ਯੁਵਿਕਾ ਚੌਧਰੀ ਨੇ ਸਾਂਝੀ ਕੀਤੀਆਂ ਆਪਣੇ ਮੈਟਰਨਿਟੀ ਫੋਟੋਸ਼ੂਟ ਦੀਆਂ ਤਸਵੀਰਾਂ, ਅਨੋਖੇ ਅੰਦਾਜ਼ ਨਜ਼ਰ ਆਈ ਅਦਾਕਾਰਾ

ਵਿਆਹ ਦੇ ਛੇ ਸਾਲ ਬਾਅਦ, ਪ੍ਰਿੰਸ ਅਤੇ ਯੁਵਿਕਾ ਪਰਿਵਾਰ ਵਿੱਚ ਇੱਕ ਛੋਟੇ ਮੈਂਬਰ ਦਾ ਸਵਾਗਤ ਕਰਨ ਜਾ ਰਹੇ ਹਨ। ਹਾਲ ਹੀ ਵਿੱਚ ਯੁਵਿਕਾ ਚੌਧਰੀ ਨੇ ਆਪਣੇ ਮੈਟਰਨਿਟੀ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।

Reported by:  PTC Punjabi Desk   |  Edited by:  Pushp Raj   |  September 05th 2024 12:12 PM  |  Updated: September 05th 2024 12:12 PM

ਯੁਵਿਕਾ ਚੌਧਰੀ ਨੇ ਸਾਂਝੀ ਕੀਤੀਆਂ ਆਪਣੇ ਮੈਟਰਨਿਟੀ ਫੋਟੋਸ਼ੂਟ ਦੀਆਂ ਤਸਵੀਰਾਂ, ਅਨੋਖੇ ਅੰਦਾਜ਼ ਨਜ਼ਰ ਆਈ ਅਦਾਕਾਰਾ

ਵਿਆਹ ਦੇ ਛੇ ਸਾਲ ਬਾਅਦ, ਪ੍ਰਿੰਸ ਅਤੇ ਯੁਵਿਕਾ ਪਰਿਵਾਰ ਵਿੱਚ ਇੱਕ ਛੋਟੇ ਮੈਂਬਰ ਦਾ ਸਵਾਗਤ ਕਰਨ ਜਾ ਰਹੇ ਹਨ। ਹਾਲ ਹੀ ਵਿੱਚ ਯੁਵਿਕਾ ਚੌਧਰੀ ਨੇ ਆਪਣੇ ਮੈਟਰਨਿਟੀ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।

Reported by:  PTC Punjabi Desk
Edited by:  Pushp Raj
September 05th 2024 12:12 PM
Last Updated: September 05th 2024 12:12 PM
Share us
You May Like This

Yuvika chaudhary meternity photoshoot : ਟੀਵੀ ਸਟਾਰ ਅਤੇ 'ਬਿੱਗ ਬੌਸ' ਫੇਮ ਜੋੜੀ ਪ੍ਰਿੰਸ ਨਰੂਲਾ ਤੇ ਯੁਵਿਕਾ ਚੌਧਰੀ ਜਲਦੀ ਹੀ ਮਾਤਾ-ਪਿਤਾ ਬਣਨ ਜਾ ਰਹੇ ਹਨ। ਵਿਆਹ ਦੇ ਛੇ ਸਾਲ ਬਾਅਦ, ਪ੍ਰਿੰਸ ਅਤੇ ਯੁਵਿਕਾ ਪਰਿਵਾਰ ਵਿੱਚ ਇੱਕ ਛੋਟੇ ਮੈਂਬਰ ਦਾ ਸਵਾਗਤ ਕਰਨ ਜਾ ਰਹੇ ਹਨ। ਹਾਲ ਹੀ ਵਿੱਚ ਯੁਵਿਕਾ ਚੌਧਰੀ ਨੇ ਆਪਣੇ ਮੈਟਰਨਿਟੀ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। 

ਯੁਵਿਕਾ ਅਤੇ ਪ੍ਰਿੰਸ ਨੇ ਕੁਝ ਸਮਾਂ ਪਹਿਲਾਂ ਇੱਕ ਪੋਸਟ ਕਰਕੇ ਇਹ ਖੁਸ਼ਖਬਰੀ ਆਪਣੇ ਫੈਨਜ਼ ਨਾਲ ਸਾਂਝੀ ਕੀਤੀ ਸੀ ਕਿ ਜਲਦ ਹੀ ਉਹ ਮਾਤਾ-ਪਿਤਾ ਬਨਣ ਵਾਲੇ ਹਨ। ਉਨ੍ਹਾਂ ਦੇ ਘਰ ਜਲਦ ਹੀ ਇੱਕ ਨਿੱਕਾ ਮਹਿਮਾਨ ਆਵੇਗਾ।   

ਹਾਲ ਹੀ 'ਚ ਯੁਵਿਕਾ ਚੌਧਰੀ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੇ ਮੈਟਰਨਿਟੀ ਫੋਟੋਸ਼ੂਟ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਆਪਣੀਆਂ ਇਨ੍ਹਾਂ ਤਸਵੀਰਾਂ ਦੇ ਵਿੱਚ ਯੁਵਿਕਾ ਕਾਫੀ ਖੁਸ਼ ਤੇ ਆਪਣੀ ਪ੍ਰੈਗਨੈਂਸੀ ਦਾ ਆਨੰਦ ਮਾਣਦੀ ਹੋਈ ਨਜ਼ਰ ਆ ਰਹੀ ਹਨ

