ਹਿਨਾ ਖਾਨ ਨੇ ਗੋਆ ਵਕੇਸ਼ਨ ਦੇ ਦੌਰਾਨ ਅਦਾ ਕੀਤੀ ਜੁੰਮੇ ਦੀ ਨਮਾਜ਼, ਕੈਂਸਰ ਤੋਂ ਜਲਦ ਰਾਹਤ ਪਾਉਣ ਲਈ ਕੀਤੀ ਦੁਆ

ਟੀਵੀ ਅਦਾਕਾਰਾ ਹਿਨਾ ਖਾਨ ਕੈਂਸਰ ਟ੍ਰੀਟਮੈਂਟ ਦੇ ਵਿਚਾਲੇ ਬਰਥਡੇਅ ਸੈਲੀਬ੍ਰੇਟਸ਼ਨ ਦੇ ਲਈ ਗੋਆ ਪਹੁੰਚੀ ਹੈ। ਉੱਥੇ ਉਹ ਆਪਣੇ ਬੁਆਏਫ੍ਰੈਂਡ ਅਤੇ ਮਾਂ ਨਾਲ ਖੂਬ ਮਸਤੀ ਕਰ ਰਹੀ ਹੈ,ਪਰ ਇਸ ਸਭ ਦੇ ਵਿਚਕਾਰ ਉਹ ਜੁੰਮੇ ਦੀ ਨਮਾਜ਼ ਅਦਾ ਕਰਨਾ ਨਹੀਂ ਭੁੱਲੀ।

Reported by:  PTC Punjabi Desk   |  Edited by:  Pushp Raj   |  September 28th 2024 08:58 PM  |  Updated: September 28th 2024 08:58 PM

ਹਿਨਾ ਖਾਨ ਨੇ ਗੋਆ ਵਕੇਸ਼ਨ ਦੇ ਦੌਰਾਨ ਅਦਾ ਕੀਤੀ ਜੁੰਮੇ ਦੀ ਨਮਾਜ਼, ਕੈਂਸਰ ਤੋਂ ਜਲਦ ਰਾਹਤ ਪਾਉਣ ਲਈ ਕੀਤੀ ਦੁਆ

ਟੀਵੀ ਅਦਾਕਾਰਾ ਹਿਨਾ ਖਾਨ ਕੈਂਸਰ ਟ੍ਰੀਟਮੈਂਟ ਦੇ ਵਿਚਾਲੇ ਬਰਥਡੇਅ ਸੈਲੀਬ੍ਰੇਟਸ਼ਨ ਦੇ ਲਈ ਗੋਆ ਪਹੁੰਚੀ ਹੈ। ਉੱਥੇ ਉਹ ਆਪਣੇ ਬੁਆਏਫ੍ਰੈਂਡ ਅਤੇ ਮਾਂ ਨਾਲ ਖੂਬ ਮਸਤੀ ਕਰ ਰਹੀ ਹੈ,ਪਰ ਇਸ ਸਭ ਦੇ ਵਿਚਕਾਰ ਉਹ ਜੁੰਮੇ ਦੀ ਨਮਾਜ਼ ਅਦਾ ਕਰਨਾ ਨਹੀਂ ਭੁੱਲੀ।

Reported by:  PTC Punjabi Desk
Edited by:  Pushp Raj
September 28th 2024 08:58 PM
Last Updated: September 28th 2024 08:58 PM
Share us
You May Like This

Hina Khan Viral pics : ਮਸ਼ਹੂਰ ਟੀਵੀ ਅਦਾਕਾਰਾ ਹਿਨਾ ਖਾਨ ਕੈਂਸਰ ਟ੍ਰੀਟਮੈਂਟ ਦੇ ਵਿਚਾਲੇ ਬਰਥਡੇਅ ਸੈਲੀਬ੍ਰੇਟਸ਼ਨ ਦੇ  ਲਈ ਗੋਆ ਪਹੁੰਚੀ ਹੈ। ਉੱਥੇ ਉਹ ਆਪਣੇ ਬੁਆਏਫ੍ਰੈਂਡ ਅਤੇ ਮਾਂ ਨਾਲ ਖੂਬ ਮਸਤੀ ਕਰ ਰਹੀ ਹੈ,ਪਰ ਇਸ ਸਭ ਦੇ ਵਿਚਕਾਰ ਉਹ ਜੁੰਮੇ ਦੀ ਨਮਾਜ਼ ਅਦਾ ਕਰਨਾ ਨਹੀਂ ਭੁੱਲੀ।

ਹਿਨਾ ਖਾਨ ਨੇ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਖਾਸ ਥਾਂ ਬਣਾਈ ਹੈ। ਹਿਨਾ ਖਾਨ ਦਾ ਜਨਮਦਿਨ ਜਲਦੀ ਹੀ ਆ ਰਿਹਾ ਹੈ, ਜਿਸ ਦਾ ਜਸ਼ਨ ਅਭਿਨੇਤਰੀ ਨੇ 10 ਦਿਨ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਹੈ। ਖਾਸ ਗੱਲ ਇਹ ਹੈ ਕਿ ਹਿਨਾ ਖਾਨ ਆਪਣੇ ਜਨਮਦਿਨ ਸੈਲੀਬ੍ਰੇਸ਼ਨ ਲਈ ਗੋਆ ਪਹੁੰਚੀ ਹੈ, ਜਿੱਥੇ ਉਹ ਖੂਬ ਮਸਤੀ ਕਰ ਰਹੀ ਹੈ। ਗੋਆ 'ਚ ਰਹਿੰਦਿਆਂ ਹੀਨਾ ਖਾਨ ਲਗਾਤਾਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਰਹੀ ਹੈ।

