Trending:

Dussehra 2024: ਦੇਸ਼ ਭਰ 'ਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਦੁਸ਼ਹਿਰੇ ਦਾ ਤਿਉਹਾਰ, ਜਾਣੋ ਪੂਜਾ ਤੇ ਰਾਵਣ ਦਹਨ ਦਾ ਸ਼ੁੱਭ ਮਹੁਰਤ

ਅੱਜ ਦੇਸ਼ ਭਰ ਵਿੱਚ ਧੂਮਧਾਮ ਦੇ ਨਾਲ ਦੁਸ਼ਹਿਰੇ ਦਾ ਤਿਉਹਾਰ ਮਨਾਇਆ ਹੈ। ਦੁਸ਼ਹਿਰਾ ਬੁਰਾਈ ‘ਤੇ ਭਲਾਈ ਦੀ ਜਿੱਤ, ਝੂਠ ਉਪਰ ਸੱਚ ਦੀ ਜਿੱਤ ‘ਚ ਮਨਾਇਆ ਜਾਣ ਵਾਲਾ ਇੱਕ ਪ੍ਰੇਰਣਾਦਾਇਕ ਤਿਉਹਾਰ ਹੈ। ਜਾਣੋ ਪੂਜਾ ਤੇ ਰਾਵਣ ਦਹਨ ਦਾ ਸ਼ੁੱਭ ਮਹੁਰਤ ।

Reported by:  PTC Punjabi Desk   |  Edited by:  Pushp Raj   |  October 12th 2024 01:35 PM  |  Updated: October 12th 2024 01:35 PM

Dussehra 2024: ਦੇਸ਼ ਭਰ 'ਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਦੁਸ਼ਹਿਰੇ ਦਾ ਤਿਉਹਾਰ, ਜਾਣੋ ਪੂਜਾ ਤੇ ਰਾਵਣ ਦਹਨ ਦਾ ਸ਼ੁੱਭ ਮਹੁਰਤ

ਅੱਜ ਦੇਸ਼ ਭਰ ਵਿੱਚ ਧੂਮਧਾਮ ਦੇ ਨਾਲ ਦੁਸ਼ਹਿਰੇ ਦਾ ਤਿਉਹਾਰ ਮਨਾਇਆ ਹੈ। ਦੁਸ਼ਹਿਰਾ ਬੁਰਾਈ ‘ਤੇ ਭਲਾਈ ਦੀ ਜਿੱਤ, ਝੂਠ ਉਪਰ ਸੱਚ ਦੀ ਜਿੱਤ ‘ਚ ਮਨਾਇਆ ਜਾਣ ਵਾਲਾ ਇੱਕ ਪ੍ਰੇਰਣਾਦਾਇਕ ਤਿਉਹਾਰ ਹੈ। ਜਾਣੋ ਪੂਜਾ ਤੇ ਰਾਵਣ ਦਹਨ ਦਾ ਸ਼ੁੱਭ ਮਹੁਰਤ ।

Reported by:  PTC Punjabi Desk
Edited by:  Pushp Raj
October 12th 2024 01:35 PM
Last Updated: October 12th 2024 01:35 PM
Share us
You May Like This

