ਕੈਪਟਨ ਵਿਕਰਮ ਬੱਤਰਾ ਦੇ ਜਨਮਦਿਨ ਮੌਕੇ ਉਨ੍ਹਾਂ ਸ਼ਰਧਾਜਲੀ ਦੇਣ ਪਹੁੰਚੇ ਸਿਧਾਰਥ ਮਲੋਹਤਰਾ, ਵੇਖੋ ਤਸਵੀਰ

ਆਪਣੀ ਫਿਲਮ 'ਸ਼ੇਰਸ਼ਾਹਤ' ਨਾਲ ਦਰਸ਼ਕਾਂ ਦੇ ਦਿਲਾਂ 'ਚ ਜਗ੍ਹਾ ਬਨਾਉਣ ਵਾਲੇ ਸਿਧਾਰਥ ਮਲਹੋਤਰਾ ਨੇ ਅੱਜ ਅਸਲੀ ਸ਼ੇਰਸ਼ਾਹ ਯਾਨੀ ਕੈਪਟਨ ਵਿਕਰਮ ਬੱਤਰਾ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਸ਼ਰਧਾਂਜਲੀ ਦਿੱਤੀ ਹੈ। ਅਦਾਕਾਰ ਦੀ ਪੋਸਟ ਤੇ ਤਸਵੀਰ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ।

Reported by:  PTC Punjabi Desk   |  Edited by:  Pushp Raj   |  September 09th 2024 07:38 PM  |  Updated: September 09th 2024 07:39 PM

ਕੈਪਟਨ ਵਿਕਰਮ ਬੱਤਰਾ ਦੇ ਜਨਮਦਿਨ ਮੌਕੇ ਉਨ੍ਹਾਂ ਸ਼ਰਧਾਜਲੀ ਦੇਣ ਪਹੁੰਚੇ ਸਿਧਾਰਥ ਮਲੋਹਤਰਾ, ਵੇਖੋ ਤਸਵੀਰ

ਆਪਣੀ ਫਿਲਮ 'ਸ਼ੇਰਸ਼ਾਹਤ' ਨਾਲ ਦਰਸ਼ਕਾਂ ਦੇ ਦਿਲਾਂ 'ਚ ਜਗ੍ਹਾ ਬਨਾਉਣ ਵਾਲੇ ਸਿਧਾਰਥ ਮਲਹੋਤਰਾ ਨੇ ਅੱਜ ਅਸਲੀ ਸ਼ੇਰਸ਼ਾਹ ਯਾਨੀ ਕੈਪਟਨ ਵਿਕਰਮ ਬੱਤਰਾ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਸ਼ਰਧਾਂਜਲੀ ਦਿੱਤੀ ਹੈ। ਅਦਾਕਾਰ ਦੀ ਪੋਸਟ ਤੇ ਤਸਵੀਰ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ।

Reported by:  PTC Punjabi Desk
Edited by:  Pushp Raj
September 09th 2024 07:38 PM
Last Updated: September 09th 2024 07:39 PM
Share us
You May Like This

Sidharth Malhotra pay tribute to captain Vikram Batra : ਆਪਣੀ ਫਿਲਮ 'ਸ਼ੇਰਸ਼ਾਹਤ' ਨਾਲ ਦਰਸ਼ਕਾਂ ਦੇ ਦਿਲਾਂ 'ਚ ਜਗ੍ਹਾ ਬਨਾਉਣ ਵਾਲੇ ਸਿਧਾਰਥ ਮਲਹੋਤਰਾ ਨੇ ਅੱਜ ਅਸਲੀ ਸ਼ੇਰਸ਼ਾਹ ਯਾਨੀ ਕੈਪਟਨ ਵਿਕਰਮ ਬੱਤਰਾ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਸ਼ਰਧਾਂਜਲੀ ਦਿੱਤੀ ਹੈ। ਅਦਾਕਾਰ ਦੀ ਪੋਸਟ ਤੇ ਤਸਵੀਰ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ। 