ਇਸ ਪ੍ਰੀ ਬਰਥਡੇਅ ਸੈਲੀਬ੍ਰੇਸ਼ਨ ਵਿਚਾਲੇ ਹਿਨਾ ਖਾਨ ਨਮਾਜ਼ ਅਦਾ ਕਰਨਾ ਨਹੀਂ ਭੁੱਲਦੀ। ਹਾਲ ਹੀ ਵਿ4ਚ ਸ਼ੁੱਕਰਵਾਰ ਨੂੰ ਗੋਆ 'ਚ ਹਿਨਾ ਖਾਨ ਨੇ ਨਮਾਜ਼ ਅਦਾ ਕੀਤੀ, ਜਿਸ ਦੀ ਇੱਕ ਝਲਕ ਵੀ ਅਭਿਨੇਤਰੀ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ।

ਹਿਨਾ ਖਾਨ ਨੇ ਗੋਆ 'ਚ ਪੂਲ ਕੋਲ ਜੁੰਮੇ ਦੀ ਨਮਾਜ਼ ਅਦਾ ਕੀਤੀ। ਹਿਨਾ ਖਾਨ ਨੇ ਗੋਆ 'ਚ ਹਰੇ ਰੰਗ ਦੀ ਜਾਨਮਾਜ਼ ਫੈਲਾ ਕੇ ਨਮਾਜ਼ ਅਦਾ ਕੀਤੀ। ਉਸਨੇ ਕੈਪਸ਼ਨ ਵਿੱਚ ਲਿਖਿਆ, "ਜੁਮਾ ਮੁਬਾਰਕ...ਦੁਆ।" ਤੁਹਾਨੂੰ ਦੱਸ ਦੇਈਏ ਕਿ ਹਿਨਾ ਖਾਨ ਅਕਸਰ ਧਾਰਮਿਕ ਵੀਡੀਓ ਅਤੇ ਫੋਟੋਆਂ ਸ਼ੇਅਰ ਕਰਦੀ ਨਜ਼ਰ ਆਉਂਦੀ ਹੈ।

 ਅਭਿਨੇਤਰੀ ਦੀ ਗੋਆ ਯਾਤਰਾ ਬਾਰੇ ਗੱਲ ਕਰਦੇ ਹੋਏ, ਉਸ ਨੇ ਇਸ ਨਾਲ ਜੁੜੀਆਂ ਝਲਕੀਆਂ ਵੀ ਸਾਂਝੀਆਂ ਕੀਤੀਆਂ। ਗੋਆ ਨਾਲ ਜੁੜੀਆਂ ਹਿਨਾ ਖਾਨ ਦੀਆਂ ਤਸਵੀਰਾਂ ਨੂੰ ਦੇਖ ਕੇ ਅਸੀਂ ਕਹਿ ਸਕਦੇ ਹਾਂ ਕਿ ਉਹ ਉੱਥੇ ਕਾਫੀ ਮਸਤੀ ਕਰ ਰਹੀ ਹੈ। ਉਨ੍ਹਾਂ ਦੀ ਇੱਕ ਫੋਟੋ 'ਚ ਹਿਨਾ ਖਾਨ ਸਫੇਦ ਰੰਗ ਦਾ ਵਨ-ਪੀਸ ਪਹਿਨੀ ਨਜ਼ਰ ਆ ਰਹੀ ਸੀ।

ਹੋਰ ਪੜ੍ਹੋ : Skin Care Tips : ਜੇਕਰ ਤੁਸੀਂ ਵੀ ਹੋ ਮੁਹਾਸਿਆਂ ਤੋਂ ਪਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਨੁਸਖੇ 

ਕੁਝ ਸਮਾਂ ਪਹਿਲਾਂ ਹੀਨਾ ਖਾਨ ਨੇ ਇੰਸਟਾਗ੍ਰਾਮ 'ਤੇ ਕਈ ਅਜਿਹੀਆਂ ਕਹਾਣੀਆਂ ਸ਼ੇਅਰ ਕੀਤੀਆਂ ਸਨ, ਜਿਨ੍ਹਾਂ ਨੂੰ ਦੇਖ ਕੇ ਕਿਆਸ ਅਰਾਈਆਂ ਲੱਗ ਗਈਆਂ ਸਨ ਕਿ ਉਨ੍ਹਾਂ ਦਾ ਅਤੇ ਰੌਕੀ ਜੈਸਵਾਲ ਦਾ ਬ੍ਰੇਕਅੱਪ ਹੋ ਗਿਆ ਹੈ। ਇਕ ਵੀਡੀਓ ਰਾਹੀਂ ਹਿਨਾ ਖਾਨ ਨੇ ਖੁਲਾਸਾ ਕੀਤਾ ਸੀ ਕਿ ਉਸ ਦਾ ਵਿਆਹ ਤੋਂ ਵਿਸ਼ਵਾਸ ਟੁੱਟ ਗਿਆ ਹੈ। ਪਰ ਗੋਆ 'ਚ ਰਹਿੰਦਿਆਂ ਹੀਨਾ ਖਾਨ ਨੇ ਵੀ ਆਪਣੇ ਬੁਆਏਫ੍ਰੈਂਡ ਨਾਲ ਤਸਵੀਰ ਸ਼ੇਅਰ ਕਰਕੇ ਬ੍ਰੇਕਅੱਪ ਦੀਆਂ ਖਬਰਾਂ 'ਤੇ ਪੂਰਾ ਵਿਰਾਮ ਲਗਾ ਦਿੱਤਾ ਹੈ।

Follow us
View All

Web Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network