ਗਲੈਮਰ ਦੀ ਦੁਨੀਆ ਵੇਖਣ ‘ਚ ਜਿੰਨੀ ਸੋਹਣੀ ਲੱਗਦੀ ਹੈ। ਇਸ ਦੀ ਹਕੀਕਤ ਓਨੀ ਹੀ ਕੌੜੀ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਹੀ ਸ਼ਖਸੀਅਤ ਦੀ ਕਹਾਣੀ ਦੱਸਣ ਜਾ ਰਹੇ ਹਾਂ । ਜਿਸ ਦੀ ਜ਼ਿੰਦਗੀ ਬਾਹਰੋਂ ਤਾਂ ਬਹੁਤ ਵਧੀਆ ਸੀ, ਪਰ ਕਿਤੇ ਨਾ ਕਿਤੇ ਅੰਦਰੋਂ ਉਹ ਬਹੁਤ ਟੁੱਟੀ ਹੋਈ ਸੀ । ਅਸੀਂ ਗੱਲ ਕਰ ਰਹ ਹਾਂ ਸਾਬਕਾ ਮਿਸ ਇੰਡੀਆ ਨਫੀਸਾ ਜੋਸੇਫ ਦੀ । ਜਿਸ ਨੇ ਪਤਾ ਨਹੀਂ ਕਿੰਨੇ ਕੁ ਬਿਊਟੀ ਮੁਕਾਬਲੇ ਜਿੱਤੇ ।ਸੁਭਾਸ਼ ਘਈ ਦੀ ਫ਼ਿਲਮ ‘ਤਾਲ’ ‘ਚ ਵੀ ਉਸ ਦਾ ਕੈਮਿਓ ਵੇਖਣ ਨੂੰ ਮਿਲਿਆ ਸੀ।ਜਿਸ ਤੋਂ ਬਾਅਦ ਅਦਾਕਾਰਾ ਕਾਮਯਾਬੀ ਦੇ ਰਸਤੇ ਵੱਲ ਵੱਧਦੀ ਗਈ ।
ਹੋਰ ਪੜ੍ਹੋ : ਗਾਇਕ ਦਿਲਜੀਤ ਦੋਸਾਂਝ ਦੇ ਨਾਂਅ ‘ਤੇ ਕਰੋੜਾਂ ਦੀ ਧੋਖਾਧੜੀ, ਜਾਣੋ ਪੂਰਾ ਮਾਮਲਾ
ਪਰ ਕਿਸਮਤ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ । ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਉਸ ਦੀ ਨਿੱਜੀ ਜ਼ਿੰਦਗੀ ‘ਚ ਭੂਚਾਲ ਜਿਹਾ ਆ ਗਿਆ ਸੀ। ਜਿਸ ਤੋਂ ਬਾਅਦ ਉਹ ਬੁਰੀ ਤਰ੍ਹਾਂ ਟੁੱਟ ਗਈ ਸੀ ਅਤੇ ਉਸ ਨੇ ਆਪਣੀ ਜੀਵਨ ਲੀਲਾ ਤੱਕ ਸਮਾਪਤ ਕਰਨ ਦਾ ਫੈਸਲਾ ਕਰ ਲਿਆ ਸੀ।ਆਓ ਜਾਣਦੇ ਹਾਂ ਉਸ ਨੇ ਅਜਿਹਾ ਕਦਮ ਕਿਉਂ ਚੁੱਕਿਆ ਸੀ।
ਮੌਤ ਨੂੰ ਲਗਾਇਆ ਗਲੇ
ਨਫੀਸਾ ਜੋਸੇਫ ਨੇ 1997 ‘ਚ ਮਿਸ ਇੰਡੀਆ ਯੂਨੀਵਰਸ ਦਾ ਖਿਤਾਬ ਆਪਣੇ ਨਾਂਅ ਕੀਤਾ ਸੀ। ਨਫੀਸਾ ਦੀ ਖੂਬਸੂਰਤ ਮੁਸਕਾਨ ਤੇ ਆਤਮ ਵਿਸ਼ਵਾਸ ਵੇਖਦਿਆਂ ਹੀ ਬਣਦਾ ਸੀ।