Sheetal Maulik Father Death : ਟੀਵੀ ਦੇ ਮਸ਼ਹੂਰ ਸੀਰੀਅਲ 'ਗੁਮ ਹੈ ਕਿਸੀ ਕੇ ਪਿਆਰ ਮੇਂ' ਫੇਮ ਅਦਾਕਾਰਾ ਸ਼ੀਤਲ ਮੌਲਿਕ ਦੇ ਘਰ ਤੋਂ ਦੁਖਦ ਖ਼ਬਰ ਸਾਹਮਣੇ ਆਈ ਹੈ। ਦਰਅਸਲ, ਅਦਾਕਾਰਾ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ, ਜਿਸ ਦੀ ਜਾਣਕਾਰੀ ਸ਼ੀਤਲ ਮੌਲਿਕ ਨੇ ਖ਼ੁਦ ਪੋਸਟ ਸਾਂਝੀ ਕਰਦੇ ਹੋਏ ਦਿੱਤੀ ਹੈ।
ਸ਼ੀਤਲ ਮੌਲਿਕ ਸੋਸ਼ਲ ਮੀਡੀਆ ਪੋਸਟ ਰਾਹੀਂ ਆਪਣੇ ਪਿਤਾ ਨੂੰ ਯਾਦ ਕਰਦੀ ਨਜ਼ਰ ਆਈ। ਅਦਾਕਾਰਾ ਨੇ ਅਫਸੋਸ ਜ਼ਾਹਰ ਕਰਦੇ ਹੋਏ ਕਿਹਾ ਕਿ ਕਾਸ਼ ਮੈਂ ਆਪਣੇ ਪਿਤਾ ਨਾਲ ਹੋਰ ਸਮਾਂ ਬਤੀਤ ਕਰ ਪਾਉਂਦੀ ਮੈਂ ਉਨ੍ਹਾਂ ਨੂੰ ਹੋਰ ਪਿਆਰ ਕਰ ਸਕਦੀ, ਉਨ੍ਹਾਂ ਦੀ ਦੇਖਭਾਲ ਕਰ ਸਕਦੀ।
ਅਦਾਕਾਰਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਪਿਤਾ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ, ਇਸ 'ਚ ਉਹ ਪਿਤਾ ਨਾਲ ਦਿਖਾਈ ਦੇ ਰਹੀ ਹੈ ਤੇ ਕਾਫੀ ਖੁਸ਼ ਨਜ਼ਰ ਆ ਰਹੀ ਹੈ, ਪਰ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਆਪਣੇ ਪਿਤਾ ਨੂੰ ਗੁਆਉਣ ਦਾ ਦਰਦ ਬਿਆਨ ਕੀਤਾ ਹੈ।
ਸ਼ੀਤਲ ਮੌਲਿਕ ਨੇ ਆਪਣੀ ਪੋਸਟ ਵਿੱਚ ਲਿਖਿਆ, "A piece of my heart is broken completely… only man who loved me unconditionally left me… I wish I should have called you more loved you more pampered you more … taken you on trips more … wish I could have done more …, Miss you baba 💗💗"ਹੋਰ ਪੜ੍ਹੋ : Amitabh Bachchan Birthday : ਬਿੱਗ ਬੀ ਦੀ Top 10 ਸੁਪਰਹਿੱਟ ਫਿਲਮਾਂ ਜੋ ਕੀ ਤੁਹਾਨੂੰ ਜ਼ਰੂਰ ਵੇਖਣੀ ਚਾਹੀਦੀਆਂ ਹਨ
ਸ਼ੀਤਲ ਮੌਲਿਕ ਦੀ ਪੋਸਟ 'ਤੇ ਦੁਖ ਪ੍ਰਗਟਾਉਂਦਿਆਂ ਇੱਕ ਯੂਜ਼ਰ ਨੇ ਲਿਖਿਆ, "ਓਮ ਸ਼ਾਂਤੀ, ਹਿੰਮਤ ਬਣਾਈ ਰੱਖੋ।" ਅਭਿਨੇਤਰੀ ਮਾਨਸੀ ਸਾਲਵੀ ਨੇ ਪੋਸਟ 'ਤੇ ਕਮੈਂਟ ਕੀਤਾ ਹੈ ਤੇ ਲਿਖਿਆ "ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ। ਮੇਰੀ ਸੰਵੇਦਨਾ ਤੁਹਾਡੇ ਨਾਲ ਹੈ।" ਉਨ੍ਹਾਂ ਤੋਂ ਇਲਾਵਾ ਕਿਸ਼ੋਰੀ ਸ਼ਹਾਣੇ, ਨੀਲ ਭੱਟ ਸਣੇ ਕਈ ਸੈਲਬਸ ਨੇ ਅਦਾਕਾਰਾ ਦੇ ਪਿਤਾ ਦੇ ਦਿਹਾਂਤ ਉੱਤੇ ਸੋਗ ਪ੍ਰਗਟਾਇਆ ਹੈ।