ਅਦਾਕਾਰਾ ਹਿਨਾ ਖ਼ਾਨ (Hina khan) ਅੱਜ ਜਨਮ ਦਿਨ ਹੈ। ਉਨ੍ਹਾਂ ਦੇ ਜਨਮ ਦਿਨ ‘ਤੇ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ । ਹਿਨਾ ਖ਼ਾਨ ਸ਼੍ਰੀ ਨਗਰ ਦੀ ਜੰਮਪਲ ਹੈ ਅਤੇ ਉਸ ਨੂੰ ਅਦਾਕਾਰੀ ਦਾ ਬਹੁਤ ਜ਼ਿਆਦਾ ਸ਼ੌਂਕ ਸੀ। ਆਪਣੇ ਅਦਾਕਾਰੀ ਦੇ ਸ਼ੌਂਕ ਨੂੰ ਪੂਰਾ ਕਰਨ ਦੇ ਲਈ ਉਸ ਨੇ ਘਰ ਵਾਲਿਆਂ ਨੂੰ ਬਗੈਰ ਦੱਸੇ ਘਰੋਂ ਚਲੀ ਗਈ ਸੀ।ਉਸ ਵੇਲੇ ਹਿਨਾ ਖ਼ਾਨ ਮਹਿਜ਼ ਵੀਹ ਸਾਲ ਦੀ ਸੀ ।ਹਿਨਾ ਦਾ ਕਹਿਣਾ ਹੈ ਕਿ ਉਸ ਨੂੰ ਆਪਣੇ ਪਿਤਾ ਨੂੰ ਇਹ ਦੱਸਣ ਦੇ ਲਈ ਕਈ ਹਫਤੇ ਲੱਗ ਗਏ ਸਨ ਕਿ ਉਹ ਅਦਾਕਾਰਾ ਬਣ ਗਈ ਹੈ।
ਹੋਰ ਪੜ੍ਹੋ : ਦਿਲਜੀਤ ਦੋਸਾਂਝ ਦੇ ਪਿਤਾ ਵੀ ਪਹੁੰਚੇ ਸਨ ਸ਼ੋਅ ‘ਚ, ਜਾਣੋ ਕਿਸ ਵਜ੍ਹਾ ਕਰਕੇ ਨਹੀਂ ਮਿਲਵਾ ਸਕੇ, ਗਾਇਕ ਨੇ ਖੁਦ ਕੀਤਾ ਖੁਲਾਸਾ
ਜਿਸ ਤੋਂ ਬਾਅਦ ਹਿਨਾ ਖ਼ਾਨ ਦੇ ਘਰ ਵਾਲਿਆਂ ਦੇ ਨਾਲ ਰਿਸ਼ਤੇਦਾਰਾਂ ਨੇ ਹਰ ਤਰ੍ਹਾਂ ਦੇ ਸਬੰਧ ਖਤਮ ਕਰ ਲਏ ਸਨ ।ਹਿਨਾ ਖ਼ਾਨ ਨੇ ਆਪਣੇ ਦਮ ‘ਤੇ ਸ਼ੋਅਬਿਜ਼ ਦੀ ਦੁਨੀਆ ‘ਚ ਆਪਣੀ ਪਛਾਣ ਬਣਾਈਅਤੇ ਹੁਣ ਉਹ ਦੇਸ਼ ਦੀ ਸਭ ਤੋਂ ਮਹਿੰਗੀ ਟੀਵੀ ਅਦਾਕਾਰਾ ਹੈ।
ਕਾਲਜ ਭੇਜਣ ਤੋਂ ਵੀ ਝਿਜਕਦੇ ਸਨ ਮਾਪੇ
