੀਡ ਦਾ ਤੇਲ ਜੋ ਇਸ ਚਟਨੀ ਵਿੱਚ ਮਿਲਾਇਆ ਜਾਂਦਾ ਹੈ, ਇਸ ਵਿੱਚ ਓਮੇਗਾ-3 ਚਰਬੀ ਨਾਲ ਭਰਪੂਰ ਹੁੰਦਾ ਹੈ, ਜੋ ਕੋਲੇਸਟ੍ਰੋਲ ਦੇ ਪੱਧਰ ਅਤੇ ਟ੍ਰਾਈਗਲਿਸਰਾਈਡਸ ਨੂੰ ਘੱਟ ਕਰਦਾ ਹੈ।

ਸ਼ੂਗਰ ਦੇ ਮਰੀਜ਼ਾਂ ਵਿੱਚ ਬਲੱਡ ਸ਼ੂਗਰ ਦੇ ਪੱਧਰ ਨੂੰ ਵਧਣ ਤੋਂ ਰੋਕਦਾ ਹੈ। ਇਸ ਸਭ ਦੇ ਮਿਸ਼ਰਨ ਨਾਲ ਤਿਆਰ ਕੀਤੀ ਹਰੀ ਚਟਨੀ ਸਾਡੀ ਸਿਹਤ ਲਈ ਬਹੁਤ ਲਾਭਦਾਇਕ ਹੁੰਦੀ ਹੈ।

ਹਰੀ ਚਟਨੀ ਬਣਾਉਣ ਲਈ ਸਮੱਗਰੀ

ਧਨੀਆ ਪੱਤੇ - 50 ਗ੍ਰਾਮ, ਪੁਦੀਨਾ - 20 ਗ੍ਰਾਮ, ਹਰੀ ਮਿਰਚ - ਲੋੜ ਅਨੁਸਾਰ, ਲਸਣ - 20 ਗ੍ਰਾਮ, ਫਲੈਕਸਸੀਡ ਤੇਲ - 15 ਗ੍ਰਾਮ, ਇਸਬਗੋਲ - 15 ਗ੍ਰਾਮ, ਲੂਣ - ਸੁਆਦ ਅਨੁਸਾਰ, ਨਿੰਬੂ ਦਾ ਰਸ - 10 ਮਿਲੀ, ਪਾਣੀ। 

ਹਰੀ ਚਟਨੀ ਬਨਾਉਣ ਦੀ ਵਿਧੀ

ਧਨੀਆ ਅਤੇ ਪੁਦੀਨੇ ਦੀਆਂ ਪੱਤੀਆਂ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਓ। ਧਨੀਆ ਪੱਤੇ, ਪੁਦੀਨੇ ਦੇ ਪੱਤੇ, ਮਿਰਚ, ਲਸਣ, ਫਲੈਕਸਸੀਡ ਦਾ ਤੇਲ, ਨਮਕ, ਇਸਬਗੋਲ, ਨਿੰਬੂ ਦਾ ਰਸ, ਥੋੜਾ ਜਿਹਾ ਪਾਣੀ ਬਲੈਂਡਰ ਵਿੱਚ ਬਲੈਂਡ ਕਰੋ। ਦੋ-ਤਿੰਨ ਵਾਰ ਬਲੈਂਡ ਕਰਨ ਨਾਲ ਇਹ ਬਰੀਕ ਪੇਸਟ ਬਣ ਜਾਵੇਗਾ। ਖਰਾਬ ਕੋਲੈਸਟ੍ਰਾਲ ਦੇ ਪ੍ਰਭਾਵ ਨੂੰ ਘੱਟ ਕਰਨ ਵਾਲੀ ਸਵਾਦਿਸ਼ਟ ਅਤੇ ਸਿਹਤਮੰਦ ਹਰੀ ਚਟਨੀ ਤਿਆਰ ਹੈ। ਇਸ ਨੂੰ ਤੁਸੀਂ ਡਿਨਰ ਜਾਂ ਲੰਚ ਵੇਲੇ ਖਾਣੇ ਦੇ ਨਾਲ ਸਰਵ ਕਰ ਸਕਦੇ ਹੋ।

Follow us
View All

Web Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network