Shabana Azmi Birthday : ਬਾਲੀਵੁੱਡ ਵਿੱਚ ਸ਼ਬਾਨਾ ਆਜ਼ਮੀ ਨੂੰ ਦਿੱਗਜ਼ ਤੇ ਅਨੁਭਵੀ ਕਲਾਕਾਰਾਂ 'ਚ ਗਿਣਿਆ ਜਾਂਦਾ ਹੈ। ਅੱਜ ਸ਼ਬਾਨਾ ਆਜ਼ਮੀ ਦਾ ਜਨਮਦਿਨ ਹੈ, ਇਸ ਮੌਕੇ ਆਓ ਜਾਣਦੇ ਹਾਂ ਅਦਾਕਾਰਾ ਦੀ ਜ਼ਿੰਦਗੀ ਨਾਲ ਜੁੜੇ ਕੁੱਝ ਅਣਸੁਣੇ ਕਿੱਸੇ।
ਸ਼ਬਾਨਾ ਆਜ਼ਮੀ ਦਾ ਜਨਮ ਤੇ ਮੁੱਢਲਾ ਜੀਵਨ
ਸ਼ਬਾਨਾ ਆਜ਼ਮੀ ਦਾ ਜਨਮ 18 ਸਤੰਬਰ 1950 ਨੂੰ ਹੋਇਆ ਸੀ। ਅੱਜ ਅਸੀਂ ਤੁਹਾਨੂੰ ਉਸ ਨਾਲ ਜੁੜੀਆਂ ਕੁਝ ਬਹੁਤ ਹੀ ਦਿਲਚਸਪ ਗੱਲਾਂ ਦੱਸਾਂਗੇ। ਸ਼ਬਾਨਾ ਆਜ਼ਮੀ ਦੀ ਮਾਂ ਸ਼ੌਕਤ ਆਜ਼ਮੀ ਨੇ ਆਪਣੀ ਬਾਈਓਗ੍ਰਾਫੀ 'ਕੌਫੀ ਐਂਡ ਆਈ ਮੈਮੋਇਰ' ਵਿੱਚ ਦੱਸਿਆ ਹੈ ਕਿ ਸ਼ਬਾਨਾ 'ਸੀਨੀਅਰ ਕੈਂਬਰਿਜ ਵਿੱਚ ਫਸਟ ਡਿਵੀਜ਼ਨ ਪਾਸ ਕਰਨ ਤੋਂ ਬਾਅਦ ਅਤੇ ਕਾਲਜ ਵਿੱਚ ਦਾਖਲਾ ਲੈਣ ਤੋਂ ਪਹਿਲਾਂ ਉਹ 3 ਮਹੀਨੇ ਪੈਟਰੋਲ ਪੰਪ 'ਤੇ ਕੌਫੀ ਵੇਚਦੀ ਸੀ। ਸ਼ਬਾਨਾ ਨੂੰ ਇਸ ਕੰਮ ਲਈ ਰੋਜ਼ਾਨਾ 30 ਰੁਪਏ ਮਿਲਦੇ ਸਨ।
ਸ਼ਬਾਨਾ ਆਜ਼ਮੀ ਦੀ ਬਾਲੀਵੁੱਡ 'ਚ ਐਂਟਰੀਸ਼ਬਾਨਾ ਆਜ਼ਮੀ 23 ਸਾਲ ਦੀ ਉਮਰ 'ਚ ਫਿਲਮਾਂ ਵਿੱਚ ਆਈ ਸੀ। ਸ਼ਬਾਨਾ ਨੇ FTII ਤੋਂ ਪੜ੍ਹਾਈ ਕੀਤੀ ਅਤੇ ਸ਼ਿਆਮ ਬੈਨੇਗਲ ਦੀ ਫਿਲਮ ਅੰਕੁਰ ਨਾਲ ਹਿੰਦੀ ਫਿਲਮਾਂ 'ਚ ਡੈਬਿਊ ਕੀਤਾ ਅਤੇ ਰਾਤੋ-ਰਾਤ ਸਟਾਰ ਬਣ ਗਈ। ਇਸ ਫ਼ਿਲਮ ਲਈ ਉਨ੍ਹਾਂ ਨੂੰ ਪਹਿਲਾ ਨੈਸ਼ਨਲ ਐਵਾਰਡ ਵੀ ਮਿਲਿਆ ਸੀ। ਫਿਲਮ ਅੰਕੁਰ ਤੋਂ ਬਾਅਦ ਸ਼ਬਾਨਾ ਆਜ਼ਮੀ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਹ ਆਰਟ ਫਿਲਮਾਂ ਦਾ ਚਿਹਰਾ ਬਣ ਗਈ। ਕਲਾ ਤੋਂ ਬਾਅਦ ਉਨ੍ਹਾਂ ਨੇ ਕਮਰਸ਼ੀਅਲ ਫਿਲਮਾਂ 'ਚ ਵੀ ਕੰਮ ਕੀਤਾ ਅਤੇ ਕਾਫੀ ਨਾਮ ਕਮਾਇਆ।
ਸ਼ਬਾਨਾ ਆਜ਼ਮੀ ਨੇ ਆਪਣੇ ਇੱਕ ਇੰਟਰਵਿਊ 'ਚ ਕਿਹਾ ਸੀ ਕਿ ਜਯਾ ਬੱਚਨ ਨੇ ਉਨ੍ਹਾਂ ਨੂੰ ਫਿਲਮਾਂ 'ਚ ਕਰੀਅਰ ਬਨਾਉਣ ਲਈ ਕਾਫੀ ਪ੍ਰੇਰਿਤ ਕੀਤਾ ਸੀ। ਅਭਿਨੇਤਰੀ ਆਪਣੀ ਫਿਲਮ ਸੁਮਨ ਦੇਖਣ ਤੋਂ ਬਾਅਦ ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ ਇੰਡੀਆ ਵੱਲ ਆਕਰਸ਼ਿਤ ਹੋਈ ਸੀ। ਜਿਸ ਤੋਂ ਉਨ੍ਹਾਂ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ।
ਸ਼ਬਾਨਾ ਆਜ਼ਮੀ ਨੇ ਜਿੱਤੇ ਹਨ 5 ਨੈਸ਼ਨਲ ਐਵਾਰਡ
ਸ਼ਬਾਨਾ ਆਜ਼ਮੀ ਨੇ ਬੀਲਵੁੱਡ 'ਚ ਕਈ ਸੁਪਰਹਿੱਟ ਫਿਲਮਾਂ ਕੀਤੀਆਂ। ਮੀਡੀਆ ਰਿਪੋਰਟਸ ਮੁਤਾਬਕ ਸ਼ਬਾਨਾ ਨੇ 60 ਸਾਲਾਂ ਦੇ ਕਰੀਅਰ 'ਚ 160 ਤੋਂ ਜ਼ਿਆਦਾ ਫਿਲਮਾਂ 'ਚ ਕੰਮ ਕੀਤਾ ਹੈ। ਬਹੁਤ ਘੱਟ ਲੋਕ ਜਾਣਦੇ ਹਨ ਕਿ ਸ਼ਬਾਨਾ ਆਜ਼ਮੀ ਨੂੰ 5 ਵਾਰ ਸਰਵੋਤਮ ਅਦਾਕਾਰਾ ਦਾ ਐਵਾਰਡ ਮਿਲ ਚੁੱਕਾ ਹੈ। ਉਨ੍ਹਾਂ ਨੂੰ ਇਹ ਪੁਰਸਕਾਰ 1975 ਵਿੱਚ ਅੰਕੁਰ, 1983 ਵਿੱਚ ਅਰਥ, 1984 ਵਿੱਚ ਖੰਡਹਾਰ, 1985 ਵਿੱਚ ਪਾਰ ਅਤੇ 1999 ਵਿੱਚ ਗੌਡਮਦਰ ਫਿਲਮਾਂ ਲਈ ਦਿੱਤਾ ਗਿਆ।
