ਜਸਬੀਰ ਜੱਸੀ ਨੇ ਕੰਗਨਾ ਰਣੌਤ ਨੂੰ ਦਿੱਤੀ ਚੇਤਾਵਨੀ, ਕਿਹਾ- ਪੰਜਾਬੀਆਂ ਬਾਰੇ ਗ਼ਲਤ ਬਿਆਨਬਾਜ਼ੀ ਕਰੇ ਬੰਦ

ਕੰਗਨਾ ਰਣੌਤ ਲਗਾਤਾਰ ਪੰਜਾਬ ਖਿਲਾਫ ਬਿਆਨ ਦੇ ਰਹੀ ਹੈ, ਜਿਸ ਤੋਂ ਮਗਰੋਂ ਹੁਣ ਪੰਜਾਬੀ ਗਾਇਕ ਜਸਵੀਰ ਜੱਸੀ ਨੇ ਕੰਗਨਾ ਰਣੌਤ ਨੂੰ ਚਿਤਾਵਨੀ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਅਦਾਕਾਰਾ ਨੂੰ ਗ਼ਲਤ ਬਿਆਨ ਨਾਂ ਦੇਣ ਲਈ ਕਿਹਾ ਹੈ।

Reported by:  PTC Punjabi Desk   |  Edited by:  Pushp Raj   |  October 07th 2024 03:50 PM  |  Updated: October 07th 2024 03:50 PM

ਜਸਬੀਰ ਜੱਸੀ ਨੇ ਕੰਗਨਾ ਰਣੌਤ ਨੂੰ ਦਿੱਤੀ ਚੇਤਾਵਨੀ, ਕਿਹਾ- ਪੰਜਾਬੀਆਂ ਬਾਰੇ ਗ਼ਲਤ ਬਿਆਨਬਾਜ਼ੀ ਕਰੇ ਬੰਦ

ਕੰਗਨਾ ਰਣੌਤ ਲਗਾਤਾਰ ਪੰਜਾਬ ਖਿਲਾਫ ਬਿਆਨ ਦੇ ਰਹੀ ਹੈ, ਜਿਸ ਤੋਂ ਮਗਰੋਂ ਹੁਣ ਪੰਜਾਬੀ ਗਾਇਕ ਜਸਵੀਰ ਜੱਸੀ ਨੇ ਕੰਗਨਾ ਰਣੌਤ ਨੂੰ ਚਿਤਾਵਨੀ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਅਦਾਕਾਰਾ ਨੂੰ ਗ਼ਲਤ ਬਿਆਨ ਨਾਂ ਦੇਣ ਲਈ ਕਿਹਾ ਹੈ।

Reported by:  PTC Punjabi Desk
Edited by:  Pushp Raj
October 07th 2024 03:50 PM
Last Updated: October 07th 2024 03:50 PM
Share us
You May Like This

Jasbir Jassi on  Kangna Ranaut : Jasbir Jassi On Kangana Ranaut : ਅਦਾਕਾਰਾ ਤੋਂ ਸਿਆਸੀ ਲੀਡਰ ਬਣੀ ਕੰਗਨਾ ਰਣੌਤ ਆਪਣੇ ਬਿਆਨਾਂ ਲਈ ਸੁਰਖੀਆਂ 'ਚ ਰਹਿੰਦੀ ਹੈ। ਅਦਾਕਾਰਾ ਕੰਗਨਾ ਰਣੌਤ ਲਗਾਤਾਰ ਪੰਜਾਬ ਖਿਲਾਫ ਬਿਆਨ ਦੇ ਰਹੀ ਹੈ, ਜਿਸ ਤੋਂ ਮਗਰੋਂ ਹੁਣ ਪੰਜਾਬੀ ਗਾਇਕ ਜਸਵੀਰ ਜੱਸੀ ਨੇ ਕੰਗਨਾ ਰਣੌਤ ਨੂੰ ਚੇਤਾਵਨੀ ਦਿੱਤੀ ਹੈ।

ਇੱਕ ਨਿੱਜੀ ਚੈਨਲ ’ਤੇ ਇੰਟਰਵਿਊ ਦੌਰਾਨ ਗਾਇਕ ਜਸਬੀਰ ਜੱਸੀ ਨੇ ਹਾਲ ਹੀ ਵਿੱਚ ਅਦਾਕਾਰਾ ਅਤੇ ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਪੰਜਾਬ ਨੂੰ ਬਦਨਾਮ ਕਰਨ ਵਿਰੁੱਧ ਚੇਤਾਵਨੀ ਦਿੱਤੀ ਹੈ ਅਤੇ ਕਿਹਾ ਕਿ ਉਹ ਅਜਿਹੇ ਘਟੀਆ ਬਿਆਨ ਦੇਣ ਤੋਂ ਨਾ ਹਟੀ ਤਾਂ ਉਹ ਉਸ ਦੇ ਰਾਜ ਖੋਲ੍ਹ ਦੇਵੇਗਾ।

ਜਸਬੀਰ ਜੱਸੀ ਨੇ ਅਦਾਕਾਰਾ ਨੂੰ ਕਿਹਾ ਕਿ ਉਹ ਪੰਜਾਬ ਦੇ ਖਿਲਾਫ ਬੋਲਣਾ ਬੰਦ ਕਰ ਦੇਵੇ। ਗਾਇਕ ਨੇ ਕਿਹਾ ਕਿ ਇੱਕ ਵਾਰ ਕੰਗਨਾ ਦੀ ਮਹਿਲਾ ਦੋਸਤ ਉਸ ਨੂੰ ਮੇਰੇ ਕੋਲ ਦਿੱਲੀ ਵਿੱਚ ਲੈ ਕੇ ਆਈ ਸੀ ਤੇ ਉਸ ਸਮੇਂ ਕੰਗਨਾ ਰਣੌਤ ਮੇਰੀ ਕਾਰ ਵਿੱਚ ਸ਼ਰਾਬ ਨਾਲ ਪੂਰੀ ਤਰ੍ਹਾਂ ਟੱਲੀ ਹੋਈ ਸੀ, ਜਿਸ ਨੂੰ ਕੋਈ ਹੋਸ਼ ਨਹੀਂ ਸੀ। ਉਹਨਾਂ ਨੇ ਕਿਹਾ ਕਿ ਜੇਕਰ ਉਸ ਨੇ ਪੰਜਾਬ ਬਾਰੇ ਬੋਲਣਾ ਬੰਦ ਨਾ ਕੀਤਾ ਤਾਂ ਉਹ ਉਸ ਦੇ ਸਾਰੇ ਰਾਜ਼ ਖੋਲ੍ਹ ਦੇਵੇਗਾ।

ਜੱਸੀ ਨੇ ਕਿਹਾ, "ਕੰਗਨਾ ਰਣੌਤ ਨੂੰ ਗੰਭੀਰਤਾ ਨਾਲ ਨਹੀਂ ਲੈਣਾ ਚਾਹੀਦਾ। ਉਹ ਮਾਨਸਿਕ ਰੋਗੀ ਹੈ। ਉਹ ਪੂਰੀ ਤਰ੍ਹਾਂ ਹਿੱਲੀ ਹੋਈ ਹੈ। ਉਸ ਦਾ ਮਾਨਸਿਕ ਸੰਤੁਲਨ ਠੀਕ ਨਹੀਂ ਹੈ। ਇਹ ਦੇਸ਼ ਲਈ ਬਹੁਤ ਵੱਡਾ ਖ਼ਤਰਾ ਹੈ ਕਿ ਅਜਿਹੇ ਬੇਵਕੂਫ਼ ਲੋਕ ਦਾ ਸੰਸਦ ਵਿੱਚ ਜਾ ਕੇ ਬੈਠਣਾ ਦੇਸ਼ ਲਈ ਖਤਰਾ ਹੈ।

ਦੱਸ ਦੇਈਏ ਕਿ ਹਾਲ ਹੀ ਵਿੱਚ ਹਿਮਾਚਲ ਪ੍ਰਦੇਸ਼ ਵਿੱਚ ਇੱਕ ਰੈਲੀ ਦੌਰਾਨ ਕੰਗਨਾ ਰਣੌਤ ਨੇ ਸੰਬੋਧਨ ਕਰਦੇ ਹੋਏ ਕਿਹਾ ਸੀ ਕਿ ਪੰਜਾਬ ਨਸ਼ੇ ਦੀ ਲਤ ਨਾਲ ਭਰਿਆ ਹੋਇਆ ਹੈ ਅਤੇ ਸੂਬੇ ਦੇ ਨੌਜਵਾਨ ਨਸ਼ੇ ਦੇ ਆਦੀ ਹਨ, ਜਦੋਂ ਕਿ ਹਿਮਾਚਲ ਵਿੱਚ ਇਸ ਦੇ ਬਿਲਕੁਲ ਉਲਟ ਹੈ। ਉਨ੍ਹਾਂ ਹਿਮਾਚਲ ਦੇ ਨੌਜਵਾਨਾਂ ਨੂੰ ਪੰਜਾਬ ਦੇ ਲੋਕਾਂ ਤੋਂ ਪ੍ਰਭਾਵਿਤ ਨਾ ਹੋਣ ਦੀ ਵੀ ਅਪੀਲ ਕੀਤੀ ਸੀ।

Follow us
View All

Web Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network