Trending:

ਨੀਨਾ ਗੁਪਤਾ ਨੇ ਦੋਹਤੀ ਨਾਲ ਸਾਂਝੀ ਕੀਤੀ ਪਹਿਲੀ ਤਸਵੀਰ, ਪੋਸਟ ਸ਼ੇਅਰ ਕਰਦਿਆਂ ਲਿਖਿਆ, 'ਮੇਰੀ ਬੇਟੀ ਦੀ ਬੇਟੀ'

ਨੀਨਾ ਗੁਪਤਾ ਅਤੇ ਵਿਵੀਅਨ ਰਿਚਰਡਸ ਦੀ ਬੇਟੀ ਮਸਾਬਾ ਗੁਪਤਾ ਮਾਂ ਬਣ ਗਈ ਹੈ। ਸ਼ੁੱਕਰਵਾਰ ਯਾਨੀ 11 ਅਕਤੂਬਰ ਨੂੰ ਮਸਾਬਾ ਤੇ ਸਤਿਆਦੀਪ ਨੇ ਘਰ ਬੇਟੀ ਦਾ ਜਨਮ ਹੋਇਆ। ਨੀਨਾ ਗੁਪਤਾ ਨੇ ਨਾਨੀ ਬਨਣ 'ਤੇ ਖੁਸ਼ੀ ਜ਼ਾਹਰ ਕੀਤੀ ਹੈ ਤੇ ਆਪਣੀ ਦੋਹਤੀ ਨਾਲ ਪਹਿਲੀ ਤਸਵੀਰ ਸ਼ੇਅਰ ਕੀਤੀ ਹੈ।

Reported by:  PTC Punjabi Desk   |  Edited by:  Pushp Raj   |  October 14th 2024 06:31 PM  |  Updated: October 14th 2024 06:31 PM

ਨੀਨਾ ਗੁਪਤਾ ਨੇ ਦੋਹਤੀ ਨਾਲ ਸਾਂਝੀ ਕੀਤੀ ਪਹਿਲੀ ਤਸਵੀਰ, ਪੋਸਟ ਸ਼ੇਅਰ ਕਰਦਿਆਂ ਲਿਖਿਆ, 'ਮੇਰੀ ਬੇਟੀ ਦੀ ਬੇਟੀ'

ਨੀਨਾ ਗੁਪਤਾ ਅਤੇ ਵਿਵੀਅਨ ਰਿਚਰਡਸ ਦੀ ਬੇਟੀ ਮਸਾਬਾ ਗੁਪਤਾ ਮਾਂ ਬਣ ਗਈ ਹੈ। ਸ਼ੁੱਕਰਵਾਰ ਯਾਨੀ 11 ਅਕਤੂਬਰ ਨੂੰ ਮਸਾਬਾ ਤੇ ਸਤਿਆਦੀਪ ਨੇ ਘਰ ਬੇਟੀ ਦਾ ਜਨਮ ਹੋਇਆ। ਨੀਨਾ ਗੁਪਤਾ ਨੇ ਨਾਨੀ ਬਨਣ 'ਤੇ ਖੁਸ਼ੀ ਜ਼ਾਹਰ ਕੀਤੀ ਹੈ ਤੇ ਆਪਣੀ ਦੋਹਤੀ ਨਾਲ ਪਹਿਲੀ ਤਸਵੀਰ ਸ਼ੇਅਰ ਕੀਤੀ ਹੈ।

Reported by:  PTC Punjabi Desk
Edited by:  Pushp Raj
October 14th 2024 06:31 PM
Last Updated: October 14th 2024 06:31 PM
Share us
You May Like This

Neena Gupta Pic with Masaba Daughter : ਮਸਾਬਾ ਗੁਪਤਾ ਨੇ ਸ਼ੁੱਕਰਵਾਰ ਨੂੰ ਬੇਟੀ ਨੂੰ ਜਨਮ ਦਿੱਤਾ। ਮਸਾਬਾ ਅਤੇ ਪਤੀ ਸਤਿਆਦੀਪ ਮਿਸ਼ਰਾ ਦਾ ਇਹ ਪਹਿਲਾ ਬੱਚਾ ਹੈ। ਨੀਨਾ ਗੁਪਤਾ ਨਾਨੀ ਬਣ ਗਈ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਸ ਬਾਰੇ ਆਪਣੀ ਖੁਸ਼ੀ ਜ਼ਾਹਰ ਕੀਤੀ ਹੈ।

ਨੀਨਾ ਗੁਪਤਾ ਅਤੇ ਵਿਵੀਅਨ ਰਿਚਰਡਸ ਦੀ ਬੇਟੀ ਮਸਾਬਾ ਗੁਪਤਾ ਮਾਂ ਬਣ ਗਈ ਹੈ। ਸ਼ੁੱਕਰਵਾਰ ਯਾਨੀ 11 ਅਕਤੂਬਰ ਨੂੰ ਮਸਾਬਾ ਤੇ ਸਤਿਆਦੀਪ ਨੇ ਘਰ ਬੇਟੀ ਦਾ ਜਨਮ ਹੋਇਆ। ਨੀਨਾ ਗੁਪਤਾ ਨੇ ਨਾਨੀ ਬਨਣ 'ਤੇ ਖੁਸ਼ੀ ਜ਼ਾਹਰ ਕੀਤੀ ਹੈ। 

