Trending:

ਮਸ਼ਹੂਰ ਕਾਰਟੂਨ ਕਰੈਕਟਰ 'ਡੋਰੇਮੋਨ' ਨੂੰ ਆਵਾਜ਼ ਦੇਣ ਵਾਲੀ ਆਰਟਿਸਟ ਨੋਬੂਯੋ ਓਯਾਮਾ ਦਾ ਦਿਹਾਂਤ, 90 ਸਾਲ ਦੀ ਉਮਰ ਲਏ ਆਖਰੀ ਸਾਹ

ਜਾਪਾਨੀ ਅਦਾਕਾਰਾ ਨੋਬੂਯੋ ਓਯਾਮਾ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ 90 ਸਾਲ ਦੀ ਉਮਰ 'ਚ ਆਖਰੀ ਸਾਹ ਲਿਆ। ਨੋਬੂਯੋ ਨੇ 1979 ਤੋਂ 2005 ਤੱਕ ਬੱਚਿਆਂ ਦੇ ਹਰਮਨ ਪਿਆਰੇ ਕਾਰਟੂਨ ਕਰੈਕਟਰ ਡੋਰੇਮੌਨ ਨੂੰ ਆਵਾਜ਼ ਦਿੱਤੀ।

Reported by:  PTC Punjabi Desk   |  Edited by:  Pushp Raj   |  October 12th 2024 06:37 PM  |  Updated: October 12th 2024 06:37 PM

ਮਸ਼ਹੂਰ ਕਾਰਟੂਨ ਕਰੈਕਟਰ 'ਡੋਰੇਮੋਨ' ਨੂੰ ਆਵਾਜ਼ ਦੇਣ ਵਾਲੀ ਆਰਟਿਸਟ ਨੋਬੂਯੋ ਓਯਾਮਾ ਦਾ ਦਿਹਾਂਤ, 90 ਸਾਲ ਦੀ ਉਮਰ ਲਏ ਆਖਰੀ ਸਾਹ

ਜਾਪਾਨੀ ਅਦਾਕਾਰਾ ਨੋਬੂਯੋ ਓਯਾਮਾ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ 90 ਸਾਲ ਦੀ ਉਮਰ 'ਚ ਆਖਰੀ ਸਾਹ ਲਿਆ। ਨੋਬੂਯੋ ਨੇ 1979 ਤੋਂ 2005 ਤੱਕ ਬੱਚਿਆਂ ਦੇ ਹਰਮਨ ਪਿਆਰੇ ਕਾਰਟੂਨ ਕਰੈਕਟਰ ਡੋਰੇਮੌਨ ਨੂੰ ਆਵਾਜ਼ ਦਿੱਤੀ।

Reported by:  PTC Punjabi Desk
Edited by:  Pushp Raj
October 12th 2024 06:37 PM
Last Updated: October 12th 2024 06:37 PM
Share us
You May Like This

Nobuyo Oyama Death : ਜਾਪਾਨੀ ਅਦਾਕਾਰਾ ਨੋਬੂਯੋ ਓਯਾਮਾ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ 90 ਸਾਲ ਦੀ ਉਮਰ 'ਚ ਆਖਰੀ ਸਾਹ ਲਿਆ। ਨੋਬੂਯੋ ਨੇ 1979 ਤੋਂ 2005 ਤੱਕ ਬੱਚਿਆਂ ਦੇ ਹਰਮਨ ਪਿਆਰੇ ਕਾਰਟੂਨ ਕਰੈਕਟਰ ਡੋਰੇਮੌਨ ਨੂੰ ਆਵਾਜ਼ ਦਿੱਤੀ।

ਦੱਸ ਦਈਏ ਕਿ ਬੱਚਿਆਂ ਦੇ ਪਸੰਦੀਦਾ ਕਾਰਟੂਨ ਡੋਰੇਮੌਨ ਦੀ ਸ਼ੁਰੂਆਤ ਸਾਲ 1979 ਵਿੱਚ ਹੋਈ ਅਤੇ ਨੋਬੂਯੋ ਓਯਾਮਾ ਨੇ 1979 ਤੋਂ 2005 ਤੱਕ ਪਿਆਰੇ ਕਰੈਕਟਰ ਡੋਰੇਮੌਨ ਨੂੰ ਆਵਾਜ਼ ਦਿੱਤੀ ਹੈ। ਇਸ ਕਾਰਟੂਨ ਵਿੱਚ ਡੋਰੇਮੌਨ ਨੂੰ ਇੱਕ ਨੀਲੇ ਰੰਗ ਦੀ ਰੋਬੌਟਿਕ ਬਿੱਲੀ ਵਜੋਂ ਦਰਸਾਇਆ ਹੈ।

