Atul Parchure Death News : ਬਾਲੀਵੁੱਡ ਤੋਂ ਹਾਲ ਹੀ 'ਚ ਦੁਖਦ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਕਾਮੇਡੀਅਨ ਤੇ ਐਕਟਰ ਅਤੁਲ ਪਰਚੂਰੇ ਦਾ ਦਿਹਾਂਤ ਹੋ ਗਿਆ ਹੈ। ਉਹ 57 ਸਾਲਾਂ ਦੇ ਸਨ ਤੇ ਕੈਂਸਰ ਤੋਂ ਪੀੜਤ ਸਨ। ਅਦਾਕਾਰ ਦੇ ਦਿਹਾਂਤ ਦੀ ਖ਼ਬਰ ਮਗਰੋਂ ਮਨੋਰੰਜਨ ਜਗਤ 'ਚ ਸੋਗ ਦੀ ਲਹਿਰ ਛਾ ਗਈ ਹੈ।
ਮਸ਼ਹੂਰ ਅਦਾਕਾਰ ਅਤੁਲ ਪਰਚੂਰੇ ਪਿਛਲੇ ਇੱਕ ਸਾਲ ਤੋਂ ਕੈਂਸਰ ਤੋਂ ਪੀੜਤ ਸਨ। ਹਾਲਾਂਕਿ ਉਨ੍ਹਾਂ ਦੀ ਮੌਤ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ ਪਰ ਉਨ੍ਹਾਂ ਦੀ ਮੌਤ 14 ਅਕਤੂਬਰ ਨੂੰ ਹੋਈ ਸੀ। ਅਤੁਲ ਪਰਚੂਰੇ 'ਦਿ ਕਪਿਲ ਸ਼ਰਮਾ ਸ਼ੋਅ' 'ਚ ਆਪਣੇ ਖਾਸ ਕਾਮੇਡੀ ਅੰਦਾਜ਼ ਲਈ ਮਸ਼ਹੂਰ ਸਨ।
ਕੈਂਸਰ ਤੋਂ ਪੀੜਤ ਸੀ ਅਤੁਲ ਪਰਚੂਰੇ
ਅਤੁਲ ਪਰਚੂਰੇ ਨੇ ਪਿਛਲੇ ਸਾਲ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਜਿਵੇਂ ਹੀ ਉਨ੍ਹਾਂ ਨੂੰ ਕੈਂਸਰ ਬਾਰੇ ਪਤਾ ਲੱਗਾ ਤਾਂ ਇਸ ਗੱਲ ਨੂੰ ਸਵੀਕਾਰ ਨਹੀਂ ਕਰ ਪਾ ਰਹੇ ਸੀ, ਇਹ ਉਨ੍ਹਾਂ ਲਈ ਕਾਫੀ ਮੁਸ਼ਕਲ ਸੀ। ਉਨ੍ਹਾਂ ਨੇ ਕਿਹਾ ਸੀ, "ਮੈਂ ਮਾਨਸਿਕ ਤੌਰ 'ਤੇ ਤਿਆਰ ਸੀ ਕਿ ਕੁਝ ਠੀਕ ਨਹੀਂ ਸੀ।" ਆਪਣੇ ਕੈਂਸਰ ਦੇ ਇਲਾਜ ਦੌਰਾਨ ਆਈਆਂ ਮੁਸ਼ਕਲਾਂ ਨੂੰ ਸਾਂਝਾ ਕਰਦੇ ਹੋਏ, ਅਤੁਲ ਪਰਚੂਰੇ ਨੇ ਕਿਹਾ ਕਿ "ਕੰਮ ਦੀ ਘਾਟ ਕਾਰਨ ਉਨ੍ਹਾਂ ਨੂੰ ਕਈ ਰਾਤਾਂ ਦੀ ਨੀਂਦ ਨਹੀਂ ਆਉਂਦੀ ਸੀ ਅਤੇ ਕੈਂਸਰ ਦੇ ਇਲਾਜ ਦਾ ਖਰਚਾ ਬਹੁਤ ਜ਼ਿਆਦਾ ਸੀ।" ਉਨ੍ਹਾਂ ਨੇ ਆਪਣੇ ਇਲਾਜ ਵਿੱਚ ਮੈਡੀਕਲੇਮ ਦੀ ਮਦਦ ਨੂੰ ਵੀ ਮਹੱਤਵਪੂਰਨ ਮੰਨਿਆ ਅਤੇ ਕਿਹਾ ਕਿ ਮੈਡੀਕਲੇਮ ਅਤੇ ਉਨ੍ਹਾਂ ਦੀ ਬਚਤ ਨੇ ਇਸ ਮੁਸ਼ਕਲ ਸਮੇਂ ਵਿੱਚ ਉਨ੍ਹਾਂ ਦੀ ਮਦਦ ਕੀਤੀ।