ਹਿਨਾ ਖ਼ਾਨ ਨੇ ਪਰਿਵਾਰ ਦੇ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਵੀ ਇੱਕ ਇੰਟਰਵਿਊ ਦੌਰਾਨ ਗੱਲਬਾਤ ਕੀਤੀ ਸੀ।ਅਦਾਕਾਰਾ ਦਾ ਕਹਿਣਾ ਹੈ ਕਿ ਉਹ ਇੱਕ ਅਜਿਹੇ ਰੂੜੀਵਾਦੀ ਕਸ਼ਮੀਰੀ ਪਰਿਵਾਰ ਤੋਂ ਆਉਂਦੀ ਹੈ। ਜਿੱਥੇ ਐਕਟਰ ਬਣਨ ਦਾ ਕੋਈ ਵੀ ਆਪਸ਼ਨ ਨਹੀਂ ਸੀ । ਸਥਿਤੀ ਅਜਿਹੀ ਸੀ ਕਿ ਉਸ ਦੇ ਮਾਪੇ ਉਸ ਨੂੰ ਦਿੱਲੀ ਸਥਿਤ ਕਾਲਜ ‘ਚ ਭੇਜਣ ਤੋਂ ਵੀ ਝਿਜਕਦੇ ਸਨ।
ਦੋਸਤ ਦੇ ਕਹਿਣ ‘ਤੇ ਦਿੱਤਾ ਸੀ ਆਡੀਸ਼ਨ
ਹਿਨਾ ਖ਼ਾਨ ਨੇ ਆਪਣੇ ਨਰਾਜ਼ ਪਿਤਾ ਨੂੰ ਕਿਸੇ ਤਰ੍ਹਾਂ ਅਦਾਕਾਰੀ ਦੇ ਖੇਤਰ ‘ਚ ਕੰਮ ਕਰਨ ਦੇ ਲਈ ਮਨਾ ਲਿਆ ਸੀ । ਫਿਰ ਦੋਸਤ ਦੇ ਕਹਿਣ ‘ਤੇ ਟੀਵੀ ਸ਼ੋਅ ‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ‘ਚ ਆਡੀਸ਼ਨ ਦਿੱਤਾ । ਹਾਲਾਂਕਿ ਉਸ ਨੂੰ ਵਿਸ਼ਵਾਸ਼ ਨਹੀਂ ਸੀ ਕਿ ਉਹ ਚੁਣੀ ਜਾਵੇਗੀ। ਅਗਲੇ ਹੀ ਦਿਨ ਹਿਨਾ ਖ਼ਾਨ ਨੂੰ ਕਾਸਟਿੰਗ ਡਾਇਰੈਕਟਰ ਦਾ ਫੋਨ ਆਇਆ ਸੀ ਕਿ ਉਸ ਨੂੰ ਇਸ ਸੀਰੀਅਲ ‘ਚ ਅਦਾਕਾਰੀ ਕਰਨ ਦੇ ਲਈ ਚੁਣ ਲਿਆ ਗਿਆ ਹੈ।ਜਿਸ ਤੋਂ ਬਾਅਦ ਇਸੇ ਸੀਰੀਅਲ ਦੇ ਨਾਲ ਉਸ ਦੀ ਇੰਡਸਟਰੀ ‘ਚ ਪਛਾਣ ਬਣੀ ਅਤੇ ਉਸ ਨੇ ਅਕਸ਼ਰਾ ਬਣ ਕੇ ਹਰ ਕਿਸੇ ਦਾ ਦਿਲ ਜਿੱਤਿਆ ।
ਕੈਂਸਰ ਨਾਲ ਜੰਗ
ਕੁਝ ਮਹੀਨੇ ਪਹਿਲਾਂ ਹੀ ਹਿਨਾ ਖ਼ਾਨ ਨੇ ਬ੍ਰੈਸਟ ਕੈਂਸਰ ਬਾਰੇ ਖੁਲਾਸਾ ਕੀਤਾ ਸੀ ਅਤੇ ਹੁਣ ਅਦਾਕਾਰਾ ਬੜੀ ਬਹਾਦਰੀ ਦੇ ਨਾਲ ਇਸ ਬਿਮਾਰੀ ਦੇ ਨਾਲ ਲੜ ਰਹੀ ਹੈ।