Malaika Arora Father Death: ਰੋਂਦੇ ਹੋਏ ਪਿਤਾ ਦੇ ਘਰ ਪਹੁੰਚੀ ਮਲਾਇਕਾ ਅਰੋੜਾ ਤੇ ਅਮ੍ਰਿਤਾ, ਅਰਬਾਜ਼ ਖਾਨ ਤੇ ਸਲੀਮ ਖਾਨ ਤੱਕ ਪੁੱਜੇ ਇਹ ਬਾਲੀਵੁੱਡ ਸਿਤਾਰੇ

ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਦੇ ਪਿਤਾ ਅਨਿਲ ਅਰੋੜਾ ਨੇ ਅੱਜ ਸਵੇਰੇ ਛੱਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਇਸ ਘਟਨਾ ਤੋਂ ਬਾਅਦ ਮਲਾਇਕਾ, ਉਨ੍ਹਾਂ ਦਾ ਪੂਰਾ ਪਰਿਵਾਰ ਸਦਮੇ 'ਚ ਹੈ। ਅਰਬਾਜ਼ ਖਾਨ ਤੇ ਸਲੀਮ ਖਾਨ ਤੇ ਅਰਜੂਨ ਕਪੂਰ ਪੁੱਜੇ ਇਹ ਬਾਲੀਵੁੱਡ ਸਿਤਾਰੇ ਵੀ ਉਨ੍ਹਾਂ ਦੇ ਘਰ ਪਹੁੰਚੇ।

Reported by:  PTC Punjabi Desk   |  Edited by:  Pushp Raj   |  September 11th 2024 07:13 PM  |  Updated: September 11th 2024 07:13 PM

Malaika Arora Father Death: ਰੋਂਦੇ ਹੋਏ ਪਿਤਾ ਦੇ ਘਰ ਪਹੁੰਚੀ ਮਲਾਇਕਾ ਅਰੋੜਾ ਤੇ ਅਮ੍ਰਿਤਾ, ਅਰਬਾਜ਼ ਖਾਨ ਤੇ ਸਲੀਮ ਖਾਨ ਤੱਕ ਪੁੱਜੇ ਇਹ ਬਾਲੀਵੁੱਡ ਸਿਤਾਰੇ

ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਦੇ ਪਿਤਾ ਅਨਿਲ ਅਰੋੜਾ ਨੇ ਅੱਜ ਸਵੇਰੇ ਛੱਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਇਸ ਘਟਨਾ ਤੋਂ ਬਾਅਦ ਮਲਾਇਕਾ, ਉਨ੍ਹਾਂ ਦਾ ਪੂਰਾ ਪਰਿਵਾਰ ਸਦਮੇ 'ਚ ਹੈ। ਅਰਬਾਜ਼ ਖਾਨ ਤੇ ਸਲੀਮ ਖਾਨ ਤੇ ਅਰਜੂਨ ਕਪੂਰ ਪੁੱਜੇ ਇਹ ਬਾਲੀਵੁੱਡ ਸਿਤਾਰੇ ਵੀ ਉਨ੍ਹਾਂ ਦੇ ਘਰ ਪਹੁੰਚੇ।

Reported by:  PTC Punjabi Desk
Edited by:  Pushp Raj
September 11th 2024 07:13 PM
Last Updated: September 11th 2024 07:13 PM
Share us
You May Like This

Malaika Arora Father Death: ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਦੇ ਪਿਤਾ ਅਨਿਲ ਅਰੋੜਾ ਨੇ ਅੱਜ ਸਵੇਰੇ ਛੱਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਇਸ ਘਟਨਾ ਤੋਂ ਬਾਅਦ ਮਲਾਇਕਾ, ਉਨ੍ਹਾਂ ਦਾ ਪੂਰਾ ਪਰਿਵਾਰ ਅਤੇ ਬਾਲੀਵੁੱਡ ਸਦਮੇ 'ਚ ਹੈ।

ਅਦਾਕਾਰਾ ਦੇ ਪਿਤਾ ਦੇ ਘਰ ਕਈ ਸੈਲੇਬਸ ਪਹੁੰਚ ਰਹੇ ਹਨ। ਜਦੋਂ ਇਹ ਹਾਦਸਾ ਹੋਇਆ ਤਾਂ ਮਲਾਇਕਾ ਮੁੰਬਈ 'ਚ ਨਹੀਂ ਸੀ। ਪਿਤਾ ਦੇ ਦਿਹਾਂਤ ਦੀ ਖਬਰ ਸੁਣ ਕੇ ਭੈਣਾਂ ਮਲਾਇਕਾ ਅਤੇ ਅੰਮ੍ਰਿਤਾ ਉਨ੍ਹਾਂ ਦੇ ਘਰ ਪਹੁੰਚੀਆਂ। ਦੋਹਾਂ ਭੈਣਾਂ ਦੀ ਹਾਲਤ ਠੀਕ ਨਹੀਂ ਸੀ ਅਤੇ ਉਹ ਭੱਜ ਕੇ ਘਰ ਦੇ ਅੰਦਰ ਜਾਂਦੀਆਂ ਨਜ਼ਰ ਆਈਆ।  

