Sindoor Khela: ਦੁਸ਼ਹਿਰੇ ਦੇ ਦਿਨ ਸ਼ਰਦ ਨਰਾਤਿਆਂ ਤੇ ਦੁਰਗਾ ਪੂਜਾ ਦਾ ਸਮਾਪਨ ਹੋ ਜਾਂਦਾ ਹੈ। ਇਸ ਮੌਕੇ ਉੱਤੇ ਬਾਲੀਵੁੱਡ ਦੀ ਖੂਬਸੂਰਤ ਅਭਿਨੇਤਰਿਆਂ ਨੇ ਸਿੰਦੂਰ ਖੇਲਾ ਦੇ ਨਾਲ ਮਾਂ ਦੁਰਗਾ ਨੂੰ ਅਤਿੰਮ ਵਿਦਾਈ ਦਿੱਤੀ। ਸੰਦੂਰ ਖੇਲਾ ਕੀ ਹੈ ਤੇ ਇਹ ਪਰੰਪਰਾ ਕਿਉਂ ਮਨਾਇਆ ਜਾਂਦੀ ਹੈ ਆਓ ਜਾਣਦੇ ਹਾਂ ਇਸ ਬਾਰੇ ਖਾਸ ਗੱਲਾਂ।
ਬਾਲੀਵੁੱਡ ਸੈਬਲਸ ਨੇ ਖੇਡੀ ਸਿੰਦੂਰ ਦੀ ਹੋਲੀ
ਹਾਲ ਹੀ ਵਿੱਚ ਕਾਜੋਲ, ਤਨੁਸ਼ਾ, ਆਲਿਆ ਭੱਟ ਤੇ ਰਾਣੀ ਮੁਖਰਜ਼ੀ ਸਣੇ ਕਈ ਬਾਲੀਵੁੱਡ ਸੈਲਬਸ ਦੁਰਗਾ ਮਾਤਾ ਦੇ ਪੂਜਾ ਪੰਡਾਲ ਵਿੱਚ ਦਰਸ਼ਨ ਕਰਨ ਪੁੱਜੇ। ਦੁਰਗਾ ਪੂਜਾ ਦੇ ਆਖਰੀ ਦਿਨ ਰਾਣੀ ਮੁਖਰਜੀ, ਕਾਜੋਲ, ਜਯਾ ਬੱਚਨ ਤੇ ਤਨੁਸ਼ਾ ਸਣੇ ਕਈ ਮਹਿਲਾਵਾਂ ਸਿੰਦੂਰ ਖੇਲਾ ਦਾ ਜਸ਼ਨ ਮਨਾਉਂਦੀ ਹੋਈ ਨਜ਼ਰ ਆਈਆਂ।
ਕਿੱਥੋਂ ਸ਼ੁਰੂ ਹੋਈ ਸਿੰਦੂਰ ਖੇਲਾ ਦੀ ਪਰੰਪਰਾ
ਸਿੰਦੂਰ ਖੇਲਾ, ਬੰਗਾਲ ਦੀ ਇੱਕ ਵਿਲੱਖਣ ਅਤੇ ਪਵਿੱਤਰ ਪਰੰਪਰਾ, ਦੁਰਗਾ ਪੂਜਾ ਦੇ ਆਖਰੀ ਦਿਨ ਯਾਨੀ ਵਿਜੇਦਸ਼ਮੀ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਵਿਆਹੁਤਾ ਔਰਤਾਂ ਮਾਂ ਦੁਰਗਾ ਦੀ ਵਿਦਾਇਗੀ ਸਮੇਂ ਇੱਕ-ਦੂਜੇ 'ਤੇ ਸਿੰਦੂਰ ਲਗਾਉਂਦੀਆਂ ਹਨ ਅਤੇ ਉਹ ਆਪਣੇ ਪਤੀ ਦੀ ਲੰਬੀ ਉਮਰ, ਪਰਿਵਾਰ ਦੀ ਖੁਸ਼ਹਾਲੀ, ਅਤੇ ਖੁਸ਼ਹਾਲ ਜੀਵਨ ਦੀ ਅਰਦਾਸ ਕਰਦੀਆਂ ਹਨ। ਸਿੰਦੂਰ ਖੇਲਾ ਨਾਂ ਸਿਰਫ਼ ਧਾਰਮਿਕ ਅਤੇ ਸੱਭਿਆਚਾਰਕ ਤੌਰ 'ਤੇ ਮਹੱਤਵਪੂਰਨ ਹੈ, ਸਗੋਂ ਇਹ ਭਾਵਨਾ, ਪਿਆਰ ਅਤੇ ਅਸੀਸਾਂ ਦਾ ਪ੍ਰਤੀਕ ਵੀ ਹੈ।