ਐਕਟਰ ਦੇ ਨਾਲ-ਨਾਲ ਬੈਸਟ ਕਾਮੇਡੀਅਨ ਵੀ ਸਨ ਅਤੁਲ ਪਰਚੂਰੇ
ਅਤੁਲ ਪਰਚੂਰੇ ਨੇ ਟੈਲੀਵਿਜ਼ਨ ਅਤੇ ਫਿਲਮਾਂ ਦੋਵਾਂ ਵਿੱਚ ਆਪਣੀ ਛਾਪ ਛੱਡੀ। ਉਨ੍ਹਾਂ ਨੇ ਆਰ. ਕੇ. ਲਕਸ਼ਮਣ ਕੀ ਦੁਨੀਆ, ਜਾਗੋ ਮੋਹਨ ਪਿਆਰੇ, ਯਮ ਹੈਂ ਹਮ, ਬੜੀ ਦੂਰ ਸੇ ਆਏ ਹੈਂ ਅਤੇ ਦਿ ਕਪਿਲ ਸ਼ਰਮਾ ਸ਼ੋਅ ਵਰਗੇ ਕਈ ਮਸ਼ਹੂਰ ਕਾਮੇਡੀ ਸ਼ੋਅ ਵਿੱਚ ਮਹੱਤਵਪੂਰਣ ਭੂਮਿਕਾਵਾਂ ਨਿਭਾਈਆਂ। ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਮਰਾਠੀ ਅਤੇ ਹਿੰਦੀ ਫਿਲਮਾਂ ਵਿੱਚ ਵੀ ਕੰਮ ਕੀਤਾ, ਇਨ੍ਹਾਂ ਫਿਲਮਾਂ ਵਿੱਚ ਉਨ੍ਹਾਂ ਨੇ ਆਪਣੇ ਕਾਮੇਡੀ ਅੰਦਾਜ਼ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ।
ਬਾਲੀਵੁੱਡ ਸੈਲਬਸ ਨੇ ਪ੍ਰਗਟਾਇਆ ਸੋਗ
ਅਰਜੁਨ ਕਪੂਰ ਨੇ ਦਿੱਤੀ ਸ਼ਰਧਾਂਜਲੀ
ਬਾਲੀਵੁੱਡ ਐਕਟਰ ਅਰਜੁਨ ਕਪੂਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਅਤੁਲ ਪਰਚੂਰੇ ਨੂੰ ਸ਼ਰਧਾਂਜਲੀ ਦਿੱਤੀ ਅਤੇ ਕਿਹਾ ਕਿ ਮੈਨੂੰ ਉਨ੍ਹਾਂ ਨਾਲ ਕੰਮ ਕਰਨ ਦਾ ਮੌਕਾ ਨਹੀਂ ਮਿਲਿਆ। ਮੈਨੂੰ ਉਨ੍ਹਾਂ ਵੱਲੋਂ ਨਿਭਾਏ ਗਏ ਕਿਰਦਾਰ ਹਮੇਸ਼ਾ ਪਸੰਦ ਆਏ। ਉਹ ਕਈ ਸਾਲਾਂ ਤੋਂ ਕੈਂਸਰ ਨਾਲ ਲੜ ਰਹੇ ਸਨ। ਰੱਬ ਉਨ੍ਹਾਂ ਆਤਮਾ ਨੂੰ ਸ਼ਾਂਤੀ ਦੇਣ।
ਰੇਣੁਕਾ ਸ਼ਹਾਣੇ ਨੇ ਦਿੱਤੀ ਸ਼ਰਧਾਂਜਲੀ
ਅਦਾਕਾਰਾ ਰੇਣੁਕਾ ਸ਼ਹਾਣੇ ਨੇ ਅਤੁਲ ਪਰਚੂਰੇ ਨਾਲ ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ। ਉਨ੍ਹਾਂ ਲਿਖਿਆ, ਅਲਵਿਦਾ ਮੇਰੇ ਦੋਸ 'ਅਤੁਲ '।