ਸੰਨੀ ਦਿਓਲ (Sunny Deol)ਦਾ ਅੱਜ ਜਨਮ ਦਿਨ (Birthday) ਹੈ । ਇਸ ਮੌਕੇ ‘ਤੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੇ ਨਾਲ ਸਬੰਧਤ ਕੁਝ ਖ਼ਾਸ ਗੱਲਾਂ ਦੱਸਾਂਗੇ । ਸੰਨੀ ਦਿਓਲ ਦਾ ਨਾਮ ਕਈ ਹੀਰੋਇਨਾਂ ਦੇ ਨਾਲ ਜੁੜਦਾ ਰਿਹਾ ਹੈ। ਸਭ ਤੋਂ ਅਦਾਕਾਰ ਦੀ ਜ਼ਿੰਦਗੀ ‘ਚ ਅੰਮ੍ਰਿਤਾ ਸਿੰਘ ਆਈ ਸੀ ।ਦੋਵੇਂ ਇੱਕ ਫ਼ਿਲਮ ਦੀ ਸ਼ੂਟਿੰਗ ਦੇ ਦੌਰਾਨ ਇੱਕ ਦੂਜੇ ਦੇ ਨਜ਼ਦੀਕ ਆਏ ਸਨ।ਪਰ ਡਿੰਪਲ ਕਪਾਡੀਆ ਦੇ ਨਾਲ ਉਨ੍ਹਾਂ ਦੀਆਂ ਨਜ਼ਦੀਕੀਆਂ ਏਨੀਆਂ ਕੁ ਜ਼ਿਆਦਾ ਸਨ ਕਿ ਡਿੰਪਲ ਦੀ ਵੱਡੀ ਧੀ ਤਾਂ ਸੰਨੀ ਦਿਓਲ ਨੂੰ ਛੋਟੇ ਪਾਪਾ ਤੱਕ ਕਹਿਣ ਲੱਗ ਪਈ ਸੀ।
ਹੋਰ ਪੜ੍ਹੋ : ਕੁੱਲ੍ਹੜ ਪੀਜ਼ਾ ਜੋੜੀ ਖਿਲਾਫ ਨਿਹੰਗ ਸਿੰਘ ਮੁੜ ਤੋਂ ਹੋਏ ਇੱਕਜੁਟ, ਜਾਣੋ ਕੀ ਕਿਹਾ
ਦੋਵਾਂ ਦਾ ਕੁਝ ਸਮਾਂ ਪਹਿਲਾਂ ਲੰਡਨ ਤੋਂ ਇੱਕ ਪੁਰਾਣਾ ਵੀਡੀਓ ਵੀ ਸਾਹਮਣੇ ਆਇਆ ਸੀ।ਜਿਸ ‘ਚ ਦੋਵੇਂ ਮੈਟਰੋ ਸਟੇਸ਼ਨ ‘ਤੇ ਬੈਠੇ ਨਜ਼ਰ ਆਏ ਸਨ।ਸੰਨੀ ਦਿਓਲ ਡਿੰਪਲ ਕਪਾਡੀਆ ਦੇ ਪਿਆਰ ‘ਚ ਏਨੇਂ ਕੁ ਗ੍ਰਿਫਤਾਰ ਸਨ ਕਿ ਉਨ੍ਹਾਂ ਨੇ ਲੋਕਾਂ ਤੋਂ ਆਪਣੇ ਵਿਆਹ ਬਾਰੇ ਵੀ ਛੁਪਾਇਆ ਸੀ।
ਪੂਜਾ ਦਿਓਲ ਦਾ ਅਸਲ ਨਾਂਅ ਹੈ ਲਿੰਡਾ
ਸੰਨੀ ਦਿਓਲ 1984 ‘ਚ ਪੂਜਾ ਦੇ ਨਾਲ ਵਿਆਹ ਦੇ ਬੰਧਨ ‘ਚ ਬੱਝੇ ਸਨ । ਪੂਜਾ ਬ੍ਰਿਟਿਸ਼ ਮਾਂ ਸਾਰਾ ਅਤੇ ਭਾਰਤੀ ਮਲ ਦੇ ਕ੍ਰਿਸ਼ਣਨ ਦੇਵ ਮਾਹਲ ਦੀ ਧੀ ਹੈ।ਉਸ ਦਾ ਅਸਲੀ ਨਾਂਅ ਲਿੰਡਾ ਹੈ।ਪਰ ਸੰਨੀ ਦਿਓਲ ਦੇ ਨਾਲ ਵਿਆਹ ਤੋਂ ਬਾਅਦ ਉਸ ਨੇ ਆਪਣਾ ਨਾਮ ਲਿੰਡਾ ਤੋਂ ਬਦਲ ਕੇ ਪੂਜਾ ਕਰ ਲਿਆ ਸੀ। ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਵੀ ਵਾਇਰਲ ਹੋਈਆਂ ਸਨ । ਪਰ ਉਸ ਵੇਲੇ ਮੀਡੀਆ ਰਿਪੋਟਸ ਦੀ ਮੰਨੀਏ ਤਾਂ ਸੰਨੀ ਦਿਓਲ ਨੇ ਇਨ੍ਹਾਂ ਤਸਵੀਰਾਂ ਨੂੰ ਝੂਠਾ ਦੱਸ ਕੇ ਵਿਆਹ ਦੀ ਗੱਲ ਤੋਂ ਇਨਕਾਰ ਕਰ ਦਿੱਤਾ ਸੀ ।
ਇਹ ਵੀ ਕਿਹਾ ਜਾਂਦਾ ਹੈ ਕਿ ਪੂਜਾ ਸੰਨੀ ਦਿਓਲ ਦੀ ਬਚਪਨ ਦੀ ਦੋਸਤ ਸੀ।ਮੀਡੀਆ ਰਿਪੋਟਸ ਮੁਤਾਬਕ ਅੰਮ੍ਰਿਤਾ ਸਿੰਘ ਤੇ ਡਿੰਪਲ ਕਪਾਡੀਆ ਦੇ ਨਾਲ ਕਥਿਤ ਰਿਲੇਸ਼ਨ ਦੇ ਚੱਲਦੇ ਸੰਨੀ ਨੇ ਪੂਜਾ ਨਾਲ ਵਿਆਹ ਦੀਆਂ ਖਬਰਾਂ ਨੂੰ ਨਕਾਰਿਆ ਸੀ ।
ਲਾਈਮ ਲਾਈਟ ਤੋਂ ਦੂਰ ਰਹਿੰਦੀ ਪੂਜਾ
ਦੱਸ ਦਈਏ ਕਿ ਪੂਜਾ ਲਾਈਮ ਲਾਈਟ ਤੋਂ ਦੂਰ ਰਹਿੰਦੀ ਹੈ ਅਤੇ ਕਦੇ ਵੀ ਉਹ ਮੀਡੀਆ ਦੇ ਸਾਹਮਣੇ ਨਹੀਂ ਆਈ। ਉਹ ਆਖਰੀ ਵਾਰ ਪੁੱਤਰ ਕਰਣ ਦਿਓਲ ਦੇ ਵਿਆਹ ‘ਤੇ ਜਨਤਕ ਤੌਰ ‘ਤੇ ਨਜ਼ਰ ਆਈ ਸੀ ।