ਜਾਪਾਨੀ ਅਦਾਕਾਰਾ ਨੋਬੂਯੋ ਓਯਾਮਾ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ 90 ਸਾਲ ਦੀ ਉਮਰ 'ਚ ਆਖਰੀ ਸਾਹ ਲਿਆ। ਅਭਿਨੇਤਰੀ 'ਡੋਰੇਮੋਨ' ਦੀ ਆਵਾਜ਼ ਵਜੋਂ ਸਭ ਤੋਂ ਵੱਧ ਜਾਣੀ ਜਾਂਦੀ ਸੀ। ਡੋਰੇਮੌਨ ਵਜੋਂ ਇਹ ਕਾਰਟੂਨ ਕਰੈਕਟਰ ਜਾਪਾਨ ਅਤੇ ਹੋਰਨਾਂ ਦੇਸ਼ਾਂ ਦੇ ਬੱਚਿਆਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਸ਼ੋਅ ਦੀ ਸ਼ੁਰੂਆਤ 1979 ਵਿੱਚ ਹੋਈ ਅਤੇ ਨੋਬੂਯੋ ਓਯਾਮਾ ਨੇ 1979 ਤੋਂ 2005 ਤੱਕ ਪਿਆਰੇ ਨੀਲੇ ਬਿੱਲੀ-ਰੋਬੋਟ ਨੂੰ ਆਵਾਜ਼ ਦਿੱਤੀ।

ਅਦਾਕਾਰਾ ਦੀ ਮੌਤ ਦਾ ਕਾਰਨ

ਜਾਪਾਨੀ ਮੀਡੀਆ ਮੁਤਾਬਕ ਨੋਬੂਯੋ ਓਯਾਮਾ ਦੀ ਮੌਤ ਕੁਦਰਤੀ ਕਾਰਨਾਂ ਕਰਕੇ ਹੋਈ ਹੈ। ਉਨ੍ਹਾਂ ਦੇ ਦਿਹਾਂਤ ਦੀ ਖਬਰ ਨਾਲ ਪ੍ਰਸ਼ੰਸਕ ਦੁਖੀ ਹਨ। ਓਯਾਮਾ ਦੀ 29 ਸਤੰਬਰ ਨੂੰ ਬੁਢਾਪੇ ਕਾਰਨ ਮੌਤ ਹੋ ਗਈ, ਉਨ੍ਹਾਂ ਦੀ ਮੀਡੀਆ  ਏਜੰਸੀ ਨੇ ਆਪਣੇ ਬਿਆਨ ਵਿੱਚ ਦੇਰੀ ਲਈ ਮੁਆਫੀ ਮੰਗੀ ਹੈ। 

ਉਨ੍ਹਾਂ ਨੇ ਕਿਹਾ, 'ਅਸੀਂ ਮ੍ਰਿਤਕ ਦੇ ਜੀਵਨ ਕਾਲ ਦੌਰਾਨ ਤੁਹਾਡੇ ਪ੍ਰਤੀ ਜੋ ਦਿਆਲਤਾ ਦਿਖਾਈ ਉਸ ਲਈ ਅਸੀਂ ਦਿਲੋਂ ਧੰਨਵਾਦ ਕਰਨਾ ਚਾਹੁੰਦੇ ਹਾਂ।' ਏਜੰਸੀ ਨੇ ਇਹ ਵੀ ਸਾਂਝਾ ਕੀਤਾ ਕਿ ਓਯਾਮਾ ਲਈ ਇੱਕ ਨਿੱਜੀ ਅੰਤਮ ਸੰਸਕਾਰ ਆਯੋਜਿਤ ਕੀਤਾ ਗਿਆ ਸੀ ਜਿਸ ਵਿੱਚ ਮਹਿਜ਼ ਉਨ੍ਹਾੰ ਦੇ ਪਰਿਵਾਰਕ ਰਿਸ਼ਤੇਦਾਰਾਂ ਨੇ ਸ਼ਿਰਕਤ ਕੀਤੀ ਸੀ।

