ਸਿਮੀ ਗਰੇਵਾਲ (Simi Garewal) ਦਾ ਅੱਜ ਜਨਮ ਦਿਨ ਹੈ। ਇਸ ਮੌਕੇ ‘ਤੇ ਅਦਾਕਾਰਾ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ । ਸੱਤਰ ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾ ਸਿਮੀ ਗਰੇਵਾਲ ਦਾ ਜਨਮ ਲੁਧਿਆਣਾ ਦੇ ਇੱਕ ਆਰਮੀ ਅਫਸਰ ਦੇ ਘਰ ਹੋਇਆ ਸੀ। ਉਸ ਦਾ ਨਾਮ ਸੱਤਰ ਤੇ ਅੱਸੀ ਦੇ ਦਹਾਕੇ ਦੀਆਂ ਨਾਮੀ ਅਭਿਨੇਤਰੀਆਂ ‘ਚ ਆਉਂਦਾ ਹੈ।ਸਿਮੀ ਗਰੇਵਾਲ ਦੇ ਪਰਿਵਾਰ ਵਾਲੇ ਚਾਹੁੰਦੇ ਸਨ ਕਿ ਸਿਮੀ ਪੜ੍ਹ ਲਿਖ ਕੇ ਕੋਈ ਨੌਕਰੀ ਕਰੇ, ਪਰ ਸਿਮੀ ਗਰੇਵਾਲ ਤੇ ਅਦਾਕਾਰੀ ਦਾ ਜਨੂੰਨ ਸਵਾਰ ਸੀ ਅਤੇ ਉਸ ਨੇ ਅਦਾਕਾਰੀ ਦੇ ਖੇਤਰ ‘ਚ ਹੀ ਕੰਮ ਕਰਨ ਦਾ ਮਨ ਬਣਾ ਲਿਆ ਸੀ।
ਹੋਰ ਪੜ੍ਹੋ : ਤਸਵੀਰ ‘ਚ ਨਜ਼ਰ ਆ ਰਹੀ ਹੈ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ, ਕੀ ਤੁਸੀਂ ਪਛਾਣਿਆ !
ਮਾਪਿਆਂ ਨੇ ਸਿਮੀ ਨੂੰ ਪੜ੍ਹਾਈ ਦੇ ਲਈ ਇੰਗਲੈਂਡ ਭੇਜ ਦਿੱਤਾ ਸੀ ਤਾਂ ਕਿ ਉਹ ਵਧੀਆ ਸਿੱਖਿਆ ਹਾਸਲ ਕਰ ਸਕੇ । ਪਰ ਇੰਗਲੈਂਡ ਤੋਂ ਵਾਪਸ ਆ ਕੇ ਅਦਾਕਾਰਾ ਨੇ ਐਕਟਿੰਗ ‘ਚ ਕਿਸਮਤ ਅਜ਼ਮਾਈ । ਉਨ੍ਹਾਂ ਦੀ ਪਹਿਲੀ ਫ਼ਿਲਮ ਸਾਲ 1962 ‘ਚ ਰਿਲੀਜ਼ ਹੋਈ ਸੀ ਜੋ ਕਿ ਇੱਕ ਅੰਗਰੇਜ਼ੀ ਫ਼ਿਲਮ ਸੀ ਅਤੇ ਇਸ ਫ਼ਿਲਮ ਦਾ ਨਾਮ ‘ਟਾਰਜਨ ਗੋਜ਼ ਟੂ ਇੰਡੀਆ’ ਸੀ । ਇਸ ਫ਼ਿਲਮ ‘ਚ ਬਤੌਰ ਹੀਰੋ ਫਿਰੋਜ਼ ਖ਼ਾਨ ਨਜ਼ਰ ਆਏ ਸਨ ।
ਆਪਣੇ ਬੋਲਡ ਸੀਨ ਦੇ ਨਾਲ ਮਚਾਈ ਤੜਥੱਲੀ
ਅਦਾਕਾਰਾ ਨੇ ਉਸ ਸਮੇਂ ਬਾਲੀਵੁੱਡ ‘ਚ ਕਦਮ ਰੱਖਿਆ ਸੀ, ਜਿਸ ਵੇਲੇ ਅਭਿਨੇਤਰੀਆਂ ਸਾੜ੍ਹੀ ਪਹਿਨਦੀਆਂ ਸਨ। ਪਰ ਅਜਿਹੇ ‘ਚ ਸਿਮੀ ਗਰੇਵਾਲ ਨੇ ਫ਼ਿਲਮ ‘ਮੇਰਾ ਨਾਮ ਜੋਕਰ’ ‘ਚ ਨਗਨ ਅਵਸਥਾ ‘ਚ ਸੀਨ ਦੇ ਕੇ ਹਰ ਪਾਸੇ ਤੜਥੱਲੀ ਮਚਾ ਦਿੱਤੀ ਸੀ।ਅਧਾਕਾਰਾ ਨੂੰ ੧੯੬੫ ‘ਚ ਆਈ ਫ਼ਿਲਮ ਤੀਨ ਦੇਵੀਆਂ ਦੇ ਨਾਲ ਬਾਲੀਵੁੱਡ ‘ਚ ਪਛਾਣ ਮਿਲੀ ਸੀ।