Malaika Arora's Father Anil Mehta's Funeral: ਮਲਾਇਕਾ ਅਰੋੜਾ ਦੇ ਪਿਤਾ ਅਨਿਲ ਮਹਿਤਾ ਦਾ 62 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਅੱਜ ਮਲਾਇਕਾ ਦੇ ਪਿਤਾ ਅਨਿਲ ਮਹਿਤਾ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਦੁਖ ਦੇ ਪਲ ਵਿੱਚ ਮਲਾਇਕਾ ਦੇ ਸਾਬਕਾ ਪਤੀ ਅਰਬਾਜ਼ ਖਾਨ ਤੋਂ ਲੈ ਕੇ ਅਰਜੁਨ ਕਪੂਰ ਸਣੇ ਕਈ ਬਾਲੀਵੁੱਡ ਸਿਤਾਰੇ ਪਹੁੰਚੇ।
ਦੱਸ ਦਈਏ ਕਿ ਮਲਾਇਕਾ ਦੇ ਪਿਤਾ ਅਨਿਲ ਨੇ ਬੀਤੇ ਦਿਨੀਂ ਆਪਣੇ ਘਰ ਦੀ ਛੇਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮੁੰਬਈ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ। ਹੁਣ ਪਰਿਵਾਰਕ ਮੈਂਬਰ ਉਸ ਨੂੰ ਅੰਤਿਮ ਵਿਦਾਈ ਦੇਣ ਲਈ ਸਾਂਤਾ ਕਰੂਜ਼ ਸ਼ਮਸ਼ਾਨਘਾਟ ਪਹੁੰਚ ਰਹੇ ਹਨ।
ਮਲਾਇਕਾ ਅਰੋੜਾ ਨੂੰ ਆਪਣੀ ਮਾਂ ਜੋਇਸ ਪੋਲੀਕਾਰਪ ਅਤੇ ਬੇਟੇ ਅਰਹਾਨ ਖਾਨ ਨਾਲ ਬਿਲਡਿੰਗ ਦੇ ਬਾਹਰ ਦੇਖਿਆ ਗਿਆ। ਹੰਝੂਆਂ ਭਰੀਆਂ ਅੱਖਾਂ ਨਾਲ ਉਹ ਆਪਣੇ ਪਿਤਾ ਨੂੰ ਅੰਤਿਮ ਵਿਦਾਈ ਦੇਣ ਲਈ ਸਾਂਤਾ ਕਰੂਜ਼ ਸ਼ਮਸ਼ਾਨਘਾਟ ਲਈ ਰਵਾਨਾ ਹੋਈ। ਉਸ ਦੀ ਮਾਂ ਦਾ ਰੋ ਰੋ ਕੇ ਬੁਰਾ ਹਾਲ ਸੀ। ਮਲਾਇਕਾ ਦਾ ਬੇਟਾ ਅਰਹਾਨ ਇਸ ਮੁਸ਼ਕਲ ਸਮੇਂ 'ਚ ਮਾਂ ਮਲਾਇਕਾ ਅਤੇ ਦਾਦੀ ਦੀ ਦੇਖਭਾਲ ਕਰਦਾ ਨਜ਼ਰ ਆਇਆ।
ਅਰਜੁਨ ਕਪੂਰ
ਇਸ ਔਖੀ ਘੜੀ ਵਿੱਚ ਅਰਜੁਨ ਕਪੂਰ ਵੀ ਮਲਾਇਕਾ ਦੇ ਨਾਲ ਖੜੇ ਹਨ ਅਤੇ ਦੁਖੀ ਪਰਿਵਾਰ ਦਾ ਸਾਥ ਦਿੱਤਾ ਹੈ। ਉਹ ਅਨਿਲ ਮਹਿਤਾ ਨੂੰ ਅੰਤਿਮ ਵਿਦਾਈ ਦੇਣ ਲਈ ਸ਼ਮਸ਼ਾਨਘਾਟ ਵੀ ਪਹੁੰਚੇ।
ਅਰਬਾਜ਼ ਖਾਨ ਤੇ ਸ਼ੂਰਾ ਸਣੇ ਪਹੁੰਚਿਆ ਸਲਮਾਨ ਖਾਨ ਦਾ ਪਰਿਵਾਰ
