Urmila Matondkar divorce: ਬਾਲੀਵੁੱਡ 'ਚ ਪਿਛਲੇ ਕੁਝ ਦਿਨਾਂ ਤੋਂ ਕਪਲਸ 'ਚ ਤਲਾਕ ਤੇ ਬ੍ਰੇਕਅੱਪ ਦੀਆਂ ਕਾਫੀ ਖਬਰਾਂ ਆ ਰਹੀਆਂ ਹਨ। ਇਸ ਦੌਰਾਨ ਅਦਾਕਾਰਾ ਉਰਮਿਲਾ ਮਾਤੋਂਡਕਰ ਵੀ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰ ਰਹੀ ਹੈ। ਅਜਿਹੀ ਖਬਰਾਂ ਆ ਰਹੀਆਂ ਹਨ ਕਿ ਅਦਾਕਾਰਾ ਆਪਣੇ ਵਿਆਹ ਦੇ 8 ਸਾਲਾਂ ਬਾਅਦ ਪਤੀ ਤੋਂ ਤਲਾਕ ਲੈਣ ਜਾ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਉਰਮਿਲਾ ਮਾਤੋਡਕਰ ਨੇ ਮੁੰਬਈ ਦੀ ਅਦਾਲਤ 'ਚ ਆਪਣੇ ਪਤੀ ਤੋਂ ਤਲਾਕ ਲਈ ਦਾਇਰ ਕੀਤੀ ਹੈ। ਮੀਡੀਆ ਰਿਪੋਰਟਾਂ 'ਚ ਦੱਸਿਆ ਜਾ ਰਿਹਾ ਹੈ ਕਿ ਅਦਾਕਾਰਾ ਦੇ ਵਿਆਹ ਦੇ 8 ਸਾਲ ਬਾਅਦ ਹੁਣ ਇਹ ਰਿਸ਼ਤਾ ਟੁੱਟਣ ਦੀ ਕਗਾਰ 'ਤੇ ਹੈ। ਉਹ ਆਪਣੇ ਮੁਸਲਿਮ ਪਤੀ ਮੋਹਸਿਨ ਅਖਤਰ ਮੀਰ ਨੂੰ ਤਲਾਕ ਦੇਣ ਜਾ ਰਹੀ ਹੈ, ਜੋ ਕਿ ਉਸ ਤੋਂ 10 ਸਾਲ ਛੋਟੇ ਹਨ।
ਉਰਮਿਲਾ ਅਤੇ ਮੋਹਸਿਨ ਦੀ ਲਵ ਸਟੋਰੀ
ਉਰਮਿਲਾ ਤੇ ਮੋਹਸਿਨ ਦਾ ਵਿਆਹ ਇਸ ਲਈ ਕਾਫੀ ਚਰਚਾ 'ਚ ਰਿਹਾ ਸੀ ਕਿਉਂਕਿ ਦੋਹਾਂ ਦੇ ਧਰਮ ਵੱਖ-ਵੱਖ ਸਨ ਅਤੇ ਉਨ੍ਹਾਂ ਦੀ ਉਮਰ 'ਚ ਕਾਫੀ ਅੰਤਰ ਸੀ। ਇਸ ਜੋੜੇ ਨੇ ਆਪਣੇ ਡੇਟਿੰਗ ਪੀਰੀਅਡ ਨੂੰ ਕਾਫੀ ਸੀਕ੍ਰੇਟ ਰੱਖਿਆ ਸੀ। ਉਰਮਿਲਾ ਨੂੰ ਸਭ ਤੋਂ ਪਹਿਲਾਂ ਮੋਹਸਿਨ ਨੇ ਹੀ ਪ੍ਰਪੋਜ਼ ਕੀਤਾ ਸੀ। ਅਭਿਨੇਤਰੀ ਨੂੰ ਦੇਖ ਕੇ ਉਸ ਨੂੰ ਪਹਿਲੀ ਨਜ਼ਰ 'ਚ ਹੀ ਪਿਆਰ ਹੋ ਗਿਆ। ਇਸ ਤੋਂ ਬਾਅਦ ਉਹ ਮਿਲਣ ਲੱਗੇ ਅਤੇ ਦੋਸਤ ਬਣ ਗਏ।
ਉਰਮਿਲਾ ਅਤੇ ਮੋਹਸਿਨ ਦੀ ਦੋਸਤੀ ਹੌਲੀ-ਹੌਲੀ ਪਿਆਰ ਵਿੱਚ ਬਦਲ ਜਾਂਦੀ ਹੈ। ਜਦੋਂ ਮੋਹਸਿਨ ਨੇ ਉਰਮਿਲਾ ਨੂੰ ਵਿਆਹ ਲਈ ਪ੍ਰਪੋਜ਼ ਕੀਤਾ ਤਾਂ ਸ਼ੁਰੂਆਤ 'ਚ ਅਭਿਨੇਤਰੀ ਥੋੜ੍ਹੀ ਝਿਜਕ ਰਹੀ ਸੀ। ਹਾਲਾਂਕਿ, ਮੋਹਸਿਨ ਉਰਮਿਲਾ ਨੂੰ ਤੋਹਫ਼ੇ ਦੇ ਕੇ ਅਤੇ ਉਸਦੀ ਖਰੀਦਦਾਰੀ ਕਰਕੇ ਵੱਖਰਾ ਮਹਿਸੂਸ ਕਰਵਾਉਂਦਾ ਸੀ। ਬਾਅਦ ਵਿੱਚ ਉਰਮਿਲਾ ਵੀ ਵਿਆਹ ਲਈ ਰਾਜ਼ੀ ਹੋ ਗਈ ਅਤੇ ਦੋਵਾਂ ਨੇ 3 ਮਾਰਚ 2016 ਨੂੰ ਵਿਆਹ ਕਰਵਾ ਲਿਆ। ਦੋਵਾਂ ਨੇ ਪਹਿਲਾਂ ਹਿੰਦੂ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾਇਆ ਅਤੇ ਫਿਰ ਨਿਕਾਹ ਦੀ ਰਸਮ ਅਦਾ ਕੀਤੀ।ਹੋਰ ਪੜ੍ਹੋ : ਗਾਇਕ ਰਣਜੀਤ ਬਾਵਾ ਨੇ ਆਪਣੀ ਮਾਂ ਨਾਲ ਸਾਂਝੀ ਕੀਤੀ ਵੀਡੀਓ, ਮਾਂ-ਪੁੱਤ ਦੀ ਕਿਊਟ ਜੋੜੀ ਨੇ ਜਿੱਤਿਆ ਫੈਨਜ਼ ਦਾ ਦਿਲ
ਹਾਲਾਂਕਿ ਹੁਣ ਵਿਆਹ ਦੇ 8 ਸਾਲ ਬਾਅਦ ਉਨ੍ਹਾਂ ਦੇ ਵੱਖ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਮੋਹਸਿਨ ਅਤੇ ਉਰਮਿਲਾ ਦੇ ਤਲਾਕ ਦੀ ਖਬਰ ਤੋਂ ਪ੍ਰਸ਼ੰਸਕ ਵੀ ਹੈਰਾਨ ਹਨ ਪਰ ਅਜੇ ਤੱਕ ਕਪਲ ਵੱਲੋਂ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ।