Asha Bhosle Birthday: ਅੱਜ ਬਾਲੀਵੁੱਡ ਦੀ ਦਿੱਗਜ਼ ਗਾਇਕਾ ਆਸ਼ਾ ਭੋਸਲੇ ਦਾ ਜਨਮਦਿਨ ਹੈ। ਆਸ਼ਾ ਭੋਸਲੇ ਨੇ ਵੀ ਆਪਣੀ ਵੱਡੀ ਭੈਣ ਲਤਾ ਮੰਗੇਸ਼ਕਰ ਵਾਂਗ ਸੰਗੀਤ ਜਗਤ ਵਿੱਚ ਖੂਬ ਨਾਮ ਕਮਾਇਆ ਤੇ ਅੱਜ ਵੀ ਲੋਕ ਉਨ੍ਹਾਂ ਦੇ ਆਵਾਜ਼ ਦੇ ਦੀਵਾਨੇ ਹਨ। ਆਸ਼ਾ ਭੋਸਲੇ ਦੇ ਜਨਮਦਿਨ ਦੇ ਇਸ ਖ਼ਾਸ ਮੌਕੇ 'ਤੇ ਆਓ ਜਾਣਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ।
ਆਸ਼ਾ ਭੋਸਲੇ ਦਾ ਜਨਮ 8 ਸਤੰਬਰ 1933 ਨੂੰ ਮਹਾਰਾਸ਼ਟਰ ਦੇ ਸਾਂਗਲੀ ਦੇ ਗੋਰ ਦੇ ਛੋਟੇ ਜਿਹੇ ਪਿੰਡ ਵਿੱਚ ਹੋਇਆ ਸੀ। ਤੁਸੀਂ ਅਕਸਰ ਹੀ ਆਸ਼ਾ ਤਾਈ ਦੇ ਗੀਤ ਸੁਣੇ ਹੋਣਗੇ, ਪਰ ਕੀ ਤੁਸੀਂ ਜਾਣਦੇ ਹੋ ਆਸ਼ਾ ਭੋਸਲ ਨੂੰ ਗਾਇਕੀ ਤੋਂ ਇਲਾਵਾ ਕਿਸ ਚੀਜ਼ ਨਾਲ ਸਭ ਤੋਂ ਵੱਧ ਪਿਆਰ ਹੈ, ਜੇਕਰ ਨਹੀਂ ਤਾਂ ਤੁਹਾਨੂੰ ਦੱਸ ਦਈਏ ਕਿ ਆਸ਼ਾ ਭੋਸਲੇ ਜਿੰਨੀ ਵਧੀਆ ਗਾਇਕਾ ਹੈ, ਓਨੀ ਹੀ ਵਧੀਆ ਕੁੱਕ ਵੀ ਹੈ। ਉਨ੍ਹਾਂ ਨੂੰ ਖਾਣਾ ਬਣਾਉਣ ਦਾ ਬਹੁਤ ਸ਼ੌਕ ਹੈ। ਆਪਣੇ ਇੱਕ ਇੰਟਰਵਿਊ ਵਿੱਚ ਆਸ਼ਾ ਭੋਸਲੇ ਨੇ ਦੱਸਿਆ ਸੀ ਕਿ ਜੇਕਰ ਉਹ ਗਾਇਕਾ ਨਾਂ ਹੁੰਦੀ ਤਾਂ ਉਹ ਕੁੱਕ ਬਣ ਜਾਂਦੀ ਅਤੇ ਘਰ ਵਿੱਚ ਖਾਣਾ ਬਣਾ ਕੇ ਪੈਸੇ ਕਮਾ ਲੈਂਦੀ।
ਤੁਸੀਂ ਇਹ ਜਾਣ ਕੇ ਹੈਰਾਨ ਰਹਿ ਜਾਓਗੇ ਕਿ ਮਹਿਜ਼ ਭਾਰਤੀ ਸਿਨੇਮਾ ਹੀ ਨਹੀਂ ਸਗੋਂ ਪੂਰੀ ਦੁਨੀਆ ਆਸ਼ਾ ਭੋਸਲੇ ਵੱਲੋਂ ਬਣਾਏ ਗਏ ਖਾਣੇ ਦੇ ਕਈ ਮਸ਼ਹੂਰ ਸੈਲੇਬਸ ਵੀ ਫੈਨ ਹਨ। ਆਸ਼ਾ ਭੋਸਲੇ ਦੇ ਹੱਥਾਂ ਦਾ ਬਣਿਆ ਕੜ੍ਹਾਈ ਗੋਸ਼ਤ ਅਤੇ ਬਿਰੀਆਨੀ ਬਾਲੀਵੁੱਡ ਸੈਲੇਬਸ ਵਿਚਾਲੇ ਮਸ਼ਹੂਰ ਹੈ ਅਤੇ ਹੁਣ ਇਸ ਦੀ ਪ੍ਰਸਿੱਧੀ ਪੂਰੀ ਦੁਨੀਆ ਵਿੱਚ ਫੈਲ ਗਈ ਹੈ। ਰਾਜ ਕਪੂਰ ਆਸ਼ਾ ਭੋਸਲੇ ਦੇ ਹੱਥਾਂ ਨਾਲ ਬਣੀ ਪਾਈਆ ਕਰੀ, ਫਿਸ਼ ਕਰੀ ਅਤੇ ਦਾਲ ਬਹੁਤ ਪਸੰਦ ਕਰਦੇ ਸੀ ਅਤੇ ਇਹ ਪਕਵਾਨ ਹੁਣ ਕਪੂਰ ਪਰਿਵਾਰ ਦੇ ਭੋਜਨ ਦਾ ਹਿੱਸਾ ਬਣ ਗਏ ਹਨ।