ਪਰ ਇਸ ਮੁਸਕਰਾਹਟ ਦੇ ਪਿੱਛੇ ਅੰਤਾਂ ਦਾ ਦਰਦ ਛਿਪਿਆ ਹੋਇਆ ਸੀ। ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਹਿਜ਼ ਬਾਰਾਂ ਸਾਲ ਦੀ ਉਮਰ ‘ਚ ਕੀਤੀ ਸੀ ।ਉਨ੍ਹਾਂ ਨੇ ਪਹਿਲਾ ਖਿਤਾਬ ਸਾਲ 1997 ‘ਚ ਜਿੱਤਿਆ । ਇਸੇ ਸਾਲ ਉਹ ਮਿਸ ਯੂਨੀਵਰਸ ਪ੍ਰਤੀਯੋਗਿਤਾ ‘ਚ ਸੈਮੀਫਾਈਨਲਿਸਟ ਵੀ ਬਣੀ ਸੀ।ਨਫੀਸਾ ਨੇ ਆਪਣੀ ਖੂਬਸੂਰਤੀ ਹੀ ਨਹੀਂ ਬਲਕਿ ਆਪਣੀ ਅਦਾਕਾਰੀ ਦੇ ਨਾਲ ਵੀ 1999 ‘ਚ ਐੱਮਟੀਵੀ ਇੰਡੀਆ ਦੇ ‘ਵੀਜੇ ਹੰਟ’ ‘ਚ ਫਾਈਨਲਿਸਟ ਬਣੀ ਅਤੇ ਐੱਮਟੀਵੀ ਦੇ ‘ਹਾਊਸ ਫੁਲ’ ਸ਼ੋਅ ਨੂੰ ਹੋਸਟ ਵੀ ਕੀਤਾ ਜੋ ਕਿ ਪੰਜ ਸਾਲ ਤੱਕ ਚੱਲਿਆ ਸੀ।
ਨਿੱਜੀ ਜੀਵਨ ਸੰਘਰਸ਼ ਭਰਿਆ ਰਿਹਾ
ਨਫੀਸਾ ਦਾ ਨਿੱਜੀ ਜੀਵਨ ਸੰਘਰਸ਼ ਭਰਿਆ ਰਿਹਾ ਅਤੇ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਵੀ ਕਾਫੀ ਉਥਲ ਪੁਥਲ ਵਾਲੀ ਰਹੀ ਹੈ। ਉਨ੍ਹਾਂ ਦਾ ਵਿਆਹ ਗੌਰਵ ਖੰਡੂਜਾ ਦੇ ਨਾਲ ਹੋਣ ਵਾਲਾ ਸੀ । ਪਰ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਗੌਤਮ ਹਾਲੇ ਵੀ ਕਾਨੂੰਨੀ ਤੌਰ ‘ਤੇ ਵਿਆਹੇ ਹੋਏ ਹਨ ਤਾਂ ਉਹ ਬੁਰੀ ਤਰ੍ਹਾਂ ਟੁੱਟ ਗਈ ਸੀ।ਗੌਤਮ ਨੇ ਨਫੀਸਾ ਨੂੰ ਬਲੈਕਮੇਲ ਕਰਨ ਦੀ ਧਮਕੀ ਵੀ ਦਿੱਤੀ ਸੀ । ਜਿਸ ਕਾਰਨ ਉਹ ਮਾਨਸਿਕ ਤੌਰ ‘ਤੇ ਪਰੇਸ਼ਾਨ ਸੀ । ਇਸ ਰਿਸ਼ਤੇ ਨੇ ਉਸਦੀ ਜ਼ਿੰਦਗੀ ਦੁਸ਼ਵਾਰ ਕਰ ਦਿੱਤੀ ਸੀ।੨੯ ਜੁਲਾਈ 2004 ਨਫੀਸਾ ਦੀ ਜ਼ਿੰਦਗੀ ਦਾ ਆਖਰੀ ਦਿਨ ਸਾਬਿਤ ਹੋਇਆ । ਉਸ ਨੇ ਮੁੰਬਈ ਸਥਿਤ ਆਪਣੇ ਫਲੈਟ ‘ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ ।