Trending:

Amitabh Bachchan Birthday: ਸਾਲ 'ਚ 2 ਵਾਰ ਆਪਣਾ ਜਨਮਦਿਨ ਮਨਾਉਂਦੇ ਨੇ ਅਮਿਤਾਭ ਬੱਚਨ , ਵਜ੍ਹਾਂ ਜਾਣ ਕੇ ਹੋ ਜਾਓਗੇ ਹੈਰਾਨ

ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਅਮਿਤਾਭ ਬੱਚਨ ਅੱਜ ਆਪਣਾ 82ਵਾਂ ਜਨਮਦਿਨ ਮਨਾ ਰਹੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਅਦਾਕਾਰ ਸਾਲ ਵਿੱਚ 2 ਵਾਰ ਆਪਣਾ ਜਨਮਦਿਨ ਮਨਾਉਂਦੇ ਹਨ। ਆਓ ਜਾਣਦੇ ਹਾਂ ਕਿਉਂ ।

Reported by:  PTC Punjabi Desk   |  Edited by:  Pushp Raj   |  October 11th 2024 08:00 AM  |  Updated: October 11th 2024 11:34 AM

Amitabh Bachchan Birthday: ਸਾਲ 'ਚ 2 ਵਾਰ ਆਪਣਾ ਜਨਮਦਿਨ ਮਨਾਉਂਦੇ ਨੇ ਅਮਿਤਾਭ ਬੱਚਨ , ਵਜ੍ਹਾਂ ਜਾਣ ਕੇ ਹੋ ਜਾਓਗੇ ਹੈਰਾਨ

ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਅਮਿਤਾਭ ਬੱਚਨ ਅੱਜ ਆਪਣਾ 82ਵਾਂ ਜਨਮਦਿਨ ਮਨਾ ਰਹੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਅਦਾਕਾਰ ਸਾਲ ਵਿੱਚ 2 ਵਾਰ ਆਪਣਾ ਜਨਮਦਿਨ ਮਨਾਉਂਦੇ ਹਨ। ਆਓ ਜਾਣਦੇ ਹਾਂ ਕਿਉਂ ।

Reported by:  PTC Punjabi Desk
Edited by:  Pushp Raj
October 11th 2024 08:00 AM
Last Updated: October 11th 2024 11:34 AM
Share us
You May Like This

Happy Birthday Amitabh Bachchan : ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਅਮਿਤਾਭ ਬੱਚਨ ਅੱਜ ਆਪਣਾ 82ਵਾਂ ਜਨਮਦਿਨ ਮਨਾ ਰਹੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਅਦਾਕਾਰ ਸਾਲ ਵਿੱਚ 2 ਵਾਰ ਆਪਣਾ ਜਨਮਦਿਨ ਮਨਾਉਂਦੇ ਹਨ। ਆਓ ਜਾਣਦੇ ਹਾਂ ਕਿਉਂ । 

ਅਮਿਤਾਭ ਬੱਚਨ ਦਾ ਜਨਮ 

ਅਮਿਤਾਭ ਬੱਚਨ ਦਾ ਜਨਮ 11 ਅਕਤੂਬਰ 1942 ਨੂੰ ਮਹਾਨ ਕਵੀ ਹਰੀਵੰਸ਼ ਰਾਏ ਬੱਚਨ ਦੇ ਘਰ ਹੋਇਆ ਸੀ। ਫਿਰ ਉਨ੍ਹਾਂ ਦਾ ਨਾਂਅ ਅਮਿਤਾਭ ਸ਼੍ਰੀਵਾਸਤਵ ਰੱਖਿਆ ਗਿਆ। 'ਬੱਚਨ' ਉਨ੍ਹਾਂ ਦੇ ਪਿਤਾ ਹਰੀਵੰਸ਼ ਰਾਏ ਜੀ ਦਾ ਕਲਮੀ ਯਾਨੀ ਕਿ ਬਤੌਰ ਲੇਖਕ ਇਸਤੇਮਾਲ ਕੀਤਾ ਜਾਣ ਵਾਲਾ ਨਾਮ ਸੀ। ਉਨ੍ਹਾਂ ਨੇ ਉਹੀ ਨਾਮ ਬਦਲ ਕੇ ਅਮਿਤਾਭ ਦਾ ਸਰਨੇਮ ਰੱਖ ਦਿੱਤਾ ਅਤੇ ਅਮਿਤਾਭ ਸ਼੍ਰੀਵਾਸਤਵ ਅਮਿਤਾਭ ਬੱਚਨ ਬਣ ਗਏ।

ਰ ਸਾਲ 11 ਅਕਤੂਬਰ ਨੂੰ ਆਪਣਾ ਜਨਮਦਿਨ ਮਨਾਉਣ ਵਾਲੇ ਅਮਿਤਾਭ ਬੱਚਨ 80 ਦੇ ਦਸ਼ਕ ਵਿੱਚ ਹਿੰਦੀ ਫਿਲਮ ਇੰਡਸਟਰੀ ਦੇ ਅਜਿਹੇ ਚਮਕਦੇ ਸਿਤਾਰੇ ਬਣ ਗਏ ਸਨ ਕਿ ਪਰਦੇ 'ਤੇ ਉਨ੍ਹਾਂ ਦੀ ਮੌਜੂਦਗੀ ਹੀ ਫ਼ਿਲਮ ਨੂੰ ਬਲਾਕਬਸਟਰ ਤੇ ਹਿੱਟ ਬਣਾ ਦਿੰਦੀ ਸੀ। 

ਜਾਣੋ ਅਮਿਤਾਭ ਬੱਚਨ  ਕਿਉਂ ਮਨਾਉਂਦੇ ਨੇ ਦੋ ਵਾਰ ਆਪਣਾ ਜਨਮਦਿਨ 

ਇਸੇ ਤਰ੍ਹਾਂ 1982 ਦੀ ਫਿਲਮ ਕੁਲੀ ਦੀ ਸ਼ੂਟਿੰਗ ਦੌਰਾਨ ਅਮਿਤਾਭ ਬੱਚਨ ਇੱਕ ਐਕਸ਼ਨ ਸੀਨ ਸ਼ੂਟ ਕਰ ਰਹੇ ਸਨ। ਇਸ ਵਿੱਚ ਉਨ੍ਹਾਂ ਦੇ ਨਾਲ ਪੁਨੀਤ ਈਸਰ ਸਨ। ਪੁਨੀਤ ਉਸ ਸਮੇਂ ਸੰਘਰਸ਼ਸ਼ੀਲ ਅਭਿਨੇਤਾ ਵੀ ਸੀ ਅਤੇ ਫਾਈਟ ਅਤੇ ਸਟੰਟ ਵੀ ਕਰਦਾ ਸੀ। ਇਸੇ ਸਟੰਟ 'ਚ ਪੁਨੀਤ ਦਾ ਇੱਕ ਪੰਚ ਅਮਿਤਾਭ ਦੇ ਪੇਟ 'ਤੇ ਲੱਗਾ ਅਤੇ ਅਮਿਤਾਭ ਜਾ ਕੇ ਮੇਜ਼ ਦੇ ਕੋਨੇ ਵਿੱਚ ਵੱਜ ਗਏ। ਉਸ ਸਮੇਂ ਅਮਿਤਾਭ ਨੂੰ ਪੇਟ 'ਚ ਹਲਕਾ ਜਿਹਾ ਦਰਦ ਮਹਿਸੂਸ ਹੋਇਆ ਪਰ ਉਨ੍ਹਾਂ ਨੇ ਸ਼ੂਟਿੰਗ ਜਾਰੀ ਰੱਖੀ, ਪਰ ਸ਼ਾਮ ਤੱਕ ਉਨ੍ਹਾਂ ਦਾ ਦਰਦ ਵਧਣ ਲੱਗਾ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਹੁਣ ਪੁਨੀਤ ਨੂੰ ਪੁੱਛਿਆ ਗਿਆ ਕਿ ਕੀ ਉਸ ਨੇ ਇੰਨਾ ਜ਼ੋਰ ਮਾਰਿਆ ਸੀ? ਤਾਂ ਉਨ੍ਹਾਂ ਦਾ ਜਵਾਬ ਆਇਆ ਕਿ ਨਹੀਂ, ਮੈਂ ਤਾਂ ਅਮਿਤਾਭ ਜੀ ਦੇ ਪੇਟ 'ਤੇ ਹੱਥ ਵੀ ਨਹੀਂ ਲਾਇਆ। ਮੈਂ ਕਰਾਟੇ ਬਲੈਕ ਬੈਲਟ ਹਾਂ, ਮੇਰੇ ਹੱਥਾਂ 'ਤੇ ਮੇਰਾ ਪੂਰਾ ਕੰਟਰੋਲ ਹੈ।