ਸਿਥਾਰਥ ਮਲਹੋਤਰਾ ਨੇ ਕੈਪਟਨ ਵਿਕਰਮ ਬੱਤਰਾ ਨੂੰ ਦਿੱਤੀ ਸ਼ਰਧਾਂਜਲੀ 

ਸਿਧਾਰਥ ਮਲਹੋਤਰਾ ਨੇ 2021 'ਚ ਆਈ ਫਿਲਮ 'ਸ਼ੇਰਸ਼ਾਹ' 'ਚ ਕਾਰਗਿਲ ਯੁੱਧ ਦੇ ਹੀਰੋ ਕੈਪਟਨ ਵਿਕਰਮ ਬੱਤਰਾ ਦਾ ਕਿਰਦਾਰ ਨਿਭਾਇਆ ਸੀ। ਪੋਸਟ ਸ਼ੇਅਰ ਕਰਕੇ ਸਿਧਾਰਥ ਨੇ ਲਿਖਿਆ ਹੈ ਕਿ ਉਹ ਅਸਲੀ ਸ਼ੇਰਸ਼ਾਹ ਸਨ।

ਅੱਜ ਯਾਨੀ 9 ਸਤੰਬਰ ਨੂੰ ਸਿਧਾਰਥ ਮਲਹੋਤਰਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਤੋਂ ਇੱਕ ਪੋਸਟ ਸ਼ੇਅਰ ਕੀਤੀ ਹੈ। ਇਸ 'ਚ ਉਨ੍ਹਾਂ ਨੇ ਪਰਮਵੀਰ ਚੱਕਰ ਨਾਲ ਸਨਮਾਨਿਤ ਵਿਕਰਮ ਬੱਤਰਾ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਸ਼ਰਧਾਂਜਲੀ ਦਿੱਤੀ ਹੈ। ਸਿਧਾਰਥ ਨੇ ਇਸ ਪੋਸਟ ਦੇ ਨਾਲ ਇੱਕ ਫੋਟੋ ਵੀ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਸਿਧਾਰਥ ਕੈਪਟਨ ਵਿਕਰਮ ਬੱਤਰਾ ਦੇ ਸਾਹਮਣੇ ਹੱਥ ਜੋੜ ਕੇ ਖੜ੍ਹੇ ਨਜ਼ਰ ਆ ਰਹੇ ਹਨ। ਸ਼ਰਧਾਂਜਲੀ ਦਿੰਦੇ ਹੋਏ, ਅਦਾਕਾਰ ਨੇ ਲਿਖਿਆ, 'ਕੈਪਟਨ ਵਿਕਰਮ ਬੱਤਰਾ (ਪੀਵੀਸੀ) ਯਾਨੀ ਅਸਲ ਸ਼ੇਰਸ਼ਾਹ ਨੂੰ ਉਨ੍ਹਾਂ ਦੀ 50ਵੀਂ ਜਯੰਤੀ 'ਤੇ ਯਾਦ ਕਰਨਾ। ਮੈਂ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਪਰਦੇ 'ਤੇ ਉਸ ਦਾ ਕਿਰਦਾਰ ਨਿਭਾਉਣ ਦਾ ਸੁਭਾਗ ਮਿਲਿਆ। ਉਸ ਦੀ ਬਹਾਦਰੀ ਅਤੇ ਭਾਵਨਾ ਸਾਨੂੰ ਸਾਰਿਆਂ ਨੂੰ ਪ੍ਰੇਰਿਤ ਕਰਦੀ ਰਹੇਗੀ।