Dussehra 2024: ਦੁਸ਼ਹਿਰੇ ਦੇ ਨਾਂ ਨਾਲ ਜਾਣਿਆ ਜਾਣ ਵਾਲਾ ਤਿਉਹਾਰ ਵਿਜੇ ਦਸ਼ਮੀ ਬੁਰਾਈ ‘ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੁੰਦਾ ਹੈ। ਦੁਸ਼ਹਿਰਾ ਬੁਰਾਈ ‘ਤੇ ਭਲਾਈ ਦੀ ਜਿੱਤ, ਝੂਠ ਉਪਰ ਸੱਚ ਦੀ ਜਿੱਤ ‘ਚ ਮਨਾਇਆ ਜਾਣ ਵਾਲਾ ਇੱਕ ਪ੍ਰੇਰਣਾਦਾਇਕ ਤਿਉਹਾਰ ਹੈ। ਜਿਸ ਤੋਂ ਪਤਾ ਲੱਗਦਾਹੈ ਕਿ ਸਾਡੇ ਮਹਾਪੁਰਸ਼ ਅਤੇ ਅਵਤਾਰਾਂ ਨੇ ਸ਼ਸਤਰ ਧਾਰਨ ਕਰਕੇ ਉਸ ਸਮੇਂ ਦੀ ਬੇਇਨਸਾਫ਼ੀ ਤੇ ਦਬਾਉਣ ਵਾਲੀਆਂ ਤਾਕਤਾਂ ਨਾਲ ਲੋਹਾ ਲਿਆ। ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਜੀ ਸ਼ਕਤੀ, ਸਦਾਚਾਰ, ਸੱਚਾਈ ਅਤੇ ਕਰਤੱਵ ਦੀ ਪਾਲਣਾ ਕਰਨ ਦੀ ਮੂਰਤੀ ਬਣ ਕੇ ਇੱਕ ਆਦਰਸ਼ ਉਦਾਹਰਣ ਪੇਸ਼ ਕਰ ਗਏ। 

‘ਰਾਮਾਇਣ’ ਤੋਂ ਸਾਨੂੰ ਸੇਧ ਮਿਲਦੀ ਹੈ ਕਿ ਜਦੋਂ ਤਾਕਤ ਅਗਿਆਨੀ, ਕ੍ਰੋਧੀ, ਹਿੰਸਕ ਜਾਂ ਦੁਰਾਚਾਰੀ ਦੇ ਹੱਥਾਂ ਵਿਚ ਚਲੀ ਜਾਂਦੀ ਹੈ ਅਤੇ ਉਹ ਸੁਆਰਥੀ ਅਤੇ ਦੁਰਾਚਾਰੀ ਹੋ ਜਾਂਦਾ ਹੈ। ਉਸ ਵੇਲੇ ਸਾਧੂਆਂ ਦੀ ਰੱਖਿਆ, ਸੱਚ ਦੀ ਰੱਖਿਆ ਅਤੇ ਝੂਠ ਦਾ ਨਾਸ਼ ਕਰਨ ਲਈ ਕਿਸੇ ਮਹਾਪੁਰਸ਼ ਨੂੰ ਇਸ ਦੁਨੀਆ 'ਚ ਜਨਮ ਲੈ ਕੇ ਉਸ ਬੇਇਨਸਾਫ਼ੀ ਅਤੇ ਦਬਾਅ ਸ਼ਕਤੀ ਨੂੰ ਸਮਾਪਤ ਕਰਨਾ ਪੈਂਦਾ ਹੈ।

ਦੁਸ਼ਹਿਰੇ 2024 ਮਿਤੀ ਅਤੇ ਸਮਾਂ

ਹਿੰਦੂ ਕੈਲੰਡਰ ਦੇ ਮੁਤਾਬਕ, ਇਸ ਸਾਲ ਅਸ਼ਵਿਨ ਮਹੀਨੇ ਦੇ ਸ਼ੁਕਲ ਪੱਖ ਦੀ ਦਸ਼ਮੀ ਤਿਥੀ ਸ਼ਨੀਵਾਰ, 12 ਅਕਤੂਬਰ ਨੂੰ ਸਵੇਰੇ 10:58 ਤੋਂ ਸ਼ੁਰੂ ਹੋਵੇਗੀ। ਇਹ ਮਿਤੀ ਐਤਵਾਰ,13 ਅਕਤੂਬਰ ਨੂੰ ਦੁਪਹਿਰ 09:08 ਵਜੇ ਸਮਾਪਤ ਹੋਵੇਗੀ। ਅਜਿਹੇ 'ਚ 12 ਅਕਤੂਬਰ ਨੂੰ ਹੀ ਦੁਸ਼ਹਿਰੇ ਦਾ ਤਿਉਹਾਰ ਮਨਾਇਆ ਜਾਵੇਗਾ। ਇਸ ਦਿਨ ਸਹੀ ਢੰਗ ਨਾਲ ਪੂਜਾ ਕਰਨ ਨਾਲ ਜੀਵਨ ਵਿੱਚ ਖੁਸ਼ਹਾਲੀ ਮਿਲਦੀ ਹੈ।

ਦੁਸ਼ਹਿਰੇ 2024 ਨੂੰ ਸ਼ਾਸਤਰ ਪੂਜਾ ਦਾ ਸਮਾਂ ਕੀ ਹੈ?

