Ratan Tata and Simi Garewal Love Story : ਭਾਰਤ ਦੇ ਮਸ਼ਹੂਰ ਬਿਜਨਸਮੈਨ ਰਤਨ ਟਾਟਾ ਦੇ ਦਿਹਾਂਤ ਨਾਲ ਦੇਸ਼ ਭਰ ਵਿੱਚ ਸੋਗ ਲਹਿਰ ਛਾਈ ਹੋਈ ਹੈ। ਰਤਨ ਟਾਟਾ ਦੇ ਦਿਹਾਂਤ 'ਤੇ ਮਹਿਜ਼ ਵਾਪਾਰ ਜਗਤ ਤੇ ਬਾਲੀਵੁੱਡ ਸਣੇ ਦੇਸ਼ ਭਰ ਦੇ ਲੋਕ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰ ਰਹੇ ਹਨ।
ਰਤਨ ਟਾਟਾ ਨੇ ਆਪਣਾ ਪੂਰਾ ਜੀਵਨ ਦੇਸ਼ ਲਈ ਸਮਰਪਿਤ ਕਰ ਦਿੱਤਾ। ਸਾਦਾ ਜੀਵਨ ਬਤੀਤ ਕਰਨ ਵਾਲੇ ਰਤਨ ਟਾਟਾ ਬਹੁਤ ਹੀ ਉਦਾਰ ਸਨ ਅਤੇ ਕਰੋੜਾਂ ਲੋਕਾਂ ਲਈ ਪ੍ਰੇਰਨਾ ਸਰੋਤ ਸਨ, ਪਰ ਉਹ ਆਪ ਸਾਰੀ ਉਮਰ ਇਕੱਲੇਪਨ ਦਾ ਸ਼ਿਕਾਰ ਰਹੇ। ਰਤਨ ਟਾਟਾ ਦਾ ਨਾਂ ਤਾਂ ਵਿਆਹ ਹੋਇਆ ਅਤੇ ਨਾਂ ਹੀ ਉਨ੍ਹਾਂ ਦੇ ਬੱਚੇ ਸਨ। ਹਾਲਾਂਕਿ, ਉਨ੍ਹਾਂ ਨੂੰ ਚਾਰ ਵਾਰ ਪਿਆਰ ਹੋਇਆ, ਰਤਨ ਟਾਟਾ ਨੇ ਇੱਕ ਵਾਰ ਅਭਿਨੇਤਰੀ ਸਿਮੀ ਗਰੇਵਾਲ ਨੂੰ ਵਿਆਹ, ਬੱਚਿਆਂ ਅਤੇ ਜ਼ਿੰਦਗੀ 'ਚ ਖਾਲੀਪਣ ਬਾਰੇ ਦੱਸਿਆ ਸੀ।
ਰਤਨ ਟਾਟਾ ਤੇ ਸਿਮੀ ਗਰੇਵਾਲ ਦੀ ਲਵ ਸਟੋਰੀ
ਰਤਨ ਟਾਟਾ ਨੇ ਇੱਕ ਵਾਰ ਸਿਮੀ ਗਰੇਵਾਲ ਨੂੰ ਡੇਟ ਕੀਤਾ ਸੀ। ਦੋਵੇਂ ਰਿਲੇਸ਼ਨਸ਼ਿਪ 'ਚ ਸਨ ਅਤੇ ਸਿਮੀ ਨੇ ਖ਼ੁਦ 2011 'ਚ ਆਪਣੇ ਇੱਕ ਇੰਟਰਵਿਊ 'ਚ ਇਸ ਗੱਲ ਦਾ ਖੁਲਾਸਾ ਕੀਤਾ ਸੀ, ਪਰ ਕੁਝ ਸਮੇਂ ਬਾਅਦ ਉਨ੍ਹਾਂ ਦਾ ਰਿਸ਼ਤਾ ਟੁੱਟ ਗਿਆ। ਹਾਲਾਂਕਿ, ਰਤਨ ਟਾਟਾ ਅਤੇ ਸਿਮੀ ਗਰੇਵਾਲ ਬ੍ਰੇਕਅੱਪ ਤੋਂ ਬਾਅਦ ਵੀ ਚੰਗੇ ਦੋਸਤ ਬਣੇ ਰਹੇ। ਰਤਨ ਟਾਟਾ ਜਦੋਂ ਸਿਮੀ ਗਰੇਵਾਲ ਦੇ ਨਾਲ ਸਿਮੀ ਗਰੇਵਾਲ ਦੇ ਸ਼ੋਅ 'ਰੈਂਡੇਜ਼ਵਸ' 'ਚ ਆਏ ਤਾਂ ਉਨ੍ਹਾਂ ਨੇ ਕਈ ਖੁਲਾਸੇ ਕੀਤੇ। ਹਾਲ ਹੀ ਵਿੱਚ ਰਤਨ ਟਾਟਾ ਜੀ ਦੇ ਦਿਹਾਂਤ 'ਤੇ ਸਿਮੀ ਗਰੇਵਾਲ ਨੇ ਪੋਸਟ ਸਾਂਝੀ ਕਰ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ।
ਰਤਨ ਟਾਟਾ ਨੇ ਦੱਸਿਆ ਕਿ ਕਿਉਂ ਨਹੀਂ ਕੀਤਾ ਵਿਆਹ
ਸਿਮੀ ਗਰੇਵਾਲ ਨੇ ਰਤਨ ਟਾਟਾ ਨੂੰ ਪੁੱਛਿਆ ਸੀ ਕਿ ਉਨ੍ਹਾਂ ਨੇ ਕਦੇ ਵੀ ਵਿਆਹ ਕਿਉਂ ਨਹੀਂ ਕੀਤਾ? ਇਸ ਦੇ ਜਵਾਬ 'ਚ ਰਤਨ ਟਾਟਾ ਨੇ ਕਿਹਾ ਸੀ, 'ਬਹੁਤ ਸਾਰੀਆਂ ਚੀਜ਼ਾਂ ਹੋਈਆਂ, ਜਿਨ੍ਹਾਂ ਨੇ ਮੈਨੂੰ ਵਿਆਹ ਕਰਨ ਤੋਂ ਰੋਕ ਦਿੱਤਾ। ਸਮਾਂ ਠੀਕ ਨਹੀਂ ਸੀ ਅਤੇ ਫਿਰ ਮੈਂ ਕੰਮ ਆਪਣੇ ਇੰਨਾ ਰੁੱਝ ਗਿਆ ਕਿ ਮੇਰੇ ਕੋਲ ਵਿਆਹ ਲਈ ਸਮਾਂ ਨਹੀਂ ਸੀ। ਮੈਂ ਕਈ ਵਾਰ ਵਿਆਹ ਕਰਨ ਦੇ ਫੈਸਲੇ 'ਤੇ ਪਹੁੰਚਿਆ ਪਰ ਵਿਆਹ ਨਹੀਂ ਹੋ ਸਕਿਆ।
ਰਤਨ ਟਾਟਾ ਨੇ ਕਿਹਾ ਇੱਕਲਾਪਨ ਕਰਦੇ ਨੇ ਮਹਿਸੂਸ
ਰਤਨ ਟਾਟਾ ਨੇ ਇਹ ਵੀ ਦੱਸਿਆ ਕਿ ਉਹ ਚਾਰ ਵਾਰ ਪਿਆਰ ਕਰ ਚੁੱਕੇ ਹਨ ਅਤੇ ਵਿਆਹ ਦੀ ਗੱਲ ਵੀ ਕੀਤੀ ਸੀ ਪਰ ਕਿਸੇ ਨਾ ਕਿਸੇ ਕਾਰਨ ਗੱਲ ਨਹੀਂ ਬਣ ਸਕੀ। ਉਨ੍ਹਾਂ ਕਿਹਾ ਸੀ, 'ਕਈ ਵਾਰ ਅਜਿਹਾ ਹੁੰਦਾ ਹੈ ਕਿ ਪਤਨੀ ਜਾਂ ਪਰਿਵਾਰ ਨਾਂ ਹੋਣ ਕਾਰਨ ਮੈਂ ਇਕੱਲਾਪਨ ਮਹਿਸੂਸ ਕਰਦਾ ਹਾਂ। ਕਈ ਵਾਰ ਮੈਂ ਇਸ ਲਈ ਤਰਸਦਾ ਹਾਂ. ਹਾਲਾਂਕਿ, ਮੈਂ ਕਦੇ-ਕਦਾਈਂ ਕਿਸੇ ਹੋਰ ਦੀਆਂ ਭਾਵਨਾਵਾਂ ਜਾਂ ਕਿਸੇ ਹੋਰ ਦੀਆਂ ਚਿੰਤਾਵਾਂ ਬਾਰੇ ਚਿੰਤਾ ਨਾਂ ਕਰਨ ਦੀ ਆਜ਼ਾਦੀ ਦਾ ਆਨੰਦ ਵੀ ਮਾਣਦਾ ਹਾਂ।'