ਵੌਇਸ ਆਰਟਿਸਟ ਵਜੋਂ ਕੀਤੀ ਕਰੀਅਰ ਦੀ ਸ਼ੁਰੂਆਤ 

ਨੋਬੂਯੋ ਓਯਾਮਾ ਦਾ ਜਨਮ 1933 ਵਿੱਚ ਟੋਕੀਓ ਵਿੱਚ ਹੋਇਆ ਸੀ ਅਤੇ ਉਨ੍ਹਾਂ ਨੇ 1957 ਵਿੱਚ ਇੱਕ ਆਵਾਜ਼ ਕਲਾਕਾਰ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਸ ਨੇ ਲੈਸੀ ਨਾਂ ਦੇ ਕਿਰਦਾਰ ਨੂੰ ਆਵਾਜ਼ ਦਿੱਤੀ। ਫਿਰ ਉਨ੍ਹਾਂ ਨੇ ਹਸਲ ਪੰਚ ਨੂੰ ਆਪਣੀ ਆਵਾਜ਼ ਦਿੱਤੀ, ਜੋ 1965 ਅਤੇ 1966 ਦੇ ਵਿਚਕਾਰ ਪ੍ਰਸਾਰਿਤ ਹੋਇਆ। ਉਨ੍ਹਾਂ ਨੇ ਮੁੱਖ ਪਾਤਰ ਪੰਚ ਨੂੰ ਆਪਣੀ ਆਵਾਜ਼ ਦਿੱਤੀ। ਫਿਰ ਉਨ੍ਹ ਨੇ ਇਨਵਿਨਸੀਬਲ ਸੁਪਰ ਮੈਨ ਜ਼ੈਂਬੋ 3 ਵਿੱਚ ਕਪੇਈ ਜਿਨ ਦੇ ਕਿਰਦਾਰ ਨੂੰ ਆਵਾਜ਼ ਦਿੱਤੀ।

ਕੈਂਸਰ ਹੋਣ ਮਗਰੋਂ ਛੱਡਿਆ ਵਾਇਸ ਓਵਰ ਦੇਣ ਦਾ ਕੰਮ 

ਸਾਲ 2001 ਵਿੱਚ ਅਦਾਕਾਰਾ ਨੂੰ ਗੁਦੇ ਦੇ ਕੈਂਸਰ ਦਾ ਪਤਾ ਲੱਗਿਆ ਜਿਸ ਕਾਰਨ ਉਨ੍ਹਾਂ ਨੇ ਸਾਰੀਆਂ ਭੂਮਿਕਾਵਾਂ ਤੋਂ ਸੰਨਿਆਸ ਲੈ ਲਿਆ। ਹਾਲਾਂਕਿ, ਉਹ ਡੋਰੇਮੋਨ ਦੀ ਆਵਾਜ਼ ਬਣੀ ਰਹੀ। ਹਾਲਾਂਕਿ, 2005 ਵਿੱਚ ਓਯਾਮਾ ਨੇ ਅੰਤ ਵਿੱਚ ਡੋਰੇਮੋਨ ਦੇ ਰੂਪ ਵਿੱਚ ਵੀ ਰਿਟਾਇਰ ਹੋਣ ਦਾ ਫੈਸਲਾ ਕੀਤਾ। ਓਯਾਮਾ ਨੇ ਉਸ ਸਮੇਂ ਕਿਹਾ, 'ਮੈਨੂੰ ਉਮੀਂਦ ਹੈ ਕਿ ਦੂਰ ਦੇ ਭਵਿੱਖ ਵਿੱਚ ਡੋਰੇਮੋਨ ਇੱਕ ਪਿਆਰਾ ਪਾਤਰ ਬਣਿਆ ਰਹੇਗਾ।' ਉਹ 2010 ਵਿੱਚ ਹਿੱਟ ਵੀਡੀਓ ਗੇਮ ਸੀਰੀਜ਼ ਡਾਂਗਨਰੋਨਪਾ ਵਿੱਚ ਮੋਨੋਕੁਮਾ ਦੀ ਆਵਾਜ਼ ਵਜੋਂ ਉਦਯੋਗ ਵਿੱਚ ਵਾਪਸ ਆਈ। ਅਵਾਜ਼ ਕਲਾਕਾਰ ਦਾ ਵਿਆਹ 1964 ਵਿੱਚ ਅਭਿਨੇਤਾ ਕੇਸੁਕੇ ਸਾਗਾਵਾ ਨਾਲ ਹੋਇਆ ਸੀ, ਜਿਸ ਦੀ ਸਾਲ 2017 ਵਿੱਚ ਅਲਜ਼ਾਈਮਰ ਰੋਗ ਦੇ ਕਾਰਨ ਮੌਤ ਹੋ ਗਈ।

Follow us
View All

Web Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network