ਇਨ੍ਹਾਂ ਤਸਵੀਰਾਂ 'ਚ ਯੁਵਿਕਾ ਨੇ ਆਪਣੀ ਮਾਂ ਬਨਣ ਦੇ ਸਫਰ ਨੂੰ ਬਹੁਤ ਹੀ ਖੂਬਸੂਰਤੀ ਨਾਲ ਪੇਸ਼ ਕੀਤਾ ਹੈ। ਇਨ੍ਹਾਂ ਤਸਵੀਰਾਂ ਦੇ ਵਿੱਚ ਤੁਸੀਂ ਯੁਵਿਕਾ ਨੂੰ ਚਿੱਟੇ ਤੇ ਸਕਿਨ ਰੰਗ ਦਾ ਖੂਬਸੂਰਤ ਗਾਊਨ ਪਹਿਨੇ ਹੋਏ ਵੇਖ ਸਕਦੇ ਹੋ। ਇਸ ਦੇ ਨਾਲ ਹੀ ਉਹ ਬਹੁਤ ਪਿਆਰ ਨਾਲ ਆਪਣੇ ਬੇਬੀ ਬੰਪ ਨੂੰ ਫਲਾਂਟ ਕਰਦੀ ਹੋਈ ਨਜ਼ਰ ਆ ਰਹੀ ਹੈ।

 

ਪ੍ਰੀਵੀਕਾ ਯਾਨੀ ਕਿ ਪ੍ਰਿੰਸ ਨਰੂਲਾ ਤੇ ਯੁਵਿਕਾ ਚੌਧਰੀ ਦੇ ਫੈਨਜ਼ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ। ਫੈਨਜ਼ ਪ੍ਰੈਗਨੈਂਸੀ ਦੇ ਦੌਰਾਨ ਯੁਵਿਕਾ ਦੇ ਆਤਮ-ਵਿਸ਼ਵਾਸ ਤੇ ਨਵੇਂ ਸਫਰ ਦੀ ਖੁਸ਼ੀ ਦੀ ਸ਼ਲਾਘਾ ਕਰ ਰਹੇ ਹਨ। ਵੱਡੀ ਗਿਣਤੀ ਵਿੱਚ ਫੈਨਜ਼ ਇਸ ਜੋੜੇ ਦੇ ਬੱਚੇ ਲਈ ਦੁਆ ਕਰ ਰਹੇ ਹਨ ਤੇ ਜੋੜੇ ਨੂੰ ਮਾਪੇ ਬਨਣ ਲਈ ਵਧਾਈਆਂ ਦਿੰਦੇ ਹੋਏ ਨਜ਼ਰ ਆਏ। 

 ਹੋਰ ਪੜ੍ਹੋ : ਸ਼ਾਹਰੁਖ ਖਾਨ ਬਣੇ ਸਭ ਤੋਂ ਵੱਧ ਟੈਕਸ ਭਰਨ ਵਾਲੇ ਬਾਲੀਵੁੱਡ ਸੈਲੀਬ੍ਰਿਟੀ,ਵੇਖੋ Celebrity Taxpayers in 2024 ਦੀ ਪੂਰੀ ਲਿਸਟ

 ਪ੍ਰਿੰਸ ਨਰੂਲਾ ਅਤੇ ਯੁਵਿਕਾ ਚੌਧਰੀ ਦੀ ਲਵ ਸਟੋਰੀ ਤੇ ਵਿਆਹ

ਯੁਵਿਕਾ ਅਤੇ ਪ੍ਰਿੰਸ ਦੇ ਵਿਆਹ ਨੂੰ ਛੇ ਸਾਲ ਹੋ ਗਏ ਹਨ। ਰਿਐਲਿਟੀ ਸ਼ੋਅ 'ਬਿੱਗ ਬੌਸ 9' ਨਾਲ ਉਨ੍ਹਾਂ ਦੀ ਪ੍ਰੇਮ ਕਹਾਣੀ ਦੀ ਸ਼ੁਰੂਆਤ ਹੋਈ ਸੀ। ਉਹ ਇਸ ਸ਼ੋਅ 'ਤੇ ਮਿਲੇ ਸਨ ਅਤੇ ਉੱਥੇ ਪਿਆਰ ਹੋ ਗਏ ਸਨ। ਪ੍ਰਿੰਸ ਯੁਵਿਕਾ ਤੋਂ ਸੱਤ ਸਾਲ ਛੋਟੇ ਹਨ। ਯੁਵਿਕਾ 41 ਸਾਲ ਦੀ ਹੈ ਅਤੇ ਪ੍ਰਿੰਸ 33 ਸਾਲ ਦੇ ਹਨ। 'ਬਿੱਗ ਬੌਸ' ਦੇ ਘਰ 'ਚ ਪਿਆਰ ਹੋਣ ਅਤੇ ਕੁਝ ਸਾਲਾਂ ਤੱਕ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਦੋਹਾਂ ਨੇ 2018 'ਚ ਵਿਆਹ ਕਰ ਲਿਆ। ਵਿਆਹ ਦੇ ਛੇ ਸਾਲ ਬਾਅਦ ਇਹ ਜੋੜਾ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਜਾ ਰਿਹਾ ਹੈ। ਦੋਵੇਂ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਲਈ ਕਾਫੀ ਉਤਸ਼ਾਹਿਤ ਹਨ।

Follow us
View All

Web Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network