ਸ਼ਾਸਤਰਾਂ ਮੁਤਾਬਕ ਵਿਜੇ ਮੁਹੂਰਤ ਵਿੱਚ ਦੁਸਹਿਰੇ ਵਾਲੇ ਦਿਨ ਸ਼ਸਤਰ ਪੂਜਾ ਤੇ ਵਾਹਨਾਂ ਦੀ ਪੂਜਾ ਕਰਨ ਦਾ ਨਿਯਮ ਹੈ। ਅਜਿਹੇ 'ਚ 12 ਅਕਤੂਬਰ ਨੂੰ ਦੁਸਹਿਰੇ ਵਾਲੇ ਦਿਨ ਸ਼ਸਤਰ ਪੂਜਾ ਦਾ ਸ਼ੁਭ ਸਮਾਂ 02:03 ਤੋਂ 02:49  ਤੱਕ ਹੈ। ਵੈਦਿਕ ਰੀਤੀ ਰਿਵਾਜਾਂ ਮੁਤਾਬਕ ਪੂਜਾ ਕਰਨ ਨਾਲ ਕੇਵਲ ਮੰਗਲ ਗ੍ਰਹਿ ਦਾ ਪ੍ਰਭਾਵ ਮਿਲਦਾ ਹੈ, ਮੰਗਲ ਕਦੇ ਵੀ ਅਸ਼ੁਭ ਨਹੀਂ ਹੁੰਦਾ।

ਦੁਸ਼ਹਿਰੇ 2024 'ਤੇ ਰਾਵਣ ਦਹਨ ਦਾ ਸਹੀ ਸਮਾਂ?

ਦੇਸ਼ ਭਰ ਵਿੱਚ ਦੁਸਹਿਰੇ ਵਾਲੇ ਦਿਨ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲੇ ਸਾੜੇ ਜਾਂਦੇ ਹਨ। ਇਸ ਤੋਂ ਬਾਅਦ ਲੋਕ ਬੁਰਾਈ 'ਤੇ ਚੰਗਿਆਈ ਦੀ ਜਿੱਤ ਦਾ ਜਸ਼ਨ ਮਨਾਉਂਦੇ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਸਾਲ 12 ਅਕਤੂਬਰ ਨੂੰ ਦੁਸਹਿਰੇ ਵਾਲੇ ਦਿਨ ਰਾਵਣ ਦਹਿਣ ਦਾ ਸ਼ੁਭ ਸਮਾਂ ਸੂਰਜ ਡੁੱਬਣ ਤੋਂ ਲੈ ਕੇ ਢਾਈ ਵਜੇ ਤੱਕ ਹੋਵੇਗਾ। ਹਾਲਾਂਕਿ ਦੁਸ਼ਹਿਰੇ ਵਾਲੇ ਦਿਨ ਰਾਵਣ ਦਹਨ ਦਾ ਸਮਾਂ ਸ਼ਾਮ 5: 53 ਤੋ ਲੈ ਕੇ 7: 27 ਤੱਕ ਹੋਵੇਗਾ। ਪ੍ਰਦੋਸ਼ ਕਾਲ ਵਿੱਚ ਰਾਵਣ ਨੂੰ ਸਾੜਨ ਦੀ ਪਰੰਪਰਾ ਹੈ। ਸੂਰਜ ਡੁੱਬਣ ਤੋਂ ਲੈ ਕੇ ਢਾਈ ਘੰਟੇ ਤੱਕ ਪ੍ਰਦੋਸ਼ ਕਾਲ ਮੰਨਿਆ ਜਾਂਦਾ ਹੈ।

Follow us
View All

Web Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network