Simi Garewal on Ratan Tata Death: ਰਤਨ ਟਾਟਾ ਦੇ ਦਿਹਾਂਤ ਦੀ ਖਬਰ ਸੁਣ ਕੇ ਹਰ ਕੋਈ ਦੁਖੀ ਹੈ। ਰਤਨ ਟਾਟਾ ਦੀ ਕਰੀਬੀ ਦੋਸਤ ਤੇ ਉਨ੍ਹਾਂ ਦੀ ਗਰਲਫ੍ਰੈਂਡ ਸਿਮੀ ਗਰੇਵਾਲ ਵੀ ਇਹ ਦੁਖਦ ਖ਼ਬਰ ਸੁਣ ਕੇ ਦੁਖੀ ਹੈ। ਸਿਮੀ ਗਰੇਵਾਲ ਨੇ ਇੱਕ ਭਾਵੁਕ ਨੋਟ ਸ਼ੇਅਰ ਕਰਦਿਆਂ ਰਤਨ ਟਾਟਾ ਜੀ ਨੂੰ ਸ਼ਰਧਾਂਜਲੀ ਦਿੱਤੀ ਹੈ।
ਭਾਰਤ ਦੇ ਮਸ਼ਹੂਰ ਬਿਜਨਸਮੈਨ ਰਤਨ ਟਾਟਾ ਨੇ 86 ਸਾਲ ਦੀ ਉਮਰ 'ਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਉਹ ਉਮਰ ਸਬੰਧਤ ਬਿਮਾਰੀਆਂ ਤੋਂ ਪੀੜਤ ਸਨ। ਰਤਨ ਟਾਟਾ ਦੇ ਦਿਹਾਂਤ ਦੀ ਖਬਰ ਸੁਣ ਕੇ ਦੇਸ਼ ਭਰ ਦੇ ਲੋਕ ਦੁਖੀ ਹਨ। ਬਾਲੀਵੁੱਡ ਸਿਤਾਰੇ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ।
ਰਤਨ ਟਾਟਾ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਉਨ੍ਹਾਂ ਦੀ ਗਰਲਫ੍ਰੈਂਤ ਤੇ ਕਰੀਬੀ ਦੋਸਤ ਸਿਮੀ ਗਰੇਵਾਲ ਵੀ ਦੁਖੀ ਹੈ। ਕੁਝ ਮੀਡੀਆ ਰਿਪੋਰਟਾਂ 'ਚ ਉਨ੍ਹਾਂ ਦੇ ਅਫੇਅਰ ਨੂੰ ਲੈ ਕੇ ਦਾਅਵੇ ਵੀ ਕੀਤੇ ਗਏ ਸਨ। ਸਿਮੀ ਗਰੇਵਾਲ ਨੇ ਸੋਸ਼ਲ ਮੀਡੀਆ 'ਤੇ ਆਪਣੇ ਸਭ ਤੋਂ ਚੰਗੇ ਦੋਸਤ ਲਈ ਇੱਕ ਬਹੁਤ ਹੀ ਭਾਵੁਕ ਨੋਟ ਲਿਖਿਆ ਹੈ।
ਸਿਮੀ ਗਰੇਵਾਲ ਨੇ ਰਤਨ ਟਾਟਾ ਨੂੰ ਦਿੱਤੀ ਸ਼ਰਧਾਂਜਲੀ
ਸਿਮੀ ਗਰੇਵਾਲ ਨੇ ਆਪਣੇ ਟਵਿੱਟਰ ਅਕਾਊਂਟ ਉੱਤੇ ਆਪਣੀ ਅਤੇ ਰਤਨ ਟਾਟਾ ਦੀ ਇੱਕ ਪੁਰਾਣੀ ਤਸਵੀਰ ਸ਼ੇਅਰ ਕੀਤੀ ਹੈ। ਇਸ ਦੇ ਨਾਲ ਲਿਖਿਆ ਹੈ, ਸਿਮੀ ਨੇ ਲਿਖਿਆ 'ਅਲਵਿਦਾ ਦੋਸਤ, ਤੁਹਾਡੇ ਜਾਣ ਦਾ ਦੁੱਖ ਸਹਿਣਾ ਮੁਸ਼ਕਲ ਹੈ। ਇਹ ਬਹੁਤ ਔਖਾ ਹੈ।'ਹੋਰ ਪੜ੍ਹੋ : Rekha Birthday: ਬਾਲੀਵੁੱਡ ਦੀ ਸਦਾਬਹਾਰ ਅਦਾਕਾਰਾ ਰੇਖਾ ਦਾ ਜਨਮਦਿਨ ਅੱਜ, ਜਾਣੋ ਅਦਾਕਾਰਾ ਦੀ ਜ਼ਿਦੰਗੀ ਨਾਲ ਜੁੜੀਆਂ ਖਾਸ ਗੱਲਾਂ
ਕਈ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਰਤਨ ਟਾਟਾ ਅਤੇ ਸਿਮੀ ਗਰੇਵਾਲ ਇੱਕ-ਦੂਜੇ ਨੂੰ ਪਿਆਰ ਕਰਦੇ ਸਨ। ਉਨ੍ਹਾਂ ਦੀ ਲਵ ਲਾਈਫ ਨੂੰ ਲੈ ਕੇ ਚਰਚਾਵਾਂ ਸਨ। ਇੱਕ ਇੰਟਰਵਿਊ 'ਚ ਸਿਮੀ ਨੇ ਰਤਨ ਟਾਟਾ ਬਾਰੇ ਕਿਹਾ ਸੀ, 'ਉਹ ਇੱਕ ਪਰਫੈਕਟ ਜੈਂਟਲਮੈਨ ਹਨ। ਉਨ੍ਹਾਂ ਦੇ ਹੱਸਣ ਦੀ ਭਾਵਨਾ ਬਹੁਤ ਵਧੀਆ ਹੈ ਤੇ ਉਹ ਬਹੁਤ ਨਿਮਰ ਸੁਭਾਅ ਦੇ ਹਨ। ਹਾਲਾਂਕਿ, ਉਨ੍ਹਾਂ ਦਾ ਰਿਸ਼ਤਾ ਅੱਗੇ ਕਿਉਂ ਨਹੀਂ ਵਧਿਆ ਇਸ ਬਾਰੇ ਕਦੇ ਵੀ ਦੋਹਾਂ ਨੇ ਖੁੱਲ੍ਹ ਕੇ ਗੱਲਬਾਤ ਨਹੀਂ ਕੀਤੀ।