ਹਾਲ ਹੀ ਵਿੱਚ ਨੀਨਾ ਗੁਪਤਾ ਨੇ ਆਪਣੀ ਦੋਹਤੀ ਨਾਲ ਇੰਸਟਾਗ੍ਰਾਮ 'ਤੇ ਪ੍ਰਸ਼ੰਸਕਾਂ ਨੂੰ ਬੱਚੀ ਦੀ ਪਹਿਲੀ ਝਲਕ ਦਿਖਾਈ ਅਤੇ ਇੱਕ ਖੂਬਸੂਰਤ ਸੰਦੇਸ਼ ਵੀ ਲਿਖਿਆ।

ਨੀਨਾ ਗੁਪਤਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਤੋਂ ਇਕ ਪੋਸਟ ਸ਼ੇਅਰ ਕੀਤੀ ਹੈ। ਤਸਵੀਰ 'ਚ ਉਹ ਬੱਚੀ ਨਾਲ ਨਜ਼ਰ ਆ ਰਹੀ ਹੈ। ਫੋਟੋ ਵਿੱਚ ਬੱਚੀ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਹੈ। ਨੀਨਾ ਗੁਪਤਾ ਆਪਣੀ ਬੇਟੀ ਨੂੰ ਬੜੇ ਪਿਆਰ ਨਾਲ ਦੇਖ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਹੈ, 'ਮੇਰੀ ਬੇਟੀ ਦੀ ਬੇਟੀ- ਰੱਬ ਰਾਖਾ '।

ਸੈਲਬਸ ਨੇ ਦਿੱਤੀ ਵਧਾਈ

ਫੈਨਜ਼ ਨੀਨਾ ਗੁਪਤਾ ਦੀ ਪੋਸਟ ਨੂੰ ਕਈ ਬਾਲੀਵੁੱਡ ਸੈਲਬਸ ਅਤੇ ਫੈਨਜ਼ ਪਸੰਦ ਕਰ ਰਹੇ ਹਨ। ਇਸ ਦੇ ਨਾਲ ਹੀ ਉਹ ਨੀਨਾ ਗੁਪਤਾ ਨੂੰ ਨਾਨੀ ਬਨਣ ਉੱਤੇ ਵਧਾਈਆਂ ਦੇ ਰਹੇ ਹਨ। ਇਸ ਤੋਂ ਇਲਾਵਾ ਫਿਲਮ ਜਗਤ ਦੀਆਂ ਮਸ਼ਹੂਰ ਹਸਤੀਆਂ ਵੀ ਬੱਚੀ ਨੂੰ ਆਸ਼ੀਰਵਾਦ ਦੇ ਰਹੀਆਂ ਹਨ। ਭੂਮੀ ਪੇਡਨੇਕਰ ਤੋਂ ਲੈ ਕੇ ਰਕੁਲਪ੍ਰੀਤ ਤੋਂ ਲੈ ਕੇ ਕੋਂਕਣਾ ਸੇਨ ਸ਼ਰਮਾ ਅਤੇ ਦੀਆ ਮਿਰਜ਼ਾ ਤੱਕ ਸਾਰਿਆਂ ਨੇ ਨੀਨਾ ਗੁਪਤਾ ਨੂੰ ਵਧਾਈ ਦਿੱਤੀ ਹੈ। 

ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਆਪਣੀ ਨਵੀਂ ਐਲਬਮ 'Legacy' ਦਾ ਕੀਤਾ ਐਲਾਨ, ਜਲਦ ਹੀ ਰਿਲੀਜ਼ ਹੋਵੇਗੀ ਗਾਇਕ ਦੀ ਐਲਬਮ

 ਫੈਸ਼ਨ ਡਿਜ਼ਾਈਨਰ ਹੈ ਮਸਾਬਾ ਗੁਪਤਾ 

ਮਸਾਬਾ ਗੁਪਤਾ ਨੇ ਸਾਲ 2023 ਵਿੱਚ ਸੱਤਿਆਦੀਪ ਮਿਸ਼ਰਾ ਨਾਲ ਵਿਆਹ ਕੀਤਾ ਸੀ। ਜੋੜੇ ਦੇ ਪਰਿਵਾਰ ਵਿੱਚ ਪਹਿਲੀ ਬੱਚੀ ਦੇ ਰੂਪ ਵਿੱਚ ਇੱਕ ਧੀ ਨੇ ਜਨਮ ਲਿਆ ਹੈ।

ਮਸਾਬਾ ਨੀਨਾ ਗੁਪਤਾ ਅਤੇ ਵੈਸਟਇੰਡੀਜ਼ ਦੇ ਸਾਬਕਾ ਕ੍ਰਿਕਟਰ ਵਿਵਿਅਨ ਰਿਚਰਡ ਦੀ ਬੇਟੀ ਹੈ। ਉਨ੍ਹਾਂ ਦਾ ਜਨਮ ਸਾਲ 1989 'ਚ ਹੋਇਆ ਸੀ। ਮਸਾਬਾ ਪੇਸ਼ੇ ਤੋਂ ਫੈਸ਼ਨ ਡਿਜ਼ਾਈਨਰ ਹੈ। ਸਤਿਆਦੀਪ ਮਿਸ਼ਰਾ ਤੋਂ ਪਹਿਲਾਂ ਮਸਾਬਾ ਦਾ ਪਹਿਲਾ ਵਿਆਹ ਨਿਰਮਾਤਾ ਮਧੂ ਮੰਟੇਨਾ ਨਾਲ ਹੋਇਆ ਸੀ, ਹਾਲਾਂਕਿ ਇਹ ਵਿਆਹ ਜ਼ਿਆਦਾ ਸਮਾਂ ਨਹੀਂ ਚੱਲ ਸਕਿਆ ਅਤੇ ਦੋਹਾਂ ਦਾ ਤਲਾਕ ਹੋ ਗਿਆ।

Follow us
View All

Web Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network