ਹੁਣ ਅਮਿਤਾਭ ਦੀ ਹਾਲਤ ਗੰਭੀਰ ਹੋਣ ਲੱਗੀ ਅਤੇ ਕੁਝ ਹੀ ਦੇਰ 'ਚ ਪੂਰਾ ਮੁੰਬਈ ਉਨ੍ਹਾਂ ਦੇ ਹਸਪਤਾਲ ਦੇ ਬਾਹਰ ਇਕੱਠਾ ਹੋਣ ਲੱਗਾ। ਇੱਕ ਸਮੇਂ ਡਾਕਟਰਾਂ ਨੇ ਹਾਰ ਮੰਨ ਲਈ ਸੀ ਕਿ ਅਸੀਂ ਹੁਣ ਉਨ੍ਹਾਂ ਨੂੰ ਨਹੀਂ ਬਚਾ ਸਕਦੇ ਕਿਉਂਕਿ ਉਨ੍ਹਾਂ ਦੇ ਢਿੱਡ ਵਿੱਚ ਗੰਭੀਰ ਸੱਟਾਂ ਲੱਗੀਆਂ ਸਨ ਤੇ ਉਹ ਬੂਰੀ ਤਰ੍ਹਾਂ ਜ਼ਖਮੀ ਹੋ ਗਏ ਸੀ। ਡਾਕਟਰਾਂ ਮੁਤਾਬਕ ਬਾਹਰ ਨਾਲੋਂ ਅਦਾਕਾਰ ਨੂੰ ਅੰਦਰੂਨੀ ਸੱਟਾਂ ਵਧ ਲੱਗੀਆਂ ਸਨ। ਅਜਿਹੀਆਂ ਕਹਾਣੀਆਂ ਵੀ ਹਨ ਕਿ ਅਮਿਤਾਭ ਦੇ ਸਾਹ ਰੁਕ ਗਏ ਸਨ ਅਤੇ ਫਿਰ ਵਾਪਸ ਆ ਗਏ ਸਨ। ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੀ ਅਮਿਤਾਭ ਬੱਚਨ ਦਾ ਹਾਲ-ਚਾਲ ਪੁੱਛਣ ਆਈ ਸੀ।

ਹੋਰ ਪੜ੍ਹੋ : ਕੀ ਜਯਾ ਬੱਚਨ ਨੇ ਪਤੀ ਅਮਿਤਾਭ ਦੀ ਆਗਿਆ ਲੈ ਕੇ ਫਿਲਮਾਂ 'ਚ ਕੀਤਾ ComeBack, ਅਦਾਕਾਰਾ ਦਾ ਪੁਰਾਣਾ ਜਵਾਬ ਹੋਇਆ ਵਾਇਰਲ 

ਫਿਰ ਉਹ ਤਾਰੀਖ ਆਈ, 2 ਅਗਸਤ 1982 ਨੂੰ ਅਮਿਤਾਭ ਬੱਚਨ ਹਸਪਤਾਲ ਤੋਂ ਬਾਹਰ ਆ ਗਏ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਇਸ ਨੂੰ ਅਮਿਤਾਭ ਦਾ ਨਵਾਂ ਜਨਮਦਿਨ ਐਲਾਨ ਦਿੱਤਾ। ਅੱਜ ਵੀ ਅਮਿਤਾਭ 11 ਅਕਤੂਬਰ ਤੋਂ ਪਹਿਲਾਂ 2 ਅਗਸਤ ਨੂੰ ਆਪਣਾ ਜਨਮਦਿਨ ਮਨਾਉਂਦੇ ਹਨ।

Follow us
View All

Web Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network