Pankaj Tripathi Birthday: ਕਿਵੇਂ ਬੇਰੁਜ਼ਗਾਰ ਤੋਂ ਕਰੋੜਾਂ ਦੇ ਮਾਲਕ ਬਣੇ ਪਕੰਜ ਤ੍ਰਿਪਾਠੀ, ਜਾਣੋ ਅਦਾਕਾਰ ਦੀ ਜ਼ਿੰਦਗੀ ਤੇ ਫਿਲਮੀ ਸਫਰ ਬਾਰੇ ਖਾਸ ਗੱਲਾਂ

ਪਕੰਜ ਤ੍ਰਿਪਾਠੀ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ। ਓਟੀਟੀ ਤੋਂ ਲੈ ਕੇ ਫਿਲਮੀ ਪਰਦੇ ਤੱਕ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੇ ਪਕੰਜ ਤ੍ਰਿਪਾਠੀ ਦੀ ਜ਼ਿੰਦਗੀ ਤੇ ਫਿਲਮੀ ਸਫਰ ਕਾਫੀ ਮੁਸ਼ਕਲ ਰਿਹਾ ਹੈ, ਆਓ ਅਦਾਕਾਰ ਦੇ ਜਨਮਦਿਨ ਮੌਕੇ ਜਾਣਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਬਾਰੇ ਖਾਸ ਗੱਲਾਂ।

Reported by:  PTC Punjabi Desk   |  Edited by:  Pushp Raj   |  September 06th 2024 12:08 PM  |  Updated: September 06th 2024 12:20 PM

Pankaj Tripathi Birthday: ਕਿਵੇਂ ਬੇਰੁਜ਼ਗਾਰ ਤੋਂ ਕਰੋੜਾਂ ਦੇ ਮਾਲਕ ਬਣੇ ਪਕੰਜ ਤ੍ਰਿਪਾਠੀ, ਜਾਣੋ ਅਦਾਕਾਰ ਦੀ ਜ਼ਿੰਦਗੀ ਤੇ ਫਿਲਮੀ ਸਫਰ ਬਾਰੇ ਖਾਸ ਗੱਲਾਂ

ਪਕੰਜ ਤ੍ਰਿਪਾਠੀ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ। ਓਟੀਟੀ ਤੋਂ ਲੈ ਕੇ ਫਿਲਮੀ ਪਰਦੇ ਤੱਕ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੇ ਪਕੰਜ ਤ੍ਰਿਪਾਠੀ ਦੀ ਜ਼ਿੰਦਗੀ ਤੇ ਫਿਲਮੀ ਸਫਰ ਕਾਫੀ ਮੁਸ਼ਕਲ ਰਿਹਾ ਹੈ, ਆਓ ਅਦਾਕਾਰ ਦੇ ਜਨਮਦਿਨ ਮੌਕੇ ਜਾਣਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਬਾਰੇ ਖਾਸ ਗੱਲਾਂ।

Reported by:  PTC Punjabi Desk
Edited by:  Pushp Raj
September 06th 2024 12:08 PM
Last Updated: September 06th 2024 12:20 PM
Share us
You May Like This

Pankaj Tripathi Birthday : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਪਕੰਜ ਤ੍ਰਿਪਾਠੀ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ। ਓਟੀਟੀ  ਤੋਂ ਲੈ ਕੇ ਫਿਲਮੀ ਪਰਦੇ ਤੱਕ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੇ ਪਕੰਜ ਤ੍ਰਿਪਾਠੀ ਦੀ ਜ਼ਿੰਦਗੀ ਤੇ ਫਿਲਮੀ ਸਫਰ ਕਾਫੀ ਮੁਸ਼ਕਲ ਰਿਹਾ ਹੈ, ਆਓ ਅਦਾਕਾਰ ਦੇ ਜਨਮਦਿਨ ਮੌਕੇ ਜਾਣਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਬਾਰੇ ਖਾਸ ਗੱਲਾਂ। 

 ਪਕੰਜ ਤ੍ਰਿਪਾਠੀ ਦਾ ਜਨਮ 6 ਸਤੰਬਰ 1976 ਨੂੰ ਬਿਹਾਰ ਦੇ ਗੋਪਾਲਗੰਜ ਵਿਖੇ ਹੋਇਆ ਸੀ। ਅੱਜ ਅਦਾਕਾਰ ਆਪਣਾ 48ਵਾਂ ਜਨਮਦਿਨ ਮਨਾ ਰਹੇ ਹਨ, ਜਦੋਂਕਿ ਕੁਝ ਮੀਡੀਆ ਰਿਪੋਰਟਾਂ 'ਚ ਇਹ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਦਾ ਜਨਮਦਿਨ 28 ਸਤੰਬਰ ਨੂੰ ਹੁੰਦਾ ਹੈ, ਪਰ ਇਸ ਬਾਰੇ ਅਦਾਕਾਰ ਵੱਲੋਂ ਕੋਈ ਅਧਿਕਾਰਿਤ ਪੁਸ਼ਟੀ ਨਹੀਂ ਕੀਤੀ ਗਈ ਹੈ। 