ਕਾਰਗਿਲ ਜੰਗ ਵਿੱਚ ਦੇਸ਼ ਲਈ ਦਿੱਤੀ ਕੁਰਬਾਨੀ 

ਦੱਸ ਦੇਈਏ ਕਿ ਵਿਕਰਮ ਬੱਤਰਾ ਭਾਰਤੀ ਫੌਜ ਦੇ ਅਧਿਕਾਰੀ ਰਹਿ ਚੁੱਕੇ ਹਨ। ਉਹ ਕਾਰਗਿਲ ਯੁੱਧ (1999) ਵਿੱਚ ਲੜਦੇ ਹੋਏ ਸ਼ਹੀਦ ਹੋ ਗਏ ਸਨ। ਕੈਪਟਨ ਵਿਕਰਮ ਬੱਤਰਾ ਨੂੰ ਸਰਵਉੱਚ ਭਾਰਤੀ ਫੌਜੀ ਸਨਮਾਨ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੇ ਜਜ਼ਬੇ ਅਤੇ ਸ਼ਹਾਦਤ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਜੀਵਨ ਨੂੰ ਫਿਲਮ 'ਸ਼ੇਰਸ਼ਾਹ' 'ਚ ਬਹੁਤ ਹੀ ਭਾਵਪੂਰਤ ਢੰਗ ਨਾਲ ਦਰਸਾਇਆ ਗਿਆ ਹੈ। ਫਿਲਮ 'ਸ਼ੇਰਸ਼ਾਹ' ਰਾਹੀਂ ਸਿਧਾਰਥ ਨੂੰ ਪ੍ਰਸ਼ੰਸਕਾਂ ਦਾ ਕਾਫੀ ਪਿਆਰ ਮਿਲਿਆ ਹੈ। ਇਸ ਫਿਲਮ ਵਿੱਚ ਭਾਰਤੀ ਸੈਨਿਕਾਂ ਅਤੇ ਕਪਤਾਨਾਂ ਦੇ ਜੀਵਨ ਦੇ ਵੇਰਵਿਆਂ ਦੇ ਨਾਲ ਇਹ ਵੀ ਦਿਖਾਇਆ ਗਿਆ ਹੈ ਕਿ ਉਨ੍ਹਾਂ ਨੇ ਕਾਰਗਿਲ ਯੁੱਧ ਵਿੱਚ ਦੁਸ਼ਮਣਾਂ ਦਾ ਕਿਸ ਬਹਾਦਰੀ ਨਾਲ ਮੁਕਾਬਲਾ ਕੀਤਾ ਸੀ

ਸ਼ੇਰਸ਼ਾਹ ਦੀ ਰੀਲ ਲਾਈਫ ਜੋੜੀ ਬਣੀ ਅਸਲ ਜੋੜੀ 

ਕਿਆਰਾ ਅਡਵਾਨੀ ਵਿਸ਼ਨੂੰਵਰਧਨ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਸ਼ੇਰਸ਼ਾਹ' 'ਚ ਸਿਧਾਰਥ ਮਲਹੋਤਰਾ ਨਾਲ ਨਜ਼ਰ ਆਈ ਸੀ। ਇਸ ਫਿਲਮ ਕਾਰਨ ਦੋਵਾਂ ਵਿਚਾਲੇ ਨੇੜਤਾ ਵਧ ਗਈ ਅਤੇ ਦੋਹਾਂ ਨੇ ਵਿਆਹ ਕਰਵਾ ਲਿਆ। ਦੱਸਣਯੋਗ ਹੈ ਕਿ ਸਿਧਾਰਥ ਅਤੇ ਕਿਆਰਾ ਦਾ ਵਿਆਹ ਪਿਛਲੇ ਸਾਲ ਫਰਵਰੀ 'ਚ ਹੋਇਆ ਸੀ। ਫਿਲਮਾਂ ਦੀ ਗੱਲ ਕਰੀਏ ਤਾਂ ਸਿਧਾਰਥ ਮਲਹੋਤਰਾ ਆਖਰੀ ਵਾਰ ਐਕਸ਼ਨ ਫਿਲਮ 'ਯੋਧਾ' 'ਚ ਨਜ਼ਰ ਆਏ ਸਨ। ਇਸ ਦੇ ਨਾਲ ਹੀ ਫਿਲਮ 'ਰੇਸ 4' 'ਚ ਸੈਫ ਅਲੀ ਖਾਨ ਨਾਲ ਉਸ ਦੇ ਮੁੱਖ ਭੂਮਿਕਾ 'ਚ ਹੋਣ ਦੀਆਂ ਖਬਰਾਂ ਵੀ ਆ ਰਹੀਆਂ ਹਨ। ਇਸ ਦੌਰਾਨ, ਸਿਧਾਰਥ ਇਨ੍ਹੀਂ ਦਿਨੀਂ ਪ੍ਰੇਮ ਕਹਾਣੀਆਂ ਅਤੇ ਐਕਸ਼ਨ ਫਿਲਮਾਂ ਦੀਆਂ ਸਕ੍ਰਿਪਟਾਂ 'ਤੇ ਕੰਮ ਕਰ ਰਹੇ ਹਨ।

Follow us
View All

Web Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network