ਸ਼ਬਾਨਾ ਆਜ਼ਮੀ ਅਤੇ ਸ਼ੇਖਰ ਕਪੂਰ ਦਾ ਰਿਸ਼ਤਾ
ਬਹੁਤ ਘੱਟ ਲੋਕ ਜਾਣਦੇ ਹਨ ਕਿ ਸ਼ਬਾਨਾ ਆਜ਼ਮੀ ਨੂੰ ਪਹਿਲੀ ਵਾਰ ਕਿਸੇ ਨਿਰਦੇਸ਼ਕ ਨਾਲ ਪਿਆਰ ਹੋਇਆ ਸੀ। ਉਸ ਦਾ ਨਾਮ ਸ਼ੇਖਰ ਕਪੂਰ ਸੀ। ਸ਼ੇਖਰ ਕਪੂਰ ਦੇਵਾਨੰਦ ਦੇ ਭਤੀਜੇ ਹਨ। ਸ਼ਬਾਨਾ ਅਤੇ ਸ਼ੇਖਰ ਸਾਲਾਂ ਤੱਕ ਇਕੱਠੇ ਰਹੇ ਪਰ ਕੁਝ ਸਮੇਂ ਬਾਅਦ ਹੀ ਇਹ ਰਿਸ਼ਤਾ ਟੁੱਟ ਗਿਆ।
ਹੋਰ ਪੜ੍ਹੋ : ਕਪਿਲ ਸ਼ਰਮਾ ਸ਼ੋਅ' 'ਚ ਹੱਸਣ ਲਈ ਅਰਚਨਾ ਪੂਰਨ ਸਿੰਘ ਲੈਂਦੀ ਹੈ ਇਨ੍ਹੀਂ ਫੀਸ, ਜਾਣ ਕੇ ਹੋ ਜਾਓਗੇ ਹੈਰਾਨ
ਸ਼ਬਾਨਾ ਆਜ਼ਮੀ ਅਤੇ ਜਾਵੇਦ ਅਖ਼ਤਰ ਦੀ ਲਵ ਸਟੋਰੀ
ਸ਼ਬਾਨਾ ਆਜ਼ਮੀ ਦੇ ਘਰ ਰੋਜ਼ਾਨਾ ਸ਼ਾਮ ਨੂੰ ਪਿਤਾ ਕੈਫੀ ਆਜ਼ਮੀ ਵੱਲੋਂ ਮਹਿਫਲ ਲਗਾਈ ਜਾਂਦੀ ਸੀ। ਜਿੱਥੇ ਜਾਵੇਦ ਅਖ਼ਤਰ ਵੀ ਸ਼ਬਾਨਾ ਦੇ ਪਿਤਾ ਕੈਫੀ ਆਜ਼ਮੀ ਤੋਂ ਸ਼ਾਇਰੀ ਸੁਨਣ ਲਈ ਜਾਂਦੇ ਸਨ। ਇਸ ਦੌਰਾਨ ਹੌਲੀ-ਹੌਲੀ ਦੋਹਾਂ ਵਿਚਾਲੇ ਨੇੜਤਾ ਵਧਦੀ ਗਈ। ਹਾਲਾਂਕਿ, ਜਾਵੇਦ ਪਹਿਲਾਂ ਹੀ ਵਿਆਹੇ ਹੋਏ ਸਨ ਅਤੇ ਦੋ ਬੱਚਿਆਂ ਦਾ ਪਿਤਾ ਸਨ। ਇਸ ਕਾਰਨ ਸ਼ਬਾਨਾ ਦਾ ਪਰਿਵਾਰ ਇਸ ਰਿਸ਼ਤੇ ਦੇ ਖਿਲਾਫ ਸੀ, ਪਰ ਬਾਅਦ ਵਿੱਚ ਪਰਿਵਾਰ 'ਚ ਰਜ਼ਾਮੰਦੀ ਹੋਣ ਮਗਰੋਂ ਦੋਹਾਂ ਨੇ ਵਿਆਹ ਕਰਵਾ ਲਿਆ ਤੇ ਹੁਣ ਇੱਕਠੇ ਖੁਸ਼ਨੁਮਾ ਜੀਵਨ ਬਤੀਤ ਕਰ ਰਹੇ ਹਨ।