ਜਦੋਂ ਅਨਿਲ ਮਹਿਤਾ ਦੀ ਖੁਦਕੁਸ਼ੀ ਦੀ ਖਬਰ ਆਈ ਤਾਂ ਸਭ ਤੋਂ ਪਹਿਲਾਂ ਅਰਬਾਜ਼ ਖਾਨ ਹੀ ਉਨ੍ਹਾਂ ਦੇ ਘਰ ਪਹੁੰਚੇ। ਮਲਾਇਕਾ ਦੇ ਸਾਬਕਾ ਪਤੀ ਹੁਣ ਆਪਣੀ ਦੂਜੀ ਪਤਨੀ ਸ਼ੂਰਾ ਖਾਨ ਨਾਲ ਅਨਿਲ ਮਹਿਤਾ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ। ਇਸ ਤੋਂ ਪਹਿਲਾ ਅਰਬਾਜ਼ ਖਾਨ ਦੇ ਪਿਤਾ ਸਲੀਮ ਖਾਨ, ਭਰਾ ਸਲਮਾਨ ਤੇ ਸੋਹੇਲ ਖਾਨ ਅਤੇ ਸੋਹੇਲ ਦੇ ਪੁੱਤਰ ਸਣੇ ਪੂਰਾ ਪਰਿਵਾਰ ਮਲਾਇਕਾ ਦੇ ਘਰ ਸੋਗ ਪ੍ਰਗਟਾਉਣ ਪਹੁੰਚਾ।
ਕਰੀਨਾ ਕਪੂਰ, ਕਰਿਸ਼ਮਾ ਅਤੇ ਸੈਫ
ਮਲਾਇਕਾ ਅਰੋੜਾ ਦੀ BFF ਕਰੀਨਾ ਕਪੂਰ ਅਤੇ ਕਰਿਸ਼ਮਾ ਕਪੂਰ ਵੀ ਸ਼ਮਸ਼ਾਨਘਾਟ ਪਹੁੰਚੀ। ਕਰਿਸ਼ਮਾ ਨਾਲ ਕਰੀਨਾ ਦੇ ਪਤੀ ਸੈਫ ਨਜ਼ਰ ਵੀ ਨਜ਼ਰ ਆਏ।
ਇਨ੍ਹਾਂ ਸਾਰੇ ਬਾਲੀਵੁੱਡ ਸੈਲਬਸ ਤੋਂ ਇਲਾਵਾ ਫਰਹਾਨ ਅਖਤਰ ਦੀ ਪਤਨੀ ਸ਼ਿਬਾਨੀ ਦਾਂਡੇਕਰ ਅਤੇ ਮਸ਼ਹੂਰ ਕੋਰੀਓਗ੍ਰਾਫਰ ਫਰਾਹ ਖਾਨ, ਅਰਸ਼ਦ ਵਾਰਸੀ ਤੇ ਉਨ੍ਹਾਂ ਦੀ ਪਤਨੀ, ਟੀਵੀ ਅਦਾਕਾਰਾ ਗੌਹਰ ਖਾਨ , ਰਿਤੇਸ਼ ਦੇਸ਼ਮੁਖ ਤੇ ਜੇਨੇਲਿਆ ਡਿਸੂਜਾ ਆਦਿ ਪਹੁੰਚੇ।
ਹੋਰ ਪੜ੍ਹੋ : ਫਿਲਮ 'ਅਰਦਾਸ ਸਰਬੱਤ ਦੇ ਭਲੇ ਦੀ' ਤੋਂ ਰਿਲੀਜ਼ ਹੋਇਆ ਗੀਤ 'ਅੰਤ ਨਾਂ ਪਾਰਾਵਾਰ', ਵੀਡੀਓ ਵੇਖ ਕੇ ਭਾਵੁਕ ਹੋਏ ਦਰਸ਼ਕ
ਪਿਤਾ ਦੇ ਦਿਹਾਂਤ 'ਤੇ ਮਲਾਇਕਾ ਅਰੋੜਾ ਦੀ ਮਾਂ ਬਿਆਨ
ਮਲਾਇਕਾ ਅਰੋੜਾ ਦੀ ਮਾਂ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨ 'ਚ ਦੱਸਿਆ ਸੀ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਬਾਲਕੋਨੀ 'ਚ ਬੈਠੀ ਅਖਬਾਰ ਪੜ੍ਹ ਰਹੀ ਸੀ। ਉਸ ਨੇ ਲਿਵਿੰਗ ਰੂਮ ਵਿੱਚ ਆਪਣੇ ਪਤੀ ਦੀਆਂ ਚੱਪਲਾਂ ਦੇਖੀਆਂ। ਜਦੋਂ ਉਹ ਬਾਲਕੋਨੀ ਵਿੱਚ ਗਈ ਤਾਂ ਅਨਿਲ ਦਿਖਾਈ ਨਹੀਂ ਦੇ ਰਿਹਾ ਸੀ। ਜਦੋਂ ਉਸਨੇ ਬਾਲਕੋਨੀ ਤੋਂ ਹੇਠਾਂ ਦੇਖਿਆ ਤਾਂ ਗਾਰਡ ਮਦਦ ਲਈ ਪੁਕਾਰ ਰਿਹਾ ਸੀ। ਪੁਲਿਸ ਦਾ ਕਹਿਣਾ ਹੈ ਕਿ ਘਰ ਤੋਂ ਕੋਈ ਸੁਸਾਈਡ ਨੋਟ ਜਾਂ ਲਾਸ਼ ਬਰਾਮਦ ਨਹੀਂ ਹੋਈ ਹੈ।