ਰਤਨ ਟਾਟਾ ਦਾ ਪਹਿਲਾ ਪਿਆਰ
ਇਸ ਦੇ ਨਾਲ ਹੀ ਰਤਨ ਟਾਟਾ ਨੇ 'ਹਿਊਮਨ ਆਫ ਬਾਂਬੇ' ਨੂੰ ਦਿੱਤੇ ਇੰਟਰਵਿਊ 'ਚ ਇੱਕ ਵਾਰ ਆਪਣੇ ਪਹਿਲੇ ਪਿਆਰ ਬਾਰੇ ਗੱਲ ਕੀਤੀ ਸੀ। ਉਸ ਨੇ ਦੱਸਿਆ ਸੀ, 'ਮੈਂ ਲਾਸ ਏਂਜਲਸ 'ਚ ਸੀ। ਮੈਨੂੰ ਪਿਆਰ ਹੋ ਗਿਆ ਅਤੇ ਲਗਭਗ ਵਿਆਹ ਹੋ ਵਾਲਾ ਹੀ ਸੀ, ਪਰ ਉਸੇ ਸਮੇਂ, ਮੈਂ ਵਾਪਸ ਜਾਣ ਦਾ ਫੈਸਲਾ ਕਰ ਲਿਆ ਸੀ, ਕਿਉਂਕਿ ਮੈਂ ਲਗਭਗ ਸੱਤ ਸਾਲਾਂ ਤੋਂ ਆਪਣੀ ਦਾਦੀ ਤੋਂ ਦੂਰ ਸੀ।
ਲਾਸ ਏਂਜਲਸ 'ਚ ਹੋਣ ਵਾਲਾ ਸੀ ਵਿਆਹ, ਪਰ ਲੜਕੀ ਦੇ ਮਾਪੇ ਨਹੀਂ ਮੰਨੇ
ਰਤਨ ਟਾਟਾ ਨੇ ਅੱਗੇ ਕਿਹਾ, 'ਦਾਦੀ ਦੀ ਸਿਹਤ ਠੀਕ ਨਹੀਂ ਸੀ। ਇਸ ਲਈ ਮੈਂ ਉਨ੍ਹਾਂ ਨੂੰ ਮਿਲਣ ਲਈ ਭਾਰਤ ਵਾਪਸ ਆਇਆ ਅਤੇ ਸੋਚਿਆ ਕਿ ਜਿਸ ਨਾਲ ਮੈਂ ਵਿਆਹ ਕਰਨਾ ਚਾਹੁੰਦਾ ਹਾਂ, ਉਹ ਮੇਰੇ ਨਾਲ ਭਾਰਤ ਆਵੇਗੀ,ਪਰ 1962 ਦੀ ਭਾਰਤ-ਚੀਨ ਜੰਗ ਕਾਰਨ ਉਸ ਦੇ ਮਾਤਾ-ਪਿਤਾ ਉਸ ਦੇ ਸਾਡੇ ਵਿਆਹ ਦੇ ਫੈਸਲੇ ਲਈ ਸਹਿਮਤ ਨਹੀਂ ਹੋਏ ਅਤੇ ਸਾਡਾ ਰਿਸ਼ਤਾ ਟੁੱਟ ਗਿਆ।
ਰਤਨ ਟਾਟਾ ਦਾ ਦਿਹਾਂਥ
ਰਤਨ ਟਾਟਾ ਦੀ ਗੱਲ ਕਰੀਏ ਤਾਂ 9 ਅਕਤੂਬਰ 202 ਯਾਨੀ ਬੀਤੀ ਰਾਤ 11 ਵਜੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਉਨ੍ਹਾਂ ਦਾ ਦਿਹਾਂਤ ਹੋ ਗਿਆ। ਰਤਨ ਟਾਟਾ ਨੂੰ ਉਮਰ ਸਬੰਧਤ ਬਿਮਾਰੀਆਂ ਦੇ ਚੱਲਦੇ ਜ਼ੇਰੇ ਇਲਾਜ਼ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।