ਖਬਰਾਂ ਮੁਤਾਬਕ ਆਪਣੇ ਪਿਤਾ ਦੀ ਮੌਤ ਦੇ ਸਮੇਂ ਮਲਾਇਕਾ ਅਰੋੜਾ ਪੁਣੇ 'ਚ ਸੀ, ਉਹ ਤੁਰੰਤ ਮੁੰਬਈ ਪਹੁੰਚੀ ਅਤੇ ਚਿਹਰੇ 'ਤੇ ਮਾਸਕ ਪਾ ਕੇ ਪ੍ਰੇਸ਼ਾਨ ਨਜ਼ਰ ਆ ਰਹੀ ਸੀ। ਇਸ ਦੇ ਨਾਲ ਹੀ ਉਨ੍ਹਾਂ ਦੀ ਛੋਟੀ ਭੈਣ ਅੰਮ੍ਰਿਤਾ ਅਰੋੜਾ ਵੀ ਆਪਣੇ ਚਿਹਰੇ ਨੂੰ ਹੱਥਾਂ ਨਾਲ ਢੱਕਦੀ ਨਜ਼ਰ ਆਈ। 

ਇਸ ਦੇ ਨਾਲ ਹੀ ਮਲਾਇਕਾ ਅਰੋੜਾ ਅਤੇ ਅਰਬਾਜ਼ ਖਾਨ ਦੇ ਬੇਟੇ ਅਰਹਾਨ ਖਾਨ ਨੂੰ ਵੀ ਦੇਖਿਆ ਗਿਆ। ਦੂਜੇ ਪਾਸੇ ਮਲਾਇਕਾ ਦੇ ਸਾਬਕਾ ਬੁਆਏਫ੍ਰੈਂਡ ਅਰਜੁਨ ਕਪੂਰ ਵੀ ਨਜ਼ਰ ਆਏ, ਕਰੀਨਾ ਕਪੂਰ, ਸੈਫ ਅਲੀ ਖਾਨ, ਅਨੰਨਿਆ ਪਾਂਡੇ, ਕਿਮ ਸ਼ਰਮਾ ਤੋਂ ਲੈ ਕੇ ਅਲਵੀਰਾ ਅਗਨੀਹੋਤਰੀ ਤੱਕ ਹਰ ਕੋਈ ਮੌਜੂਦ ਸੀ।

ਦੱਸਣਯੋਗ ਕਿ ਮਲਾਇਕਾ ਦੇ ਪਿਤਾ ਦੀ ਮੌਤ 'ਤੇ ਸਭ ਤੋਂ ਪਹਿਲਾਂ ਮਲਾਇਕਾ ਅਰੋੜਾ ਦੇ ਸਾਬਕਾ ਪਤੀ ਅਰਬਾਜ਼ ਖਾਨ ਪਹੁੰਚੇ ਸਨ। ਜਿਵੇਂ ਹੀ ਅਰਬਾਜ਼ ਨੂੰ ਖ਼ਬਰ ਮਿਲੀ ਤਾਂ ਉਹ ਤੁਰੰਤ ਅਨਿਲ ਅਰੋੜਾ ਦੇ ਘਰ ਪਹੁੰਚੇ। ਇਸ ਤੋਂ ਬਾਅਦ ਪੂਰਾ ਖਾਨ ਪਰਿਵਾਰ ਵੀ ਉੱਥੇ ਨਜ਼ਰ ਆਇਆ।

 ਹੋਰ ਪੜ੍ਹੋ : ਗਾਇਕ ਨਿੰਜਾ ਨੇ ਬੇਟੇ ਨਿਸ਼ਾਨ ਦੇ ਜਨਮਦਿਨ ਮੌਕੇ ਸਾਂਝੀ ਕੀਤੀ ਖਾਸ ਵੀਡੀਓ, ਪਿਉ-ਪੁੱਤ ਦੇ ਕਿਊਟ ਅੰਦਾਜ਼ ਨੇ ਜਿੱਤਿਆ ਫੈਨਜ਼ ਦਾ ਦਿਲ

ਮਲਾਇਕਾ ਅਰੋੜਾ ਦੀ ਮਾਂ ਨੂੰ ਮਿਲਣ ਸਲਮਾਨ ਖਾਨ, ਸੋਹੇਲ ਖਾਨ, ਸਲੀਮ ਖਾਨ ਵੀ ਪਹੁੰਚੇ। ਜਿਵੇਂ ਹੀ 88 ਸਾਲ ਦੇ ਸਲੀਮ ਖਾਨ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਤੁਰੰਤ ਮਲਾਇਕਾ ਅਰੋੜਾ ਦੀ ਮਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਮਿਲਣ ਗਏ। ਇਸ ਦੌਰਾਨ ਸੋਹੇਲ ਖਾਨ ਆਪਣੇ ਪਿਤਾ ਦੀ ਦੇਖਭਾਲ ਕਰਦੇ ਨਜ਼ਰ ਆਏ। ਇਸ ਦੇ ਨਾਲ ਹੀ ਸੋਹੇਲ ਖਾਨ ਦੀ ਮਾਂ ਵੀ ਉਨ੍ਹਾਂ ਨਾਲ ਨਜ਼ਰ ਆਈ।

Follow us
View All

Web Stories

Top Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network