ਊਰਵਸ਼ੀ ਰੌਤੇਲਾ (Urvashi Rautela) ਆਪਣੀ ਖੂਬਸੂਰਤੀ ਦੇ ਲਈ ਜਾਣੀ ਜਾਂਦੀ ਹੈ। ਇਸ ਦੇ ਨਾਲ ਹੀ ਅਦਾਕਾਰਾ ਆਪਣੀਆਂ ਡ੍ਰੈੱਸਾਂ ਨੂੰ ਲੈ ਕੇ ਵੀ ਚਰਚਾ ‘ਚ ਰਹਿੰਦੀ ਹੈ। ਹੁਣ ਉਸ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ । ਜਿਸ ‘ਚ ਉਹ ਮਣੀਪੁਰੀ ਡਰੈੱਸ ‘ਚ ਨਜ਼ਰ ਆ ਰਹੀ ਹੈ। ਪਰ ਇਸ ਮਣੀਪੁਰੀ ਪੋਟਲੋਈ ਡਰੈੱਸ ਦੀ ਖ਼ਾਸ ਗੱਲ ਇਹ ਹੈ ਕਿ ਇਸ ‘ਚ ਚੌਵੀ ਕੈਰੇਟ ਗੋਲਡ ਦਾ ਇਸਤੇਮਾਲ ਕੀਤਾ ਗਿਆ ਹੈ।ਊਰਵਸ਼ੀ ਰੌਤੇਲਾ ਇਸ ਤਰ੍ਹਾਂ ਦੀ ਡਰੈੱਸ ਪਾਉਣ ਵਾਲੀ ਪਹਿਲੀ ਅਦਾਕਾਰਾ ਬਣ ਚੁੱਕੀ ਹੈ।
ਹੋਰ ਪੜ੍ਹੋ : ਤੀਜੇ ਵਿਆਹ ਦੀ ਤਿਆਰੀ ‘ਚ ਦਲਜੀਤ ਕੌਰ ਦਾ ਪਤੀ ਨਿਖਿਲ ਪਟੇਲ, ਅਦਾਕਾਰਾ ਨੇ ਕਿਹਾ ‘ਭਾਰਤ ‘ਚ ਹਾਲੇ ਇੱਕ ਬੀਵੀ ਹੈ’
ਗਲੋਬਲ ਇੰਡੀਆ ਕਾਊਚਰ ਵੀਕ ‘ਚ ਕੀਤਾ ਰੈਂਪ ਵਾਕ
ਊਰਵਸ਼ੀ ਰੌਤੇਲ ਨੇ ਗਲੋਬਲ ਇੰਡੀਆ ਕਾਊਚਰ ਵੀਕ ‘ਚ ਰੈਂਪ ਵਾਕ ਕੀਤਾ ਹੈ। ਜਿਸ ‘ਚ ਉਹ ਕਿਸੇ ਪਰੀ ਤੋਂ ਘੱਟ ਨਹੀਂ ਸੀ ਲੱਗ ਰਹੀ । ਅਦਾਕਾਰਾ ਨੇ ਇਸ ਦਾ ਇੱਕ ਵੀਡੀਓ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ।
ਜਿਸ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ।ਇਸ ਤੋਂ ਪਹਿਲਾਂ ਵੀ ਅਦਾਕਾਰਾ ਗੋਲਡ ਕੇਕ ਦੇ ਨਾਲ ਨਜ਼ਰ ਆਈ ਸੀ । ਜਿਸ ਨੂੰ ਹਨੀ ਸਿੰਘ ਨੇ ਅਦਾਕਾਰਾ ਨੂੰ ਗਿਫਟ ਕੀਤਾ ਸੀ ।
ਊਰਵਸ਼ੀ ਰੌਤੇਲਾ ਦਾ ਵਰਕ ਫ੍ਰੰਟ
ਊਰਵਸ਼ੀ ਰੌਤੇਲਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ। ਹਾਲ ਹੀ ‘ਚ ਅਦਾਕਾਰਾ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ ।ਜਿਸ ਕਾਰਨ ਅਦਾਕਾਰਾ ਦੀ ਬਹੁਤ ਜ਼ਿਆਦਾ ਚਰਚਾ ਹੋਈ ਸੀ ।