ਖਾਣਾ ਪਕਾਉਣ ਦੇ ਪਿਆਰ ਕਾਰਨ ਆਸ਼ਾ ਨੂੰ ਇੱਕ ਸਫਲ ਰੈਸਟੋਰੈਂਟ ਵਪਾਰੀ ਵਜੋਂ ਵੀ ਪਛਾਣ ਮਿਲੀ ਹੈ। ਉਨ੍ਹਾਂ ਨੇ ਪਹਿਲਾਂ ਦੁਬਈ ਵਿੱਚ ਆਸ਼ਾ ਨਾਮ ਦਾ ਇੱਕ ਰੈਸਟੋਰੈਂਟ ਖੋਲ੍ਹਿਆ। ਇਸ ਨੂੰ ਖੋਲ੍ਹੇ ਦੋ ਦਹਾਕੇ ਹੋ ਗਏ ਹਨ। ਆਸ਼ਾ ਭੋਸਲੇ ਦੇ ਰੈਸਟੋਰੈਂਟ ਵਿੱਚ ਉੱਤਰ-ਪੱਛਮੀ ਭਾਰਤੀ ਪਕਵਾਨ ਪਰੋਸੇ ਜਾਂਦੇ ਹਨ।
ਆਸ਼ਾ ਭੋਸਲੇ ਦਾ ਰੈਸਟੋਰੈਂਟ ਦੁਬਈ ਅਤੇ ਕੁਵੈਤ ਵਿੱਚ ਆਸ਼ਾ ਦੇ ਨਾਮ ਨਾਲ ਮਸ਼ਹੂਰ ਹਨ। ਰੈਸਟੋਰੈਂਟ ਵਾਫੀ ਗਰੁੱਪ ਵੱਲੋਂ ਚਲਾਇਆ ਜਾਂਦਾ ਹੈ, ਜਿਸ ਵਿੱਚ ਆਸ਼ਾ ਭੋਸਲੇ ਦੀ 20 ਫੀਸਦੀ ਭਾਗੀਦਾਰੀ ਹੈ। ਆਸ਼ਾ ਭੋਸਲੇ ਨੇ ਖ਼ੁਦ ਇਨ੍ਹਾਂ ਰੈਸਟੋਰੈਂਟਾਂ ਦੇ ਰਸੋਈਏ ਨੂੰ ਛੇ ਮਹੀਨਿਆਂ ਤੱਕ ਚੰਗਾ ਖਾਣਾ ਬਣਾਉਣ ਦੀ ਸਿਖਲਾਈ ਦਿੱਤੀ ਹੈ।
ਹਾਲੀਵੁੱਡ ਐਕਟਰ ਟੌਮ ਕਰੂਜ਼ ਤੋਂ ਲੈ ਕੇ ਸਲਮਾਨ ਖਾਨ ਤੱਕ ਆਸ਼ਾ ਭੋਸਲੇ ਦੇ ਰੈਸਟੋਰੈਂਟ ਦੇ ਖਾਣੇ ਦਾ ਜਾਇਕਾ ਲੈ ਚੁੱਕੇ ਹਨ। ਦੇਵ ਆਨੰਦ, ਰਾਜੇਸ਼ ਖੰਨਾ ਵਰਗੇ ਕਈ ਸਿਤਾਰੇ ਆਸ਼ਾ ਭੋਸਲੇ ਦੇ ਘਰ ਭੋਜਨ ਲਈ ਜਾਂਦੇ ਸਨ ਅਤੇ ਆਸ਼ਾ ਭੋਸਲੇ ਉਨ੍ਹਾਂ ਨੂੰ ਆਪਣੇ ਹੱਥਾਂ ਦਾ ਬਣਿਆ ਭੋਜਨ ਖਵਾਉਂਦੀ ਸੀ।
ਆਪਣੀ ਗਾਇਕੀ ਦਾ ਜਾਦੂ ਬਿਖੇਰਨ ਵਾਲੀ ਆਸ਼ਾ ਭੋਸਲੇ ਨੂੰ ਗਾਇਕੀ ਦੇ ਨਾਲ-ਨਾਲ ਖਾਣਾ ਬਨਾਉਣ ਦਾ ਵੀ ਖਾਸ ਸ਼ੌਕ ਹੈ। ਆਸ਼ਾ ਭੋਸਲੇ ਕਈ ਰੈਸਟੋਰੈਂਟਾਂ ਦੀ ਮਾਲਕਣ ਹੈ। ਆਸ਼ਾ ਭੋਸਲੇ ਨੇ ਆਪਣੀ ਆਵਾਜ਼ ਅਤੇ ਪਾਕ ਕਲਾ ਨਾਲ ਲੱਖਾਂ ਦਿਲ ਜਿੱਤੇ ਹਨ। ਆਸ਼ਾ ਭੋਸਲੇ ਨੇ ਸੰਗੀਤ ਵਿੱਚ ਆਪਣਾ ਵੱਡਾ ਯੋਗਦਾਨ ਪਾਇਆ ਹੈ। ਹੁਣ ਤੱਕ ਉਹ ਬਾਲੀਵੁੱਡ ਦੀ ਕਈ ਫ਼ਿਲਮਾਂ ਲਈ 20 ਭਾਸ਼ਾਵਾਂ ਵਿੱਚ 12,000 ਤੋਂ ਵੱਧ ਗੀਤ ਗਾ ਚੁੱਕੀ ਹੈ।