ਹਿੰਦੀ ਸਿਨੇਮਾ ਦੇ ਮਸ਼ਹੂਰ ਅਦਾਕਾਰ ਮਿਥੁਨ ਚੱਕਰਵਰਤੀ ਨੂੰ ਸਭ ਤੋਂ ਵੱਡੇ ਸਨਮਾਨ ਦਾਦਾ ਸਾਹਿਬ ਫਾਲਕੇ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ । ਇਸ ਬਾਰੇ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਣਵ ਨੇ ਇੱਕ ਟਵੀਟ ਕਰਦੇ ਹੋਏ ਜਾਣਕਾਰੀ ਸਾਂਝੀ ਕੀਤੀ ਹੈ। ਅਦਾਕਾਰ ਪਿਛਲੇ ਪੰਜਾਹ ਸਾਲਾਂ ਤੋਂ ਫ਼ਿਲਮੀ ਦੁਨੀਆ ‘ਚ ਸਰਗਰਮ ਹਨ । ਮਿਥੁਨ ਚੱਕਰਵਰਤੀ ਹਿੰਦੀ ਸਿਨੇਮਾ ਦੇ ਉਹ ਕਲਾਕਾਰ ਹਨ ਜਿਨ੍ਹਾਂ ਨੇ ਆਪਣੇ ਹੁਨਰ ਅਤੇ ਅਦਾਕਾਰੀ ਦੇ ਨਾਲ ਸਭ ਦਾ ਦਿਲ ਜਿੱਤਿਆ ਹੈ।
ਹੋਰ ਪੜ੍ਹੋ : ਪਹਿਲੀ ਵਾਰ ਦਿਲਜੀਤ ਦੋਸਾਂਝ ਨੇ ਆਪਣੇ ਪਰਿਵਾਰ ਨਾਲ ਦੁਨੀਆ ਨੂੰ ਮਿਲਵਾਇਆ, ਵੀਡੀਓ ਹੋ ਰਿਹਾ ਵਾਇਰਲ
੧੯੭੬ ਤੋਂ ਬਾਅਦ ਉਨ੍ਹਾਂ ਨੇ ਆਪਣੀ ਬਿਹਤਰੀਨ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਹੈ ।ਅਜਿਹੇ ‘ਚ ਏਨੇ ਦਹਾਕੇ ਫ਼ਿਲਮਾਂ ‘ਚ ਕੰਮ ਕਰਨ ਦੇ ਲਈ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ।
ਮੰਤਰੀ ਅਸ਼ਵਨੀ ਵੈਸ਼ਣਵ ਨੇ ਇਹ ਜਾਣਕਾਰੀ ਸਾਂਝੀ ਕਰਦੇ ਹੋਏ ਲਿਖਿਆ ‘ਇਹ ਐਲਾਨ ਕਰਦੇ ਹੋਏ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ ਦਾਦਾ ਸਾਹਿਬ ਫਾਲਕੇ ਦੀ ਚੋਣ ਮੰਡਲ ਨੇ ਮਹਾਨ ਅਦਾਕਾਰ ਮਿਥੁਨ ਚੱਕਰਵਰਤੀ ਨੂੰ ਭਾਰਤੀ ਸਿਨੇਮਾਂ ‘ਚ ਉਨ੍ਹਾਂ ਨੇ ਵੱਲੋਂ ਪਾਏ ਗਏ ਯੋਗਦਾਨ ਦੇ ਲਈ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਹੈ’।ਦੱਸ ਦਈਏ ਕਿ ਮਿਥੁਨ ਚੱਕਰਵਰਤੀ ਨੂੰ ੭੦ਵੇਂ ਨੈਸ਼ਨਲ ਫ਼ਿਲਮ ਅਵਾਰਡਸ ਸੈਰੇਮਨੀ ਦੇ ਦੌਰਾਨ ਸਨਮਾਨਿਤ ਕੀਤਾ ਜਾਵੇਗਾ । ਜੋ ਕਿ ਅੱਠ ਅਕਤੂਬਰ ਨੂੰ ਆਯੋਜਿਤ ਕੀਤਾ ਜਾਵੇਗਾ।ਮਿਥੁਨ ਚੱਕਰਵਰਤੀ ਦਾ ਜਨਮ ੧੬ ਜੂਨ ੧੯੫੦ ਨੂੰ ਕੋਲਕਾਤਾ ‘ਚ ਹੋਇਆ ਸੀ । ੨੪ ਸਾਲ ਦੀ ਉਮਰ ‘ਚ ਫਿਲਮ ਮ੍ਰਿਗਆ ਦੇ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।