ਐਸ਼ਵਰਿਆ ਰਾਏ (AishwaryaRaiBachchan) ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ‘ਚ ਹੈ।ਉਨ੍ਹਾਂ ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਮੀਡੀਆ ਰਿਪੋਰਟਸ ਦੇ ਮੁਤਾਬਕ ਅਦਾਕਾਰਾ ਸਿਹਤ ਸਬੰਧੀ ਸਮੱਸਿਆਵਾਂ ਦੇ ਨਾਲ ਜੂਝ ਰਹੀ ਹੈ।ਇਸ ਦੇ ਨਾਲ ਹੀ ਅਦਾਕਾਰਾ ਨੂੰ ਵੱਧਦੇ ਵਜ਼ਨ ਨੂੰ ਲੈ ਕੇ ਵੀ ਟ੍ਰੋਲ ਕੀਤਾ ਜਾ ਰਿਹਾ ਹੈ। ਹਾਲ ਹੀ ‘ਚ ਅਦਾਕਾਰਾ ਲੌਰੀਅਲ ਪੈਰਿਸ ਫੈਸ਼ਨ ਵੀਕ ‘ਚ ਵਾਕ ਕਰਦੀ ਹੋਈ ਨਜ਼ਰ ਆਈ ਸੀ। ਪਰ ਜਿਉਂ ਹੀ ਅਦਾਕਾਰਾ ਦੀਆਂ ਤਸਵੀਰਾਂ ਸਾਹਮਣੇ ਆਈਆਂ ਤਾਂ ਲੋਕਾਂ ਨੇ ਅਦਾਕਾਰਾ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ।
ਹੋਰ ਪੜ੍ਹੋ : ਜੋਤੀ ਨੂਰਾਂ ਨੇ ਖਰੀਦੀ ਨਵੀਂ ਕਾਰ, ਫੈਨਸ ਦੇ ਰਹੇ ਵਧਾਈ
ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਲੋਕਾਂ ਨੇ ਅਦਾਕਾਰਾ ਨੂੰ ਸਲਾਹਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ‘ਤੁਹਾਨੂੰ ਡਾਈਟਿੰਗ ਕਰਨੀ ਚਾਹੀਦੀ ਹੈ ਜਾਂ ਜਿੰਮ ‘ਚ ਜਾ ਕੇ ਵਰਕ ਆਊਟ ਕਰਨਾ ਚਾਹੀਦਾ ਹੈ।ਪਰ ਇਸ ਮਾਮਲੇ ‘ਚ ਐਸ਼ਵਰਿਆ ਨੇ ਕਿਸੇ ਵੀ ਤਰ੍ਹਾਂ ਦਾ ਪ੍ਰਤੀਕਰਮ ਨਹੀਂ ਦਿੱਤਾ ਹੈ।ਪਰ ਹਾਲ ਹੀ ‘ਚ ਰੈਡਿਟ ਨੇ ਐਸ਼ਵਰਿਆ ਨੂੰ ਲੈ ਕੇ ਦਾਅਵਾ ਕੀਤਾ ਹੈ ਜਿਸ ਨੂੰ ਸੁਣ ਕੇ ਲੋਕ ਵੀ ਹੈਰਾਨ ਹਨ ।
ਰੈਡਿਟ ਮੁਤਾਬਕ ਐਸ਼ਵਰਿਆ ਮੈਡੀਕਲ ਕੰਡੀਸ਼ਨ ਤੋਂ ਗੁਜ਼ਰ ਰਹੀ ਹੈ।ਖਬਰਾਂ ਮੁਤਾਬਕ ਐਸ਼ਵਰਿਆ ਕਈ ਸਾਲਾਂ ਤੋਂ ਸਿਹਤ ਸਬੰਧੀ ਸਮੱਸਿਆਵਾਂ ਦੇ ਨਾਲ ਜੂਝ ਰਹੀ ਹੈ । ਜਿਸ ਕਾਰਨ ਉਹ ਬਾਲੀਵੁੱਡ ਦੀਆਂ ਹੋਰਨਾਂ ਹੀਰੋਇਨਾਂ ਵਾਂਗ ਆਪਣੀ ਡਾਈਟ ਨਹੀਂ ਲੈ ਪਾ ਰਹੀ ਅਤੇ ਨਾ ਹੀ ਵਜ਼ਨ ਘਟਾਉਣ ਦੇ ਲਈ ਕਿਸੇ ਤਰ੍ਹਾਂ ਦੀਆਂ ਦਵਾਈਆਂ ਜਾਂ ਸਪਲੀਮੈਂਟ ਹੀ ਲੈ ਪਾ ਰਹੀ ਹੈ।