ਪੰਕਜ ਤ੍ਰਿਪਾਠੀ ਨੇ ਇੰਡਸਟਰੀ 'ਚ ਆਪਣੀ ਇੱਕ ਮਿਰਜ਼ਾਪੁਰ ਤੇ Stree 2 ਵਰਗੀ ਕਈ ਸੁਪਰਹਿੱਟ ਫਿਲਮਾਂ ਵਿੱਚ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ 'ਚ ਖਾਸ ਥਾਂ ਬਣਾਈ ਹੈ। ਹੁਣ ਉਨ੍ਹਾਂ ਕੋਲ ਨਾਂ ਤਾਂ ਨਾਮ ਦੀ ਕਮੀ ਹੈ ਅਤੇ ਨਾਂ ਹੀ ਪੈਸੀ ਦੀ। 

ਕਦੇ ਪਤਨੀ ਦੀ ਆਮਦਨ 'ਤੇ ਚਲਦਾ ਸੀ ਪੰਕਜ ਤ੍ਰਿਪਾਠੀ ਦਾ ਘਰ 

ਇੱਕ ਸਮਾਂ ਸੀ ਜਦੋਂ ਪੰਕਜ ਤ੍ਰਿਪਾਠੀ ਬੇਰੁਜ਼ਗਾਰ ਸਨ ਤੇ ਉਹ ਕਾਫੀ ਮੁਸ਼ਕਲ ਦੌਰ ਤੋਂ ਲੰਘ ਰਹੇ ਸਨ। ਆਪਣੇ ਇੱਕ ਇੰਟਰਵਿਊ ਦੇ ਦੌਰਾਨ ਪੰਕਜ ਤ੍ਰਿਪਾਠੀ ਨੇ ਦੱਸਿਆ ਕਿ ਉਹ ਲੰਮੇਂ ਸਮੇਂ ਤੱਕ ਬੇਰੁਜ਼ਗਾਰ ਰਹੇ, ਉਨ੍ਹਾਂ ਕੋਲ ਕੋਈ ਕੰਮ ਨਹੀਂ ਸੀ। ਅਜਿਹੇ ਔਖੇ ਸਮੇਂ ਉਨ੍ਹਾਂ ਦੀ ਪਤਨੀ ਨੇ ਉਨ੍ਹਾਂ ਦਾ ਸਾਥ ਦਿੱਤਾ, ਪੂਰਾ ਪਰਿਵਾਰ ਉਨ੍ਹਾਂ ਦੀ ਪਤਨੀ ਦੀ ਆਮਦਨ 'ਤੇ ਨਿਰਭਰ ਸੀ। 

ਆਪਣੇ ਇੱਕ ਇੰਟਰਵਿਊ ਵਿੱਚ ਇਸ ਬਾਰੇ ਖੁਲਾਸਾ ਕਰਦੇ ਹੋਏ ਪੰਕਜ ਤ੍ਰਿਪਾਠੀ ਨੇ ਕਿਹਾ, “ਮੈਨੂੰ ਯਾਦ ਹੈ ਕਿ ਮੇਰੇ ਕੋਲ ਕੋਈ ਕੰਮ ਨਹੀਂ ਸੀ ਅਤੇ ਮੇਰੀ ਪਤਨੀ ਮੁੰਬਈ ਦੇ ਇੱਕ ਸਕੂਲ ਵਿੱਚ ਪੜ੍ਹਾਉਂਦੀ ਸੀ। ਉਹ ਇਕੱਲੇ ਹੀ ਪੂਰਾ ਘਰ ਚਲਾਉਂਦੀ ਸੀ, ਜਿਸ ਨਾਲ ਘਰ ਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਹੁੰਦੀਆਂ ਸਨ। ਮੈਨੂੰ ਨਹੀਂ ਲਗਦਾ ਕਿ ਮੇਰੇ ਕੋਲ ਬਹੁਤ ਦੁਖਦ ਸੰਘਰਸ਼ ਦੀ ਕਹਾਣੀ ਹੈ, ਮੈਨੂੰ ਕਦੇ ਵੀ ਸਟ੍ਰੀਟ ਲਾਈਟ ਦੇ ਹੇਠਾਂ ਨਹੀਂ ਬੈਠਣਾ ਪਿਆ ਅਤੇ ਨਾਂ ਹੀ ਰੇਲਵੇ ਸਟੇਸ਼ਨ 'ਤੇ ਸੌਣਾ ਪਿਆ। ਅਸੀਂ ਇੱਕ ਕਮਰੇ ਵਾਲੇ ਇੱਕ ਛੋਟੇ ਜਿਹੇ ਰਸੋਈ ਵਾਲੇ ਘਰ ਵਿੱਚ ਰਹਿ ਰਹੇ ਸੀ ਅਤੇ ਉਹ ਦਿਨ ਬਹੁਤ ਵਧੀਆ ਸਨ।”  

ਪੰਕਜ ਤ੍ਰਿਪਾਠੀ ਦਾ ਫਿਲਮੀ ਸਫਰ 

ਪੰਕਜ ਤ੍ਰਿਪਾਠੀ ਨੇ ਸਾਲ 2004 'ਚ ਆਈ ਫਿਲਮ 'ਰਨ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਹ ਕਈ ਸਾਲਾਂ ਤੱਕ ਛੋਟੀਆਂ-ਛੋਟੀਆਂ ਭੂਮਿਕਾਵਾਂ ਕਰਦੇ ਰਹੇ,  ਪਰ 2012 'ਚ ਆਈ ਫਿਲਮ 'ਗੈਂਗਸ ਆਫ ਵਾਸੇਪੁਰ' ਤੋਂ ਉਨ੍ਹਾਂ ਨੂੰ ਖਾਸ ਪਛਾਣ ਮਿਲੀ। ਇਸ ਤੋਂ ਬਾਅਦ ਪੰਕਜ ਤ੍ਰਿਪਾਠੀ ਨੇ ਕਈ ਸੁਪਰ ਹਿੱਟ ਫਿਲਮਾਂ ਤੇ ਓਟੀਟੀ ਪ੍ਰੋਜੈਕਟਸ ਜਿਵੇਂ 'ਓ ਮਾਈ ਗੌਡ 2, ਮਿਮੀ, Stree 2 , ਮਿਰਜ਼ਾਪੁਰ, ਕ੍ਰਿਮੀਨਲ ਜਸਟਿਸ ਅਤੇ ਕਈ ਹੋਰ ਵੈੱਬ ਸੀਰੀਜ਼ ਵਿੱਚ ਕੰਮ ਕੀਤਾ। 

ਪੰਕਜ ਤ੍ਰਿਪਾਠੀ ਦੀ ਕੁੱਲ ਜਾਇਦਾਦ

ਪੰਕਜ ਨੇ ਆਪਣੇ ਕਰੀਅਰ 'ਚ ਕਈ ਫਿਲਮਾਂ ਅਤੇ ਸੀਰੀਜ਼ 'ਚ ਕੰਮ ਕੀਤਾ ਹੈ। ਉਨ੍ਹਾੰ ਦੀਆਂ ਸ਼ਾਨਦਾਰ ਵੈੱਬ ਸੀਰੀਜ਼   ਵਿੱਚ 'ਸੈਕਰਡ ਗੇਮਜ਼ 2', 'ਮਿਰਜ਼ਾਪੁਰ' ਅਤੇ 'ਕ੍ਰਿਮੀਨਲ ਜਸਟਿਸ' ਸ਼ਾਮਲ ਹਨ। ਜਦੋਂਕਿ ਫਿਲਮਾਂ 'ਚ 'ਸਿੰਘਮ ਰਿਟਰਨਸ', 'ਗੁੰਜਨ ਸਕਸੈਨਾ', 'ਓ ਮਾਈ ਗੌਡ 2', 'ਮਸਾਨ', 'ਸੁਪਰ 30', 'ਅੰਗ੍ਰੇਜ਼ੀ ਮੀਡੀਅਮ', 'ਮਿਮੀ' ਅਤੇ 'Stree 2 ' ਸ਼ਾਮਲ ਹਨ।  ਇਸ ਤੋਂ ਇਲਾਵਾ ਉਨ੍ਹਾਂ ਕੋਲ ਕਈ ਵੱਡੇ ਬ੍ਰਾਂਡਸ ਦੇ ਵਿਗਿਆਪਨ ਹਨ। 

 GQ ਇੰਡੀਆ ਦੀ ਰਿਪੋਰਟ ਦੇ ਮੁਤਾਬਕ, ਪੰਕਜ ਤ੍ਰਿਪਾਠੀ ਨੈਟ ਵਰਥ ਤੇ ਕੁੱਲ ਜਾਇਦਾਦ 40 ਕਰੋੜ ਰੁਪਏ ਹੈ। ਫ੍ਰੀ ਪ੍ਰੈੱਸ ਜਰਨਲ ਦੀ ਰਿਪੋਰਟ ਮੁਤਾਬਕ ਉਨ੍ਹਾਂ ਨੇ ਆਪਣੀ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ Stree 2  ਲਈ 3 ਕਰੋੜ ਰੁਪਏ ਦੀ ਫੀਸ ਲਈ ਹੈ।

Follow us
View All

Web Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network