ਹੋਰ ਪੜ੍ਹੋ: Dussehra 2024: ਦੇਸ਼ ਭਰ 'ਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਦੁਸ਼ਹਿਰੇ ਦਾ ਤਿਉਹਾਰ, ਜਾਣੋ ਪੂਜਾ ਤੇ ਰਾਵਣ ਦਹਨ ਦਾ ਸ਼ੁੱਭ ਮਹੁਰਤ
ਸਿੰਦੂਰ ਖੇਲਾ ਦੀ ਮਹੱਤਤਾ
ਸਿੰਦੂਰ ਖੇਲਾ ਦਾ ਸ਼ਾਬਦਿਕ ਅਰਥ ਹੈ "ਸਿੰਦੂਰ ਦੀ ਖੇਡ"। ਬੰਗਾਲ ਵਿੱਚ, ਸਿੰਦੂਰ ਨੂੰ ਵਿਆਹ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਅਤੇ ਇਹ ਵਿਆਹੁਤਾ ਔਰਤਾਂ ਦੇ ਜੀਵਨ ਵਿੱਚ ਇੱਕ ਵਿਸ਼ੇਸ਼ ਸਥਾਨ ਰੱਖਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਸ਼ਰਦ ਨਰਾਤਿਆਂ ਦੇ ਨੌਂ ਦਿਨਾਂ ਵਿੱਚ ਮਾਂ ਦੁਰਗਾ ਆਪਣੇ ਪੇਕੇ ਘਰ ਰਹਿਣ ਲਈ ਆਉਂਦੀ ਹੈ ਤੇ ਵਿਜੇਦਸ਼ਮੀ ਦੇ ਦਿਨ, ਜਦੋਂ ਦੇਵੀ ਦੁਰਗਾ ਨੂੰ ਵਿਦਾਇਗੀ ਦਿੱਤੀ ਜਾਂਦੀ ਹੈ ਤਾਂ ਔਰਤਾਂ ਦੇਵੀ ਸਿੰਦੂਰ ਲਗਾ ਕੇ ਹੋਲੀ ਖੇਡਦੀਆਂ ਹਨ ਤੇ ਆਪਣੇ ਪਤੀ ਤੇ ਬੱਚਿਆਂ ਦੀ ਲੰਮੀ ਉਮਰ ਦੇ ਨਾਲ-ਨਾਲ ਖੁਸ਼ਹਾਲ ਜੀਵਨ ਲਈ ਪ੍ਰਰਾਥਨਾ ਕਰਦੀਆਂ ਹਨ। ਕਿਹਾ ਜਾਂਦਾ ਹੈ, ਬੰਗਾਲ ਦੀਆਂ ਔਰਤਾਂ ਇੱਕ ਦੂਜੇ ਨੂੰ ਸਿੰਦੂਰ ਲਗਾਉਂਦੀਆਂ ਹਨ ਅਤੇ ਪ੍ਰਾਰਥਨਾ ਕਰਦੀਆਂ ਹਨ ਕਿ ਉਨ੍ਹਾਂ ਦਾ ਸੁਹਾਗ ਬਰਕਰਾਰ ਰਹੇ ਅਤੇ ਉਨ੍ਹਾਂ ਦੇ ਪਤੀ ਦੀ ਉਮਰ ਲੰਬੀ ਹੋਵੇ।